ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
Introduction: ਆਪਾਂ ਟਰੰਟੋ ਤੱਕ ਹੀ ਸੀਮਤ ਰਹਾਂਗੇ ਇਸ ਚੌਲਾਂ ਦੇ ਦਾਣੇ ਵਿਚੋਂ ਤੁਹਾਨੂੰ ਸਾਰੀ ‘ਖਿਚੜੀ’ ਦੀ ਸਮਝ ਆ ਜਾਵੇਗੀ। ਕੁਝ ਚਿਰ ਪਹਿਲਾਂ ਇਥੇ ਟਰੰਟੋ ਵਿਚ ਸਕੰਦਰਜੀਤ ਮਲੂਕਾ ਆਇਆ ਤੇ ਕੁਝ ਡੁਰਲੀਆਂ ਨਾਲ ਉਸ 10 ਕੁ ਦਿਨ ਅੰਦਰੇ ਅੰਦਰ ਖਿਚੜੀ ਪਕਾਈ ਅਤੇ ਪੰਜਾਬ ਜਾ ਕੇ ਬਿਆਨ ਦੇ ਦਿੱਤਾ ਕਿ ਪ੍ਰਵਾਸੀਆਂ ਦੀਆਂ ਮੰਗਾਂ ਸਰਕਾਰ ਨੇ ਮਨਜੂਰ ਕਰ ਲਈਆਂ ਹਨ ਤੇ ਜਿਹੜੇ ਤਗਮੇ ਤਿਆਰ ਕੀਤੇ ਹਨ ਉਹ ਮੀਡੀਆ ਜਾਂ ਹੋਰ ਐਮ.ਪੀ ਆਦਿ ਆ ਕੇ ਲੈ ਜਾਣ। ਤੇ ਕਹਿੰਦੇ ਉਥੇ ਚੰਗਾ ਵੱਡਾ ਇਕੱਠ ਚਾਪਲੂਸਾਂ ਦਾ ਹੋਇਆ ਜਿਸ ਦੀ ‘ਕਵਰੇਜ’ ਨਗਾਰਾ ਰੇਡੀਓ ਵਾਲੇ ਰਾਣਾ ਸਿੱਧੂ ਹੋਰਾਂ ਬੜੇ ਸਪੱਸ਼ਟ ਲਫਜਾਂ ਵਿਚ ਅਤੇ ਖੁਲ੍ਹ ਕੇ ਕੀਤੀ।
Introduction: ਇਹ ਕੁਫਰ ਹੈ, ਮੱਕੇ ਵਿਚੋਂ ਕੁਫਰ ਵਾਲੀ ਕਹਾਣੀ ਹੈ। ਗੁਰੂ ਘਰ ਵਿਚ, ਗੁਰੂ ਦੀ ਹਜੂਰੀ ਵਿਚ ਜਿਹੜਾ ਕੇਵਲ ਮੁੰਡੇ ਦੀ ਗੱਲ ਕਰੇ ਉਸ ਨੂੰ ਸਟੇਜ ਤੋਂ ਲਾਹ ਦੇਣਾ ਬਣਦਾ ਹੇੈ ਅਤੇ ਲੋਕਾਂ ਨੂੰ ਉਨ੍ਹਾਂ ਪ੍ਰਬੰਧਕਾਂਾ ਅਤੇ ਪ੍ਰਚਾਰਕਾਂ ਦਾ ਸਿਆਪਾ ਕਰਨਾ ਚਾਹੀਦਾ ਜਿਹੜੇ ਗੁਰੁ ਜੀ ਦੀ ਹਜੂਰੀ ਵਿਚ ਕੁਫਰ ਤੋਲਕੇ ਕੁੜੀਆਂ ਦੇ ਕਤਲਾਂ ਦਾ ਕਾਰਨ ਬਣ ਰਹੇ ਹਨ ਕਿਉਂਕਿ ਸ੍ਰੀ ਗੁਰੂ ਜੀ ਦੀ ਬਾਣੀ ਕਿਸੇ ਜਾਤੀ ਜਾਂ ਲਿੰਗ ਭੇਦ ਨੂੰ ਨਹੀਂ ਮੰਨਦੀ! ਕਿ ਮੰਨਦੀ?
Introduction: ਅਸੀਂ ਸਿਆਣੇ ਹੋਈਏ, ਸਿਆਣਾ ਹੋਣਾ ਚਾਹੀਦਾ ਸਿੱਖ ਨੂੰ, ਪਰ ਗੁਰੂ ਦੀ ਮਤ ਦੇ ਮੁਤਾਬਕ ਨਹੀਂ ਤਾਂ ਅਸੀਂ ਡੁਬ ਜਾਵਾਂਗੇ। ਬ੍ਰਾਹਮਣ ਦੇ ਖਾਰੇ ਨੇ ਸਮੁੰਦਰ ਬੜੇ ਡੋਬ ਦਿੱਤੇ, ਬੋਧੀ-ਜੈਨੀ ਸਭ ਗੋਤੇ ਦੇ-ਦੇ ਡੋਬੇ ਲੱਭਦਾ ਕੋਈ? ਪਰ ਸਾਡੇ ਬਚਣ ਦਾ ਇਕ ਹੀ ਰਸਤਾ ਹੈ, ਤੇ ਹੈ ਉਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਜਿਹੜਾ ਇਸ ਉਪਰ ਨੁਕਤਾਚੀਨੀ ਕਰੇਗਾ, ਉਹ ਸਿੱਖ ਕੌਮ ਦਾ ਦੋਸਤ ਨਹੀਂ, ਬਲਕਿ ਗਹਿਗੱਡ ਦੁਸ਼ਮਣ ਜਾਣਿਆ ਜਾਵੇਗਾ। ਨਹੀਂ ?
Introduction: ਰਾਣਾ ਸਿੱਧੂ ਨੂੰ ਮੈਂ ਸੁਣ ਰਿਹਾ ਸੀ। ਉਹ ਤਾਂ ਕੋਈ ਮਿਸ਼ਨਰੀ ਨਹੀਂ ਪਰ ਉਹੋ ਜਿਹੇ ਬੰਦੇ ਵੀ ਸੋਚ ਰੱਖਦੇ ਕਿ ਭਰਾਵੋ ਆਉਣ ਵਾਲੇ ਸਮੇਂ ਵਿਚ ‘ਦਸਮ ਗਰਥੰ’ ਤੋਂ ਬਾਅਦ ਅਗਲੇ ‘ਗਰੰਥ’ ਹੁਣ ਪ੍ਰਗਟ ਹੋਣਗੇ, ਜਿਹੜੇ ਉਨਹੀਂ ਪਹਿਲਾਂ ਹੀ ਲਾਇਨ ਵਿਚ ਲਾਏ ਹੋਏ ਹਨ ਜਿਵੇਂ ‘ਸਰਬ ਲੋਹ’ ਜਾਂ ‘ਗੁਰਬਿਲਾਸ’ ਆਦਿ। ਤੇ ਆਖਰ ਉਹ ਹਉਕਾ ਲੈ ਕੇ ਕਹਿਣ ਲੱਗਾ, ‘ਰੱਬ ਖੈਰ ਕਰੇ’!
Introduction: ਉਨ੍ਹਾਂ ਹੀ ਮੀਟਿੰਗਾਂ ਵਿਚ ਸਿੰਘ ਸਭਾ ਵਾਲਿਆਂ ਇਕ ਘਟੀਆ ਤੇ ਮਾੜੀ ਰੀਤ ਪਾਈ ਜਿਸ ਦੇ ਨਤੀਜੇ ਸਿੱਖ ਕੌਮ ਨੂੰ ਅਗੇ ਜਾ ਕੇ ਭੁਗਤਣੇ ਪੈਣਗੇ। ਮੈਂ ਸਿੱਖ ਕੌਮ ਨੂੰ ਪੁੱਛਦਾ ਹਾਂ ਕਿ ਸਿੱਖ ਦੀ ਰੋਜ ਦੀ ਅਰਦਾਸ ਵਿਚ ਆਉਂਦਾ ਹੈ ਕਿ ਸਿੱਖ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ, ਕੀ ਮੱਤਲਬ ਹੈ ਇਸ ਦਾ? ਕੇਸਾਂ ਨਾਲ ਸਵਾਸ ਲਾਉਣ ਦਾ ਮੱਤਲਬ ਹੈ ਕਿ ਸਿੱਖ ਨੂੰ ਕੇਸ ਉਨੇ ਹੀ ਪਿਆਰੇ ਹਨ ਜਿੰਨੇ ਸਵਾਸ ਯਾਨੀ ਜੀਵਨ! ਇਹ ਗੱਲ ਭਾਈ ਤਾਰੂ ਸਿੰਘ ਜੀ ਨੇ ਸਾਬਤ ਨਹੀਂ ਕੀਤੀ ਕਿ ਸਿੱਖ ਦਾ ਸਿਰ ਜਾ ਸਕਦਾ ਪਰ ਕੇਸ ਨਹੀਂ। ਪਰ ਤੁਸੀਂ ਦੱਸੋ ਕੇਸਾਂ ਉਪਰ ਵੋਟਿੰਗ ਹੋ ਸਕਦੀ? ਕਦੇ ਕਿਸੇ ਨੇ ਜੁਅਰਤ ਕੀਤੀ ਕੇਸਾਂ ਉਪਰ ਵੋਟਿੰਗ ਕਰਾਉਂਣ ਦੀ? ਪਰ ਤੁਹਾਡੇ ਇਨ੍ਹਾਂ ਨਵੇ ਉਠੇ ਝੰਡੇ ਬਰਦਾਰਾਂ ਨੇ ਕੀਤੀ ਹੈ। ਅਤੇ 80 ਅਤੇ 20 ਦੇ ਹਿਸਾਬ ਵੋਟਿੰਗ ਹੋ ਕੇ ਸਿੰਘ ਸਭਾ ਦਾ ਵਿਧਾਨ ਪਾਸ ਹੋਇਆ ਕਿ ਕੇਸ ਜਰੂਰੀ ਹਨ। ਪਰ ਮੈਂ ਇਨ੍ਹਾਂ ਭਾਈਆਂ ਨੂੰ ਪੁੱਛਦਾਂ ਕਿ
Introduction: ਇਹ ਧਰਤੀ ਰਿਸ਼ੀਆਂ-ਮੁਨੀਆਂ ਦੀ ਹੈ, ਇਹ ਧਰਤੀ ਪੀਰਾਂ-ਪੈਕੰਬਰਾਂ ਦੀ ਹੈ? ਪਰ… ਹੁਣੇ ਜਿਹੇ ਆਸਾਰਾਮ ਦੇ ਬਿਆਨ ਨੇ ਸਭ ਦਾ ਧਿਆਨ ਖਿਚਿਆ ਹੈ। ਉਹ ਕਸੂਰ, ਬਲਾਤਕਾਰ ਹੋਈ ਲੜਕੀ ਦਾ ਕੱਢ ਰਿਹਾ ਹੈ। ਹੋਰ ਕਿ ਕੁੜੀ ਨੂੰ ਬਲਾਤਕਾਰੀਆਂ ਨੂੰ ਭਾਈ ਕਹਿਣਾ ਚਾਹੀਦਾ ਸੀ! ਸਰਵਸਤੀ ਦਾ ਮੰਤਰ ਪੜਨਾ ਚਾਹੀਦਾ ਸੀ! ਆਸਾਰਾਮ ਕਿਤੇ ਅਬਦਾਲੀ ਵੇਲੇ ਹੁੰਦਾ ਤਾਂ ਇਸਨੇ ਓਸ ਵੇਲੇ ਵੀ ਕਸੂਰ, ਮੰਡੀਆਂ ਵਿਚ ਵਿਕ ਰਹੀਆਂ ਔਰਤਾਂ ਦਾ ਹੀ ਕੱਢਣਾ ਸੀ ਕਿ ਉਨ੍ਹਾਂ ਕੋਲੋਂ ਭਾਈ ਕਹਿਕੇ ਜਾਨ ਨਹੀੰ ਸੀ ਬਚਾਈ ਜਾਂਦੀ? ਤੇ ਸਰਵਸਤੀ ਮੰਤਰ? ਤੁਹਾਨੂੰ ਜਾਪਦਾ ਕਿ ਉਨ੍ਹਾਂ ਕੋਈ ਮੰਤਰ ਛੱਡਿਆ ਹੋਵੇਗਾ? ਪਰ ਨਾ ਉਥੇ ਕੋਈ ਮੰਤਰ ਬਹੁੜਿਆ ਤੇ ਨਾ ਸ੍ਰੀ ਕ੍ਰਿਸ਼ਨ ਜੀ ਸਾਹੜੀ ਲੈ ਕੇ ਜਿਹੜੇ ਕਹਿੰਦੇ ਸਨ ਕਿ ਜਦ ਵੀ ਧਰਤੀ ਪਰ ਪਾਪ ਹੋਵੇਗਾ ਮੈਂ ਅਵਤਾਰ ਧਾਰਾਂਗਾ। ਬਹੁੜੇ ਕੌਣ ਸਨ? ਘੋੜਿਆਂ ਦੀ ਕਾਠੀਆਂ ਤੇ ਸਾਉਣ ਵਾਲੇ ਸੂਰਬੀਰ ਜੋਧੇ। ਪਰ ਉਹ ਕੋਈ ਮੰਤਰ ਜਪ ਕੇ ਨਹੀੰ ਸਨ ਗਏ। ਕਿ ਗਏ ਸਨ?


<< First    << 2 3 4 [5]
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.