ਸਿੱਧੂ ਨੂੰ ਸੁਪਰੀਮ ਕਰੋਟ ਵੱਲੋਂ ਵੱਡਾ ਝਟਕਾ
ਨਵੀਂ ਦਿੱਲੀ, 27 ਅਕਤੂਬਰ (ਪੰਜਾਬ ਮੇਲ)-ਸਿਆਸੀ ਪਿੜ ਵਿੱਚ ਚਰਚਾ ਦਾ ਵਿਸ਼ਾ ਬਣੇ ਸਾਬਕਾ ਸਾਂਸਦ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟਾ ਦਾ ਝਟਕਾ ਲੱਗਾ ਹੈ। ਲੋਕ ਸਭਾ ਚੋਣਾਂ ਵਿੱਚ ਤੈਅ ਹੱਦ ਤੋਂ ਵੱਧ ਖਰਚ ਤੇ ਮਨਪਸੰਦ ਰਿਟਰਨਿੰਗ ਅਫਸਰ ਦੇ ਤਬਾਦਲੇ ਨੂੰ ਲੈ ਕੇ ਸਿੱਧੂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸਿੱਧੂ ਦੀ ਪਟੀਸ਼ਨ ‘ਤੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਕੇਸ ਦਾ ਟਰਾਇਲ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਚਲਾਉਣ ਦਾ ਹੁਕਮ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਿੱਧੂ ਨੇ ਹਾਈਕੋਰਟ ਦੇ 2010 ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਸ ਵਿੱਚ ਉਨ੍ਹਾਂ ਖਿਲਾਫ ਫਾਈਲ ਕੀਤੀ ਗਈ ਪਟੀਸ਼ਨ ਤੱਥਾਂ ਤੋਂ ਦੂਰ ਹਨ। ਹਾਈਕੋਰਟ ਨੇ ਸੁਣਵਾਈ ‘ਤੇ ਅਨਿਸਚਿਤ ਸਮੇਂ ਲਈ ਰੋਕ ਲਾਈ ਸੀ।
ਇਸ ਤੋਂ ਬਾਅਦ 2011 ਵਿੱਚ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਫੈਸਲੇ ‘ਤੇ ਸਟੇਅ ਲਾ ਦਿੱਤਾ ਸੀ। ਸਿੱਧੂ ਖਿਲਾਫ 2009 ਲੋਕ ਸਭਾ ਚੋਣਾਂ ਵਿੱਚ 25 ਲੱਖ ਰੁਪਏ ਤੋਂ ਵੱਧ ਖਰਚ ਕਰਨ ਦਾ ਕੇਸ ਚੱਲ ਰਿਹਾ ਹੈ। ਸਿੱਧੂ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਓਮ ਪ੍ਰਕਾਸ਼ ਸੋਨੀ ਨੂੰ ਹਰਾ ਦਿੱਤਾ ਸੀ। ਸੋਨੀ ਨੇ ਸਿੱਧੂ ਖਿਲਾਫ ਨਿਯਮਾਂ ਵਿਰੁੱਧ ਖਰਚ ਕਰਨ ਦਾ ਇਲਜ਼ਾਮ ਲਾ ਕੇ ਪਟੀਸ਼ਨ ਪਾਈ ਸੀ ਜਿਸ ਨੂੰ ਹਾਈਕੋਰਟ ਨੇ ਮਨਜ਼ੂਰ ਕਰ ਲਿਆ ਸੀ।