ਕੈਟੇਗਰੀ

ਤੁਹਾਡੀ ਰਾਇ



ਦਰਸ਼ਨ ਸਿੰਘ (ਪ੍ਰੋ.)
ਪਰਚਾਰਕ ਵਰਗ ਨੂੰ ਹਲੂਣਾ
ਪਰਚਾਰਕ ਵਰਗ ਨੂੰ ਹਲੂਣਾ
Page Visitors: 2821

ਪਰਚਾਰਕ ਵਰਗ ਨੂੰ ਹਲੂਣਾ
ਪ੍ਰੋ. ਦਰਸ਼ਨ ਸਿੰਘ ਖਾਲਸਾ
ਭਲਿਓ ! ਕੌਮ ਦੇ ਧਰਮ ਪ੍ਰਚਾਰਕ ਹੋ ਕੇ, ਗੁਰੂ ਨਾਲ, ਕੌਮ ਨਾਲ ਧੋਖਾ ਕਿਉਂ ?
ਇਕ ਪਾਸੇ ਕਹਿੰਦੇ ਹੋ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉੱਚਤਾ ਮੰਨਦੇ ਅਤੇ ਪ੍ਰਚਾਰਦੇ ਹਾਂ, ਦੂਜੇ ਪਾਸੇ ਸੱਚ ਕਹਿਣ ਤੋਂ ਡਰਦਿਆਂ ਅਕਾਲ ਤਖਤ, ਪੰਥ ਦੀ ਮਰਿਯਾਦਾ ਦੇ ਨਕਾਬ ਵਿੱਚ ਛੁਪ ਕੇ ਕਹਿ ਦੇਂਦੇ ਹੋ ਅਸੀਂ ਅਕਾਲ ਤਖਤ ਪੰਥ ਦੀ ਮਰਿਯਾਦਾ 'ਤੇ ਹਮੇਸ਼ਾਂ ਪਹਿਰਾ ਦੇਂਦੇ ਹਾਂ।
ਭਲਿਓ ਤੁਸੀਂ ਜਾਣਦੇ ਹੋ ਕੇ ਅਖੌਤੀ ਪੰਥ ਪ੍ਰਵਾਣਤ ਮਰਿਯਾਦਾ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਰਬ ਉੱਚਤਾ ਨੂੰ ਖਤਮ ਕਰਦਿਆਂ ਸਿੱਖ ਦੇ ਨਿਤਨੇਮ, ਅੰਮ੍ਰਿਤ ਸੰਚਾਰ ਵਿੱਚ ਦੋ ਦੇ ਮੁਕਾਬਲੇ ਜਾਪ, ਸਵੈਯਏ, ਚੌਪਈ ਤਿੰਨ ਕਿਸੇ ਅਨਜਾਣੇ ਕਵੀ ਦੀਆਂ ਕਵਿਤਾ ਅਤੇ ਹੋਰ ਕਈ ਕੁੱਛ ਮਿਲਾ ਦਿਤਾ ਗਿਆ ਹੈ। ਜਿਹਨਾ ਕਵਿਤਾਵਾਂ ਦਾ ਨਾਮ ਲੈਣ ਦੇ ਡਰੋਂ ਤੁਸੀਂ ਅਕਾਲ ਤਖਤ, ਪੰਥ ਦੇ ਨਾਮ ਦਾ ਸਹਾਰਾ ਲੈ ਲੈਂਦੇ ਹੋ, ਸੱਚਾਈ ਇਹ ਹੈ ਕਿ ਇਸ ਮਰਿਯਾਦਾ ਨੂੰ ਗੁਰਬਾਣੀ ਦੀ ਕਸਵੱਟੀ 'ਤੇ ਸੋਧੇ ਬਿਨਾ ਮੰਨਣ ਵਾਲਾ ਤੇ ਪ੍ਰਚਾਰਨ ਵਾਲਾ ਕੌਮ ਦ੍ਰੋਹੀ, ਗੁਰੂ ਦ੍ਰੋਹੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਨੂੰ ਢਾਹ ਲਾਉਣ ਦੇ ਪਾਪ ਦਾ ਭਾਗੀ ਹੈ।
ਇਸ ਲਈ ਗੁਰਬਾਣੀ ਦੀ ਕਸਵੱਟੀ 'ਤੇ ਸੋਧੇ ਬਿਨਾ ਅਤੇ ਸੋਧਣ ਤੋਂ ਪਹਿਲਾਂ ਕੋਈ ਸਿੱਖ ਇਸ ਮਰਿਯਾਦਾ ਨੂੰ ਮੰਨਣ ਦਾ ਪਾਬੰਦ ਨਹੀਂ ਹੈ।
ਮੇਰੀ ਹੱਥ ਜੋੜ ਬੇਨਤੀ ਹੈ, ਵਾਸਤਾ ਜੇ ਗੁਰੂ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਦਾ ਨਾਮ ਵਰਤ ਕੇ, ਕੁਛ ਚਾਰ ਦਿਨ ਦੇ ਧਾਰਮਕ ਅਤੇ ਸਿਆਸੀ ਪਦਵੀਆਂ 'ਤੇ ਬੈਠੇ ਮਨੁੱਖਾਂ ਦੇ ਪ੍ਰਭਾਵ ਹੇਠ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਨੂੰ ਢਾਹ ਲਾਉਣ ਦਾ ਪ੍ਰਚਾਰ ਨਾ ਕਰੋ। ਸਮਰੱਥ ਗੁਰੂ 'ਤੇ ਭਰੋਸਾ ਰੱਖੋ। ਜੇ “ਗੁਰੂ ਮੇਰੈ ਸੰਗਿ ਸਦਾ ਹੈ ਨਾਲੇ” ਨੂੰ ਹਾਜ਼ਰ ਨਾਜ਼ਰ ਸਮਝ ਕੇ ਹਰ ਥਾਵੇਂ ਸੱਚ ਬੋਲੋਗੇ, ਤਾਂ ਗੁਰੂ ਅੰਗ ਸੰਗ ਸਹਾਈ ਹੋਵੇਗਾ, ਨਹੀਂ ਤਾਂ ਗੁਰੂ ਦਾ ਬਚਨ ਹੈ:
ਦਿਲਹੁ ਮੁਹਬਤਿ ਜਿੰਨ੍‍ ਸੇਈ ਸਚਿਆ ॥ ਜਿਨ੍‍ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥1॥

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.