ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
ਸਾਬਕਾ ਦੁਰਗਾ ਪੁਜਾਰੀ?
ਸਾਬਕਾ ਦੁਰਗਾ ਪੁਜਾਰੀ?
Page Visitors: 2653

                                                     ਸਾਬਕਾ ਦੁਰਗਾ ਪੁਜਾਰੀ?
ਹਰਦੇਵ ਸਿੰਘ-ਜੰਮੂ
ਜਿਸ ਵੇਲੇ ਮੈਂਨੂੰ ਕੋਈ ਸਿੱਧੇ ਜਾਂ ਅਸਿੱਧੇ ਢੰਗ ਨਾਲ ਦੁਰਗਾ ਦੇਵੀ ਦਾ ਪੁਜਾਰੀ ਕਹੇ ਤਾਂ ਮੇਰਾ ਹੱਕ ਬਣਦਾ ਹੈ ਮੈਂ ਸਪਸ਼ਟ ਕਰਾਂ ਕਿ ਮੈਂ ਦੁਰਗਾ ਦਾ ਪੁਜਾਰੀ ਨਹੀਂ ਬਲਕਿ ਦਸ ਗੁਰੂ ਸਾਹਿਬਾਨ ਦੀ ਆਤਮਕ ਜੌਤ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਾ ਅਤੇ ਇਕ ਅਕਾਲ ਪੁਰਖ ਤੇ ਨਿਸ਼ਚਾ ਕਰਨ ਵਾਲਾ ਸਿੱਖ ਹਾਂ!
ਮੈਂ ਅਕਸਰ ਐਸਾ ਕਹਿਣ ਵਾਲੇ ਸੱਜਣਾਂ ਤੋਂ ਪੁੱਛਦਾ ਹਾਂ ਕਿ ਉਹ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਕਹਿਣ ਕਿ ਉਹ ਕਦੇ ਦੁਰਗਾ ਦੇ ਪੁਜਾਰੀ ਰਹੇ ਹਨ? ਤਾਂ ਉਹ ਚੁੱਪ ਰਹਿੰਦੇ ਹਨ ਅਤੇ ਫਿਰ ਕਹਿੰਦੇ ਹਨ ਕਿ ਨਹੀਂ ਉਨ੍ਹਾਂ ਨੂੰ ਹੁਣ ਪਤਾ ਚਲਿਆ ਹੈ ਕਿ ਪ੍ਰਿਥਮ ਭਗਉਤੀ ਕਹਿਣ ਨਾਲ ਸਿੱਖ ਆਪਣੇ ਆਪ ਦੁਰਗਾ ਦਾ ਪੁਜਾਰੀ ਹੋ ਜਾਂਦਾ ਹੈ।ਪਰ ਮੈਂ ਯਤਨ ਕਰਦਾ ਹਾਂ ਕਿ ਉਹ ਸੱਜਣ ਸਮਝ ਸਕਣ ਕਿ ਪ੍ਰਿਥਮ ਭਗਉਤੀ ਤੋਂ ਸਿੱਖਾਂ ਦਾ ਭਾਵ ਦੁਰਗਾ ਦੇਵੀ ਨਹੀਂ। 
ਪਰ ਉਹ ਸੱਜਣ ਨਹੀਂ ਸਮਝਦੇ ਅਤੇ ਮੇਰੇ ਤੇ ਦੁਰਗਾ ਪੁਜਾਰੀ ਹੋਂਣ ਦਾ ਆਰੋਪ ਲਗਾਉਂਦੇ ਪ੍ਰਤੀਤ ਹੁੰਦੇ ਹਨ। ਉਨ੍ਹਾਂ ਦੇ ਇਸ ਆਰੋਪ ਦੀ ਜ਼ਦ ਵਿਚ ਤਾਂ ਭਾਈ ਕ੍ਹਾਨ ਸਿੰਘ ਜੀ ਨਾਭਾ ਵੀ ਆਉਂਦੇ ਹਨ ਜਿਨ੍ਹਾਂ ਸਿੱਖ ਪੰਥ ਲਈ ‘ਹਮ ਹਿੰਦੂ ਨਹੀਂ’ ਪੁਸਤਕ ਲਿਖੀ। ਅਤੇ ਪ੍ਰੋ. ਗੁਰਮੁਖ ਸਿੰਘ, ਪ੍ਰੋ.ਸਾਹਿਬ ਸਿੰਘ, ਪ੍ਰਿ. ਤੇਜਾ ਸਿੰਘ ਜੀ ਆਦਿ ਸਾਰੇ ਵਿਦਵਾਨ ਵੀ। 
ਮੈਂ ਤਾਂ ਕਦੇ ਨਹੀਂ ਸਮਝਿਆ ਕਿ ਮੈਂ ਕਦੇ ਦੁਰਗਾ ਦਾ ਪੁਜਾਰੀ ਰਿਹਾ ਹਾਂ।ਪਰ ਉਹ ਸੱਜਣ ਇਕ ਢੰਗ ਨਾਲ ਸਵੀਕਾਰ ਕਰ ਰਹੇ ਹਨ ਕਿ ਉਹ ‘ਪ੍ਰਿਥਮ ਭਗਉਤੀ’ ਕਹਿਣ ਕਾਰਨ ਦਹਾਕਿਆਂ ਤਕ ਦੁਰਗਾ ਦੇ ਪੁਜਾਰੀ ਰਹੇ ਹਨ, ਅਤੇ ਹੁਣ ਇਸ ਲਈ ਉਨ੍ਹਾਂ ਨੇ ‘ਪ੍ਰਿਥਮ ਭਗਉਤੀ’ ਨੂੰ ਨੱਕਾਰ ਦਿੱਤਾ ਹੈ।ਐਸਾ ਮੰਨਣ ਵਾਲੇ ਤਾਂ ਆਪ ‘ਸਾਬਕਾ ਦੁਰਗਾ ਪੁਜਾਰੀ’ ਹੋ ਗਏ। ਨਹੀਂ? ਮੈਂ ਤਾਂ ਨਾ ਕਦੇ ਦੁਰਗਾ ਦਾ ਪੁਜਾਰੀ ਸੀ ਅਤੇ ਨਾ ਹੀ ਹਾਂ! ਮੇਰੇ ਲਈ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਮੇਰਾ ਗੁਰੂ ਹੈ ਅਤੇ ਮੇਰੇ ਇਸ਼ਟ ਸਮਾਨ ਵੀ।
ਸੰਪਾਦਕੀ ਨੋਟ:-  ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗੌਤੀ ਇਵੇਂ ਆਇਆ ਹੈ -  
ਭਗਉਤੀ ਰਹਤ ਜੁਗਤਾ ॥(71)  ਅਤੇ  
ਭਗਉਤੀ ਭਗਵੰਤ ਭਗਤਿ ਕਾ ਰੰਗੁ ॥ 
ਸਗਲ ਤਿਆਗੈ ਦੁਸਟ ਕਾ ਸੰਗੁ ॥ (274)   ਅਤੇ  
ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ ॥ ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ ॥1॥ਰਹਾਉ}  (1348)
ਇਸ ਵਿਚ ਭਗਤ ਦੀ ਗੱਲ ਹੈ , ਭਾਵੇਂ ਉਹ ਜੁਗਤ ਵਿਚ ਰਹਣ ਵਾਲਾ ਹੋਵੇ ਤੇ ਭਾਵੇਂ ਵਿਖਾਵੇ ਵਾਲਾ ਹੋਵੇ , ਪਰ ਸਿੱਖਾਂ ਦੇ ਸਿਮਰਨ-ਜੋਗ ਕੋਈ ਵੀ ਨਹੀਂ ਹੈ । ਦੂਸਰੇ ਧਰਮਾਂ ਦੇ ਵੇਰਵਿਆਂ ਨਾਲ ਸਿੱਖਾਂ ਦਾ ਕੋਈ ਸਬੰਧ ਨਹੀਂ ਹੈ । ਅਸੀਂ ਗਲਤੀ ਕਰਦੇ ਰਹੇ ਹਾਂ , ਜਾਂ ਸਾਡੇ ਕੋਲੋਂ ਕਿਸੇ ਨੀਤੀ ਤਹਿਤ ਗਲਤੀ ਕਰਵਾਈ ਗਈ ਹੈ , ਗਲਤੀ ਤਾਂ ਗਲਤੀ ਹੀ ਹੈ । (ਇਹ ਲਿਖਿਆ ਹੋਣਾ ਕਿ ਇਸ ਵਿਚ ਕੋਈ ਅਦਲਾ-ਬਦਲੀ ਨਹੀਂ ਹੋ ਸਕਦੀ , ਸਾਫ ਕਰਦਾ ਹੈ ਕਿ ਇਹ ਭਗਉਤੀ ਕਿਸੇ ਡੂੰਘੀ ਨੀਤੀ ਅਧੀਨ ਹੀ ਸਿੱਖਾਂ ਦੇ ਗੱਲ ਪਾਈ ਗਈ ਹੈ , ਅਤੇ ਹੁਣ ਤਾਂ ਇਹ ਵੀ ਸਾਫ ਹੋ ਗਿਆ ਹੈ ਕਿ ਇਹ ਭਗਉਤੀ ਆਈ ਕਿਥੋਂ ਹੈ ?) 
ਜਦ ਵੀ ਬੰਦੇ ਨੂੰ ਪਤਾ ਲੱਗ ਜਾਵੇ ਕਿ ਉਹ ਗਲਤੀ ਤੇ ਹੈ , ਤਾਂ ਗਲਤੀ ਸੁਧਾਰ ਲੈਣਾ ਹੀ ਅਕਲ-ਮੰਦੀ ਹੁੰਦੀ ਹੈ , ਜੋ ਅਸੀਂ ਕਰ ਲਈ ਹੈ , ਕਿਰਪਾ ਕਰ ਕੇ ਤੁਸੀਂ ਵੀ ਸਮਝ ਲਵੋ । ਜੇ ਕਦੇ ਅਸੀਂ  “ ਪ੍ਰਿਥਮ ਚੋਰ ਸਿਮਰ ਕੇ ” ਕਹਿ ਕੇ ਇਹ ਕਹੀਏ ਕਿ ਅਸੀਂ ਤਾਂ ਮਨੋਂ ਪਰਮਾਤਮਾ ਨੂੰ ਹੀ ਸਿਮਰ ਰਹੇ ਹਾਂ , ਤਾਂ ਘੱਟੋ-ਘੱਟ ਗੁਰਬਾਣੀ ਅਨੁਸਾਰ ਇਹ ਗੱਲ ਠੀਕ ਨਹੀਂ ਹੋਵੇਗੀ , ਅਤੇ ਅਸੀਂ ਗੁਰਬਾਣੀ ਦੇ ਸਿੱਖ ਹਾਂ , ਤੁਸੀਂ ਵੀ ਇਸ ਗੱਲ ਨੂੰ ਮੰਨਦੇ ਹੋ । ਸੌ ਆਉ ਸਮਾ ਬਰਬਾਦ ਕਰਨ ਦੀ ਥਾਂ ਗੁਰਬਾਣੀ ਨੂੰ ਵਿਚਾਰਨ ਅਤੇ ਉਸ ਅਨੁਸਾਰ ਜੀਵਨ ਢਾਲ ਕੇ ਆਪਣੇ ਜੀਵਨ ਦਾ ਮਕਸਦ ਪੂਰਾ ਕਰਨ ਦਾ ਉਪਰਾਲਾ ਕਰਇੇ । ਆਪ ਸਾਰਿਆਂ ਦੇ ਬਹੁਤ ਧੰਨਵਾਦੀ ਹੋਵਾਂਗੇ ।  


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.