ਪਾਕਿਤਸਾਨ ‘ਤੇ ਬੈਨ ਲਾ ਸਕਦਾ ਹੈ ਅਮਰੀਕਾ
ਵਾਸ਼ਿੰਗਟਨ, 30 ਜਨਵਰੀ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 7 ਮੁਸਲਿਮ ਦੇਸ਼ਾਂ ਦੇ ਲੋਕਾਂ ‘ਤੇ ਬੈਨ ਲਾਊਣ ਤੋਂ ਬਾਅਦ ਹੁਣ ਪਾਕਿਸਤਾਨ ‘ਤੇ ਵੀ ਬੈਨ ਲਗਾ ਸਕਦੇ ਹਨ। ਅਮਰੀਕਾ ਨੇ ਪਾਕਿਸਤਾਨ ਨੂੰ ਲੈ ਕੇ ਪਹਿਲੀ ਵਾਰ ਸਖ਼ਤੀ ਦਿਖਾਈ ੈ। ਵਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਸ ਦਾ ਸੰਕੇਤ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਜਿੱਥੇ ਦੇ ਲੋਕਾਂ ਦੇ ਅਮਰੀਕਾ ਵਿਚ ਆਉਣ ‘ਤੇ ਰੋਕ ਲਾਈ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਪਾਕਿਸਤਾਨ ਜਿਹੇ ਦੇਸ਼ਾਂ ਵਿਚ ਅੱਤਵਾਦ ਪਣਪ ਰਿਹਾ ਹੈ।
ਵਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਰੀਂਸ ਨੇ ਦੱਸਿਆ ਕਿ ਅਸੀਂ ਇਨ੍ਹਾਂ ਸੱਤ ਦੇਸ਼ਾਂ ਨੂੰ ਚੁਣਿਆ ਤਾਂ ਇਸ ਦੀ ਵਜ੍ਹਾ ਇਹ ਹੈ ਕਿ ਕਾਂਗਰਸ ਅਤੇ ਓਬਾਮਾ ਪ੍ਰਸ਼ਾਸਨ ਦੋਵਾਂ ਨੇ ਇਨ੍ਹਾਂ ਦੀ ਅਜਿਹੇ ਦੇਸ਼ਾਂ ਦੇ ਤੌਰ ‘ਤੇ ਸ਼ਨਾਖਤ ਕੀਤੀ ਸੀ ਕਿ ਇਨ੍ਹਾਂ ਦੇ ਇੱਥੇ ਖਤਰਨਾਕ ਅੱਤਵਾਦ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਟਰੰਪ ਨੇ ਈਰਾਨ, ਇਰਾਕ, ਲੀਬੀਆ, ਸੂਡਾਨ, ਯਮਨ, ਸੀਰੀਆ ਅਤੇ ਸੋਮਾਲੀਆ ਦੇ ਪਰਵਾਸੀਆਂ ਦੇ ਅਮਰੀਕਾ ਆਉਣ ‘ਤੇ ਰੋਕ ਲਾਉਣ ਸਬੰਧੀ ਵਿਵਾਦਮਈ ਸ਼ਾਸਕੀ ਹੁਕਮ ਜਾਰੀ ਕੀਤਾ ਹੈ। ਰੀਂਸ ਨੇ ਕਿਹਾ ਕਿ ਹੁਣ, ਆਪ ਕੁਝ ਹੋਰ ਅਜਿਹੇ ਦੇਸ਼ਾਂ ਵੱਲ ਵੀ ਇਸ਼ਾਰਾ ਕਰ ਸਕਦੇ ਹਨ ਜਿੱਥੇ ਇਸੇ ਤਰ੍ਹਾਂ ਦੀ ਸਮੱਸਿਆਵਾਂ ਹਨ ਜਿਵੇਂ ਕਿ ਪਾਕਿਸਤਾਨ ਅਤੇ ਕੁਝ ਹੋਰ ਦੇਸ਼। ਸ਼ਾਇਦ ਸਾਨੂੰ ਇਸ ਨੂੰ ਹੋਰ ਅੱਗੇ ਲਿਜਾਣ ਦੀ ਜ਼ਰੂਤਰ ਹੈ। ਪ੍ਰੰਤੂ ਫਿਲਹਾਲ ਦੇ ਲਈ ਤਤਕਾਲੀ ਕਦਮ ਇਹ ਹੈ ਕਿ ਇਨ੍ਹਾਂ ਦੇਸ਼ਾਂ ਵਿਚ ਜਾਣ ਅਤੇ ਇਨ੍ਹਾਂ ਤੋਂ ਆਉਣ ਵਾਲੇ ਲੋਕਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਇਹ ਪਹਿਲਾ ਮੌਕਾ ਹੈ ਜਦ ਪਾਕਿਸਤਾਨ ਨੂੰ ਲੈ ਕੇ ਅਮਰੀਕਾ ਨੇ ਜਨਤਕ ਤੌਰ ‘ਤੇ ਕਿਸੇ ਤਰ੍ਹਾਂ ਦਾ ਬੈਨ ਲਾਉਣ ਦੀ ਗੱਲ ਕਹੀ ਹੈ।