ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਸਲੋਕ ਨੰ: 228 ਅਤੇ 229 , ਭਗਤ ਕਬੀਰ ਜੀ
ਸਲੋਕ ਨੰ: 228 ਅਤੇ 229 , ਭਗਤ ਕਬੀਰ ਜੀ
Page Visitors: 3192

ਸਲੋਕ ਨੰ: 228 ਅਤੇ 229 , ਭਗਤ ਕਬੀਰ ਜੀ
ਕਬੀਰ ਤਰਵਰ ਰੂਪੀ ਰਾਮੁ ਹੈ ਫਲ ਰੂਪੀ ਬੈਰਾਗੁ ॥
ਛਾਇਆ ਰੂਪੀ ਸਾਧੁ ਹੈ ਜਿਨਿ ਤਜਿਆ ਬਾਦੁ ਬਿਬਾਦੁ
॥228॥
ਕਬੀਰ ਐਸਾ ਬੀਜੁ ਬੋਇ ਬਾਰਹ ਮਾਸ ਫਲੰਤ।।
ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ
।।229।।---ਪੰਨਾ 1376.
ਅਰਥ:-
  ਹੇ ਕਬੀਰ!  (ਦੁਖਾਂ ਤੇ ਵਿਕਾਰਾਂ ਨਾਲ ਤਪ ਰਹੇ ਸੰਸਾਰ ਵਿਚ) ਪਰਮਾਤਮਾ ਦਾ ਨਾਮ ਇਕ ਰੁਖ ਹੈ। ਜਿਸ ਨੇ ਝਗੜੇ ਝਾਂਜੇ ਛਡ ਦਿਤੇ ਹਨ ਉਹ ਗੁਮੁਖ ਇਸ ਰੁਖ ਦੀ ਛਾਂ ਹੈ। ਜੋ ਵੀ ਇਸ ਛਾਂ ਦਾ ਆਸਰਾ ਲੈਂਦਾ ਹੈ ਉਹ ਝਗੜੇ ਝਾਂਜਿਆਂ ਤੋਂ ਉਪਰ ਉਠ ਜਾਂਦਾ ਹੈ, ਉਸ ਨੂੰ ਨਿਰਮੋਹਿਤਾ ਦਾ ਫਲ ਪਰਾਪਤ ਹੁੰਦਾ ਹੈ।
  ਹੇ ਕਬੀਰ! ("ਜਿਨਿ ਤਜਿਆ ਬਾਦੁ ਬਿਬਾਦੁ", ਉਸ ਦੀ ਸੰਗਤ ਵਿਚ ਰਹਿ ਕੇ ਤੂੰ ਵੀ ਆਪਣੇ ਹਿਰਦੇ ਰੂਪੀ ਧਰਤੀ ਵਿਚ ਪਰਮਤਮਾ ਦੇ ਨਾਮ ਦਾ) ਇਕ ਐਸਾ ਬੀ ਬੀਜ ਜੋ ਬਾਰਾਂ ਮਹੀਨੇ (ਸਦਾ) ਹੀ ਫਲ ਦੇਂਦਾ ਰਹਿੰਦਾ ਹੈ।
("ਜਿਨਿ ਤਜਿਆ ਬਾਦੁ ਬਿਬਾਦੁ") ਉਸ ਦਾ ਆਸਰਾ ਲੈਣ ਨਾਲ ਅੰਦਰ ਠੰਡ ਪੈਂਦੀ ਹੈ, ਫਲ ਮਿਲਦਾ ਹੈ ਕਿ ਬਾਦ ਬਿਬਾਦ ਵਲੋਂ ਮਨ ਟਿਕ ਜਾਂਦਾ ਹੈ, ਸਾਰੇ ਗਿਆਨ ਇੰਦਰੇ (ਜੋ ਪੰਛੀ ਦੀ ਤਰਾਂ ਪਹਿਲਾਂ ਥਾਂ ਥਾਂ ਚੋਗੇ ਲਈ ਭਟਦੇ ਸਨ),  ਹੁਣ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦੇ ਹਨ।)
ਵਿਆਖਿਆ:-
  ਸਿਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਊਪਰ ਵਾਲੇ ਸਲੋਕਾਂ ਦਾ ਉਪਦੇਸ਼ ਅਰਥਾਂ ਤੋਂ ਭਲੀ ਭਾਂਤ ਵਿਦਮਾਨ ਹੈ। ਅਸੀਂ ਕਹਿੰਦੈ ਤਾਂ ਹਾਂ ਕਿ ਸਾਨੂੰ ਜੀਵਨ ਸੇਧ ਸਿਰਫ ਸਿਰੀ ਗੁਰੂ ਗਰੰਥ ਸਾਹਿਬ ਤੇਂ ਲੈਣੀ ਚਾਹੀਦੀ ਹੈ ਪਰ ਕੀ ਸਾਡੇ ਅਜੋਕੇ ਵਿਦਵਾਨ , ਸਿਖ ਵੈਬ ਸਾਈਟਾਂ, ਸਾਡੇ ਰਾਗੀ ਅਤੇ ਪਰਚਾਰਕ ਊਪਰਲੇ ਸਲੋਕਾਂ ਦੇ ਉਪਦੇਸ਼ ਮੁਤਾਬਕ ਵਿਚਰ ਰਹੇ ਹਨ ?       ਜਾਂ ?
 " ਅਵਰ ਉਪਦੇਸੈ ਆਪਿ ਨ ਕਰੈ।। ਆਵਤ ਜਾਵਤ ਜਨਮੈ ਮਰੈ।।"---ਪੰਨਾ 269.
                ਫੈਸਲਾ ਮੈ ਪਾਠਕਾਂ ਤੇ ਛਡਦਾ ਹਾਂ।
ਸੁਰਜਨ ਸਿੰਘ---
+919041409041
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.