ਪੰਜਾਬ ਵਿਧਾਨ ਸਭਾ ਦਾ ਚੋਣ ਪ੍ਰਚਾਰ ਵਿਦੇਸ਼ੀ ਮੀਡੀਆ ‘ਚ ਛਾਇਆ
ਚੰਡੀਗੜ੍ਹ, 23 ਜਨਵਰੀ (ਪੰਜਾਬ ਮੇਲ)- ਕੈਨੈਡਾ, ਅਮਰੀਕਾ ਅਤੇ ਯੂਕੇ ਦੇ ਪੰਜਾਬੀ ਮੀਡੀਆ ਵਿਚ ਪੰਜਾਬ ਵਿਚ ਐਨਆਰਆਈ ਪੰਜਾਬੀਆਂ ਵਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਦੀ ਕਵਰੇਜ ਵਧਦੀ ਜਾ ਰਹੀ ਹੈ। ਪੰਜਾਬ ਵਿਚ ਜਿਵੇਂ ਜਿਵੇਂ ਐਨਆਰਆਈ ਪੰਜਾਬੀਆਂ ਦੀ ਗਿਣਤੀ ਵਧ ਰਹੀ ਹੈ, ਉਂਜ ਉਂਜ ਪਰਵਾਸੀ ਪੰਜਾਬੀ ਮੀਡੀਆ ਵਿਚ ਪੰਜਾਬ ਵਿਚ ਪਿੰਡ ਪਿੰਡ ‘ਚ ਪ੍ਰਚਾਰ ਕਰਕੇ ਐਨਆਰਆਈ ਦੀ ਤਸਵੀਰਾਂ ਅਤੇ ਖ਼ਬਰਾਂ ਨੂੰ ਪ੍ਰਮੁੱਖਤਾ ਨਾਲ ਲਾਇਆ ਜਾ ਰਿਹਾ ਹੈ। ਪਰਵਾਸੀ ਪੰਜਾਬੀ ਪਾਠਕਾਂ ਦੀ ਪੰਜਾਬ ਚੋਣਾਂ ਦੀ ਕਵਰੇਜ ਵਿਚ ਦਿਲਚਸਪੀ ਵਧਦੀ ਜਾ ਰਹੀ ਹੈ। ਪੰਜਾਬੀ ਰੇਡੀਓ ਸਟੇਸ਼ਨਾਂ ਅਤੇ ਟੀਵੀ ਪ੍ਰੋਗਰਾਮਾਂ ਵਿਚ ਵੀ ਪੰਜਾਬ ਚੋਣਾਂ ਨੂੰ ਲੈ ਕੇ ਖ਼ਬਰਾਂ ਅਤੇ ਟਾਕ ਸ਼ੋਅ ਰਾਹੀਂ ਕਵਰੇਜ ਵਧ ਰਹੀ ਹੈ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਭ ਤੋਂ ਜ਼ਿਆਦਾ ਜਗ੍ਹਾ ਪੰਜਾਬ ਵਿਚ ਆਪ ਦਾ ਸਮਰਥਨ ਕਰ ਰਹੇ ਐਨਆਰਆਈ ਪੰਜਾਬੀਆਂ ਨੂੰ ਜਗ੍ਹਾ ਮਿਲ ਰਹੀ ਹੈ। ਹੁਣ ਕਾਂਗਰਸ ਦਾ ਸਮਰਥਨ ਕਰਨ ਵਾਲੇ ਓਵਰਸੀਜ ਕਾਂਗਰਸੀਆਂ ਨੂੰ ਵੀ ਜਗ੍ਹਾ ਮਿਲ ਰਹੀ ਹੈ। ਅਕਾਲੀ ਸਮਰਥਕ ਐਨਆਰਆਈ ਅਜੇ ਪੂਰੀ ਤਰ੍ਹਾਂ ਨਾਲ ਸੀਨ ਤੋਂ ਗਾਇਬ ਹਨ।