ਗੁਰ ਬ੍ਰਾਹਮਣ ਥਿਆ ॥ ---- ਗੁਰ ਪੰਥ ਥੀਆ
ਬ੍ਰਾਹਮਨ ਗੁਰੂ ਨੇ ਹਿੰਦੂ ਧਰਮ ਦੇ ਸਾਰੇ ਗ੍ਰੰਥਾਂ ਨੂੰ ਆਮ ਲੋਕਾਂ ਲਈ ਪੜ੍ਹਨ ਅਤੇ ਸਮਝਣ ਤੇ ਪਾਬੰਦੀ ਲਾ ਦਿਤੀ ਸਮੇ ਸਮੇ ਅਪਣੀ ਲੋੜ ਖਾਤਰ ਲੋਕਾਂ ਲਈ ਧਰਮ ਗ੍ਰੰਥ ਅਰਥ ਹੀਨ ਕਰਕੇ ਰੱਖ ਦਿਤੇ ਵਿਦਿਆ ਦਾ ਅਧਿਕਾਰ ਕੇਵਲ ਬ੍ਰਾਹਮਨ ਦਾ ਹੈ ਬਾਕੀ ਸਭ ਲੋਕ ਕੇਵਲ ਬ੍ਰਾਹਮਨ ਦੇ ਹੁਕਮ ਵਿਚ ਚੱਲਣ ਗੇ ,ਇਓਂ ਬ੍ਰਾਹਮਨ ਨੇ ਸਭ ਲੋਕਾਂ ਦੇ ਜੀਵਨ ਨੂੰ ਅਪਣਾ ਗੁਲਾਮ ਕਰ ਲਿਆ ਬ੍ਰਾਹਮਨ ਗੁਰੂ ਦੀ ਗੁਲਾਮੀ ਵਿਚ ਰਹਿਨ ਵਾਲਿਆਂ ਦਾ ਜੀਵਨ ਪੱਧਰ ਕਿਤਨਾ ਗਿਰ ਗਿਆ ਇਸ ਵਿਸ਼ੇ ਤੇ ਡਾ: ਅੰਬੇਦਕਰ ਜ਼ਰੂਰ ਪ੍ਹੜੋ। ਬ੍ਰਾਂਹਮਨ ਕੋਲੋਂ ਪੁਛੇ ਬਿਨਾ ਅਤੇ ਬ੍ਰਾਂਹਮਨ ਦੇ ਕੀਤੇ ਫੈਸਲੇ ਬਿਨਾ ਮਨੁਖ ਕੁਛ ਭੀ ਨਹੀਂ ਕਰ ਸਕਦਾ, ਜਨਮ ਤੋਂ ਮੌਤ ਤੱਕ ਸਭ ਕੁਛ ਬ੍ਰਾਂਹਮਨ ਦੇ ਹੱਥ ਹੈ ਬ੍ਰਾਹਮਨ ਦਾ ਹਰ ਫੈਸਲਾ ਹੀ ਹਿੰਦੁ ਦੇ ਜੀਵਨ ਦੀ ਰਹਿਤ ਮਰੀਯਾਦਾ ਹੈ।
ਆਖਰ ਗੁਰੂ ਨਾਨਕ ਨੂੰ ਭੀ ਕਹਿਣਾ ਪਿਆ।
ਮ: 1 ॥
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ਨਾਰਦਿ ਕਹਿਆ ਸਿ ਪੂਜ ਕਰਾਂਹੀ ॥
ਅੰਧੇ ਗੁੰਗੇ ਅੰਧ ਅੰਧਾਰੁ ॥ਪਾਥਰੁ ਲੇ ਪੂਜਹਿ ਮੁਗਧ ਗਵਾਰ ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥2॥
ਇਓਂ ਬ੍ਰਾਹਮਨ ਨੇ ਅਬੋਲ ਪੱਥਰ ਦੀ ਪੂਜਾ ਵਿਚ ਲਾ ਕੇ ਲੋਕਾਂ ਨੂੰ ਅਪਣੇ ਸਾਹਮਣੇ ਅਬੋਲ ਪੱਥਰ ਹੀ ਬਣਾ ਕੇ ਰੱਖ ਦਿਤਾ।
ਗੁਰੂ ਨੇ ਬ੍ਰਾਹਮਨਇਜ਼ਮ ਦੀ ਇਸ ਘਾਤਕ ਚਾਲ ਨੂੰ ਸਮਝਦਿਆਂ ਸਿਖ ਨੂੰ ਇਸ ਜਾਲ ਵਿਚੋਂ ਬਚਾ ਕੇ ਕੱਢਣ ਲਈ,
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਅਤੇ
ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥
ਅਨਸਾਰ ਇਕੋ ਅਕਾਲ ਪੁਰਖ ਦੇ ਹੁਕਮ ਵਿਚ ਇਕੋ ਗੁਰੂ ਜੋਤ ਤੋਂ ਪਰਗਟ ਹੋਣ ਵਾਲੇ ਅਤੇ ਇਕੋ ਗੁਰੂ ਗ੍ਰੰਥ ਵਿਚ ਟਿਕਣ ਵਾਲੇ ਵੀਚਾਰ ਗਿਆਨ ਰੂਪ ਸ਼ਬਦ ਗੁਰੂ ਦਾ ਸਿਧਾਂਤ ਸਿਖ ਦੀ ਝੋਲੀ ਪਾਇਆ ਅਤੇ ਸ਼ਬਦ ਗੁਰੂ ਦੇ ਲੜ ਲਾਇਆ ਕਿਉਂ ਕੇ ਸੱਚ ਕੀ ਬਾਣੀ ਵਿਚ ਰਲਾ ਪਾਉਣ ਲਈ ਸਮੇ ਸਮੇ ਕੂੜਿਆਰ ਲੋਕ
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਰਹੇ ਪਰ ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥13॥ ਅਨਸਾਰ
ਪਹਿਲੇ ਗੁਰੂ ਜੋਤ ਦੇ ਪੰਜਵੇਂ ਜਾਮੇ ਗੁਰੂ ਅਰਜਨ ਜੀ ਨੇ ਅਤੇ ਮੁੜ ਦਸਵੇਂ ਜਾਮੇ ਵਿਚ ਸ਼ਬਦ ਗੁਰੂ ਦਾ ਫੈਸਲਾ ਕਰਣ ਸਮੇ ਖਰੇ ਪਰਖਿ ਖਜਾਨੈ ਪਾਇਹਿ ਅਨਸਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਸੱਚੇ ਸ਼ਬਦ ਦਾ ਖਜ਼ਾਨਾ ਸੰਪੂਰਨ ਕਰਕੇ ਮੁੰਦਾਵਣੀ ਲਾ ਦਿਤੀ।ਆਪ ਇਸ ਸ਼ਬਦ ਗੁਰੂ ਅੱਗੇ ਨਮਸ਼ਕਾਰ ਕਰ ਦਿਤੀ ਅਤੇ ਖਾਲਸੇ ਨੂੰ ਹੁਕਮ ਕਰ ਦਿਤਾ ਅੱਜ ਤੋਂ ਤੇਰਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਅੱਜ ਤੋਂ ਤੂੰ ਅਪਣੀ ਜੀਵਨ ਜਾਚ ਰਹਿਤ ਮਰੀਆਦਾ ਲਈ ਸ਼ਬਦ ਗੁਰੂ ਦੀ ਅਗਵਾਈ ਲੈਣੀ ਹੈ
ਗੁਰਸਿਖ ਮੀਤ ਚਲਹੁ ਗੁਰ ਚਾਲੀ ॥
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥1॥
ਬੱਸ ਗੁਰੂ ਦੇ ਇਸ ਫੈਸਲੇ ਨਾਲ ਬ੍ਰਾਹਮਨ ਗੁਰੂ ਨੂੰ ਪਿਸੂ ਪੈ ਗਏ ਕੇ ਕਿਸ ਤਰਾਂ ਹੁਣ ਇਸ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਅਰਥ ਹੀਨ ਕਰਕੇ ਇਸ ਦੇ ਸਾਰੇ ਅਧਿਕਾਰ ਅਪਣੇ ਹੱਥ ਲਏ ਜਾਣ ਬੱਸ ਇਸ ਘਾਤਕ ਸਾਜਸ਼ ਅਧੀਨ ਇਸਨੇ ਗੁਰੂ ਦੇ ਨਾਮ ਹੇਠ ਇਕ ਨਕਲੀ ਗ੍ਰੰਥ ਹੋਰ ਬਣਾਇਆ ਅਤੇ ਨਾਲ ਹੀ ਸਿਖੀ ਨੂੰ ਅਪਣਾ ਗੁਲਾਮ ਰੱਖਣ ਲਈ ਸ਼ਬਦ ਗੁਰੂ ਨੂੰ ਅਰਥ ਹੀਨ ਕਰਕੇ ਗੁਰੂ ਦੇ ਸਾਰੇ ਅਧਿਕਾਰ ਹਥਿਆਉਣ ਲਈ ਅਪਣਾ ਨਾਮ ਬਦਲ ਕੇ ਗੁਰੁ ਬ੍ਰਾਹਮਣੁ ਥਿਆ ਦੀ ਥਾਵੇਂ ਗੁਰੂ ਪੰਥ ਥੀਆ ਰੱਖ ਲਿਆ ਅਤੇ ਕਹਿ ਦਿਤਾ ਕੇ ਗੁਰੂ ਪੰਥ ਜੋ ਫੈਸਲਾ ਕਰੇ ਹਰ ਸਿਖ ਉਸਦੇ ਸਾਹਮਣੇ ਸਿਰ ਝੁਕਾਏ ਗਾ ਨਹੀਂ ਤਾਂ ਸਿਖੀ ਵਿਚੋਂ ਛੇਕ ਦਿਤਾ ਜਾਵੇਗਾ, ਇਓਂ ਸਿਖ ਭੀ ਗੁਰੂ ਪੰਥ ਦੇ ਸਾਹਮਣੇ ਇਕ ਅਬੋਲ ਪੱਥਰ ਹੀ ਬਣਾ ਦਿਤਾ ਗਿਆ। ਹੁਣ ਬੇਸ਼ਕ ਗੁਰੂ ਗ੍ਰੰਥ ਨੂੰ ਮੱਥਾ ਟੇਕੋ ਪਰ ਗੁਰੂ ਸ਼ਬਦ ਦੀ ਅਗਵਾਈ ਦੀ ਲੋੜ ਨਹੀਂ।ਇਓਂ ਗੁਰੂ ਬ੍ਰਾਹਮਨ ਤੋਂ ਗੁਰੂ ਪੰਥ ਬਣ ਗਿਆ।ਇਸੇ ਪ੍ਰਭਾਵ ਹੇਠ ਅੱਜ ਸਿਖ ਸ਼ਬਦ ਗੁਰੂ ਦੀ ਅਗਵਾਈ ਲੈਣ ਦੀ ਥਾਵੇਂ ਅਪਣੇ ਜੀਵਨ ਦੇ ਹਰ ਮੋੜ ਤੇ ਫੈਸਲਾ ਕਰਨ ਲਈ ਕਿਸੇ ਬੇਪਛਾਣ ਪੰਥ ਨੂੰ ਉਡੀਕ ਰਿਹਾ ਹੈ।
ਸਿੰਘੋ ਹੁਣ ਸ਼ਬਦ ਗੁਰੂ ਦਾ ਫੈਸਲਾ ਸੁਣ ਲਉ
ਸਤਿਗੁਰ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ ॥
ਜੋ ਆਗਿਆ ਸਤਿਗੁਰੂ ਦੇਂਦਾ ਹੈ ਉਹੋ ਕੰਮ ਗੁਰਸਿੱਖ ਕਰਦੇ ਹਨ, ਉਹੋ ਭਜਨ ਕਰਦੇ ਹਨ, ਸੱਚਾ ਪ੍ਰਭੂ ਸਿੱਖਾਂ ਦੀ ਮਿਹਨਤ ਕਬੂਲ ਕਰਦਾ ਹੈ ।
ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥
ਜੋ ਮਨੁੱਖ ਸਤਿਗੁਰੂ ਦੇ ਆਸ਼ੇ ਦੇ ਵਿਰੁੱਧ ਗੁਰਸਿੱਖਾਂ ਪਾਸੋਂ ਕੰਮ ਕਰਾਣਾ ਚਾਹੇ, ਗੁਰੂ ਦਾ ਸਿੱਖ ਫੇਰ ਉਸ ਦੇ ਨੇੜੇ ਨਹੀਂ ਢੁਕਦਾ,
ਦਰਸ਼ਨ ਸਿੰਘ ਖਾਲਸਾ
ਦਰਸ਼ਨ ਸਿੰਘ (ਪ੍ਰੋ.)
ਗੁਰ ਬ੍ਰਾਹਮਣ ਥਿਆ ॥ ---- ਗੁਰ ਪੰਥ ਥੀਆ
Page Visitors: 2932