ਪੰਜਾਬ ਸਰਕਾਰ ਦੀਆਂ ਕਾਰਗੁਜ਼ਾਰੀਆਂ ਤੋਂ ਨਾਖੁਸ਼ ਲੋਕ ਪੋਸਟਰਾਂ ‘ਤੇ ਕੱਢ ਰਹੇ ਆਪਣਾ ਗੁੱਸਾ
ਮਾਝੇ ‘ਚ ਲੋਕ ਰੋਹ, ਬਾਦਲ ਦੇ ਮੂੰਹ ‘ਤੇ ਮਲੀ ਕਾਲਖ
ਤਰਨਤਾਰਨ, 5 ਦਸੰਬਰ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ 8 ਦਸੰਬਰ ਨੂੰ ਮੋਗਾ ‘ਚ ਹੋਣ ਵਾਲੀ ਰੈਲੀ ਦੇ ਪੋਸਟਰ, ਸੂਬੇ ਭਰ ਵਿੱਚ ਥਾਂ ਥਾਂ ‘ਤੇ ਲਾਏ ਗਏ ਹਨ। ਇਸ ਰੈਲੀ ਤੋਂ ਸ਼੍ਰੋਮਣੀ ਅਕਾਲੀ ਦਲ 2017 ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦਾ ਬਿਗੁਲ ਵਜਾ ਦੇਵੇਗਾ। ਇਸ ਰੈਲੀ ਨੂੰ ਸਫਲ ਬਣਾਉਣ ਲਈ ਥਾਂ ਥਾਂ ਹੋਰਡਿੰਗਜ ਲਗਾਈਆਂ ਗਈਆਂ ਹਨ। ਪਰ ਪੰਜਾਬ ਸਰਕਾਰ ਦੀਆਂ ਕਾਰਗੁਜ਼ਾਰੀਆਂ ਤੋਂ ਨਾਖੁਸ਼ ਲੋਕ ਇਨ੍ਹਾਂ ਪੋਸਟਰਾਂ ‘ਤੇ ਹੀ ਆਪਣਾ ਗੁੱਸਾ ਕੱਢ ਰਹੇ ਹਨ। ਤਰਨਤਾਰਨ ‘ਚ ਨੈਸ਼ਨਲ ਹਾਈਵੇ ‘ਤੇ ਲਾਈ ਅਕਾਲੀ ਦਲ ਦੀ ਹੋਰਡਿੰਗ ‘ਤੇ ਲੱਗੀ ਮੁੱਖ ਮੰਤਰੀ ਬਾਦਲ ਦੀ ਤਸਵੀਰ ‘ਤੇ ਕਾਲਸ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਪਸ਼ਬਦ ਵੀ ਲਿਖੇ ਗਏ ਹਨ। ਹੋਰਡਿੰਗ ‘ਤੇ ਕਾਲਸ ਕਿਸ ਨੇ ਥੋਪੀ, ਇਹ ਪਤਾ ਨਹੀਂ ਲੱਗ ਸਕਿਆ ਹੈ। ਕਿਉਂਕਿ ਸਥਾਨਕ ਲੋਕਾਂ ਮੁਤਾਬਕ ਇਹ ਰਾਤ ਨੂੰ ਹੀ ਕੀਤਾ ਗਿਆ ਹੋਵੇਗਾ। ਸਵਾਲ ਇਹ ਵੀ ਹੈ ਕਿ ਕੀ ਇਹ ਕਿਸੇ ਵਿਰੋਧੀ ਪਾਰਟੀ ਦੀ ਸਾਜਿਸ਼ ਹੈ ਜਾਂ ਸਿਰਫ ਆਮ ਲੋਕਾਂ ਦਾ ਗੁੱਸਾ ?