ਕੈਟੇਗਰੀ

ਤੁਹਾਡੀ ਰਾਇ

New Directory Entries


ਹਰਲਾਜ ਸਿੰਘ ਬਹਾਦਰਪੁਰ
Introduction: ਇਹਨਾਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਦੀ ਜਿੱਤ ਅਤੇ ਅਕਾਲੀ ਦਲ ਦਿੱਲੀ (ਸਰਨਾ ਗਰੁੱਪ) ਦੀ ਹਾਰ ਹੋਈ। ਸਾਡੇ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਵਿੱਚ ਵੋਟਾਂ ਰਾਹੀਂ ਹੁੰਦੀ ਜਿੱਤ ਹਾਰ, ਜਿੱਤਣ ਵਾਲੇ ਜਾਂ ਹਾਰਨ ਵਾਲੇ ਵਿਅਕਤੀ ਦੇ ਕਿਰਦਾਰ ਜਾਂ ਇਮਾਨਦਾਰੀ ਨੂੰ ਮੁੱਖ ਰੱਖਕੇ ਨਹੀਂ ਹੁੰਦੀ। ਕਿਉਂਕਿ ਇਮਾਨਦਾਰ ਇਨਸਾਨ ਤਾਂ ਭਾਰਤੀ ਲੋਕਤੰਤਰ ਵਿੱਚ ਚੋਣ ਲੜਨ ਬਾਰੇ ਸੋਚ ਵੀ ਨਹੀਂ ਸਕਦਾ।
Introduction: ਪਰ ਭਾਰਤੀ ਬਹੁ ਗਿਣਤੀ ਦੇ ਲੋਕ ਤਾਂ ਭਾਈਚਾਰਕ ਸਾਂਝ ਅਨੁਸਾਰ ਉਸਦੇ ਦੁੱਖ ਵਿੱਚ ਸ਼ਰੀਕ ਹੋਣ ਦੀ ਥਾਂ ਉਲਟਾ ਘੱਟ ਗਿਣਤੀਆਂ ਦੇ ਹੋਏ ਕਤਲੇਆਮ ਜਾਂ ਮੌਤ ’ਤੇ ਜਿੱਥੇ ਆਪ ਲੱਡੂ ਵੰਡਦੇ ਹਨ, ਉੱਥੇ ਘੱਟ ਗਿਣਤੀਆਂ ਦੇ ਰੋਸ ਦਾ ਵੀ ਡੱਟ ਕੇ ਵਿਰੋਧ ਕਰਦੇ ਹਨ। ਜਿਵੇਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੁੱਧ 28-3-2012 ਨੂੰ ਰੋਸ ਕਰਦੇ ਸਿੱਖਾਂ ਦਾ ਡੱਟ ਕੇ ਵਿਰੋਧ ਕੀਤਾ ਗਿਆ। ਫਿਰ ਇਸ ਵਿਰੋਧ ਦਾ ਰੋਸ ਕਰਦੇ ਸਿੱਖਾਂ ਦਾ ਅਗਲੇ ਦਿਨ ਵੀ ਵਿਰੋਧ ਕੀਤਾ ਗਿਆ। ਜਿਸ ਵਿੱਚ ਪੰਜਾਬ ਪੁਲਿਸ ਨੇ ਇੱਕ ਸਿੱਖ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਕਿਸੇ ਵੀ ਦੋਸ਼ੀ ਨੂੰ ਅੱਜ ਤੱਕ ਸਜ਼ਾ ਮਿਲੀ? ਹੁਣ ਦਿੱਲੀ ਵਿੱਚ ਮੁਸਲਮਾਨ ਨੌਜਵਾਨ ਅਫਜ਼ਲ ਗੁਰੂ ਦੀ ਮੌਤ ’ਤੇ ਰੋਸ ਪ੍ਰਗਟਾ ਰਹੇ ਸਨ ਤਾਂ ਬਜਰੰਗ ਦਲ ਨੇ ਫਿਰ ਉਨ੍ਹਾਂ ਦਾ ਡੱਟ ਕੇ ਵਿਰੋਧ ਕੀਤਾ। ਕਸ਼ਮੀਰ ਵਿੱਚ ਵੀ ਰੋਸ ਪ੍ਰਦਰਸ਼ਨ ਕਰਦੇ ਮੁਸਲਮਾਨਾਂ ਨੂੰ ਕੁੱਟਿਆ ਗਿਆ ਅਤੇ ਭਾਰਤੀ ਹਿੰਦੂ ਅਫਜ਼ਲ ਗੁਰੂ ਦੀ ਮੌਤ ’ਤੇ ਖੁਸ਼ੀ ਵਿੱਚ ਲੱਡੂ ਵੰਡ ਰਹੇ ਹਨ ।
Introduction: ਆਪਣੀ ਧੀ ਦੀ ਇੱਜਤ ਬਚਾਉਂਦਿਆਂ ਜਾਨ ਦੇਣ ਵਾਲੇ ਰਵਿੰਦਰਪਾਲ ਸਿੰਘ ਨੂੰ ਸਮਰਪਿਤ । ਨੰਨ੍ਹੀ ਛਾਂ ਦੇ ਨਾਮ ਹੇਠ ਮਾਦਾ ਭਰੂਣ ਹੱਤਿਆ ਦਾ ਵਿਰੋਧ ਕਰਨ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹੁਣ ਇਹ ਡਰਾਮਾ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਮਾਦਾ ਭਰੂਣ ਹੱਤਿਆ ਦੇ ਅਸਲੀ ਕਾਰਨ ਤਾਂ ਉਸ ਦੀ ਪਾਰਟੀ ਦੇ ਆਗੂ ਹੀ ਹਨ ।
Introduction: ਇੱਕ ਦਿਨ ਮੈਂ ਕਿਸੇ ਦੋਸਤ ਨਾਲ ਫੋਨ ਤੇ ਗੱਲ ਕਰ ਰਿਹਾ ਸੀ, ਗੱਲ ਕਰਦਿਆਂ-ਕਰਦਿਆਂ ਉਸ ਨੇ ਕਿਹਾ ਕਿ ਹਰਲਾਜ ਸਿੰਘ ਤੁਸੀਂ ਓ ਮਾਈ ਗੌਡ ਫਿਲਮ ਵੇਖੀ ਹੈ ? ਮੈਂ ਕਿਹਾ ਨਹੀਂ । ਤਾਂ ਉਸਨੇ ਕਿਹਾ ਕਿ ਇਹ ਫਿਲਮ ਜਰੂਰ ਵੇਖੀਂ । ਮੈਂ ਉਸੇ ਦਿਨ ਬਜਾਰ ਗਿਆ ਤੇ ਓ ਮਾਈ ਗੌਡ ਫਿਲਮ ਦਾ ਤਵਾ (ਡਿਸਕ) ਲੈ ਆਇਆ । ਘਰ ਲਿਆ ਕੇ ਜਦ ਫਿਲਮ ਵੇਖੀ ਤਾਂ ਬਹੁਤ ਹੀ ਖੁਸ਼ੀ, ਹੈਰਾਨੀ ਤੇ ਚਿੰਤਾ ਹੋਈ । ਖੁਸ਼ੀ ਇਸ ਗੱਲ ਦੀ ਹੋਈ ਕਿ ਮੈਂ ਫਿਲਮਾਂ ਰਾਹੀਂ ਅਸ਼ਲੀਲਤਾ ਤੇ ਅੰਧਵਿਸ਼ਵਾਸ ਫੈਲਾਏ ਜਾਣ ਬਾਰੇ ਹੀ ਸੁਣਦਾ ਹੁੰਦਾ ਸੀ, ਪਰ ਇਸ ਫਿਲਮ ਵਿੱਚ ਅੰਧ ਵਿਸ਼ਵਾਸ ਉੱਤੇ ਕਰਾਰੀ ਚੋਟ ਕੀਤੀ ਗਈ ਹੈ । ਹੈਰਾਨੀ ਇਸ ਗੱਲ ਦੀ ਹੋਈ ਕਿ ਇਸ ਦੇਸ਼ ਦੇ ਮਾਲਕਾਂ, ਬਹੁ ਗਿਣਤੀ ਲੋਕਾਂ, ਬੁੱਤਾਂ ਦੇ ਪੁਜਾਰੀਆਂ, ਹਿੰਦੂਆਂ ਜੋ ਆਪਣੇ ਧਰਮ ਨੂੰ ਤੇ ਆਪਣੇ ਆਪ ਨੂੰ ਸਰਵ ਸ਼੍ਰੇਸ਼ਟ ਮੰਨਦੇ ਹਨ ਦੇ ਪਾਖੰਡਾਂ ਦੀ ਅਸਲੀਅਤ ਨੂੰ ਬੜੀ ਨਿਡਰਤਾ ਨਾਲ ਪੇਸ਼ ਕੀਤਾ ਹੈ ਤੇ ਇਸਦੇ ਨਾਲ ਨਾਲ ਮੁਸਲਿਮ ਤੇ ਈਸਾਈ ਪੁਜਾਰੀਆਂ ਨੂੰ ਵੀ ਥੋੜਾ ਜਿਹਾ ਵਿਖਾਇਆ ਗਿਆ ਹੈ । ਚਿੰਤਾ ਇਸ ਗੱਲ ਦੀ ਹੋਈ ਕਿ ਆਪਣੇ ਆਪ ਨੂੰ ਵਿਗਿਆਨਕ ਧਰਮ ਦੇ ਪੈਰੋਕਾਰ ਕਹਾਉਣ ਵਾਲੇ ਅਜੋਕੇ ਅਖੌਤੀ ਸਿੱਖਾਂ, ਧਰਮ ਦੇ ਠੇਕੇਦਾਰਾਂ, ਕਰਮ ਕਾਢੀਆਂ (ਵਿਰਲਿਆਂ ਨੂੰ ਛੱਡ ਕੇ) ਦੀ ਵੀ ਅਜਿਹੀ ਫਿਲਮ ਕੋਈ ਛੇਤੀ ਹੀ ਬਣਾ ਦੇਵੇਗਾ ।


[1]
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.