ਕੈਟੇਗਰੀ

ਤੁਹਾਡੀ ਰਾਇ



Voice of People
ਮੇਰਾ ਉਹ ਪਹਿਲਾ ਵਾਲਾ ਪੰਜਾਬ ?
ਮੇਰਾ ਉਹ ਪਹਿਲਾ ਵਾਲਾ ਪੰਜਾਬ ?
Page Visitors: 2465

 ਮੇਰਾ ਉਹ ਪਹਿਲਾ ਵਾਲਾ ਪੰਜਾਬ ?
ਭਲਿਉ ! ਅਸੀ ਤਾਂ ਲੁਟ ਪੁਟ ਚੁਕੇ ਹਾਂ l ਸਾਡੇ ਪੁਤਾਂ ਦੀਆਂ ਪੱਗਾ ਖੋਹ ਲਈਆ ਇਸ ਚੰਦਰੇ ਪੰਥਕ ਅਖਵਾਉਣ ਵਾਲੇ ਪੰਥ ਦੋਖੀ ਕੁਰਸੀ ਦੇ ਭੁਖੇ ਨੇ l ਸੋਹਣੋ ਜੂੜਿਆਂ ਵਾਲਿਆ ,ਪੋਚਵੀਆ ਰੰਗਲੀਆ ਦਸਤਾਰਾ ਵਾਲਿਆਂ ਗਭਰੂਆ ਦਾ ਨਾਮੋ ਨਿਸ਼ਾਨ ਮਿਟਾ ਦਿਤਾ ਇਸਨੇ ਪੰਜਾਬ ਵਿੱਚੋਂ l
ਹੁਣ ਮਾਵਾਂ ਨੂੰ ਅਪਣਾ ਪੁਤ ਦਰਬਾਰ ਸਾਹਿਬ ਜਾ ਲੰਗਰ ਦੀ ਸੇਵਾ ਵਿਚ ਲਭਣ ਨਹੀ ਜਾਂਣਾ ਪੈਂਦਾ ,ਇਹ ਮਾਂ ਤਾ ਕਿਸੇ ਬੰਬੀ ਤੇ ਬੈਠੇ, ਨਸ਼ੇ ਕਰਦੇ ਮੁੰਡਿਆ ਵਿੱਚ ਉਸਨੂੰ ਲਭਦੀ ਫਿਰਦੀ ਹੈ l ਘਰ ਦੀਆਂ ਮਾਵਾਂ ਹੁਣ ਦੇਸੀ ਘਿਉ ਵਿੱਚ ਚੂਰੀ ਗੁਣ ਕੇ ਅਪਣੇ ਪੂੱਤਾਂ ਨੂੰ ਵਾਜਾਂ ਮਾਰਦੀਆਂ ਨਹੀ ਦਿਸਦੀਆਂ l
ਕੋਈ ਤਾਂ ਮੈਨੂੰ ਦਸ ਦਿਉ ਕਿ ਮੇਰੀਆਂ ਅੱਖਾਂ ਸਦਾ ਲਈ ਬੰਦ ਹੋ ਜਾਣ ਤੋ ਪਹਿਲਾਂ ਮੈਨੂੰ ਕੋਣ ਵਖਾਏ ਗਾ , ਮੇਰਾ ਉਹ ਪਹਿਲਾ ਵਾਲਾ ਪੰਜਾਬ ? ਕਦੋ ਮੇਰੇ ਪੁੱਤਾਂ ਦੇ ਲੱਮੇ ਕੇਸ਼ ਧੋਂਦੀਆਂ ਮਾਵਾਂ ਮੈਨੂੰ ਦਿੱਸਣ ਗੀਆਂ l ਉਏ ਕੋਮ ਅਤੇ ਪੰਜਾਬ ਦੇ ਰਹਿਬਰੋ ! ਇਕ ਵਾਰ ਤਾ ਵਖਾ ਦਿਉ ਮੈਨੂੰ ਮੇਰੇ ਉਸ ਪੰਜਾਬ ਦਾ ਨਜਾਰਾ ! ਕਿਤੇ ਇਹ ਆਸ ਲੈ ਕੇ ਹੀ ਮੈਂ ਤੁਰ ਜਾਂਵਾ ਇਸ ਦੁਨੀਆਂ ਤੋਂ !
ਇੰਦਰ ਜੀਤ ਸਿੰਘ ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.