ਪੈਸੇ ਨਾ ਮਿਲਣ ਕਰਕੇ ਲੋਕ ਹੋਏ ਬੇਹਾਲ, ਬੈਂਕਾਂ ਅੱਗੇ ਲੰਮੀਆਂ ਲਾਈਨਾਂ
ਚੰਡੀਗੜ੍ਹ, 13 ਨਵੰਬਰ (ਪੰਜਾਬ ਮੇਲ) – ਐਤਵਾਰ ਨੂੰ ਆਮ ਤੌਰ ਉੱਤੇ ਬੈਂਕ ਬੰਦ ਹੁੰਦੇ ਹਨ ਪਰ ਇਸ ਵਾਰ ਅਜਿਹਾ ਨਹੀਂ ਹੈ। ਨੋਟ ਬੰਦੀ ਕਾਰਨ ਐਤਵਾਰ ਨੂੰ ਵੀ ਬੈਂਕ ਖੁੱਲ੍ਹੇ ਰੱਖੇਗਾ। ਕੰਮਾਂ ਕਾਰਾਂ ਵਾਲੇ ਲੋਕ ਛੁੱਟੀ ਵਾਲੇ ਦਿਨ ਬੈਂਕਾਂ ਵਿਚੋਂ ਨੋਟ ਬਦਲਾਉਣ ਲਈ ਸਵੇਰੇ ਤੋਂ ਲਾਈਨਾਂ ਵਿੱਚ ਲੱਗਣੇ ਸ਼ੁਰੂ ਹੋ ਗਏ। ATMs ਚਾਲੂ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ATMs ਵਿੱਚ ਪਾਇਆ ਕੈਸ਼ ਦੋ ਘੰਟੇ ਵਿੱਚ ਹੀ ਖ਼ਤਮ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹਾਲੀ ਵਿੱਚ ਸਿਰਫ਼ ਕੁੱਝ ਬੈਂਕ ਦੇ ATMs ਚਾਲੂ ਹਨ ਬਾਕੀ ਸਾਰੇ ਕੈਸ਼ ਨਾ ਹੋਣ ਕਾਰਨ ਕੰਮ ਨਹੀਂ ਕਰ ਰਹੇ। ਚੰਡੀਗੜ੍ਹ ਅਤੇ ਮੁਹਾਲੀ ਵਿੱਚ ਲੋਕ ਬੈਂਕ ਅੱਗੇ ਸਵੇਰੇ ਤੋਂ ਲਾਈਨਾਂ ਲੱਗਾ ਕੇ ਖੜੇ ਹੋ ਗਏ। ਹਾਲਾਂਕਿ ਬੈਂਕ 10 ਵਜੇ ਖੁੱਲ੍ਹੇ ਪਰ ਉਸ ਤੋਂ ਪਹਿਲਾਂ ਹੀ ਬੈਂਕਾਂ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਫ਼ੈਸਲੇ ਕਾਰਨ ਉਨ੍ਹਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੇ ਜ਼ਰੂਰੀ ਕੰਮ ਵੀ ਅਟਕ ਗਏ ਹਨ। ਮੁਹਾਲੀ ਦੇ ਰਹਿਣ ਵਾਲੇ ਵਾਸਦੇਵ ਨੇ ਆਖਿਆ ਹੈ ਕਿ ਉਸ ਦੇ ਘਰ ਯੂ ਪੀ ਵਿੱਚ 24 ਤਾਰੀਖ਼ ਨੂੰ ਵਿਆਹ ਹੈ। ਇਸ ਕਰ ਕੇ ਉਹ ਪਿਛਲੇ ਦੋ ਦਿਨਾਂ ਤੋਂ ਕੰਮ ਕਾਜ ਛੱਡ ਕੇ ਬੈਂਕਾਂ ਵਿੱਚ ਪੈਸੇ ਬਦਲਾਉਣ ਲਈ ਚੱਕਰ ਲੱਗਾ ਰਿਹਾ ਹੈ। ਪਰ ਇਸ ਦੇ ਬਾਵਜੂਦ ਵੀ ਉਸ ਦਾ ਕੰਮ ਨਹੀਂ ਹੋ ਰਿਹਾ। ਸਭ ਤੋਂ ਮਾੜਾ ਹਾਲ ATMs ਵਿਵਸਥਾ ਹੈ ਜੋ ਕਿ ਨਾ ਚੱਲਣ ਕਾਰਨ ਲੋਕਾਂ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਜਲੰਧਰ , ਅੰਮ੍ਰਿਤਸਰ , ਲੁਧਿਆਣਾ ,ਪਟਿਆਲਾ ਤੋਂ ਜੋ ਰਿਪੋਰਟਾਂ ਆ ਰਹੀਆਂ ਹਨ ਉਸ ਦੇ ਅਨੁਸਾਰ ਲੋਕਾਂ ਸਵੇਰ ਤੋਂ ਹੀ ਬੈਂਕਾਂ ਅੱਗੇ ਲਾਈਨਾਂ ਲੱਗਾ ਕੇ ਖੜੇ ਹੋ ਗਏ ਹਨ।