ਖ਼ਬਰਾਂ
ਪੰਜਾਬ ਚੋਣਾਂ ਦੌਰਾਨ ਵਤਨ ਜਾ ਰਹੇ ਪ੍ਰਵਾਸੀਆਂ ਨੂੰ ਡਰਾਉਣ ਲੱਗਾ ਮੀਡੀਆ
Page Visitors: 2468
ਪੰਜਾਬ ਚੋਣਾਂ ਦੌਰਾਨ ਵਤਨ ਜਾ ਰਹੇ ਪ੍ਰਵਾਸੀਆਂ ਨੂੰ ਡਰਾਉਣ ਲੱਗਾ ਮੀਡੀਆ
Posted On 22 Jan 2017
ਵੈਨਕੂਵਰ, 21 ਜਨਵਰੀ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਚੋਣਾਂ ’ਚ ਦਿਲਚਸਪੀ ਕਾਰਨ ਪਰਵਾਸੀ ਵੱਡੀ ਗਿਣਤੀ ’ਚ ਵਤਨ ਜਾ ਰਹੇ ਹਨ ਪਰ ਉੱਤਰੀ ਅਮਰੀਕਾ ’ਚ ਇੱਕਪਾਸੜ ਮੀਡੀਆ ਵੱਲੋਂ ਆਮ ਆਦਮੀ ਪਾਰਟੀ ਦਾ ਵਿਰੋਧ ਕਰਦਿਆਂ ਸਿੱਧੇ ਅਸਿੱਧੇ ਢੰਗ ਨਾਲ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਚੋਣਾਂ ਕਾਰਨ ਪੰਜਾਬ ’ਚ ਪਰਵਾਸੀਆਂ ਵਿਰੁੱਧ ਸਖ਼ਤ ਕਾਰਵਾਈ ਹੋ ਸਕਦੀ ਹੈ। ਪਰ ਕੁਝ ਟਰੈਵਲ ਏਜੰਟਾਂ ਨੇ ਕਿਹਾ ਕਿ ਕਿਸੇ ਨੇ ਵੀ ਟਿਕਟ ਰੱਦ ਕਰਾਉਣ ਲਈ ਨਹੀਂ ਕਿਹਾ। ਇਕ ਏਜੰਟ ਨੇ ਕਿਹਾ ਕਿ ਚਾਲੂ ਮਹੀਨੇ ’ਚ ਭਾਰਤ ਜਾਣ ਵਾਲਿਆਂ ਦਾ ਪਿਛਲੇ ਸਾਲਾਂ ਦੀ ਤੁਲਨਾ ’ਚ ਚਾਰ ਗੁਣਾ ਵਾਧਾ ਹੋਇਆ ਹੈ। ਪਿਛਲੇ ਸਾਲਾਂ ਦੌਰਾਨ ਸਰਦੀਆਂ ’ਚ ਭਾਰਤ ਜਾਣ ਵਾਲੇ 60 ਫ਼ੀਸਦੀ ਤੋਂ ਵੱਧ ਬਜ਼ੁਰਗ ਹੁੰਦੇ ਸਨ ਪਰ ਇਸ ਵਾਰ ਨੌਜਵਾਨਾਂ ਦੀ ਗਿਣਤੀ ਤਿੰਨ ਚੁਥਾਈ ਹੈ। ਇਕ ਰੇਡੀਓ ਹੋਸਟ ਨੇ ਮੰਨਿਆ ਕਿ ਉਹ ਕਿਸੇ ਪਾਰਟੀ ਦਾ ਪੱਖ ਨਹੀਂ ਪੂਰਦੇ ਬਲਕਿ ਪੇਡ ਪ੍ਰੋਗਰਾਮ ਪੇਸ਼ ਕਰਦੇ ਹਨ।