ਮੁਸਲਿਮ ਕੁੜੀ ਨੂੰ ਹਿਜਾਬ ਪਹਿਨ ਕੇ ਨਹੀਂ ਖੇਡਣ ਦਿੱਤਾ ਬਾਸਕਿਟਬਾਲ
ਵਾਸ਼ਿੰਗਟਨ, 20 ਮਾਰਚ (ਪੰਜਾਬ ਮੇਲ)- ਹਾਈ ਸਕੂਲ ਵਿਚ ਪੜ੍ਹਨ ਵਾਲੀ 16 ਸਾਲਾ ਇਕ ਮੁਸਲਿਮ ਲੜਕੀ ਨੂੰ ਸਿਰਫ ਹਿਜਾਬ ਪਹਿਨਣ ਦੇ ਕਾਰਨ ਫਾਈਨਲ ਮੈਚ ਨਹੀਂ ਖੇਡਣ ਦਿੱਤਾ ਗਿਆ। ਇਹ ਮਾਮਲਾ ਅਮਰੀਕਾ ਦੇ ਇਕ ਸਕੂਲ ਦਾ ਹੈ। ਜੈਨਨ ਹੈਸ ਨਾਂਅ ਦੀ ਇਹ ਖਿਡਾਰਨ 24 ਮੈਚ ਖੇਡ ਚੁੱਕੀ ਹੈ। ਲੇਕਿਨ ਫਾਈਨਲ ਮੈਚ ਵਿਚ ਉਸ ਨੂੰ ਦੱਸਿਆ ਗਿਆ ਕਿ ਉਹ ਹਿਜਾਬ ਪਹਿਨ ਕੇ ਮੈਚ ਨਹੀਂ ਖੇਡ ਸਕਦੀ। ਹਿਜਾਬ ਪਹਿਨਣ ਦੇ ਕਾਰਨ ਉਸ ਨੂੰ ਮੈਚ ਖੇਡਣ ਤੋਂ ਮਨ੍ਹਾ ਕਰ ਦਿੱਤਾ ਗਿਆ।
ਗੈਥਸਬਰਗ ਦੇ ਵਾਟਕਿੰਸ ਮਿਲ ਹਾਈ ਸਕੂਲ ਦੀ ਵਿਦਿਆਰਥਣ ਜੈਨਨ ਨੇ ਬਗੈਰ ਕਿਸੇ ਪ੍ਰੇਸ਼ਾਨੀ ਦੇ ਮੁਢਲੇ 24 ਮੈਚ ਖੇਡੇ, ਲੇਕਿਨ ਫਾਈਨਲ ਵਿਚ ਸਿਰ ‘ਤੇ ਹਿਜਾਬ ਪਹਿਨਣ ਕਾਰਨ ਉਨ੍ਹਾਂ ਮੈਚ ਖੇਡਣ ਤੋਂ ਮਨ੍ਹਾ ਕਰ ਦਿੱਤਾ ਗਿਆ। ਇਹ ਮੈਚ 3 ਮਾਰਚ ਨੂੰ ਸੀ। ਜੈਨਨ ਨੂੰ ਖੇਤਰੀ ਹਾਈ ਸਕੂਲ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਖੇਡਣਾ ਸੀ। ਉਨ੍ਹਾਂ ਦੇ ਕੋਚ ਨੂੰ ਕਿਹਾ ਗਿਆ ਕਿ ਉਹ ਸਿਰਫ ‘ਤੇ ਹਿਜਾਬ ਪਹਿਨਣ ਦੇ ਕਾਰਨ ਨਹੀਂ ਖੇਡ ਸਕਦੀ ਹੈ। ਕੋਚ ਮੁਤਾਬਕ ਉਨ੍ਹਾਂ ਜਾਂ ਫੇਰ ਜੈਨਨ ਨੂੰ ਇਸ ਨਿਯਮ ਦੇ ਬਾਰੇ ਵਿਚ ਪਹਿਲਾਂ ਕਦੇ ਕੋਈ ਸੂਚਨਾ ਨਹੀਂ ਦਿੱਤੀ ਗਈ। ਮੈਚ ਨਾ ਖੇਡਣ ਕਾਰਨ ਦੁਖੀ ਜੈਨਨ ਨੇ ਕਿਹਾ ਕਿ ਉਹ ਇਸ ਪੂਰੇ ਮਾਮਲੇ ਕਾਰਨ ਬਹੁਤ ਦੁਖੀ ਅਤੇ ਗੁੱਸੇ ਵਿਚ ਹੈ।
ਟਰੰਪ ਪ੍ਰਸ਼ਾਸਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਅਮਰੀਕਾ ਵਿਚ ਮੁਸਲਮਾਨਾਂ ਦੇ ਪ੍ਰਤੀ ਨੀਤੀਆਂ ਵਿਚ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਟਰੰਪ ਦੁਆਰਾ 6 ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ‘ਤੇ ਅਮਰੀਕਾ ਵਿਚ ਐਂਟਰੀ ਕਰਨ ਦੇ ਮੱਦੇਨਜ਼ਰ ਅਸਥਾਈ ਪਾਬੰਦੀ ਲਗਾਈ ਗਈ ਹੈ। ਫਰਾਂਸ ਸਮੇਤ ਕਈ ਯੂਰਪੀ ਦੇਸ਼ਾਂ ਵਿਚ ਬੁਰਕਾ ਅਤੇ ਹਿਜਾਬ ‘ਤੇ ਪਾਬੰਦੀ ਹੈ।