ਖ਼ਬਰਾਂ
ਪਿਛਲੇ 15 ਦਿਨਾਂ ਅੰਦਰ ਜਨਧਨ ਖਾਤਿਆਂ ‘ਚੋਂ 3285 ਕਰੋੜ ਛੂ-ਮੰਤਰ
Page Visitors: 2413
ਪਿਛਲੇ 15 ਦਿਨਾਂ ਅੰਦਰ ਜਨਧਨ ਖਾਤਿਆਂ ‘ਚੋਂ 3285 ਕਰੋੜ ਛੂ-ਮੰਤਰ
Posted On 01 Jan 2017
ਨਵੀਂ ਦਿੱਲੀ, 1 ਜਨਵਰੀ (ਪੰਜਾਬ ਮੇਲ) – ਜਨਧਨ ਖਾਤਿਆਂ ‘ਚੋਂ ਪਿਛਲੇ 15 ਦਿਨਾਂ ਅੰਦਰ 3285 ਕਰੋੜ ਰੁਪਏ ਕਢਵਾਏ ਗਏ ਹਨ। ਨਵੰਬਰ ਮਹੀਨੇ ਹੋਈ ਨੋਟਬੰਦੀ ਤੋਂ ਬਾਅਦ ਇਨ੍ਹਾਂ ਖਾਤਿਆਂ ‘ਚ ਵੱਡੀ ਰਕਮ ਜਮ੍ਹਾਂ ਕਰਵਾਈ ਗਈ ਸੀ।
ਵਿੱਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ, 7 ਦਸੰਬਰ ਤੱਕ ਜਨਧਨ ਖਾਤਿਆਂ ‘ਚ ਜਮ੍ਹਾਂ 74,610 ਕਰੋੜ ਰੁਪਏ ਰਿਕਾਰਡ ਪੱਧਰ ‘ਤੇ ਜਾ ਪਹੁੰਚੇ ਸਨ। ਉਸ ਤੋਂ ਬਾਅਦ ਇਹ ਅੰਕੜਾ ਹੇਠਾਂ ਵੱਲ ਆਉਣ ਲੱਗਾ। ਨੋਟਬੰਦੀ ਦੀ ਪ੍ਰਕਿਰਿਆ ਪੂਰੀ ਹੋਣ ਦੋ ਦਿਨ ਪਹਿਲਾਂ ਯਾਨੀ 28 ਦਸੰਬਰ ਨੂੰ ਇਹ ਅੰਕੜਾ ਘਟ ਕੇ 71,037 ਕਰੋੜ ਰੁਪਏ ਰਹਿ ਗਿਆ ਹੈ।
ਜ਼ਿਕਰਯੋਗ ਹੈ ਕਿ ਜਨਧਨ ਖਾਤਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਜਨਧਨ ਖਾਤਿਆਂ ‘ਚੋਂ ਪੈਸੇ ਕਢਵਾਉਣ ਦੀ ਹੱਦ 10,000 ਰੁਪਏ ਪ੍ਰਤੀ ਮਹੀਨਾ ਰੱਖੀ ਗਈ ਹੈ। ਇਸ ਦੇ ਬਾਵਜੂਦ ਪਿਛਲੇ 15 ਦਿਨਾਂ ‘ਚ ਇਨ੍ਹਾਂ ਖਾਤਿਆਂ ‘ਚੋਂ 3285 ਕਰੋੜ ਰੁਪਏ ਕਢਵਾਏ ਗਏ ਹਨ। ਜਨਧਨ ਖਾਤਿਆਂ ‘ਚ ਰੁਪਏ ਜਮ੍ਹਾਂ ਕਰਵਾਉਣ ਦੀ ਹੱਦ 50000 ਰੁਪਏ ਹੈ।