ਸਿੱਖਾਂ ਦਾ ਫਰਾਂਸ ਦੀ ਧਰਤੀ ‘ਤੇ ਵੱਡਾ ਸਨਮਾਨ
ਫਰਾਂਸ, 17 ਸਤੰਬਰ (ਪੰਜਾਬ ਮੇਲ)- ਸਿੱਖ ਕੌਮ ਨੂੰ ਅੱਜ ਵਿਦੇਸ਼ੀ ਧਰਤੀ ‘ਤੇ ਇੱਕ ਹੋਰ ਵੱਡਾ ਸਨਮਾਨ ਮਿਲਣ ਜਾ ਰਿਹਾ ਹੈ। ਫਰਾਂਸ 'ਚ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਗਾਇਆ ਜਾਵੇਗਾ। ਫਰਾਂਸ ਸਰਕਾਰ ਇਹ ਬੁੱਤ ਸੇਂਟ ਟਰੋਪਜ਼ ਸ਼ਹਿਰ ‘ਚ ਲਗਾਉਣ ਜਾ ਰਹੀ ਹੈ। ਇਸ ਨੂੰ ਪੰਜਾਬ ਸਰਕਾਰ ਵੱਲੋਂ ਤਿਆਰ ਕਰਵਾਇਆ ਗਿਆ ਹੈ। ਬੁੱਤ ਦੀ ਸਥਾਪਨਾ ਸਮੇਂ ਇਸ ਸਮਾਗਮ ‘ਚ ਪੰਜਾਬ ਦੇ ਟੂਰਿਜ਼ਮ ਮੰਤਰੀ ਸੌਹਣ ਸਿੰਘ ਠੰਡਲ ਵੀ ਮੌਜੂਦ ਰਹਿਣਗੇ।
ਫਰਾਂਸ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਾਮ ‘ਚ ਕਰੀਬ 300 ਲੋਕ ਹਿੱਸਾ ਲੈਣਗੇ।
ਕਾਂਸੀ ਦਾ ਇਹ ਬੁੱਤ ਫਰਾਂਸ ‘ਚ ਲਗਵਾਉਣ ਪਿੱਛੇ ਇਤਿਹਾਸਕ ਮਹੱਤਤਾ ਵੀ ਹੈ। ਸਿੱਖ ਜਰਨੈਲ ਮਹਾਰਾਜ ਰਣਜੀਤ ਸਿੰਘ ਨੇ ਫਰਾਂਸ ਦੇ ਜੀਨ ਫਰੈਂਕੁਇਸ ਅਲਾਰਡ ਨੂੰ ਆਪਣੀ ਫੌਜ ‘ਚ ਸ਼ਾਮਲ ਕਰਕੇ ਬ੍ਰਿਟਿਸ਼ ਰਾਜ ਦੇ ਪਸਾਰ ਨੂੰ ਠੱਲ੍ਹ ਪਾਈ ਸੀ। ਅਲਾਰਡ ਫਰਾਂਸ ਦੇ ਸੇਂਟ ਟਰੋਪਜ਼ ਸ਼ਹਿਰ ਦੇ ਹੀ ਰਹਿਣ ਵਾਲੇ ਸਨ। ਮੌਤ ਤੋਂ ਬਾਅਦ ਅਲਾਰਡ ਦਾ ਅੰਤਮ ਸਸਕਾਰ ਲਾਹੌਰ ‘ਚ ਕੀਤਾ ਗਿਆ।
ਜਿਹੜਾ ਬੁੱਤ ਅੱਜ ਲਗਾਇਆ ਜਾ ਰਿਹਾ ਹੈ, ਉਸਦੇ ਬਾਰੇ ਕੁੱਝ ਅਹਿਮ ਜਾਣਕਾਰੀ ਵੀ ਦੱਸਦੇ ਹਾਂ।
-ਮੂਰਤੀ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਪ੍ਰਭਾਤ ਮੂਰਤੀ ਕਲਾ ਕੇਂਦਰ ਤੋਂ ਤਿਆਰ ਕਰਵਾਈ ਗਈ ਹੈ।
-ਇਸਦੀ ਉਚਾਈ 2 ਫੁੱਟ 8.68 ਇੰਚ ਤੇ ਭਾਰ 110 ਕਿੱਲੋਗਰਾਮ ਹੈ।
-ਫਰਾਂਸਿਸੀ ਅਧਿਕਾਰੀਆਂ ਤੇ ਭਾਰਤੀ ਵਫਦ ਦੀ ਮੌਜੂਦਗੀ ‘ਚ ਮਿਲਟਰੀ ਸਨਮਾਨ ਨਾਲ ਇਸ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ।