ਖ਼ਬਰਾਂ
ਹਰਮਿੰਦਰ ਸਿੰਘ ਮਿੰਟੂ ਨੂੰ ਜ਼ਮਾਨਤ ਮਿਲੀ
Page Visitors: 2432
ਹਰਮਿੰਦਰ ਸਿੰਘ ਮਿੰਟੂ ਨੂੰ ਜ਼ਮਾਨਤ ਮਿਲੀ
Posted On 06 May 2017
By : admin
ਚੰਡੀਗੜ੍ਹ, 6 ਮਈ (ਪੰਜਾਬ ਮੇਲ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਮਿੰਦਰ ਸਿੰਘ ਮਿੰਟੂ ਨੂੰ ਗ਼ੈਰ-ਕਾਨੂੰਨੀ ਕਾਰਵਾਈਆਂ (ਰੋਕੂ) ਅਤੇ ਹਥਿਆਰ ਐਕਟ ਨਾਲ ਸਬੰਧਤ ਤਿੰਨ ਸਾਲ ਪੁਰਾਣੇ ਕੇਸ ਵਿੱਚ ਜ਼ਮਾਨਤ ਦੇ ਦਿੱਤੀ ਹੈ। ਇਹ ਦੂਜਾ ਕੇਸ ਹੈ ਜਿਸ ’ਚ ਉਸ ਨੂੰ ਜ਼ਮਾਨਤ ਮਿਲੀ ਹੈ। ਇਸ ਸਬੰਧੀ ਹੁਕਮ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਨੇ ਜਾਰੀ ਕੀਤੇ ਹਨ।
ਇਸ ਤੋਂ ਪਹਿਲਾਂ ਹਰਮਿੰਦਰ ਸਿੰਘ ਮਿੰਟੂ ਨੂੰ ਪਟਿਆਲਾ ਦੀ ਅਦਾਲਤ ਵੱਲੋਂ ਨਾਭਾ ਗੈਸ ਬੌਟਲਿੰਗ ਪਲਾਂਟ ’ਤੇ ਬੰਬ ਰੱਖਣ ਦੇ ਦੋਸ਼ਾਂ ’ਤੇ ਆਧਾਰਤ ਕੇਸ ਵਿੱਚੋਂ ਬਰੀ ਕਰ ਦਿੱਤਾ ਸੀ। ਮਿੰਟੂ ’ਤੇ ਇਸ ਬੰਬ ਲਈ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣ ਦੇ ਦੋਸ਼ ਲੱਗੇ ਸਨ।
ਮਿੰਟੂ ਦਾ ਨਾਮ 27 ਨਵੰਬਰ 2016 ਨੂੰ ਉਸ ਸਮੇਂ ਚਰਚਾ ਵਿੱਚ ਆਇਆ ਸੀ ਜਦੋਂ ਉਹ ਪੰਜ ਹੋਰ ਕੈਦੀਆਂ ਸਮੇਤ ਨਾਭਾ ਜੇਲ੍ਹ ਵਿੱਚੋਂ ਫ਼ਰਾਰ ਹੋ ਗਿਆ ਸੀ। ਇਸ ਤੋਂ ਬਾਅਦ ਮਿੰਟੂ ਨੂੰ ਫਰਾਰ ਹੋਣ ਵਾਲੀ ਰਾਤ ਹੀ ਦਿੱਲੀ ਤੋਂ ਫੜ ਲਿਆ ਗਿਆ ਸੀ|