ਕੈਟੇਗਰੀ

ਤੁਹਾਡੀ ਰਾਇ



A visitor from Dubai viewed 'Message from Jathedar Wadhawa Singh Babbar to the ' 18 mins ago
A visitor from Boardman viewed 'Welcome to TheKhalsa.org. Sikh Articles, Sikh Hist' 24 mins ago
A visitor from Boardman viewed 'Welcome to TheKhalsa.org. Sikh Articles, Sikh Hist' 24 mins ago
A visitor from Kerala viewed '“ - = ਪੰਜ ਤੱਤ= - ”' 48 mins ago
A visitor from Concord viewed 'Complaint by Dr. Kamaljeet Kaur,' 3 hrs 10 mins ago
A visitor from Vancouver viewed 'thekhalsa.org' 3 hrs 18 mins ago
A visitor from Boardman viewed 'Welcome to TheKhalsa.org. Sikh Articles, Sikh Hist' 3 hrs 55 mins ago
A visitor from Boardman viewed 'Welcome to TheKhalsa.org. Sikh Articles, Sikh Hist' 3 hrs 55 mins ago
ਜਸਬੀਰ ਸਿੰਘ ਵਿਰਦੀ
-: ਰੂਹਾਂ ਦੀ ਗਿਣਤੀ ਕਿਉਂ ਵਧ ਰਹੀ ਹੈ? ਬਾਰੇ :-
-: ਰੂਹਾਂ ਦੀ ਗਿਣਤੀ ਕਿਉਂ ਵਧ ਰਹੀ ਹੈ? ਬਾਰੇ :-
Page Visitors: 2696

-: ਰੂਹਾਂ ਦੀ ਗਿਣਤੀ ਕਿਉਂ ਵਧ ਰਹੀ ਹੈ? ਬਾਰੇ :-
 ਚਮਕੌਰ ਸਿੰਘ ਬਰਾੜ ਨੇ ਫੇਸ ਬੁਕ ਤੇ ਇਕ ਹੋਰ ਪੋਸਟ ਪਾਈ ਹੈ, ਜਿਸ ਤੋਂ ਉਹਨਾਂ ਦੇ ਗੁਰਮਤਿ-ਗਿਆਨ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ।  ਅਤੇ ਜਿਸ ਗਿਆਨ ਦੇ ਆਧਾਰ ਤੇ ਉਹ ਗੁਰਬਾਣੀ ਦੀਆਂ ਵਿਆਖਿਆਵਾਂ ਪਾ ਹੇ ਹਨ। ਪੋਸਟ ਦੀ ਕੌਪੀ ਪੇਸਟ:-
 “ਚਮਕੌਰ ਸਿੰਘ ਬਰਾਰ : ਬਹੁਤ ਹੀ ਵਧੀਆ ਅਤੇ ਸਾਇੰਟੇਫਿਕ ਹੈ। ਜੇ 100 ਸਾਲ ਪਹਿਲਾਂ ਪਾਪੂਲੇਸ਼ਨ ਲਗਪਘ 2 ਬਿਲੀਅਨ ਅਤੇ ਟਾਈਮਜ਼ 4 ਜਾਣੀ ਕਿ 7.4 ਬਾਲੀਆਨ ਹੋ ਗਈ ਹੈ। ਜਿਿਹੜੈ ਲੋਕ ਕਹਿੰਦੇ ਹੈ ਕਿ ਪੁਨਰਜਨਮ ਹੁੰਦਾ ਹੈ ਇਹ 5.2 ਬਿਲੀਆਨ ਕਿਥੋਂ ਆ ਗਏ। ਕੀ ਹੁਣ 100 ਸਾਲ ਪਹਿਲਾਂ ਨਾਲੋ ਲੋਕ ਜਿਆਦਾ ਚੰਗੇ ਕੰਮ ਕਰਦੇ ਹਨ ਤਾਂ ਉਹਨਾਂ ਨੂੰ ਮਨੁਖਾ ਜਨਮ ਮਿਲ ਗਇਆ ਹੈ। ਯਾਦ ਰਖਣਾ ਦੁਜੇ ਜੀਵ ਜੰਤੁਆ ਦੀ ਵੀ ਗਿਣਤੀ ਕਈ ਗੁਣਾ ਵਧ ਗਈ ਹੈ। ਕੀ ਨਵੀਂ ਰੂਹਾ ਬਣ ਜਾਂਦੀਆ ਹਨ।”
 ਚਮਕੌਰ ਸਿੰਘ ਜੀ! ਤੁਸੀਂ ਸਾਇੰਟਿਫੀਕਲੀ ਗੱਲ ਕਰਦੇ ਹੋ ਤਾਂ ਪਹਿਲਾਂ ਤੁਸੀਂ ਇਕ ਗੱਲ ਦਾ ਜਵਾਬ ਦੇਣ ਦੀ ਖੇਚਲ ਕਰੋ:-
 ਸਵਾਲ:-- ਅੱਜ ਤੋਂ 100 ਸਾਲ ਪਹਿਲਾਂ 2 ਬਿਲੀਅਨ ਰੂਹਾਂ ਕਿੱਥੋਂ ਆਈਆਂ? ਜੇ 2 ਬਿਲੀਅਨ ਤੋਂ ਅੱਜ 7.4 ਬਿਲੀਅਨ ਰੂਹਾਂ ਹੋ ਗਈਆਂ ਹਨ ਤਾਂ 5.2 ਬਿਲੀਨ ਹੋਰ ਰੂਹਾਂ ਕਿੱਥੋਂ ਆ ਗਈਆਂ ?  ਸਾਇੰਟੀਫੀਕਲੀ ਪਰੂਫ ਕਰ ਸਕਦੇ ਹੋ? (ਜੇ ਤੁਸੀਂ ਡਾਰਵਿਨ ਦੀ ਐਵੋਲੂਸ਼ਨ ਥਿਉਰੀ ਦਾ ਸਹਾਰਾ ਲੈਣਾ ਚਾਹੋ ਤਾਂ, ਬਾਕਾਇਦਾ ਤਰੀਕੇ ਨਾਲ ਵਿਚਾਰ ਵਟਾਂਦਰਾ ਚੱਲਣ ਦੇਣਾ, ਵਿੱਚੇ ਹੀ ਵਿਚਾਰ ਨੂੰ ਨਾ ਛੱਡ ਦੇਣਾ)
 ਮੁਖ ਵਿਸ਼ੇ ਬਾਰੇ:-
 ਜੇ ਤੁਸੀਂ ਆਪਣੇ ਮਨ ਦੀ ਮੱਤ ਨੂੰ ਇੱਕ ਪਾਸੇ ਰੱਖਕੇ ਗੁਰਮਤਿ/ ਗੁਰਬਾਣੀ ਪੜ੍ਹੀ ਹੁੰਦੀ ਤਾਂ ਤੁਸੀਂ ਇਹ ਨਾਸਤਕਾਂ ਵਲਾ ਸਵਾਲ ਕਰਨਾ ਹੀ ਨਹੀਂ ਸੀ।
ਹਿੰਦੂ ਮੱਤ ਅਨੁਸਾਰ ਪਰਮਾਤਮਾ, ਪ੍ਰਕਿਰਤੀ ਅਤੇ ਜੀਵ ਤਿੰਨੋਂ ਹੀ ਅਨਾਦੀ ਹਨ। ਅਰਥਾਤ ਤਿੰਨੋਂ ਹੀ ਆਪੋ ਆਪਣੀ ਵੱਖਰੀ ਹੋਂਦ ਅਤੇ ਹਸਤੀ ਰੱਖਦੇ ਹਨ। ਇਸ ਨਾਤੇ ਇਹ ਸਵਾਲ ਹਿੰਦੂ ਮੱਤ ਦੇ ਮੰਨਣ ਵਾਲਿਆਂ ਲਈ ਤਾਂ ਜਾਇਜ਼ ਹੋ ਸਕਦਾ ਹੈ ਕਿ ਜੇ ਜੀਵ ਅਨਾਦੀ ਹੈ ਤਾਂ, ਸੰਸਾਰ ਰਚਨਾ ਵੇਲੇ ਤੋਂ ਹੁਣ ਦਿਨੋ ਦਿਨ ਜੀਵਾਂ ਦੀ ਗਿਣਤੀ ਵਧ ਕਿਉਂ ਰਹੀ ਹੈ ?
 ਗੁਰਮਤਿ ਦਾ ਪੱਖ-
- ਗੁਰਮਤਿ ਤਾਂ ਜੀਵ ਨੂੰ ਅਨਾਦੀ ਮੰਨਦੀ ਹੀ ਨਹੀਂ। ਗੁਰਮਤਿ ਅਨੁਸਾਰ ਸਿਰਫ ਅਤੇ ਸਿਰਫ ਪਰਮਾਤਮਾ ਹੀ ਅਨਾਦੀ ਹੈ। ਪ੍ਰਕਿਰਤੀ ਅਤੇ ਜੀਵ ਪਰਮਾਤਮਾ ਤੋਂ ਹੀ ਹੋਂਦ ਵਿੱਚ ਆਏ ਹਨ। ਇਸ ਤਰ੍ਹਾਂ ਜੀਵ ਉਸ ਦੇ ਹੁਕਮ ਨਾਲ ਸੰਸਾਰ ਤੇ ਆਉਂਦੇ ਹਨ। ਅਤੇ ਉਸੇ ਵਿੱਚ ਹੀ ਸਮਾ ਜਾਂਦੇ ਹਨ।
ਜੀਅ ਜੰਤ ਓਪਾਇ ਸਮਾਇਆ ॥ -
- ਪ੍ਰਭੂ ਆਪ ਹੀ ਸਾਰੇ ਜੀਵਾਂ ਨੂੰ ਪੈਦਾ ਕਰ ਕੇ ਮੁਕਾ ਦੇਂਦਾ ਹੈ । ਹੁਣ ਤੁਸੀਂ ਕਹੋਗੇ ਕਿ ਬੰਦਾ ਜੰਮਿਆ ਅਤੇ ਮੌਤ ਆਈ ਤੋਂ ਉਸੇ ਵਿੱਚ ਸਮਾ ਗਿਆ, ਖੇਡ ਖਤਮ। ਨਹੀਂ ਚਮਕੌਰ ਸਿੰਘ ਜੀ! ਇਥੇ ਹੀ ਖੇਡ ਖਤਮ ਨਹੀਂ ਹੈ।
ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ ॥”
ਚੰਗੇ ਮਾੜੇ ਕਰਮ ਕਰਨ ਵਾਲੇ ਸਭ ਉਸ ਦੀ ਹਜੂਰੀ ਵਿੱਚ ਪਹੁੰਚਦੇ ਹਨ। “ਸਭਨਾ ਕਾ ਦਰਿ ਲੇਖਾ ਸਚੈ ਛੂਟਸਿ ਨਾਮਿ ਸੁਹਾਵਣਿਆ ॥” ਉਸਦੇ ਦਰ ਤੇ ਸਭਨਾ ਦਾ ਲੇਖਾ ਹੁੰਦਾ ਹੈ।
ਖੋਟੇ ਠਉਰ ਨ ਪਾਇਨੀ ਖਰੇ ਖਜਾਨੈ ਪਾਇ ॥”
ਖੋਟੇ ਕਰਮ ਕਰਨ ਵਾਲਿਆਂ ਨੂੰ ਖੋਟੇ ਸਿੱਕੇ ਦੀ ਤਰ੍ਹਾਂ ਖਜਾਨੇ ਵਿੱਚ ਥਾਂ ਨਹੀਂ ਮਿਲਦੀ, ਖਰੇ ਕਰਮਾਂ ਵਾਲੇ ਉਸ ਦੀ ਦਰਗਾਹ ਵਿੱਚ ਪਰਵਾਨ ਚੜ ਜਾਂਦੇ ਹਨ। ਅਤੇ “ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥”
ਹਉਮੈ ਅਧੀਨ ਕੰਮ ਕਰਨ ਵਾਲੇ ਫਿਰ ਫਿਰ ਜੂਨਾਂ ਵਿੱਚ ਪਾਏ ਜਾਂਦੇ ਹਨ। ਸੋ ਚਮਕੌਰ ਸਿੰਘ ਜੀ! ਜੀਵ ਚਾਹੇ ਇਕ ਹੋਵੇ, ਸੌ ਹੋਣ, ਹਜਾਰ ਜਾਂ ਬਿਲੀਅਨ ਟਰਿਲੀਅਨ ਹੋਣ, ਗੁਰਮਤਿ ਅਨੁਸਾਰ ਉਹ ਪ੍ਰਭੂ ਤੋਂ ਹੀ ਆਉਂਦੇ ਹਨ (ਇਸ ਵਿੱਚ ਮੈਥੇ ਮੈਟਿਕ ਜਾਂ ਵਿਗਿਆਨਕ ਹਿਸਾਬ ਕਿਤਾਬ ਕੰਮ ਨਹੀਂ ਕਰਦਾ) ਅਤੇ ਜੀਵਨ ਖਤਮ ਹੋਣ ਤੇ ਜਿਥੋਂ ਆਏ ਓਥੇ ਹੀ ਚਲੇ ਜਾਂਦੇ ਹਨ।ਚੰਗੇ ਕਰਮਾਂ ਵਾਲੇ ਮੁੜ ਜੂਨਾਂ ਵਿੱਚ ਨਹੀਂ ਪਾਏ ਜਾਂਦੇ।ਗੁਰਮੁਖਾਂ ਵਾਲੇ ਕਰਮ ਕਰਨ ਵਾਲੇ ਮੁੜ ਮੁੜ ਜੂਨਾਂ ਵਿੱਚ ਨਹੀਂ ਪਾਏ ਜਾਂਦੇ।
ਉਮੀਦ ਹੈ ਤੁਹਾਨੂੰ ਤੁਹਾਡੇ *ਨਾਸਤਕਾਂ ਵਾਲੇ* ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ।
 ਜਸਬੀਰ ਸਿੰਘ ਵਿਰਦੀ"



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.