ਅਮਰੀਕਾ, ਜਪਾਨ ਤੇ ਦੱਖਣੀ ਕੋਰੀਆ ਉੱਤਰੀ ਕੋਰੀਆ ਵਿਰੁੱਧ ਹੋਏ ਇਕਜੁੱਟ
ਨਿਊਯਾਰਕ, 19 ਸਤੰਬਰ (ਪੰਜਾਬ ਮੇਲ)- ਅਮਰੀਕਾ, ਜਪਾਨ ਅਤੇ ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਵਿੱਚ ਹਾਲ ਵਿੱਚ ਹੋਏ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਇਸ ਕਮਿਊਨਿਸਟ ਦੇਸ਼ ਨੂੰ ਹੋਰ ਅਲੱਗ-ਥਲੱਗ ਕਰਨ ਲਈ ਨਵੇਂ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ ਅਧੀਨ ਹੋਈ ਬੈਠਕ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਜੌਨ ਕੈਰੀ ਅਤੇ ਜਪਾਨ ਤੇ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀਆਂ ਨੇ ਕਿਹਾ ਕਿ ਉੱਤਰ ਕੋਰੀਆ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਜੋ ਪ੍ਰਮਾਣੂ ਪ੍ਰੀਖਣ ਕੀਤਾ ਹੈ, ਉਸ ਦਾ ਜਵਾਬ ਦਿੱਤਾ ਜਾਵੇਗਾ। ਕੈਰੀ ਨੇ ਕਿਹਾ ਕਿ ਅਮਰੀਕਾ ਜਪਾਨ ਤੇ ਦੱਖਣੀ ਕੋਰੀਆ ਨਾਲ ਮਿਲ ਕੇ ਸੁਰੱਖਿਆ ਸਬੰਧੀ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਦੇ ਪ੍ਰਤੀ ਸੰਕਲਪਬੱਧ ਹਨ ਅਤੇ ਉਹ ਉੱਤਰੀ ਕੋਰੀਆ ਦੇ ‘ਭੜਕਾਊ ਤੇ ਲਾਪਰਵਾਹੀ ਵਾਲੇ ਵਿਹਾਰ’ ਨੂੰ ਨੱਥ ਪਾਉਣ ਲਈ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗਾ। ਉੱਤਰੀ ਕੋਰੀਆ ਵਿਰੁੱਧ ਇਕਜੁੱਟ ਹੋਏ ਅਮਰੀਕਾ, ਜਪਾਨ ਅਤੇ ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਵਿੱਚ ਹਾਲ ‘ਚ ਹੋਏ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਇਸ ਕਮਿਊਨਿਸਟ ਦੇਸ਼ ਨੂੰ ਹੋਰ ਅਲੱਗ-ਥਲੱਗ ਕਰਨ ਲਈ ਨਵੇਂ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਅਮਰੀਕਾ, ਜਪਾਨ, ਦੱਖਣੀ ਕੋਰੀਆ ਅਤੇ ਹੋਰ ਮੁਲਕ ਲਾਪਰਵਾਹ ਤਾਨਾਸ਼ਾਹ ਨੂੰ ਇਹ ਸਪੱਸ਼ਟ ਕਰਨਗੇ ਕਿ ਉਹ ਜੋ ਕਾਰਨਾਮੇ ਕਰ ਰਹੇ ਹਨ, ਉਨ੍ਹਾਂ ਨਾਲ ਉਸ ਦਾ ਦੇਸ਼, ਉਸ ਦੇ ਲੋਕ ਅਲੱਗ-ਥਲੱਗ ਹੋ ਰਹੇ ਹਨ ਅਤੇ ਉਨ੍ਹਾਂ ਦੇ ਲੋਕ ਅਸਲ ਆਰਥਿਕ ਮੌਕਿਆਂ ਤੋਂ ਵਾਂਝੇ ਹੋ ਰਹੇ ਹਨ। ਕੈਰੀ ਨੇ ਕਿਹਾ ਕਿ ਵਿਸ਼ਵ ਭਾਈਚਾਰਾ ਇਸ ਕਾਰਨ ਡਰੇਗਾ ਨਹੀਂ ਅਤੇ ਆਪਣੀਆਂ ਪ੍ਰਤੀਬੱਧਤਾਵਾਂ ਤੋਂ ਪਿੱਛੇ ਨਹੀਂ ਹਟੇਗਾ। ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਯੁਨ ਬਿਊਂਗ ਨੇ ਕੈਰੀ ਦੇ ਸੁਰ ਵਿੱਚ ਸੁਰ ਮਿਲਾਉਂਦੇ ਹੋਏ ਕਿਹਾ ਕਿ ਉੱਤਰੀ ਕੋਰੀਆ ਦੇ ਮਿਜ਼ਾਈਲ ਤੇ ਪ੍ਰਮਾਣੂ ਪ੍ਰੀਖਣ ਦੁਨੀਆ ਦੀ ਸੁਰੱਖਿਆ ਲਈ ਖ਼ਤਰਾ ਹਨ।
ਉਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਹਨੇਰੀ ਆਉਂਦੀ ਦੇਖ ਰਹੇ ਹਾਂ, ਜੋ ਸਿਰਫ ਪੂਰਬ-ਉੁਤਰ ਏਸ਼ੀਆ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ ‘ਤੇ ਪ੍ਰਭਾਵ ਪਾਵੇਗੀ। ਜਪਾਨ ਦੇ ਵਿਦੇਸ਼ ਮੰਤਰੀ ਫੁਮਿਓ ਕਿਸ਼ਿਦਾ ਨੇ ਕਿਹਾ ਕਿ ਏਸ਼ੀਆ ਵਿੱਚ ਮੁ ਸੁਰੱਖਿਆ ਮਾਹੌਲ ਦੇ ਵਿਚਕਾਰ ਖੇਤਰੀ ਸ਼ਾਂਤੀ ਤੇ ਸਥਿਰਤਾ ਲਈ ਜਪਾਨ ਤੇ ਦੱਖਣ ਦੇ ਵਿਚਕਾਰ ਦੂਰਅੰਦੇਸ਼ੀ ਸਬੰਧ ਅਤੇ ਅਮਰੀਕੀ ਗਠਜੋੜ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉੱਤਰੀ ਕੋਰੀਆ ਨੂੰ ਇਹ ਦੱਸਣਾ ਹੋਵੇਗਾ ਕਿ ਭੜਕਾਊ ਕਾਰਵਾਈ ਵਾਰ-ਵਾਰ ਕਰਨ ਨਾਲ ਉਹ ਕੌਮਾਂਤਰੀ ਭਾਈਚਾਰੇ ਤੋਂ ਹੋਰ ਅਲੱਗ-ਥਲੱਗ ਹੋ ਜਾਵੇਗਾ ਅਤੇ ਉਸ ਦੇ ਲੋਕਾਂ ਦਾ ਭਵਿੱਖ ਉਜਵੱਲ ਨਹੀਂ ਹੋਵੇਗਾ।