ਸਿੱਖਾਂ ਨੂੰ ਅਮਰੀਕੀ ਫੌਜ਼ ‘ਚ ਮੀਲਿਆ ਮਾਣ-ਸਨਮਾਨ
ਵਾਸ਼ਿੰਗਟਨ, 9 ਅਕਤੂਬਰ (ਪੰਜਾਬ ਮੇਲ)- ਅਮਰੀਕਾ ਨੇ ਸੈਨਾ ਵਿੱਚ ਕੰਮ ਕਰਨ ਵਾਲੇ ਸਿੱਖਾਂ ਨੂੰ ਸਿੱਖੀ ਸਵਰੂਪ ਨਾਲ ਕੰਮ ਕਰਨ ਦੀ ਆਗਿਆ ਦੇ ਦਿੱਤੀ ਹੈ। ਅਮਰੀਕੀ ਸਿੱਖਾਂ ਵੱਲੋਂ ਇਸ ਗੱਲ ਦੀ ਕਾਫ਼ੀ ਸਮੇਂ ਤੋਂ ਮੰਗ ਕੀਤੀ ਜਾ ਸੀ। ਅਮਰੀਕਾ ਨੇ ਹਥਿਆਰਬੰਦ ਬਲਾਂ ਵਿੱਚ ਸੇਵਾਵਾਂ ਨਿਭਾਅ ਰਹੇ ਸਿੱਖਾਂ ਨੂੰ ਦਸਤਾਰ ਸਜਾਉਣ ਤੇ ਦਾੜ੍ਹੀ ਰੱਖਣ ਸਮੇਤ ਹੋਰ ਧਾਰਮਿਕ ਅਕੀਦੇ ਧਾਰਨ ਕਰਨ ਦੀ ਆਗਿਆ ਮਿਲਣ ਨਾਲ ਅਮਰੀਕਾ ਵਿੱਚ ਰਹਿਣ ਵਾਲੇ ਸਿੱਖਾਂ ਵਿੱਚ ਖ਼ੁਸ਼ੀ ਦਾ ਮਾਹੌਲ ਹੈ।
ਅਮਰੀਕਾ ਦੀ ਸੈਨਾ ਵਿੱਚ ਕਈ ਸਿੱਖ ਚਿਹਰੇ ਕੰਮ ਕਰ ਰਹੇ ਹਨ। ਪਰ ਸੈਨਾ ਦੇ ਨਿਯਮਾਂ ਅਨੁਸਾਰ ਉਨ੍ਹਾਂ ਦੇ ਦਸਤਾਰ ਅਤੇ ਦਾੜ੍ਹੀ ਰੱਖਣ ਦੀ ਮਨਾਹੀ ਸੀ ਪਰ ਹੁਣ ਉਨ੍ਹਾਂ ਨੂੰ ਸਬੰਧੀ ਛੋਟ ਮਿਲ ਗਈ ਹੈ। ਅਮਰੀਕੀ ਸਿੱਖਾਂ ਵੱਲੋਂ ਇਸ ਸਬੰਧੀ ਮੁਹਿੰਮ ਦੀ ਅਗਵਾਈ ਕਰ ਚੁੱਕੇ ਸੰਸਦ ਮੈਂਬਰ ਜੋ ਕ੍ਰੋਅਲੇ ਨੇ ਕਿਹਾ, ‘ਅਸੀਂ ਇਕ ਮਜ਼ਬੂਤ ਰਾਸ਼ਟਰ ਅਤੇ ਮਜ਼ਬੂਤ ਸੈਨਾ ਹਾਂ ਕਿਉਂਕਿ ਅਸੀਂ ਧਾਰਮਿਕ ਤੇ ਵਿਅਕਤੀਗਤ ਆਜ਼ਾਦੀ ਦਾ ਸਨਮਾਨ ਕਰਦੇ ਹਾਂ।
ਮੈਂ ਇਸ ਗੱਲੋਂ ਖ਼ੁਸ਼ ਹਾਂ ਕਿ ਅਮਰੀਕੀ ਫ਼ੌਜ ਨੇ ਆਪਣੇ ਇੱਕ ਨਿਰਦੇਸ਼ ਰਾਹੀਂ ਇਸ ਨੂੰ ਮੁੜ ਸਵੀਕਾਰ ਕਰ ਲਿਆ ਹੈ।’ ਉਨ੍ਹਾਂ ਕਿਹਾ,‘ਅਮਰੀਕੀ ਸਿੱਖ ਇਸ ਮੁਲਕ ਨੂੰ ਪਿਆਰ ਕਰਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਸਾਡੇ ਮੁਲਕ ਦੀ ਫ਼ੌਜ ਵਿੱਚ ਸੇਵਾਵਾਂ ਨਿਭਾਉਣ ਲਈ ਬਰਾਬਰੀ ਦਾ ਮੌਕਾ ਮਿਲ ਸਕੇ।