ਅਮਰੀਕੀ ਪੁਲਿਸ ਨੇ ਕੱਟੜਪੰਥੀਆ ਦੇ ਕਬਜ਼ੇ ‘ਚੋਂ ਛੁਡਵਾਏ 11 ਬੱਚੇ
ਅਮਰੀਕੀ ਪੁਲਿਸ ਨੇ ਕੱਟੜਪੰਥੀਆ ਦੇ ਕਬਜ਼ੇ ‘ਚੋਂ ਛੁਡਵਾਏ 11 ਬੱਚੇ
ਅਮਰੀਕੀ ਪੁਲਿਸ ਨੇ ਕੱਟੜਪੰਥੀਆ ਦੇ ਕਬਜ਼ੇ ‘ਚੋਂ ਛੁਡਵਾਏ 11 ਬੱਚੇAugust 06 06:50 2018
Print This Article Share it With Friends
ਵਾਸ਼ਿੰਗਟਨ, 6 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਨਿਊ ਮੈਕਸੀਕੋ ਰਾਜ ਵਿਚ ਪੁਲਿਸ ਨੇ ਇਕ ਖਸਤਾ ਹਾਲ ਇਮਾਰਤ ਵਿਚ ਛਾਪਾ ਮਾਰਿਆ। ਉਨ੍ਹਾਂ ਨੇ ਇਸ ਇਮਾਰਤ ਵਿਚ ਕੈਦ 1 ਤੋਂ 15 ਸਾਲ ਦੀ ਉਮਰ ਦੇ 11 ਬੱਚਿਆਂ ਨੂੰ ਛੁਡਵਾਇਆ ਹੈ। ਇਸ ਕੰਪਲੈਕਸ ਵਿਚ ”ਕੱਟੜਪੰਥੀ” ਵਿਚਾਰਧਾਰਾ ਵਿਚ ਵਿਸ਼ਵਾਸ ਕਰਨ ਵਾਲੇ ਹਥਿਆਰਬੰਦ ਲੋਕ ਰਹਿ ਰਹੇ ਸਨ। ਨਿਊ ਮੈਕਸੀਕੋ ਦੇ ਤਾਓਸ ਕਾਊਂਟੀ ਦੇ ਸ਼ੇਰਿਫ ਦਫਤਰ ਮੁਤਾਬਕ 3 ਸਾਲ ਦੇ ਅਗਵਾ ਬੱਚੇ ਦੀ ਖੋਜ ਵਿਚ ਬੀਤੇ ਇਕ ਮਹੀਨੇ ਤੋਂ ਚੱਲ ਰਹੀ ਮੁਹਿੰਮ ਦੌਰਾਨ ਪੁਲਿਸ ਨੂੰ ਦੋ ਹਥਿਆਰਬੰਦ ਵਿਅਕਤੀ ਅਤੇ ਇਹ ਬੱਚੇ ਮਿਲੇ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਬੱਚੇ ਬਹੁਤ ਤਰਸਯੋਗ ਹਾਲਤ ਅਤੇ ਗਰੀਬੀ ਵਿਚ ਰਹਿ ਰਹੇ ਸਨ। ਲੜਕੇ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਬੇਟਾ ਆਪਣੇ 39 ਸਾਲਾ ਪਿਤਾ ਸਿਰਾਜ ਵਹਾਜ਼ ਨਾਲ ਬੀਤੀ ਦਸੰਬਰ ਵਿਚ ਪਾਰਕ ਵਿਚ ਗਿਆ ਸੀ ਅਤੇ ਵਾਪਸ ਨਹੀਂ ਪਰਤਿਆ। 3 ਅਗਸਤ ਦੀ ਸਵੇਰ ਨੂੰ ਕਈ ਅਧਿਕਾਰੀਆਂ ਨੇ ਪੂਰੇ ਦਿਨ ਮੁਹਿੰਮ ਚਲਾ ਕੇ ਇਕ ਇਮਾਰਤ ‘ਤੇ ਛਾਪਾ ਮਾਰਿਆ ਅਤੇ ਏ.ਆਰ.-25 ਰਾਈਫਲ, ਪੰਜ 30 ਰਾਊਂਡ ਦੀਆਂ ਮੈਗਜ਼ੀਨਾਂ ਅਤੇ 4 ਪਿਸਤੌਲਾਂ ਨਾਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿਚੋ ਇਕ ਵਹਾਜ਼ ਹੈ। ਪੁਲਿਸ ਨੇ ਦੱਸਿਆ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਟੀਮ ਨੇ ਕੁੱਲ 5 ਨਾਬਾਲਗਾਂ ਅਤੇ 11 ਬੱਚਿਆਂ ਨੂੰ ਬਰਾਮਦ ਕੀਤਾ ਜੋ ਬਹੁਤ ਤਰਸਯੋਗ ਹਾਲਤ ਵਿਚ ਰਹਿ ਰਹੇ ਸਨ। ਉਨ੍ਹਾਂ ਦੇ ਭੋਜਨ ਦੀ ਵਿਵਸਥਾ ਵੀ ਚੰਗੀ ਨਹੀਂ ਸੀ। ਬੱਚਿਆਂ ਦੀਆਂ ਮਾਂਵਾਂ ਮੰਨੀਆਂ ਜਾ ਰਹੀਆਂ 3 ਔਰਤਾਂ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ। ਹਾਲਾਂਕਿ ਬਾਅਦ ਵਿਚ ਉਨ੍ਹਾਂ ਔਰਤਾਂ ਨੂੰ ਰਿਹਾਅ ਕਰ ਦਿੱਤਾ ਗਿਆ।