ਅਮਰੀਕੀ ਸਮੁੰਦਰੀ ਡਰੋਨ ਚੀਨ ਨੇ ਕੀਤਾ ਜ਼ਬਤ
ਵਾਸ਼ਿੰਗਟਨ, 17 ਦਸੰਬਰ (ਪੰਜਾਬ ਮੇਲ)- ਚੀਨ ਨੇ ਦੱਖਣੀ ਸਾਗਰ ਵਿਚ ਇਕ ਮਨੁੱਖੀ ਰਹਿਤ ਕਿਸ਼ਤੀ ਨੂੰ ਜ਼ਬਤ ਕੀਤਾ ਹੈ। ਇਹ ਜਾਣਕਾਰੀ ਇਕ ਅਮਰੀਕੀ ਰੱਖਿਆ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਕਿਹਾ ਕਿ ਚੀਨ ਨੇ ਇਸ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸ਼ਤੀ ਨੂੰ ਸੂਬਿਕ ਦੀ ਖਾੜੀ ਤੋਂ 50 ਮੀਲ ਦੀ ਦੂਰੀ ‘ਤੇ ਕੌਮਾਂਤਰੀ ਜਲ ਸਰਹੱਦ ਵਿਚ ਜ਼ਬਤ ਕੀਤਾ ਗਿਆ ਹੈ।
ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਕਿਸ਼ਤੀ ਦਾ ਇਸਤੇਮਾਲ ਪਾਣੀ ਅਤੇ ਤਾਪਮਾਨ ਦੀ ਜਾਂਚ ਵਿਚ ਕੀਤਾ ਜਾ ਰਿਹਾ ਸੀ ਤਾਕਿ ਸਮੁੰਦਰ ਦੇ ਅੰਦਰ ਚੈਨਲਾਂ ਨੂੰ ਮਾਪਿਆ ਜਾ ਸਕੇ। ਅਮਰੀਕੀ ਸਮੁੰਦਰੀ ਫ਼ੌਜ ਦੀ ਕਿਸ਼ਤੀ ਸੀ ਲੇਕਿਨ ਇਸ ਦਾ ਸੰਚਾਲਨ ਸੈÎਨਿਕ ਨਹੀਂ ਕਰ ਰਹੇ ਸੀ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਜ਼ਬਤ ਕਿਸ਼ਤੀ ਦੱਖਣੀ ਚੀਨ ਸਾਗਰ ਵਿਚ ਜਾਇਜ਼ ਢੰਗ ਨਾਲ ਮਿਲਟਰੀ ਸਰਵੇ ਕਰ ਰਿਹਾ ਸੀ।
ਇਕ ਅਮਰੀਕੀ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਕਿਸ਼ਤੀ ਜ਼ਬਤ ਕੀਤੇ ਜਾਣ ਤੋ ਬਾਅਦ ਅਮਰੀਕਾ ਨੇ ਡਿਪਲੋਮੈÎਟਿਕ ਤੌਰ ‘ਤੇ ਚੀਨ ਕੋਲ ਵਿਰੋਧ ਦਰਜ ਕਰਕੇ ਇਸ ਨੂੰ ਮੋੜਨ ਦੀ ਮੰਗ ਕੀਤੀ ਹੈ। ਅਮਰੀਕੀ ਰੱਖਿਆ ਵਿਭਾਗ ਨਾਲ ਜੁੜੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਡਰੋਨ ਗੁਪਤ ਮਿਸ਼ਨ ‘ਤੇ ਨਹੀਂ ਸੀ। ਅਮਰੀਕਾ ਮੁਤਾਬਕ ਡਰੋਨ ਵਲੋਂ ਦੱਖਣੀ ਚੀਨ ਸਾਗਰ ਵਿਚ ਇਹ ਮਿਲਟਰੀ ਸਰਵੇ ਪੂਰੀ ਤਰ੍ਹਾਂ ਕਾਨੂੰਨੀ ਘੇਰੇ ਵਿਚ ਕੀਤਾ ਜਾ ਰਿਹਾ ਸੀ।
ਯਾਦ ਹੋਵੇ ਕਿ ਅਮਰੀਕਾ ਅਤੇ ਚੀਨ ਦੇ ਵਿਚ ਰਿਸ਼ਤਿਆਂ ਵਿਚ ਕਾਫੀ ਤਲਖੀ ਆ ਚੁੱਕੀ ਹੈ। ਅਮਰੀਕਾ ਦੇ ਦਹਾਕਿਆਂ ਪੁਰਾਣੀ ਡਿਪਲੋਮੈਟ ਨੀਤੀ ਨੂੰ ਤੋੜਦੇ ਹੋਏ ਇਸ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਈਵਾਨ ਦੀ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ ਅਤੇ ਕਈ ਮੁੱਦਿਆਂ ‘ਤੇ ਉਨ੍ਹਾਂ ਦੇਨਾਲ ਚਰਚਾ ਕੀਤੀ ਸੀ ।ਚੀਨ ਨੇ ਟਰੰਪ ਦੀ ਇਸ ਗੱਲਬਾਤ ਨੂੰ ਲੈ ਕੇ ਕੜਾ ਇਤਰਾਜ਼ ਜਤਾਇਆ ਸੀ।