ਖ਼ਬਰਾਂ
ਯੌਨ ਹਿੰਸਾ ਦੇ ਦੋਸ਼ੀ ਨੂੰ 100 ਸਾਲ ਦੀ ਸਜ਼ਾ
Page Visitors: 2462
ਯੌਨ ਹਿੰਸਾ ਦੇ ਦੋਸ਼ੀ ਨੂੰ 100 ਸਾਲ ਦੀ ਸਜ਼ਾ
Posted On 30 Apr 2017
ਨਿਊਯਾਰਕ, 30 ਅਪ੍ਰੈਲ (ਪੰਜਾਬ ਮੇਲ)-ਅਮਰੀਕਾ ਦੇ ਇਲੀਨੌਈ ਵਿਚ ਇਕ ਬਜ਼ੁਰਗ ਵਿਧਵਾ ਨਾਲ ਯੌਨ ਹਿੰਸਾ ਅਤੇ ਲੁੱਟਖੋਹ ਦੇ ਦੋਸ਼ ਵਿਚ 23 ਸਾਲ ਦੇ ਇਕ ਨੌਜਵਾਨ ਨੂੰ 100 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਡੂਪੇਜ ਕਾਊਂਟੀ ਜੱਜ ਬਰਾਇਨ ਨੇ ਪਿਛਲੇ ਹਫ਼ਤੇ ਸ਼ਿਕਾਗੋ ਦੇ ਦੱਖਣ-ਪੱਛਮ ਉਪ ਨਗਰੀ ਪਿੰਡ ਬੋਲਿੰਗਬਰੂਕ ਦੇ ਰਹਿਣ ਵਾਲੇ ਟੇਵਿਨ ਰਾਈਨੀ ਨੂੰ ਇਹ ਸਜ਼ਾ ਸੁਣਾਈ।
ਰਾਈਨੀ ਨੂੰ ਪੱਛਮੀ ਸ਼ਿਕਾਗੋ ਤੋਂ ਕਰੀਬ 40 ਕਿਲੋਮੀਟਰ ਦੂਰ ਵੈਸਟਮੌਂਟ ਵਿਚ ਇਕ ਜਨਵਰੀ 2015 ਨੂੰ ਇਕ ਬਜ਼ੁਰਗ ਔਰਤ ਦੇ ਘਰ ਵਿਚ ਵੜਨ ਅਤੇ ਬੰਦੂਕ ਦੀ ਨੋਕ ‘ਤੇ ਯੌਨ ਹਿੰਸਾ ਕਰਨ ਦਾ ਦੋਸ਼ੀ ਪਾਇਆ ਗਿਆ। ਔਰਤ ਹੁਣ 89 ਸਾਲ ਦੀ ਹੋ ਚੁੱਕੀ ਹੈ। ਐਨਾ ਹੀ ਨਹੀਂ ਰਾਈਨੀ ਇਸ ਤੋਂ ਬਾਅਦ ਔਰਤ ਨੂੰ ਗੱਡੀ ਰਾਹੀਂ ਇਕ ਏਟੀਐਮ ਤੱਕ ਲੈ ਕੇ ਗਿਆ । ਉਥੋ ਪੈਸੇ ਵੀ ਕਢਵਾਏ।
ਖ਼ਬਰ ਵਿਚ ਕਿਹਾ ਗਿਆ ਹੈ ਕਿ ਜੱਜ ਨੇ ਅਪਰਾਧਕ ਯੌਨ ਹਿੰਸਾ ਦੇ ਲਈ ਰਾਈਨੀ ਨੂੰ 60 ਸਾਲ ਦੀ ਸਜ਼ਾ ਸੁਣਾਈ ਅਤੇ ਉਸ ਤੋਂ ਬਾਅਦ ਹਥਿਆਰ ਦੀ ਨੋਕ ‘ਤੇ ਲੁੱਟਖੋਹ ਕਰਨ ਦੇ ਲਈ 40 ਸਾਲ ਦੀ ਹੋਰ ਸਜ਼ਾ ਸੁਣਾਈ।