ਸ਼ਾਂਤੀ ਭੰਗ ਕਰਨ ਦਾ ਦੋਸ਼ ‘ਚ ਆਪ ਦਾ ਇਕ ਹੋਰ ਵਿਧਾਇਕ ਗ੍ਰਿਫਤਾਰ
ਨਵੀਂ ਦਿੱਲੀ, 6 ਨਵੰਬਰ (ਪੰਜਾਬ ਮੇਲ)- ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਿਤੁਰਾਜ ਗੋਵਿੰਦ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਨੂੰ ਧਾਰਾ 144 ਦੀ ਉਲੰਘਣਾ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕਿਰਾੜੀ ਤੋਂ ਆਪ ਵਿਧਾਇਕ ਰਿਤੁਰਾਜ ਗੋਵਿੰਦ ਨੂੰ ਗ੍ਰਿਫਤਾਰ ਕੀਤਾ ਹੈ। ਰਿਤੁਰਾਜ ‘ਤੇ ਧਾਰਾ 144 ਦੀ ਉਲੰਘਣਾ ਦਾ ਦੋਸ਼ ਹੈ। ਪੁਲਿਸ ਮੁਤਾਬਿਕ ਕਿਰਾੜੀ ਦੇ ਨਿਠਾਰੀ ਪਿੰਡ ਸਥਿਤ ਤਲਾਅ ‘ਚ ਇਸ ਵਾਰ ਛੱਠ ਪੂਜਾ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਦਰਅਸਲ ਇਸ ਮਾਮਲੇ ‘ਚ ਦਿੱਲੀ ਸਰਕਾਰ ਨੇ ਪਹਿਲਾਂ ਤਲਾਅ ਕੋਲ ਪੂਜਾ ਦੀ ਇਜਾਜ਼ਤ ਦਾ ਆਰਡਰ ਦਿੱਤਾ ਸੀ, ਜਿਸ ਮਗਰੋਂ ਵਾਪਸ ਲੈ ਲਿਆ ਗਿਆ ਸੀ।
ਸਰਕਾਰੀ ਹੁਕਮ ਮਗਰੋਂ ਦਿੱਲੀ ਪੁਲਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤਲਾਅ ਨੇੜੇ ਧਾਰਾ 144 ਲਾ ਦਿੱਤੀ ਸੀ। ਪੁਲਿਸ ਦਾ ਦੋਸ਼ ਹੈ ਕਿ ਰਿਤੁਰਾਜ ਗੋਵਿੰਦ ਧਾਰਾ 144 ਲਾਗੂ ਹੋਣ ਦੇ ਬਾਵਜੂਦ ਛੱਠ ਪੂਜਾ ਦੇ ਮੱਦੇਨਜ਼ਰ ਉਥੇ ਪੁੱਜੇ ਸੀ। ਨਾਲ ਹੀ ਲੋਕਾਂ ਨੂੰ ਉਥੇ ਪੁੱਜੇ ਦੀ ਅਪੀਲ ਵੀ ਕਰ ਰਹੇ ਸੀ। ਜਿਸ ਮਗਰੋਂ ਪੁਲਿਸ ਨੇ ਪਹਿਲਾਂ ਤਾਂ ਵਿਧਾਇਕ ਨੂੰ ਪੁੱਛਗਿੱਛ ਬੁਲਾਇਆ ਅਤੇ ਫਿਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।