ਖਹਿਰਾ ਨੇ ਸਿਸੋਦੀਆ ਦੇ ਫੁਰਮਾਨ ਨੂੰ ਦੱਸਿਆ ਤਾਨਾਸ਼ਾਹੀ, ਕਿਹਾ -ਕਨਵੈਂਨਸ਼ਨ ਹੋ ਕੇ ਰਹੇਗੀ
ਖਹਿਰਾ ਨੇ ਸਿਸੋਦੀਆ ਦੇ ਫੁਰਮਾਨ ਨੂੰ ਦੱਸਿਆ ਤਾਨਾਸ਼ਾਹੀ, ਕਿਹਾ -ਕਨਵੈਂਨਸ਼ਨ ਹੋ ਕੇ ਰਹੇਗੀ
ਖਹਿਰਾ ਨੇ ਸਿਸੋਦੀਆ ਦੇ ਫੁਰਮਾਨ ਨੂੰ ਦੱਸਿਆ ਤਾਨਾਸ਼ਾਹੀ, ਕਿਹਾ -ਕਨਵੈਂਨਸ਼ਨ ਹੋ ਕੇ ਰਹੇਗੀ
By : ਬਾਬੂਸ਼ਾਹੀ ਬਿਊਰੋ
Tuesday, Jul 31, 2018 04:42 PMਚੰਡੀਗੜ੍ਹ, 31 ਜੁਲਾਈ 2018 - ਸੁਖਪਾਲ ਖਹਿਰਾ ਵੱਲੋਂ 2 ਅਗਸਤ ਨੂੰ ਬਠਿੰਡਾ ਵਿਚ ਪਾਰਟੀ ਕਨਵੈਂਸ਼ਨ ਕਰਨ ਦੇ ਲਏ ਗਏ ਫੈਸਲੇ ਵਿਰੁੱਧ ਦਿੱਲੀ ਹਾਈਕਮਾਨ ਨੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ । ਮਨੀਸ਼ ਸਿਸੋਦੀਆ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਬਠਿੰਡਾ ਕਨਵੈਂਸ਼ਨ 'ਚ ਜੇਕਰ ਕੋਈ ਵੀ ਪਾਰਟੀ ਵਰਕਰ ਜਾਂ ਵਿਧਾਇਕ ਜਾਂਦਾ ਹੈ ਤਾਂ ਉਸ 'ਤੇ ਐਕਸ਼ਨ ਵੀ ਹੋ ਸਕਦਾ ਹੈ ਅਤੇ ਇਹ ਕਨਵੈਂਸ਼ਨ ਪਾਰਟੀ ਵੱਲੋਂ ਨਹੀਂ ਹੋਵੇਗੀ।
ਇਸ ਬਿਆਨ ਨੂੰ ਸੁਖਪਾਲ ਖਹਿਰਾ ਨੇ ਤਾਨਾਸ਼ਾਹ ਕਰਾਰਦਿਆਂ ਮੁੜ ਟਵੀਟ ਕੀਤਾ ਕਿ ਜੇਕਰ ਪੰਜਾਬ 'ਚ ਉਹ ਮੀਟਿੰਗਾਂ ਵੀ ਨਹੀਂ ਕਰ ਸਕਦੇ ਤਾਂ ਉਹ ਪੰਜਾਬ ਬਾਰੇ ਕਿਥੋਂ ਸੋਚ ਸਕਦੇ ਨੇ ? ਖਹਿਰਾ ਨੇ ਕਿਹਾ ਕਿ ਇਹ ਬਹੁਤ ਹੀ ਤਾਨਾਸ਼ਾਹੀ ਫੁਰਮਾਨ ਹੈ। ਇਹ ਕਨਵੈਂਸ਼ਨ ਹੋ ਕੇ ਹੀ ਰਹੇਗੀ।''