ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਡਾ. ਬਲਬੀਰ ਨੇ ਸਾਬਕਾ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਕੀਤਾ ਵੱਡਾ ਚੈਲੰਜ
Page Visitors: 2589
ਡਾ. ਬਲਬੀਰ ਨੇ ਸਾਬਕਾ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਕੀਤਾ ਵੱਡਾ ਚੈਲੰਜ
August 04
15:21 2018
ਡਾ. ਬਲਬੀਰ ਨੇ ਖਹਿਰਾ ਨੂੰ ਚੈਲੰਜ ਕਰਦਿਆਂ ਕਿਹਾ ਕਿ ਉਹ ਇੱਕ ਲੋਕ ਸਭਾ ਹਲਕੇ ਦੇ ਵਿੱਚ ਆਪਣੇ ਮੁਤਬਾਕ ਢਾਂਚ ਖੜ੍ਹਾ ਕਰਨ ਤੇ ਚੋਣ ਜਿੱਤ ਕੇ ਦਿਖਾਉਣ, ਜੇ ਉਹ ਸਫਲ ਹੁੰਦੇ ਹਨ ਤਾਂ ਉਹ ਰਾਜਨੀਤੀ ਛੱਡਣ ਲਈ ਤਿਆਰ ਹਨ।
ਡਾ.ਬਲਵੀਰ ਸਿੰਘ ਦਾ ਦਾਅਵਾ ਕਿ ਪਾਰਟੀ ਦਾ 90 ਫ਼ੀਸਦੀ ਢਾਂਚਾ ਉਨ੍ਹਾਂ ਦੇ ਨਾਲ ਹੈ ਨਾ ਕਿ ਖਹਿਰਾ ਦੇ। ਉਨ੍ਹਾਂ ਦਾਅਵਾ ਕੀਤਾ ਕਿ ਖਹਿਰਾ ਦੀ ਬਠਿੰਡਾ ਰੈਲੀ ਵਿੱਚ ਆਮ ਆਦਮੀ ਪਾਰਟੀ ਦੀ ਕੌਮੀ ਲੀਡਰਸ਼ਿਪ ਦੇ ਪਿੱਛੇ ਚੱਲਣ ਵਾਲੇ ਵਾਲੰਟੀਅਰ ਹੀ ਗਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਤੋਂ ਖਹਿਰਾ ਨੂੰ ਉਤਾਰਨ ਦਾ ਪਾਰਟੀ ਦੇ ਵਿਧਾਇਕਾਂ ਦਾ ਹੀ ਫ਼ੈਸਲਾ ਸੀ। ਉਨ੍ਹਾਂ ਕਿਹਾ ਕਿ ਖਹਿਰਾ ਨਾਲ ਜਾਣ ਵਾਲੇ ਵਿਧਾਇਕ ਵੀ ਇੱਕ ਮਹੀਨੇ ਦੇ ਅੰਦਰ-ਅੰਦਰ ਉਨ੍ਹਾਂ ਨਾਲ ਰਲ ਜਾਣਗੇ ਤੇ ਖਹਿਰਾ ਇਕੱਲੇ ਹੀ ਰਹਿ ਜਾਣਗੇ। ਡਾ. ਬਲਬੀਰ ਨੇ ਕਿਹਾ ਕਿ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਸੁਖਪਾਲ ਖਹਿਰਾ ਕੋਲੇ ਕੋਈ ਹੱਕ ਨਹੀਂ।
ਉਨ੍ਹਾਂ ਦੋਸ਼ ਲਾਇਆ ਕਿ ਸੁਖਪਾਲ ਖਹਿਰਾ ਦੀ ‘ਮੈਂ’ ਕਰਕੇ ਹੀ ਵੱਡਾ ਬਖੇੜਾ ਖੜ੍ਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਦੇ ਕੰਮਾਂ ਦਾ ਅੱਜ ਤਕ ਪਾਰਟੀ ਨੂੰ ਫਾਇਦਾ ਨਹੀਂ ਹੋਇਆ, ਜਦਕਿ ਆਮ ਆਦਮੀ ਪਾਰਟੀ ਵਿੱਚ ਖਹਿਰਾ ਦੇ ਕੰਮਾਂ ਦਾ ਫਾਇਦਾ ਲੋਕ ਇਨਸਾਫ਼ ਪਾਰਟੀ ਨੂੰ ਹੋ ਰਿਹਾ ਸੀ।