ਕਿਓਂ ਹੁੰਦੀ ਵਿਦੇਸ਼ੀ ਗੁਰਦਵਾਰਿਆਂ ਵਿਚਂ ਲੜਾਈ ?
ਅਜ ਕਲ ਵਿਦੇਸ਼ਾਂ ਵਿਚ ਕੋਈ ਅਜਿਹਾ ਹਫਤਾ ਨਹੀ ਹੁੰਦਾ ਜਿਸ ਦਿਨ ਕਿਸੇ ਨਾ ਕਿਸੇ ਗੁਰਦਵਾਰੇ ਵਿਚ ਲੜਾਈ ਨਾ ਹੋਵੇ, ਜੇਕਰ ਲੜਾਈ ਨਹੀ ਤਾ ਤੂ ਤੂ ਮੈਂ ਤਾ ਆਮ ਜਿਹੀ ਗੱਲ ਹੋਈ ਪਈ ਹੈ[ |ਇਹਨਾ ਲੜਾਈਆਂ ਪਿਛੇ ਸੰਗਤਾਂ ਦਾ ਕੋਈ ਹਥ ਨਹੀ ਹੁੰਦਾ, ਇਹ ਲੜਾਈਆਂ ਕਰਵਾਉਣ ਦੇ ਜੁਮੇਵਾਰ ਕੁਝ ਨੂ ਬੰਦੇ ਹੁੰਦੇ ਹਨ, ਜੇਕਰ ਇਹਨਾ ਨੂ ਕਾਂਗਿਆਰੀਆ ਆਖ ਲਿਆ ਜਾਵੇ ਤਾ ਕੋਈ ਅਤਕਥਨੀ ਨਹੀ ਹੋਵੇਗੀ[ ਹਰ ਗੁਰਦਵਾਰਾ ਸਾਹਿਬ ਵਿਚ ਪੰਜ ਤੋ ਲੈਕੇ ਛੇ ਕੁ ਅਜਿਹੇ ਬੰਦੇ ਹੁੰਦੇ ਹਨ ਜਿਹੜੇ ਕਿਸੇ ਨਾ ਕਿਸੇ ਤਰਾਂ ਬੱਸ ਛਿਜੜੀ ਛੇੜੀ ਰੱਖਦੇ ਹਨ, ਤੁਸੀਂ ਆਪੋ ਆਪਣੇ ਗੁਰਦਵਾਰਿਆਂ ਦੇ ਵਿਚ ਨਿਗਾ ਮਾਰ ਕੇ ਦੇਖ ਸਕਦੇ ਹੋ[ ਮੈਂ ਕੁਝ ਕੁ ਕਾਰਨ ਤੁਹਾਡੇ ਨਾਲ ਸਾਂਝੇ ਕਰਨ ਲੱਗਿਆ ਜਿਹੜੇ ਲੜਾਈ ਦੇ ਮੁੱਖ ਕਾਰਨ ਹਨ[
ਸਭ ਤੋ ਪਹਿਲਾ ਕਾਰਨ ਗੋਲਕ ਵਿਚ ਚੜਦੀ ਮਾਇਆ ਹੈ, ਜਿਸ ਵਾਰੇ ਪ੍ਰਬੰਧ ਵਿਚੋਂ ਬਾਹਰ ਬੈਠੇ ਸੱਜਣਾ ਨੂ ਇਹ ਬਹੁਤ ਵੱਡਾ ਭੁਲੇਖਾ ਹੁੰਦਾ ਵੀ ਜਿਹੜੇ ਆਹ ਕਮੇਟੀ ਵਾਲੇ ਹਨ ਇਹ ਪਤਾ ਨਹੀ ਗੋਲਕ ਦੀ ਮਾਇਆ ਨਾਲ ਕਿੰਨੇ ਕੁ ਆਪਣੇ ਘਰ ਭਰੀ ਜਾਂਦੇ ਹਨ, ਹਾਲਾਕਿ ਕਈ ਗੁਰਦਵਾਰਿਆਂ ਦੀਆਂ ਕਿਸ਼ਤਾਂ ਮਸਾ ਮੁੜਦੀਆ ਹਨ ਇਸੇ ਭੁਲੇਖੇ ਕਰਕੇ ਅਜਿਹੇ ਵਹਿਮੀ ਲੋਕ ਉਨੀ ਦੇਰ ਨਹੀ ਟਿਕਦੇ ਜਿਨੀ ਦੇਰ ਕੋਈ ਅਹੁਦਾ ਨਾ ਪ੍ਰਾਪਤ ਕਰ ਲੈਣ[
ਦੂਸਰਾ ਵੱਡਾ ਕਾਰਨ ਚੌਦਰ, ਕਈ ਸੱਜਣ ਜਦੋ ਭਾਰਤ ਤੋ ਆਉਂਦੇ ਹਨ ਓਹ ਚੌਧਰ ਵਾਲਾ ਕੀੜਾ ਨਾਲ ਹੀ ਲੈਕੇ ਆਉਂਦੇ ਹਨ,|ਇਹ ਨਵੇ ਆਉਣ ਵਾਲੇ ਸੱਜਣ ਪੰਜਾਬ ਵਿਚ ਪੰਚਾਇਤ ਮੈਬਰ ਜਾ ਨਿੱਕੇ ਮੋਟੇ ਅਹੁਦਿਆਂ ਤੇ ਹੁੰਦੇ ਹਨ ਅਤੇ ਇਥੇ ਆਕੇ ਨਾ ਕੋਈ ਪੰਚਾਇਤ ਹੈ ਨਾ ਕੋਈ ਹੋਰ ਸੰਸਥਾ ਹੁੰਦੀ ਹੈ, ਇਹਨਾ ਨੂ ਫਿੱਟ ਹੋਣ ਵਾਸਤੇ ..ਇਹਨਾ ਆਉਣ ਵਾਲੇ ਚੌਧਰੀਆਂ ਕੋਲ ਫੇਰ ਇਕੋ ਇਕ ਥਾਂ ਹੁੰਦਾ ਗੁਰਦਵਾਰੇ ਦੀ ਕਮੇਟੀ ਵਿਚ ਘੁਸਪੈਠ ਕਰਕੇ ਮੈਬਰੀ ਹਾਸਿਲ ਕਰਨੀ, ਫੇਰ ਕਈ ਸਾਲਾਂ ਤੋ ਗੁਰਦਵਾਰੇ ਦਾ ਪ੍ਰਬੰਧ ਚਲਾਉਣ ਵਾਲਿਆਂ ਨੂ ਇਹ ਨਵੇ ਚੌਧਰੀ ਮੱਤਾਂ ਦਿੰਦੇ ਨੇ ਤੇ ਫੇਰ ਹੋ ਜਾਂਦੀ ਹੈ ਲੜਾਈ ਸ਼ੁਰੂ[ ਫੇਰ ਨਵੇ ਆਏ ਚੌਧਰੀ ਪੁਰਾਣੇ ਪ੍ਰਬੰਧਕਾਂ ਨੂ ਕਢਣ ਵਾਸਤੇ ਲਾ ਦਿੰਦੇ ਨੇ ਮੋਰਚਾ ਤੇ ਹੋ ਜਾਂਦੀ ਹੈ ਲੜਾਈ ਸ਼ੁਰੂ[
ਤੀਜਾ ਵਿਦੇਸੀ ਗੁਰਦਵਾਰਿਆਂ ਵਿਚ ਲੜਾਈ ਦਾ ਕਾਰਨ, ਗੁਰਦਵਾਰੇ ਵਿਚ ਆਪੋ ਆਪਣੀ ਮੱਤ ਚਲਾਉਣੀ ਤੇ ਆਪਣੀ ਜਿਦ ਪਗਾਉਣੀ, ਇਥੇ ਵਿਦੇਸ਼ਾਂ ਦੇ ਵਿਚ ਇਕ ਸਹਿਰ ਦੇ ਗੁਰਦਵਾਰੇ ਵਿਚ ਅਲਗ ਅਲਗ ਇਲਾਕੇ ਦੇ ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚੋਂ ਲੋਕ ਆਕੇ ਵਸੇ ਨੇ, ਹਰ ਤੀਜਾ ਬੰਦਾ ਪੰਜਾਬ ਵਿਚ ਕਿਸੇ ਨਾ ਕਿਸੇ ਸਾਧ ਦਾ ਚੇਲਾ ਰਿਹਾ ਜਾ ਹੁੰਦਾ ਜਾ ਕਿਸੇ ਨਾ ਕਿਸੇ ਸੰਪਰਦਾ ਨਾਲ ਜੁੜਿਆ ਹੁੰਦਾ ਹੈ[ ਓਹ ਜਦੋ ਇਥੇ ਦੇ ਗੁਰਦਵਾਰਾ ਸਾਹਿਬ ਵਿਚ ਆਉਂਦਾ ਹੈ ਤਾ ਓਹ ਚਾਹੁੰਦਾ ਗੁਰਦਵਾਰੇ ਵਿਚ ਜਿਹੜੀ ਮਰਿਆਦਾ, ਓਹ ਹੁਣ ਮੇਰੇ ਮੁਤਾਬਕ ਚੱਲੇ[ ਜਿਹੜੇ ਬਾਬਾ ਜੀ ਕੋਲ ਅਸੀਂ ਜਾਂਦੇ ਹੁੰਦੇ ਸੀ ਓਹ ਤਾ ਕਹਿੰਦੇ ਜੋਤ ਨਹੀ ਬੁਝਣ ਦੇਣੀ , ਅਰਦਾਸ ਵੇਲੇ ਲਾਵੋ ਭੋਗ ਹਰ ਰਾਇ ਕਹਿਣਾ , ਕੁਭ ਜਰੁਰ ਰੱਖਣਾ ਹੈ[ ਜੇਕਰ ਗੁਰਦਵਾਰੇ ਵਿਚ ਕੋਈ ਸੂਝਵਾਨ ਵਿਅਕਤੀ, ਇਹਨਾ ਮਨ ਮਤੀਆਂ ਨੂ ਸਮਝਾਉਣ ਦੀ ਕੋਸਿਸ਼ ਕਰੇ ਤਾ ਓਸ ਉੱਪਰ ਮਿਸ਼ਨਰੀ ਦਾ ਠੱਪਾ ਲਾਕੇ ਲਾਲਾ ਲਾਲਾ ਕਰਕੇ ਪੈ ਜਾਂਦੇ ਨੇ, ਬਹੁਤੇ ਗੁਰਦਵਾਰਿਆਂ ਵਿਚ ਲੜਾਈ ਮਨਮਤ ਫਲਾਉਣ ਵਾਲਿਆਂ ਵਲੋਂ ਕਰਵਾਈ ਜਾਂਦੀ ਹੈ[
ਚੌਥਾ ਲੜਾਈ ਦਾ ਵੱਡਾ ਕਾਰਨ[ ਵਿਦੇਸੀ ਗੁਰਦਵਾਰਿਆਂ ਵਿਚ ਦਸਮ ਗਰੰਥ ਦਾ ਹੈ[ ਕਈ ਵੀਰ ਭੈਣ ਪੰਜਾਬ ਵਿਚ ਅਜਿਹੀਆਂ ਸ੍ਪਰਦਾ ਜਾ ਡੇਰਿਆਂ ਨਾਲ ਜੁੜੇ ਹੁੰਦੇ ਹਨ, ਜਿਥੇ ਦਸਮ ਗਰੰਥ ਭਾਵ ਬਚਿਤਰ ਨਾਟਕ ਨੂ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤਾ ਹੋਇਆ ਹੈ, ਜਦੋ ਅਜਿਹੀਆਂ ਸੰਸਥਾ ਨਾਲ ਜੁੜੇ ਲੋਕ ਗੁਰਦਵਾਰਿਆਂ ਦੀਆਂ ਕਮੇਟੀਆਂ ਵਿਚ ਘੁਸਪੈਠ ਕਰਕੇ ਵਿਦੇਸੀ ਗੁਰਦਵਾਰਿਆਂ ਵਿਚ ਵੀ ਦਸਮ ਗਰੰਥ ਨੂ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾ ਜਿਹੜੇ ਦਸਮ ਗਰੰਥ ਨੂ ਨਹੀ ਮੰਨਦੇ ਜਾ ਜਿਹੜੇ ਗੁਰਦਵਾਰਿਆਂ ਵਿਚ ਅਕਾਲ ਤਖ਼ਤ ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਲਾਗੂ ਹੈ ਓਥੇ ਜੇਕਰ ਕੋਈ ਵਿਅਕਤੀ ਇਹਨਾ ਨੂ ਸਮਝਾਉਣ ਦੀ ਕੋਸ਼ਿਸ ਕਰੇ ਕਿ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਵਿਚ ਲਿੱਖਿਆ ਹੈ ਕਿ ਸੰਗਤ ਵਿਚ ਕੀਰਤਨ ਕੇਵਲ ਗੁਰਬਾਣੀ ਜਾ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲਾ ਜੀ ਦੀ ਬਾਣੀ ਦਾ ਹੀ ਹੋ ਸਕਦਾ ਹੈ ਤਾਂ ਅਜਿਹੇ ਸੱਜਣ ਝੱਟ ਦੇਣੇ ਕਹਿਣਗੇ ਲੈ ਸਾਡੇ ਬਾਬਾ ਜੀ ਤਾ ਕਹਿਦੇ ਹੁੰਦੇ ਸੀ ਦਸਮ ਦੀ ਬਾਨੀ ਤੋ ਬਿਨਾ ਵੀਰ ਰਸ ਹੀ ਨਹੀ, ਆਉਂਦਾ ਫੇਰ ਇਸ ਤੋ ਹੋ ਜਾਂਦਾ ਝਗੜਾ ਤੇ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਨ ਵਾਲੇ ਵੀਰ ਤੇ ਝੱਟ ਦੇਣੇ ਪੰਥ ਦੋਖੀ ਤੇ ਮਿਸ਼ਨਰੀ ਦਾ ਲੇਬਲ ਲਾ ਦਿੰਦੇ ਨੇ, ਅਜਿਹੇ ਲੋਕ ..ਇਹ ਵੀ ਇਕ ਬਹੁਤ ਵੱਡਾ ਕਾਰਨ ਹੈ ਸਾਡੇ ਵਲੋਂ ਅਕਾਲ ਤਖਤ ਦੀ ਮਰਿਆਦਾ ਨਾ ਮੰਨਣੀ ਤੇ ਸਿਰਫ ਆਪਣੀ ਹੀ ਪਗਾਉਣੀ ,,ਗੁਰੂ ਦੀ ਨਹੀ ਮਨਨੀ ਕਿਸੇ ਸਾਧ ਦੀ ਮੰਨ ਕੇ ਗੁਰਦਵਾਰੇ ਵਿਚ ਕਲੇਸ਼ ਪਵਾ ਦਿੰਦੇ ਨੇ ਅਜਿਹੇ ਘੜਮ ਚੌਧਰੀ[
ਪੰਜਵਾ ਵੱਡਾ ਕਾਰਨ, ਵਿਦੇਸ਼ੀ ਗੁਰਦਵਾਰਿਆਂ ਵਿਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਚਮਚਿਆਂ ਵਲੋਂ ਗੁਰਦਵਾਰਿਆਂ ਦੀਆਂ ਕਮੇਟੀਆਂ ਵਿਚ ਘੁਸਪੈਠ ਕਰਨੀ ਅਤੇ ਜਦੋ ਇਹਨਾ ਪਾਰਟੀਆਂ ਦੇ ਕਰਿੰਦੇ ਅਸਿਧੇ ਢੰਗ ਨਾਲ ਗੁਰਦਵਾਰਿਆਂ ਵਿਚ ਆਪਣੇ ਆਕਾਵਾਂ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਵਿਦੇਸ਼ੀ ਦੌਰੇ ਤੇ ਆਏ ਆਪਣੇ ਚਹੇਤੇ ਲੀਡਰ ਨੂ ਆਪਣੇ ਗੁਰਦਵਾਰਾ ਸਾਹਿਬ ਵਿਚ ਬੋਲਣ ਵਾਸਤੇ ਸਟੇਜ ਮੁਹਈਆ ਕਰਵਾਉਣ ਦੀ ਕੋਸ਼ਿਸ ਕਰਦੇ ਤੇ ਫੇਰ ਪੈਂਦਾ ਹੈ ਕਲੇਸ਼[
ਛੇਵਾਂ ਵੱਡਾ ਕਾਰਨ ਬਹੁਤੇ ਗੁਰਦਵਾਰਿਆਂ ਦੇ ਪ੍ਰਬਧਕ ਗੁਰਮਤ ਪੱਖੋ ਬਿਲਕੁਲ ਕੋਰੇ ਹਨ ਕਈਆਂ ਨੇ ਤੇ ਸਿੱਖ ਰਹਿਤ ਮਰਿਆਦਾ ਵੀ ਨਹੀ ਪੜੀ ਹੋਈ ਬੱਸ ਵੱਡਾ ਦਾਹੜਾ ਸਜਾ ਕੇ ਇਕ ਵੱਡੀ ਕਿਰਪਾਨ ਪਾਕੇ ਬੱਸ ਬਣ ਜਾਂਦੇ ਨੇ ਗੁਰਦਵਾਰੇ ਦੇ ਚੌਧਰੀ ਆਪ ਨੂ ਇਹਨਾ ਨੂ ਗੁਰਮਤ ਦਾ ਓ ਅ ਵੀ ਨਹੀ ਆਉਂਦਾ ਇਸ ਕਰਕੇ ਪ੍ਰਚਾਰ ਵਾਸਤੇ ਬਾਹਰੋ ਪ੍ਰਚਾਰਕ ਬ੍ਲਾਉਣੇ ਪੈਂਦੇ ਨੇ ਜਿਹਨਾ ਨੂ ਅੰਗ੍ਰੇਜੀ ਨਹੀ ਆਉਂਦੀ, ਓਹਨਾ ਦੀ ਪੰਜਾਬੀ ਵਾਲੀ ਕਥਾ ਪੰਜਾਬ ਤੋ ਆਏ ਲੋਕਾਂ ਨੂ ਤਾ ਸਮਝ ਆ ਜਾਂਦੀ ਹੈ ਪਰ ਇਥੇ ਨੇ ਬੱਚਿਆ ਨੂ ਕੁਝ ਪਤਾ ਨਹੀ ਲੱਗਦਾ, ਇਸ ਕਰਕੇ ਇਥੇ ਦਾ ਨੌਜਵਾਨ ਗੁਰਦਵਾਰਿਆਂ ਤੋ ਦੂਰ ਹੋ ਗਿਆ ਕਿਓਂ ਕਿ ਸਾਡੇ ਕੋਲ ਓਹਨਾ ਦੇ ਮਿਆਰ ਦਾ ਪ੍ਰਚਾਰ ਨਹੀ ਅਸੀਂ ਤਾ ਸਿਰਫ ਅਹੁਦਿਆਂ ਪਿਛੇ ਭੱਜੇ ਫਿਰਦੇ ਹਾ[
ਸੱਤਵਾਂ ਕਾਰਨ ਲੱਤਾ ਖਿਚੁ ਬੰਦੇ, ਜਿਹੜੇ ਜਦੋ ਕਮੇਟੀ ਵਿਚ ਹੋਣ ਕੁਸ੍ਕਦੇ ਨਹੀ, ਜਦੋ ਕਮੇਟੀ ਤੋ ਬਾਹਰ ਹੁੰਦੇ ਹਨ ਉਦੋ ਮੋਜੂਦਾ ਕਮੇਟੀ ਨੂ ਕਮ ਨਹੀ ਕਰਨ ਦਿੰਦੇ ਸਿਰਫ ਲੱਤਾਂ ਖਿਚਦੇ ਨੇ ਤੇ ਸੰਗਤ ਨੂ ਇਧਰ ਓਧਰ ਦੀਆਂ ਉਂਗਲਾਂ ਲਗਾ ਕੇ ਕਮੇਟੀ ਨਾਲ ਲੜਾ ਕੇ ਆਪ ਪਾਸੇ ਹੋ ਜਾਂਦੇ ਨੇ ਜਦੋ ਇਕ ਮਸਲਾ ਸੁਲਝ ਜਾਵੇ ਫੇਰ ਹੋਰ ਕੋਈ ਮੁੱਦਾ ਸੰਗਤ ਵਿਚ ਫੈਲਾ ਦਿੰਦੇ ਨੇ, ਅਜਿਹੇ ਉਂਗਲ ਲਾਉ ਗੁਰਦਵਾਰੇ ਦੇ ਲੰਗਰ ਵਿਚ ਜਾ ਕਿਸੇ ਕੋਨੇ ਤੇ ਖੜੇ ਲੋਕਾਂ ਦੇ ਕੰਨ ਭਰਦੇ ਆਮ ਹੀ ਦੇਖੇ ਜਾ ਸਕਦੇ ਹਨ[
ਸੋ ਸਾਨੂ ਅਜਿਹੀਆਂ ਕਾਂਗਿਆਰੀਆ ਤੋ ਸੁਚੇਤ ਹੋਣ ਦੀ ਲੋੜ ਹੈ,|ਜੇਕਰ ਗੁਰਦਵਾਰਿਆਂ ਵਿਚ ਲੜਾਈ ਤੋ ਬਚਣਾ ਹੈ ਤਾ ਸੰਗਤਾਂ ਅਜਿਹੇ ਅਨਸਰਾਂ ਤੋ ਸੁਚੇਤ ਹੋਣ ਅਤੇ ਸੰਗਤਾ ਵਧ ਤੋ ਵਧ ਗੁਰਬਾਣੀ ਆਪ ਪੜਨ ਅਤੇ ਗੁਰਮਤ ਦੀਆਂ ਧਾਰਨੀ ਹੋਣ, ਤਾ ਹੀ ਅਜਿਹੇ ਮਨਮਤੀ ਲੜਾਈ ਪਵਾਉਣ ਵਾਲੇ ਅਨਸਰਾਂ ਨੂ ਠਲ ਪਾਈ ਜਾ ਸਕਦੀ ਹੈ | ਜਿਥੇ ਅਸੀਂ ਅਮਰੀਕਾ ਵਰਗੇ ਦੇਸ਼ਾਂ ਵਿਚ ਆਪਣੀ ਪਹਿਚਾਨ ਦੀ ਲੜਾਈ ਲੜ ਰਹੇ ਹਾ, ਓਥੇ ਅਜਿਹੇ ਅਨਸਰ ਗੁਰਦਵਾਰਿਆਂ ਵਿਚ ਲੜਾਈ ਕਰਵਾ ਕੇ ਦੁਨੀਆਂ ਭਰ ਵਿਚ ਸਿੱਖਾਂ ਦੀ ਬਦਨਾਮੀ ਕਰਵਾ ਦਿੰਦੇ ਹਨ ..ਗੱਲਾਂ ਤਾ ਹੋਰ ਵੀ ਬਹੁਤ ਨੇ ਫੇਰ ਕਦੇ ਸਹੀ ਹੁਣ ਲੇੱਖ ਵੱਡਾ ਹੋ ਜਾਣਾ[
ਦਲਜੀਤ ਸਿੰਘ ਇੰਡਿਆਨਾ
ਦਲਜੀਤ ਸਿੰਘ ਇੰਡਿਆਨਾ
ਕਿਓਂ ਹੁੰਦੀ ਵਿਦੇਸ਼ੀ ਗੁਰਦਵਾਰਿਆਂ ਵਿਚਂ ਲੜਾਈ ?
Page Visitors: 2673