ਇਹ ਕੀ, ਬਟਨ ਕਾਂਗਰਸ ਦਾ, ਵੋਟ ਭਾਜਪਾ ਨੂੰ
ਧੌਲਪੁਰ, 9 ਅਪ੍ਰੈਲ (ਪੰਜਾਬ ਮੇਲ)- ਰਾਜਸਥਾਨ ਦੇ ਧੌਲਪੁਰ ‘ਚ ਹੋ ਰਹੀਆਂ ਉਪ ਚੋਣਾਂ ਦੌਰਾਨ ਈਵੀਐਮ ਮਸ਼ੀਨਾਂ ਨੂੰ ਲੈ ਕੇ ਇਕ ਵਾਰ ਮੁੜ ਤੋਂ ਸਵਾਲ ਉਠ ਰਹੇ ਹਨ। ਬਹੁਤ ਸਾਰੇ ਵੋਟਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਕਿਸੇ ਹੋਰ ਪਾਰਟੀ ਨੂੰ ਵੋਟ ਦੇ ਰਹੇ ਹਨ ਅਤੇ ਵੋਟਰ ਪਰਚੀ ਕਿਸੇ ਹੋਰ ਪਾਰਟੀ ਦੀ ਨਿਕਲ ਰਹੀ ਹੈ। ਜਾਂਚ ਕਰਨ ‘ਤੇ ਇਸ ਤਰ੍ਹਾਂ ਦੀਆਂ 18 ਈਵੀਐਮ ਮਸ਼ੀਨਾਂ ਨੂੰ ਸੀਲ ਕਰ ਕੇ ਉਨ੍ਹਾਂ ਦੀ ਥਾਂ ‘ਤੇ ਦੂਜੀਆਂ ਈਵੀਐਮ ਮਸ਼ੀਨਾਂ ਲਾਈਆਂ ਗਈਆਂ।
ਇ ਵੋਟਰ ਰਾਕੇਸ਼ ਜੈਨ ਲੇ ਜਦੋਂ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੇ ਤਾਂ ਕਾਂਗਰਸ ਨੂੰ ਵੋਟ ਪਾਇਆ ਪਰ ਵੋਟਰ ਪਰਚੀ ਭਾਜਪਾ ਦੀ ਨਿਕਲੀ ਹੈ। ਤਾਂ ਰੀਟਰਨਿੰਗ ਅਧਿਕਾਰੀ ਨੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਮਸ਼ੀਨ ਗ਼ਲਤ ਵੋਟ ਪਾ ਰਹੀ ਹੈ। ਰੀਟਰਨਿੰਗ ਅਧਿਕਾਰੀ ਮਨੀਸ਼ ਫੌਜਦਾਰ ਨੇ ਕਿਹਾ ਕਿ ਵੋਟ ਪਾਉਣ ਗਏ ਇਕ ਮਤਦਾਤਾ ਰਾਕੇਸ਼ ਜੈਨ ਨੇ ਦੱਸਿਆ ਕਿ ਉਹ ਜਦੋਂ ਈਵੀਐਮ ਮਸ਼ੀਨ ਤੋਂ ਵੋਟ ਪਾਉਣ ਗਿਆ ਤਾਂ ਦੇਖਿਆ ਕਿ ਉਹ ਕਿਸੇ ਨੂੰ ਵੋਟ ਦੇ ਰਿਹਾ ਸੀ ਤੇ ਵੀਵੀਪੈਟ ਮਸ਼ੀਨ ‘ਚ ਕਿਸੇ ਦੂਜੇ ਨੂੰ ਵੋਟ ਜ ਜਾ ਰਹੀ ਸੀ। ਜਿਸ ਮਗਰੋਂ ਵੋਟਿੰਗ ਦੋ ਘੰਟਿਆਂ ਤੱਕ ਰੋਕ ਦਿੱਤੀ ਗਈ। ਇਸ ਤੋਂ ਨਾਰਾਜ਼ ਕਾਂਗਰਸ ਕਾਰਜਕਰਤਾਵਾਂ ਨੇ ਕਈ ਮਤਦਾਨ ਕੇਂਦਰਾਂ ਦੇ ਬਾਹਰ ਨਾਅਰੇਬਾਜ਼ੀ ਵੀ ਕੀਤੀ। ਮਤਦਾਨ ਦੌਰਾਨ ਇਕ ਦਰਜਨ ਤੋਂ ਜ਼ਿਆਦਾ ਮਤਦਾਨ ਕੇਂਦਰਾਂ ‘ਤੇ ਈਵੀਐਮ ਮਸ਼ੀਨ ਚਾਲੂ ਨਹੀਂ ਹੋ ਸਕੀ। ਜਿਸ ਨਾਲ ਵੋਟਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲਗਭਗ ਇਕ ਘੰਟੇ ਮਗਰੋਂ ਈਵੀਐਮ ਮਸ਼ੀਨਾਂ ਨੂੰ ਠੀਕ ਕੀਤਾ ਗਿਆ। ਜਿਸ ਮਗਰੋਂ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਈ।
...................................................
ਟਿੱਪਣੀ:- ਇਹ ਉਹੀ ਮਸ਼ੀਨਾਂ ਹਨ, ਜਿਨ੍ਹਾਂ ਬਾਰੇ ਸ਼ਿਕਾਇਤ ਤੇ ਅਲੈਕਸ਼ਨ-ਕਮਿਸ਼ਨ ਨੇ ਕਿਹਾ ਸੀ “ਇਹ ਨਹੀਂ ਹੋਸ ਕਦਾ, ਤੁਸੀਂ ਆਪਣੀ ਹਾਰ ਦਾ ਅਸਲ ਕਾਰਨ ਲੱਭੋ ” ਹੁਣ ਅਲੈਕਸ਼ਨ-ਕਮਿਸ਼ਨ ਦਾ ਕੀ ਕਹਿਣਾ ਹੈ ? ਅਮਰ ਜੀਤ ਸਿੰਘ ਚੰਦੀ