ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕੀ-ਭਾਰਤੀ ਵਕੀਲ ਨਿਊਯਾਰਕ ਸਿਟੀ ਮੇਅਰ ਦੇ ਪ੍ਰਸ਼ਾਸਨ ‘ਚ ਸੀਨੀਅਰ ਸਲਾਹਕਾਰ ਨਿਯੁਕਤ
Page Visitors: 2326
ਅਮਰੀਕੀ-ਭਾਰਤੀ ਵਕੀਲ ਨਿਊਯਾਰਕ ਸਿਟੀ ਮੇਅਰ ਦੇ ਪ੍ਰਸ਼ਾਸਨ ‘ਚ ਸੀਨੀਅਰ ਸਲਾਹਕਾਰ ਨਿਯੁਕਤ
May 04
14:33 2018
ਨਿਊਯਾਰਕ, 4 ਮਈ (ਪੰਜਾਬ ਮੇਲ)- ਅਮਰੀਕਾ ਵਿਚ ਜਨਤਾ ਦੇ ਮੁੱਦੇ ਚੁੱਕਣ ਵਾਲੀ ਭਾਰਤੀ ਮੂਲ ਦੀ ਇਕ ਔਰਤ ਵਕੀਲ ਨੂੰ ਨਿਊਯਾਰਕ ਸਿਟੀ ਮੇਅਰ ਬਿਲ ਦੇ ਬਲਾਸੀਓ ਪ੍ਰਸ਼ਾਸਨ ਵਿਚ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਮੀਗ੍ਰੇਸ਼ਨ ਕਾਨੂੰਨਾਂ ਵਿਚ ਸੁਧਾਰ ਲਈ ਲੜ ਰਹੀ ਇਹ ਵਕੀਲ ਦੁਰਲੱਭ ਬਰੇਨ ਕੈਂਸਰ ਨਾਲ ਪੀੜਤ ਹੈ। ਨਿਸ਼ਾ ਨੂੰ 2016 ਵਿਚ ਕੈਂਸਰ ਦੇ ਬਾਰੇ ਵਿਚ ਪਤਾ ਲੱਗਾ ਸੀ। ਇਸ ਦੇ ਬਾਵਜੂਦ ਉਨ੍ਹਾਂ ਕਿਹਾ ਕਿ ਉਹ ਕੈਂਸਰ ਨਾਲ ਲੜਾਈ ਜਾਰੀ ਰੱਖੇਗੀ ਅਤੇ ਨਿਊਯਾਰਕ ਵਿਚ ਭਾਈਚਾਰਿਆਂ ਲਈ ਵੀ ਕੰਮ ਕਰਦੀ ਰਹੇਗੀ।
ਭਾਰਤੀ ਮੂਲ ਦੀ 40 ਸਾਲਾ ਨਿਸ਼ਾ ਅਗਰਵਾਲ ਨੂੰ ਰਣਨੀਤਕ ਨੀਤੀ ਪਹਿਲ ਦੇ ਉਪ ਮੇਅਰ ਫਿਲ ਥਾਮਪਸਨ ਦੇ ਸੀਨੀਅਰ ਸਲਾਹਕਾਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਨਿਸ਼ਾ ਮੇਅਰ ਦਫਤਰ ਵਿਚ ਪ੍ਰਵਾਸੀ ਮਾਮਲਿਆਂ ਦੇ ਕਮਿਸ਼ਨਰ ਦੇ ਰੂਪ ਵਿਚ ਕੰਮ ਕਰ ਚੁੱਕੀ ਹੈ। ਮੇਅਰ ਨੇ ਨਿਸ਼ਾ ਨੂੰ ਸਮਰਪਿਤ ਔਰਤ ਦੱਸਿਆ ਹੈ। ਥਾਮਪਸਨ ਨੇ ਕਿਹਾ ਕਿ ਨਿਸ਼ਾ ਦਾ ਪਿਛਲਾ ਰਿਕਾਰਡ ਸ਼ਾਨਦਾਰ ਰਿਹਾ ਹੈ।