ਖ਼ਬਰਾਂ
ਦੁਬਈ ਦੀ ਜੇਲ੍ਹ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 10 ਪੰਜਾਬੀਆਂ ਦੀ ਰਿਹਾਈ ਦੀ ਆਸ ਬੱਝੀ
Page Visitors: 2432
ਦੁਬਈ ਦੀ ਜੇਲ੍ਹ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 10 ਪੰਜਾਬੀਆਂ ਦੀ ਰਿਹਾਈ ਦੀ ਆਸ ਬੱਝੀ
Posted On 27 Feb 2017
ਜਲੰਧਰ, 27 ਫਰਵਰੀ (ਪੰਜਾਬ ਮੇਲ) –ਦੁਬਈ ਦੀ ਜੇਲ੍ਹ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 10 ਪੰਜਾਬੀਆਂ ਦੀ ਰਿਹਾਈ ਦੀ ਆਸ ਬੱਝੀ ਹੈ। ਸਮਾਜ ਸੇਵੀ ਤੇ ਕਾਰੋਬਾਰੀ ਐਸ.ਪੀ. ਸਿੰਘ ਉਬਰਾਏ ਨੇ ਭਰੋਸਾ ਦਿੱਤਾ ਹੈ ਕਿ ਉਹ 60 ਲੱਖ ਦੀ ਬਲੱਡ ਮਨੀ ਦੇ ਕੇ 10 ਪੰਜਾਬੀਆਂ ਨੂੰ ਛੁਡਾਉਣਗੇ।
ਇਨ੍ਹਾਂ ਪੰਜਾਬੀਆਂ ਨੂੰ ਇੱਕ ਪਾਕਿ ਨਾਗਰਿਕ ਦੀ ਹੱਤਿਆ ਦੇ ਦੋਸ਼ ਵਿੱਚ ਫਾਂਸੀ ਹੋਈ ਹੈ। ਇਸ ਕੇਸ ਦੀ ਅਗਲੀ ਸੁਣਵਾਈ 22 ਮਾਰਚ ਨੂੰ ਹੈ। ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਐਸਪੀ ਸਿੰਘ ਓਬਰਾਏ ਨੌਜਵਾਨਾਂ ਨੂੰ ਛੁਡਾਉਣ ਲਈ ਕੇਸ ਲੜ ਰਹੇ ਹਨ। ਹੁਸ਼ਿਆਰਪੁਰ ਦੇ ਚੰਦਰ ਸ਼ੇਖਰ ਸਣੇ ਗੁਰਦਾਸਪੁਰ ਤੇ ਬਟਾਲਾ ਦੇ 10 ਨੌਜਵਾਨ ਅਕਤੂਬਰ 2016 ਤੋਂ ਜੇਲ੍ਹ ਵਿੱਚ ਬੰਦ ਹਨ। ਇਸ ਬਾਰੇ ਓਬਰਾਏ ਨੇ ਫੋਨ ‘ਤੇ ਦੱਸਿਆ ਕਿ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ। ਅਗਲੀ ਸੁਣਵਾਈ ਦੌਰਾਨ ਮਾਰੇ ਗਏ ਪਾਕਿ ਨਾਗਰਿਕ ਦੇ ਪਿਤਾ ਦੇ ਬਿਆਨ ਕਲਮਬੰਦ ਹੋਣਗੇ। ਇਸ ਤੋਂ ਬਾਅਦ ਬਲੱਡ ਮਨੀ ਦੇ ਕੇ ਨੌਜਵਾਨਾਂ ਨੂੰ ਛੁਡਵਾ ਲਿਆ ਜਾਏਗਾ।