ਯਮਨ ‘ਚ ਸ਼ਰਣਾਰਥੀਆਂ ਦੀ ਕਿਸ਼ਤੀ ‘ਤੇ ਹਮਲਾ, 42 ਲੋਕਾਂ ਦੀ ਮੌਤ
ਹੋਦਿਦਾ, 18 ਮਾਰਚ (ਪੰਜਾਬ ਮੇਲ)- ਸੋਮਾਲੀ ਸ਼ਰਣਾਰਥੀਆਂ ਨਾਲ ਭਰੀ ਇਕ ਕਿਸ਼ਤੀ ‘ਤੇ ਯਮਨ ਦੇ ਸਮੁੰਦਰ ਵਿਚ ਹੈਲੀਕਾਪਟਰ ਰਾਹੀਂ ਕੀਤੀ ਗਈ ਗੋਲੀਬਾਰੀ ਵਿਚ 42 ਲੋਕਾਂ ਦੀ ਮੌਤ ਹੋ ਗਈ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗਰੇਸ਼ਨ ਨਾਂਅ ਦੀ ਸੰਸਥਾ ਦਾ ਕਹਿਣਾ ਹੈ ਕਿ ਬਾਲ ਅਲ ਮੰਦਾਬ ਜਲਡਮਰੂ ਮੱਧ ਦੇ ਕਰੀਬ ਹੋਈ ਘਟਨਾ ਵਿਚ ਮਾਰੇ ਗਏ ਲੋਕਾਂ ਵਿਚ ਮਹਿਲਾਵਾਂ ਅਤੇ ਬੱਚੇ ਸ਼ਾਮਲ ਹਨ। ਘਟਨਾ ਸਥਾਨ ਤੋਂ ਮਿਲੀ ਤਸਵੀਰਾਂ ਵਿਚ ਲਾਸ਼ਾਂ ਨਾਲ ਭਰੀ ਕਿਸ਼ਤੀ ਨਜ਼ਰ ਆ ਰਹੀ ਹੈ। ਸ਼ੁੱਕਰਵਾਰ ਨੂੰ ਹੋਈ ਇਕ ਹੋਰ ਘਟਨਾ ਵਿਚ ਯਮਨ ਦੇ ਇਕ ਸੈÎਨਿਕ ਟਿਕਾਣੇ ਦੇ ਅੰਦਰ ਮਸਜਿਦ ‘ਤੇ ਹੋਏ ਹਮਲੇ ਵਿਚ ਘੱਟ ਤੋਂ ਘੱਟ 22 ਲੋਕ ਮਾਰੇ ਗਏ ਸੀ। ਅਧਿਕਾਰੀਆਂ ਮੁਤਾਬਕ ਮਸਜਿਦ ‘ਤੇ ਦੋ ਮਿਜ਼ਾਈਲਾਂ ਦਾਗੀ ਗਈਆਂ ਸਨ।
ਕਿਸ਼ਤੀ ਹਾਦਸੇ ਵਿਚ ਮਾਰੇ ਗਏ ਸ਼ਰਣਾਰਥੀਆਂ ਦੇ ਕੋਲ ਸੰਯੁਕਤ ਰਾਸ਼ਟਰ ਸ਼ਰਣਾਰਥੀ ਸੰਸਥਾ ਵਲੋਂ ਜਾਰੀ ਪਛਾਣ ਪੱਛਰ ਸੀ। ਆਈਓਐਮ ਮੁਤਾਬਕ ਇਸ ਘਟਨਾ ਵਿਚ ਕਰੀਬ 80 ਲੋਕਾਂ ਨੂੰ ਬਚਾ ਕੇ ਹਸਪਤਾਲ ਪਹੁੰਚਾਇਆ ਗਿਆ ਹੈ। ਅਜੇ ਤੱਕ ਇਹ ਪਤਾ ਨਹੀਂ ਚਲ ਸਕਿਆ ਕਿ ਇਸ ਹਮਲੇ ਦੇ ਪਿੱਛੇ ਕਿਸ ਦਾ ਹੱਥ ਹੈ ਜਾਂ ਫੇਰ ਹਮਲਾ ਕਿਸੇ ਜੰਗੀ ਜਹਾਜ਼ ਤੋਂ ਹੋਇਆ ਸੀ ਜਾਂ ਕਿਸੇ ਹੈਲੀਕਾਪਟਰ ਤੋਂ। ਹੂਥੀ ਵਿਦਰੋਹੀਆਂ ਦੇ ਕੰਟਰੋਲ ਵਾਲੇ ਹੁਦੈਦਾ ਪੋਰਟ ਵਿਚ ਤੈਨਾਤ ਇਕ ਰੱਖਿਅਕ ਨੇ ਦੱਸਿਆ ਕਿ ਕਿਸ਼ਤੀ ‘ਤੇ ਹੈਲੀਕਾਪਟਰ ਤੋਂ ਹਮਲਾ ਕੀਤਾ ਗਿਆ। ਵਿਦਰੋਹੀਆਂ ਦੇ ਕੰਟਰੋਲ ਵਾਲੀ ਸਬਾ ਏਜੰਸੀ ਨੇ ਕਿਹਾ ਕਿ ਸ਼ਰਣਾਰਥੀਆਂ ‘ਤੇ ਸਾਊਦੀ ਅਗਵਾਈ ਵਾਲੀ ਗਠਜੋੜ ਸੈਨਾ ਨੇ ਹਮਲਾ ਕੀਤਾ ਜੋ ਦੋ ਸਾਲ ਤੋਂ ਯਮਨ ਵਿਚ ਵਿਦਰੋਹੀਆਂ ਦੇ ਖ਼ਿਲਾਫ਼ ਲੜ ਰਹੀ ਹੈ।
ਹਾਲਾਂਕਿ ਯਮਨ ਦੀ ਹਵਾਈ ਸਰਹੱਦ ਨੂੰ ਕੰਟਰੋਲ ਕਰਨ ਵਾਲੇ ਗਠਜੋੜ ਨੇ ਇਸ ਘਟਨਾ ‘ਤੇ ਅਜੇ ਤੱਕ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ। ਅਜੇ ਇਹ ਜਾਣਕਾਰੀ ਵੀ ਨਹੀਂ ਮਿਲੀ ਕਿ ਸ਼ਰਣਾਰਥੀਆਂ ਨਾਲ ਭਰੀ ਕਿਸ਼ਤੀ ਕਿੱਥੋਂ, ਕਿੱਥੇ ਜਾ ਰਹੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਊਂਦੇ ਬਚੇ ਸੋਮਾਲੀ ਅਤੇ ਯਮਨ ਦੇ ਤਿੰਨ ਤਸਕਰਾਂ ਨੂੰ ਸ਼ਹਿਰ ਦੀ ਜੇਲ੍ਹ ਵਿਚ ਲਿਜਾਇਆ ਗਿਆ ਹੈ। ਮਨੁੱਖੀ ਸੰਕਟ ਦੇ ਬਾਵਜੂਦ ਜਿਸ ਨੇ ਯਮਨ ਨੂੰ ਅਕਾਲ ਦੀ ਕਗਾਰ ‘ਤੇ ਪਹੁੰਚਾ ਦਿੱਤਾ ਹੈ ਅਫ਼ਰੀਕਾ ਦੇ ਕੁਝ ਪਰਵਾਸੀ ਅਜੇ ਵੀ ਯੁੱਧ ਦਾ ਸਾਹਮਣਾ ਕਰ ਰਹੇ ਦੇਸ਼ ਵਿਚ ਆ-ਜਾ ਰਹੇ ਹਨ। ਯੂਐਨਐਚਸੀਆਰ ਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸ਼ਤੀ ਵਿਚ ਸਵਾਰ ਲੋਕ ਯਮਨ ਦੇ ਖਰਾਬ ਹੁੰਦੇ ਹਾਲਾਤ ਤੋਂ ਬਚ ਕੇ ਸੂਡਾਨ ਜਾਂ ਉਤਰੀ ਅਫ਼ਰੀਕਾ ਦੇ ਦੂਜੇ ਦੇਸ਼ਾਂ ਵੱਲ ਜਾ ਰਹੇ ਸੀ।