ਕੈਟੇਗਰੀ

ਤੁਹਾਡੀ ਰਾਇ



ਗਿਆਨੀ ਸੰਤੋਖ ਸਿੰਘ
Introduction: ਇਕ ਦਿਨ ਗੁਰਦੁਆਰਾ ਸਾਹਿਬ ਦੇ ਐਤਵਾਰੀ ਦੀਵਾਨ ਉਪ੍ਰੰਤ ਉਹ ਫੋਟੋਆਂ ਖਿੱਚੀ ਜਾਣ। ਜਿਨ੍ਹਾਂ ਸੱਜਣਾਂ ਦੀਆਂ ਫੋਟੋ ਖਿੱਚੀਆਂ ਜਾ ਰਹੀਆਂ ਸਨ ਉਹਨਾਂ ਦੇ ਵਿਚੇ ਮੈ ਵੀ ਖਲੋਤਾ ਹੋਇਆ ਸਾਂ। ਆਪਣੇ ਸੁਭਾ ਅਨੁਸਾਰ ਮੈ ਆਖਿਆ, “ਜੇ ਮੇਰੀ ਫੋਟੋ ਅਖ਼ਬਾਰ ਵਿੱਚ ਨਾ ਜੜੀ ਤਾਂ ਮੈ ਤੁਹਾਡੇ ਖ਼ਿਲਾਫ਼ ਪੰਥਕ ਕਾਰਵਾਈ ਕਰ ਦੇਣੀ ਆਂ!” ਉਤਰ ਵਿੱਚ ਰਾਜਵੰਤ ਸਿੰਘ ਜੀ ਬੋਲੇ, “ਤੁਸੀਂ ਕੋਈ ਅਜਿਹਾ ਚੰਨ ਚਾਹੜੋ ਜਿਸ ਦੀ ਕੋਈ ਵਰਨਣ ਯੋਗ ਖ਼ਬਰ ਬਣੇ ਤਾਂ ਮੈ ਛਾਪਾਂ ਵੀ। ਇਹ ਵੀ ਕੋਈ ਖ਼ਬਰ ਹੋਈ ਕਿ ਫਲਾਣੇ ਥਾਂ ਤੋਂ ਗਿਆਨੀ ਜੀ ਨੂੰ ਪਈਆਂ। ਜੇ ਇਉਂ ਖ਼ਬਰ ਹੋਵੇ ਕਿ ਫਲਾਣੇ ਥਾਂ ਤੋਂ ਗਿਆਨੀ ਜੀ ਪੈਣੋ ਬਚ ਗਏ। ਫੇਰ ਤਾਂ ਕੋਈ ਛਪਣ ਯੋਗ ਖ਼ਬਰ ਵੀ ਬਣੇ ਤਾਂ ਮੈ ਛਾਪ ਵੀ ਦਿਆਂ।”
Introduction: ਭਾਵੇਂ ਕਿ ਪੰਥ ਪਰਵਾਣਤ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਜਾਰੀ ਹੋਈ ਸਿੱਖ ਰਹਿਤ ਮਰਰਯਾਦਾ ਅਨੁਸਾਰ, ਸੰਗਤ ਵਿੱਚ ਇੱਕ ਸਮੇ ਇਕੋ ਹੀ ਕਾਰਜ ਹੋਣਾ ਚਾਹੀਏ। ਜੇ ਪਾਠ ਹੁੰਦਾ ਹੈ ਤਾਂ ਕਥਾ ਕੀਰਤਨ ਨਾ ਹੋਵੇ; ਜੇ ਕਥਾ ਕੀਰਤਨ ਹੋ ਰਿਹਾ ਹੋਵੇ ਤਾਂ ਪਾਠ ਨਾ ਹੋਵੇ। ਇਹ ਨਾ ਹੋਵੇ ਕਿ ਸਜੇ ਦੀਵਾਨ ਵਿੱਚ ਕਥਾ, ਕੀਰਤਨ, ਵਿਖਿਆਨ ਆਦਿ ਵੀ ਹੋ ਰਹੇ ਹੋਣ ਅਤੇ ਨਾਲ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਚੱਲ ਰਿਹਾ ਹੋਵੇ। ਫਿਰ ਇਹ ਵੀ ਕਿ ਚੱਲ ਰਹੇ ਪਾਠ ਦੇ ਨਾਲ਼ ਨਾਲ਼ ਕਿਸੇ ਹੋਰ ਪੋਥੀ ਜਾਂ ਬਾਣੀ ਦਾ ਪਾਠ ਵੀ ਨਹੀ ਹੋਣਾ ਚਾਹੀਦਾ। ਪਰ ਬਚਪਨ ਤੋਂ ਵੇਖਦੇ ਆ ਰਹੇ ਹਾਂ ਕਿ ਜਿਥੇ ਕਿਤੇ ਕਿਸੇ ਸੰਤ ਜਾਂ ਸੰਪਰਦਾ ਦਾ ਪ੍ਰਭਾਵ ਹੋਵੇ ਓਥੇ ਅਜਿਹੀ ਮਰਯਾਦਾ ਨੂੰ ਨਹੀ ਮੰਨਿਆ ਜਾਂਦਾ; ਬਲਕਿ ਇਸ ਨੂੰ ‘ਅਕਾਲੀਆਂ ਦੀ ਮਰਯਾਦਾ’ ਆਖ ਕੇ ਛੁਟਿਆਇਆ ਵੀ ਜਾਂਦਾ ਹੈ।
Introduction: ਕਾਰ ਚਲਾਉਣੀ ਸਿਖ ਫੱਕਰਾਂ ਦੀ, ਚੇਤੇ ਰੱਖ, ਲੋਕ ਸਭਾ ਦੀ ਟਿਕਟ ਮਿਲ਼ੂ ਅਨਪੜ੍ਹ ਸਿੰਘਾ। ਸੰਤ ਫ਼ਤਿਹ ਸਿੰਘ ਜੀ ਨੇ, ਜ਼ਿਲੇ ਦੇ ਅਕਾਲੀ ਆਗੂਆਂ ਦੇ ਜੋਰ ਦੇਣ ਤੇ, ਆਪਣੇ ਡਰਾਈਵਰ. ਸ. ਕਿੱਕਰ ਸਿੰਘ ਜੀ ਨੂੰ, ਆਪਣੇ ਦਲ ਦਾ ਟਿਕਟ ਦੇ ਕੇ ਖੜ੍ਹਾ ਕਰ ਦਿਤਾ।
Introduction: ਬੱਲੇ ਬਲੇ ਜਾਈ ਸਿੱਖ ਸ਼ਰਧਾਲੂਆਂ ਦੇ! ਸਾਰੇ ਭਾਰਤ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਖਿੱਲਰੇ ਹੋਏ, ਵਣਜਾਰੇ, ਸਿਕਲੀਗਰ ਆਦਿ ਸ਼੍ਰੇਣੀਆਂ ਦੇ ਗਰੀਬ ਸਿਖਾਂ ਪਾਸ ਨਾ ਕੋਈ ਕਿਤਾਬ, ਨਾ ਘਰ, ਨਾ ਪਾਣੀ ਲਈ ਨਲ਼ਕਾ, ਨਾ ਸਿਰ ਤੇ ਛੱਤ, ਪਰ ਵਿਰੋਧੀ ਮੁਲਕ ਨੂੰ ਪੰਦਰਾਂ ਕਿਲੋ ਸੋਨਾ ਭੇਜਣ ਲਈ ਪਤਾ ਨਹੀ ਕਿੰਨੀਆਂ ਬੀਬੀਆਂ ਭੈਣਾਂ ਨੇ ਆਪਣੇ ਗਲ਼ੋਂ, ਕੰਨੋ, ਹੱਥੋਂ, ਸੋਨੇ ਦੇ ਗਹਿਣੇ ਉਤਾਰ ਕੇ ਭੇਟਾ ਕਰ ਦਿਤੇ ਹੋਣਗੇ!...


[1]
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.