ਖ਼ਬਰਾਂ
ਸੰਯੁਕਤ ਰਾਸ਼ਟਰ ਦੀ ਸਭ ਤੋਂ ਛੋਟੀ ਉਮਰ ਦੀ ਸ਼ਾਂਤੀ ਦੂਤ ਬਣੇਗੀ ਮਲਾਲਾ
Page Visitors: 2451
ਸੰਯੁਕਤ ਰਾਸ਼ਟਰ ਦੀ ਸਭ ਤੋਂ ਛੋਟੀ ਉਮਰ ਦੀ ਸ਼ਾਂਤੀ ਦੂਤ ਬਣੇਗੀ ਮਲਾਲਾ
Posted On 08 Apr 2017
ਸੰਯੁਕਤ ਰਾਸ਼ਟਰ, 8 ਅਪ੍ਰੈਲ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਾਟੋਨੀਓ ਗੁਟੇਰੇਸ ਨੇ ਨੋਬਲ ਸ਼ਾਂਤੀ ਪੁਰਸਕਾਰ ਵਿਜੇਤਾ ਮਲਾਲਾ ਯੂਸਫ਼ਜਈ ਦੀ ਚੋਣ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਦੂਤ ਦੇ ਰੂਪ ਵਿੱਚ ਕੀਤੀ ਹੈ | ਇਹ ਵਿਸ਼ਵ ਦੇ ਕਿਸੇ ਨਾਗਰਿਕ ਨੂੰ ਸੰਯੁਕਤ ਰਾਸ਼ਟਰ ਪ੍ਰਮੁੱਖ ਵੱਲੋਂ ਦਿੱਤਾ ਜਾਣ ਵਾਲ਼ਾ ਸਰਵ ਉੱਚ ਸਨਮਾਨ ਹੈ |
ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਐਲਾਨ ਕੀਤਾ ਕਿ ਮਲਾਲਾ ਦੁਨੀਆ ‘ਚ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰੇਗੀ | ਉਸਨੂੰ ਇਸ ਸਬੰਧੀ ਅਧਿਕਾਰਿਕ ਤੌਰ ‘ਤੇ ਜ਼ਿੰਮੇਵਾਰੀ ਸੋਮਵਾਰ ਨੂੰ ਇੱਕ ਸਮਾਗਮ ਰਾਹੀਂ ਦਿੱਤੀ ਜਾਵੇਗੀ |