ਕੈਟੇਗਰੀ

ਤੁਹਾਡੀ ਰਾਇ



ਪ੍ਰਿੰ: ਗੁਰਬਚਨ ਸਿੰਘ ਪੰਨਵਾਂ
ਸ਼ਾਨਾਮਤੀ ਸੰਸਥਾਵਾਂ `ਤੇ ਬਦਨੁਮਾ ਧੱਬੇ
ਸ਼ਾਨਾਮਤੀ ਸੰਸਥਾਵਾਂ `ਤੇ ਬਦਨੁਮਾ ਧੱਬੇ
Page Visitors: 2593

ਸ਼ਾਨਾਮਤੀ ਸੰਸਥਾਵਾਂ `ਤੇ ਬਦਨੁਮਾ ਧੱਬੇ
ਗੁਰਦੁਆਰੇ ਨੂੰ ਪਹਿਲਾਂ ਧਰਮਸਾਲ ਕਿਹਾ ਜਾਂਦਾ ਸੀ ਜਿਸ ਦੇ ਅਰਥ ਹਨਧਰਮਮੰਦਰ, ਬਿਨਾ ਕਰਾਇਆ ਲੈਣ ਦੇ ਜਿਸ ਮਕਾਨ ਵਿੱਚ ਮੁਸਾਫਰਾਂ ਨੂੰ ਨਿਵਾਸ ਦਿੱਤਾ ਜਾਵੇ। ਸਿੱਖਾਂ ਦਾ ਧਰਮ ਅਸਥਾਨ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਅਤਿੱਥੀ ਨੂੰ ਨਿਵਾਸ ਅਤੇ ਅੰਨ ਮਿਲੇ, ਅਰ ਵਿਦਿਆ ਸਿਖਾਈ ਜਾਵੇ
ਮੈਂ ਬਧੀ ਸਚੁ ਧਰਮਸਾਲ ਹੈ ਗੁਰਸਿੱਖਾਂ ਲਹਦਾ ਭਾਲਿ ਕੈ
ਮਹਾਨ ਕੋਸ਼ ਅਨੁਸਾਰ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਮੇਂ ਧਰਮਸਾਲਾ ਸ਼ਬਦ ਦੀ ਗੁਰਦੁਆਰਾ ਸੰਗਿਆ ਹੋਈ ਹੈ। ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ ਆਚਾਰਯ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗਾ, ਅਤੇ ਮੁਸਾਫ਼ਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ
ਮਹਾਨ ਕੋਸ਼ ਦੇ ਕਰਤਾ ਅੱਗੇ ਲਿਖਦੇ ਹਨਕਿ ਜ਼ਮਾਨੇ ਦੀ ਗਰਦਿਸ਼ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਡੋਗਰਿਆਂ ਦੀ ਪ੍ਰਧਾਨਗੀ ਵਿੱਚ ਮੁੱਖ ਗੁਰਦੁਆਰਿਆਂ ਦਾ ਪ੍ਰਬੰਧ ਸਾਰਾ ਉਲਟ ਪੁਲਟ ਕਰ ਦਿੱਤਾ, ਜਿਸ ਦਾ ਅਸਰ ਦੇਸ਼ ਦੇ ਗੁਰਦੁਆਰਿਆਂ ਤੇ ਭੀ ਹੌਲ਼ੀ ਹੌਲ਼ੀ ਹੋਇਆ ਅਰ ਕੌਮ ਵਿਚੋਂ ਜਿਉਂ ਜਿਉਂ ਗੁਰਮਤ ਦਾ ਪ੍ਰਚਾਰ ਲੋਪ ਹੁੰਦਾ ਗਿਆ, ਤਿਉਂ ਤਿਉਂ ਗੁਰਦੁਆਰਿਆਂ ਦੀ ਮਰਯਾਦਾ ਬਿਗੜਦੀ ਗਈ ਅਰ ਇੱਥੋਂ ਤਕ ਦੁਰਦਸ਼ਾ ਹੋਈ ਕਿ ਸਿੱਖ ਗੁਰਦੁਆਰੇ ਕੇਵਲ ਕਹਿਣ ਨੂੰ ਗੁਰਧਾਮ ਰਹਿ ਗਏ। ਗੁਰਦੁਆਰਿਆਂ ਦੇ ਸੇਵਕਾਂ ਨੇ ਗੁਰਦੁਆਰਿਆਂ ਦੀ ਜਾਇਦਾਦ ਨੂੰ ਆਪਣੀ ਘਰੋਗੀ ਬਣਾ ਲਿਆ। ਅਰ ਪਵਿੱਤ੍ਰ ਅਸਥਾਨਾਂ ਵਿੱਚ ਉਹ ਅਪਵਿੱਤ੍ਰ ਕੰਮ ਹੋਣ ਲੱਗੇ, ਜਿੰਨ੍ਹਾਂ ਦਾ ਜ਼ਿਕਰ ਕਰਨਾ ਵੀ ਲੱਜਿਆ ਆਉਂਦੀ ਹੈ
ਇਸ ਵਿੱਚ ਕੋਈ ਦੋ ਰਾਏ ਨਹੀਂ ਹਨ ਕਿ ਸਾਡੇ ਪੁਰਖਿਆਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਪਿਤਾ ਪੁਰਖੀ ਮਹੰਤ ਤੇ ਬਦਕਾਰ ਕਿਸਮ ਦੇ ਧਾਰਮਕ ਆਗੂਆਂ ਕੋਲੋਂ ਗੁਰਦੁਆਰੇ ਅਜ਼ਾਦ ਕਰਾਏ ਸਨ। ਸਵਲਾਂ ਦਾ ਸਵਾਲ ਹੈ ਕਿ ਉਹਨਾਂ ਬਦਕਾਰਾਂ ਪਾਸੋਂ ਤਾਂ ਅਸੀਂ ਗੁਰਦੁਆਰੇ ਅਜ਼ਾਦ ਕਰਾ ਲਏ ਸਨ ਤੇ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆ ਗਈ ਸੀ ਪਰ ਜਿਹੜੇ ਹੁਣ ਵਰਤਮਾਨ ਕਾਲ ਵਿੱਚ ਜਿਹੜੇ ਪ੍ਰਬੰਧਕ ਕਾਬਜ਼ ਹੋ ਗਏ ਹਨ ਇਹਨਾਂ ਪਾਸੋਂ ਗੁਰਦੁਆਰੇ ਕਿਸ ਤਰ੍ਹਾਂ ਆਜ਼ਾਦ ਕਰਾਏ ਜਾਣਗੇ?
ਗੁਰਦੁਆਰੇ ਤਾਂ ਹਰੇਕ ਪ੍ਰਕਾਰ ਦੀ ਸੋਝੀ ਲਈ ਸਨ
ਗੁਰੂ ਦੁਆਰੈ ਹੋਇ ਸੋਝੀ ਪਾਇਸੀ॥
ਏਤ ਦੁਆਰੈ ਧੋਇ ਹਛਾ ਹੋਇਸੀ
ਰਾਗ ਸੂਹੀ ਮਹਲਾ 1 ਪੰਨਾ 730
ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈਇਸ ਦਾ ਭਾਵ ਅਰਥ ਹੈ ਕਿ ਗੁਰਦੁਆਰੇ ਵਿਚੋਂ ਗੁਰਬਾਣੀ ਦੁਆਰਾ ਚੌਤਰਫਾ ਗਿਆਨ ਹਾਸਲ ਕਰਨਾ ਸੀ। ਮਨੁੱਖਤਾ ਪ੍ਰਤੀ ਜ਼ਿੰਮੇਵਾਰੀ, ਆਪਸੀ ਸਾਂਝ, ਰਾਜਨੀਤਕ, ਧਾਰਮਕ. ਆਰਥਕ, ਇਸਤ੍ਰੀਆਂ ਦਾ ਸਮਾਜ ਵਿੱਚ ਅਸਥਾਨ, ਵਾਤਾਵਰਣ, ਆਪਣੇ ਪ੍ਰਤੀ ਜ਼ਿੰਮੇਵਾਰੀ ਤੇ ਹੋਰ ਕਈ ਪ੍ਰਕਾਰ ਦੀ ਸੋਝੀ ਲੈਣੀ ਸੀ। ਗੁਰਦੁਆਰਿਆਂ ਵਿਚੋਂ ਬਦਨੁਮਾ ਮਹੰਤਾਂ ਨੂੰ ਬਾਹਰ ਦਾ ਰਸਤਾ ਇਸ ਲਈ ਦਿਖਾਇਆ ਸੀ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੋਝੀ ਲੈਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਸਨ। ਗੁਰਦੁਆਰਾ ਸੁਧਾਰ ਲਹਿਰ ਵਿਚੋਂ ਰਾਜਨੀਤਕ ਤੇ ਧਾਰਮਕ ਦੋ ਸੰਸਥਾਂਵਾਂ ਦਾ ਜਨਮ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਕੌਮ ਦੀ ਰਾਜਨੀਤਕ ਅਗਵਾਈ ਕਰਨੀ ਅਰੰਭ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਪ੍ਰਬੰਧ, ਧਰਮ ਦਾ ਪ੍ਰਚਾਰ, ਪੰਜਾਬੀ ਜ਼ਬਾਨ ਦੀ ਉਨਤੀ, ਵਿਦਿਆ ਦਾ ਪਸਾਰ, ਸਰਾਵਾਂ-ਹਸਪਤਾਲਾਂ ਤੇ ਹੋਰ ਲੋਕ ਭਲਾਈ ਦੇ ਕੰਮ ਕਰਨ ਦੀ ਜ਼ਿੰਮੇਵਾਰੀ ਸੰਭਾਲ਼ ਲਈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.