ਟਰੰਪ ਦੀ ਜਿੱਤ ਦੇ ਬਾਅਦ ਅਮਰੀਕੀ ਮੁਸਲਮਾਨ ਨਵੇਂ ਮਾਹੌਲ ਤੋਂ ਡਰੇ
ਵਾਸ਼ਿੰਗਟਨ, 21 ਨਵੰਬਰ (ਪੰਜਾਬ ਮੇਲ)- ਅਮਰੀਕੀ ਮੁਸਲਮਾਨ ਡੋਨਾਲਡ ਟਰੰਪ ਦੀ ਜਿੱਤ ਦੇ ਬਾਅਦ ਤੋਂ ਚੌਕੰਨੇ ਸਨ, ਪ੍ਰੰਤੂ ਕੱਲ੍ਹ ਜਦ ਉਨ੍ਹਾਂ ਨੇ ਲੈਫਟੀਨੈਂਟ ਜਨਰਲ ਮਾਈਕਲ ਫਿਲਨ ਨੂੰ ਐੱਨ ਐੱਸ ਏ, ਜੇਸ਼ ਸੇਸ਼ੰਸ ਨੂੰ ਅਟਾਰਨੀ ਜਨਰਲ ਅਤੇ ਮਾਈਕ ਪੰਪੇਆਂ ਨੂੰ ਸੀ ਆਈ ਏ ਮੁਖੀ ਬਣਾਉਣ ਦੀ ਪੇਸ਼ਕਸ਼ ਕੀਤੀ ਤਾਂ ਮੁਸਲਮਾਨਾਂ ਵਿੱਚ ਡਰ ਅਤੇ ਚਿੰਤਾ ਵਧ ਗਈ ਹੈ, ਕਿਉਂਕਿ ਟਰੰਪ ਖੁਦ ਇਸਲਾਮ ਦੇ ਖਿਲਾਫ ਬੋਲਦੇ ਰਹੇ ਹਨ ਤੇ ਉਨ੍ਹਾਂ ਦੇ ਵੱਲੋਂ ਉਚ ਅਹੁਦਿਆਂ ਚੁਣੇ ਗਏ ਤਿੰਨੇ ਕੱਟੜ ਪੰਥੀ ਹਨ, ਇਸ ਲਈ ਅਮਰੀਕਾ ਦੇ ਮੁਸਲਮਾਨਾਂ ਨੂੰ ਉਨ੍ਹਾਂ ਨਾਲ ਭੇਦਭਾਵ, ਹਿੰਸਾ, ਪ੍ਰਵਾਸ ਤੇ ਗ੍ਰਿਫਤਾਰੀ ਦਾ ਡਰ ਸਤਾਉਣ ਲੱਗਾ ਹੈ। ਕਈ ਮੁਸਲਮਾਨ ਕਹਿੰਦੇ ਹਨ ਕਿ ਉਹ ਇਸ ਲਈ ਵੀ ਚਿੰਤਤ ਹਨ ਕਿ ਇਹ ਨਵਾਂ ਮਾਹੌਲ ਕਿਤੇ ਮੁਸਲਮਾਨਾਂ ਨੂੰ ਅੱਤਵਾਦੀ ਸੰਗਠਨਾਂ ਨਾਲ ਜੋੜਨ ਦੇ ਲਈ ਨਾ ਉਕਸਾਉਣ ਲੱਗੇ।
ਚੋਣ ਪ੍ਰਚਾਰ ਮੌਕੇ ਟਰੰਪ ਨੇ ਕਿਹਾ ਸੀ ਕਿ ਇਸਲਾਮ ਸਾਡੇ ਨਾਲ ਨਫਰਤ ਕਰਦਾ ਹੈ, ਇਹ ਵਿਚਾਰ ਵੀ ਭਵਿੱਖ ਦੇ ਲਈ ਬਿਹਤਰ ਸੰਕੇਤ ਨਹੀਂ ਦਿੰਦਾ। ਮੁਸਲਮਾਨਾਂ ਨੇ ਸਵੀਕਾਰ ਕੀਤਾ ਕਿ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਗੱਲਾਂ ਓਨੀਆਂ ਗੰਭੀਰ ਨਹੀਂ ਲੱਗਦੀਆਂ ਸਨ ਅਤੇ ਆਸ ਸੀ ਕਿ ਚੋਣਾਂ ਪਿੱਛੋਂ ਸਭ ਠੀਕ ਹੋ ਜਾਏਗਾ, ਪ੍ਰੰਤੂ ਟਰੰਪ ਵੱਲੋਂ ਉਚ ਅਹੁਦਿਆਂ ‘ਤੇ ਤਿੰਨ ਲੋਕਾਂ ਨੂੰ ਕੀਤੀ ਗਈ ਪੇਸ਼ਕਸ਼ ਦੇ ਨਾਲ ਉਹ ਡਰ ਗਏ ਹਨ।
ਯੇਲ ਵਿੱਚ ਅਮਰੀਕਨ ਸਟੱਡੀ ਦੀ ਐਸੋਸੀਏਟ ਪ੍ਰੋਫੈਸਰ ਜ਼ਰੀਨਾ ਗਰੇਵਾਲ ਨੇ ਕਿਹਾ ਕਿ ਟਰੰਪ ਦੇ ਬਿਆਨਾਂ ਅਤੇ ਗੈਰ ਗੋਰੇ ਕੌਮ ਪ੍ਰਸਤਾਂ ਨੂੰ ਮੈਂ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ, ਪਰ ਹੁਣ ਜੋ ਹਾਲਾਤ ਦਿਖਾਈ ਦੇ ਰਹੇ ਹਨ ਉਹ ਸਾਰਿਆਂ ਨੂੰ ਪ੍ਰੇਸ਼ਾਨ ਕਰਨ ਵਾਲੇ ਹਨ। ਸੀਨੀਅਰ ਡੈਮੋਕ੍ਰੇਟਿਕ ਕਾਂਗਰਸ ਮੈਂਬਰਾਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਮੁਸਲਿਮ ਦੇਸ਼ਾਂ ਤੋਂ ਆਏ ਪ੍ਰਵਾਸੀਆਂ ਨੂੰ ਰਜਿਸਟਰੇਸ਼ਨ ਨੀਤੀ ਨੂੰ ਦੋਬਾਰਾ ਬਹਾਲ ਕਰਨ ਦੀ ਟਰੰਪ ਦੀ ਯੋਜਨਾ ਦੀ ਸਖਤ ਆਲੋਚਨਾ ਕੀਤੀ ਹੈ। ਇਸ ਦੇ ਤਹਿਤ ਪ੍ਰਵਾਸੀਆਂ ਦੀ ਸੂਚੀ ਤਿਆਰ ਕੀਤੀ ਜਾਣੀ ਹੈ।
ਸਾਲ 9/11 ਹਮਲੇ ਪਿੱਛੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਸੀ ਜਿਸ ਵਿੱਚ ਮੁਸਲਿਮ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਲੋਕਾਂ ਨੂੰ ਤੁਰੰਤ ਫੈਡਰਲ ਸਰਕਾਰ ਦੇ ਕੋਲ ਰਜਿਸਟਰੇਸ਼ਨ ਕਰਾਉਣੀ ਪੈਂਦੀ ਸੀ ਜਾਂ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈਂਦਾ ਸੀ।
ਸੀਨੇਟਰ ਡਿਕ ਡਰਬਿਨ ਮੁਤਾਬਕ ਦੇਸ਼ ਵਿੱਚ ਅਰਬ ਅਤੇ ਮੁਸਲਮਾਨਾਂ ਸਾਹਮਣੇ ਰੱਖ ਕੇ ਅਸਫਲ ਪ੍ਰੋਗਰਾਮਾਂ ਨੂੰ ਫਿਰ ਬਹਾਲ ਕਰਨਾ ਦਿਖਾਉਂਦਾ ਹੈ ਕਿ ਚੋਣਾਂ ਦੀ ਰਾਤ ਆਈ ਐਸ ਕਿਉਂ ਜਸ਼ਨ ਮਨਾ ਰਿਹਾ ਸੀ।