ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਿੱਧੂ ਨੂੰ ਕਿਸ ਤੋਂ ਖ਼ਤਰਾ ? ਮਿਲੀ Z+ ਸੁਰੱਖਿਆ ਤੇ ਬੁਲੇਟ ਪਰੂਫ ਕਾਰ - ਪੰਜਾਬ ਸਰਕਾਰ ਨੇ ਕੀਤੀ CISF ਦੀ ਸਿਫਾਰਿਸ਼
Page Visitors: 2578
ਸਿੱਧੂ ਨੂੰ ਕਿਸ ਤੋਂ ਖ਼ਤਰਾ ?
ਮਿਲੀ Z+ਸੁਰੱਖਿਆ ਤੇ ਬੁਲੇਟ ਪਰੂਫ ਕਾਰ -
ਪੰਜਾਬ ਸਰਕਾਰ ਨੇ ਕੀਤੀ CISF ਦੀ ਸਿਫਾਰਿਸ਼
By : ਬਾਬੂਸ਼ਾਹੀ ਬਿਊਰੋ
Wednesday, Jan 09, 2019 09:45 PM
ਚੰਡੀਗੜ੍ਹ, 9 ਜਨਵਰੀ 2019 -
ਪੰਜਾਬ ਦੇ ਕੈਬਿਨੇਟ ਮੰਤਰੀ ਤੇ ਕਾਂਗਰਸ ਦੇ ਕੌਮੀ ਪੱਧਰ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਵਧਾਉਣ ਲਈ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖ ਮੰਗ ਕੀਤੀ ਹੈ। ਹਾਲਾਂਕਿ ਨਵਜੋਤ ਸਿੱਧੂ ਦੀ ਪੰਜਾਬ ਸਰਕਾਰ ਵੱਲੋਂ ਪਹਿਲੋਂ ਹੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਸਿੱਧੂ ਦੇ ਸਕਿਉਰਿਟੀ ਗਾਰਡਾਂ ਦੀ ਗਿਣਤੀ 12 ਤੋਂ 24 ਕਰ ਦਿੱਤੀ ਹੈ। ਤੇ ਨਾਲ ਹੀ ਸਿੱਧੂ ਦੇ ਘਰ ਦੀ ਵੀ ਸੁਰੱਖਿਆ ਵਧਾਈ ਗਈ ਹੈ।
ਕੇਂਦਰ ਨੂੰ ਲਿਖੀ ਚਿੱਠੀ 'ਚ ਸਾਫ ਤੌਰ 'ਤੇ ਲਿਖਿਆ ਗਿਆ ਹੈ ਕਿ ਸਿੱਧੂ ਦੇ ਪੰਜਾਬ 'ਚ ਵਿਰੋਧੀ ਪਾਰਟੀਆਂ ਨਾਲ ਕਾਫੀ ਤਲਖੀ ਸਬੰਧ ਹਨ। ਹੋਰ ਤੇ ਹੋਰ ਮਾਈਨਿੰਗ ਮਾਫੀਆ, ਡਰਗ ਮਾਫੀਆ, ਆਦਿ ਮਸਲਿਆਂ 'ਤੇ ਬੇਬਾਕ ਬੋਲਣ ਵਾਲੇ ਸਿੱਧੂ ਦੇ ਵਿਰੋਧੀਆਂ ਦੀ ਗਿਣਤੀ ਵਧ ਗਈ ਹੈ। ਸਾਲ 2018 'ਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਸਿੱਧੁ ਨੂੰ ਧਮਕੀ ਦਿੱਤੀ ਸੀ ਕਿਉਂਕਿ ਸਿੱਧੂ ਨੇ ਡੇਰਾ ਮੁਖੀ ਖਿਲਾਫ ਬੋਲਿਆ ਸੀ।
ਨਵਜੋਤ ਸਿੱਧੂ ਜਦੋਂ ਤੋਂ ਪਾਕਿਸਤਾਨ ਗਏ ਹਨ ਤੇ ਉਨ੍ਹਾਂ ਦੀ ਪਾਕਿ ਫੌਜ ਮੁਖੀ ਨਾਲ ਜੱਫੀ ਵਿਵਾਦ ਭਖਿਆ ਸੀ, ਉਦੋਂ ਤੋਂ ਸਿੱਧੂ ਨੂੰ ਖਤਰਾ ਹੋਰ ਵੀ ਵਧ ਗਿਆ ਹੈ।
ਹਾਲ ਹੀ ਵਿਚ ਸਿੱਧੂ ਨੂੰ ਹਿੰਦੂ ਯੁਵਾ ਵਾਹਿਨੀ, ਯੂਪੀ ਅਧਰਿਤ ਗਰੁੱਪ ਵੱਲੋਂ ਧਮਕੀ ਮਿਲ ਚੁੱਕੀ ਹੈ। ਹਾਲਾਂਕਿ ਇਸ ਗਰੁੱਪ ਨੇ ਸਿੱਧੂ ਨੂੰ ਮਾਰਨ ਤੱਕ ਦੀ ਧਮਕੀ ਵੀ ਦਿੱਤੀ ਸੀ।
ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖਿਆ ਕਿ ਸਿੱਧੂ ਹਾਲ ਹੀ 'ਚ ਕਾਂਗਰਸ ਦੇ ਸਟਾਰ ਪ੍ਰਚਾਰਕ ਰਹੇ ਸਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਵੀ ਉਹ ਇਸੇ ਤਰ੍ਹਾਂ ਕੰਪੇਨ ਜਾਰੀ ਰੱਖ ਸਕਦੇ ਹਨ ਤੇ ਜਿਸ ਲਈ ਉਨ੍ਹਾਂ ਨੂੰ ਪੂਰੇ ਦੇਸ਼ 'ਚ ਵੱਖ ਵੱਖ ਥਾਵਾਂ 'ਤੇ ਜਾਣਾ ਪਵੇਗਾ।
ਸੂਬਾ ਸਰਕਾਰ ਅਨੁਸਾਰ ਇਸ ਵਕਤ ਸਿੱਧੂ ਕੋਲ ਪੰਜਾਬ 'ਚ ਜ਼ੈੱਡ ਪਲੱਸ ਸਕਿਉਰਿਟੀ ਹੈ। ਸਿੱਧੂ 'ਤੇ ਵਧਦੇ ਖਤਰੇ ਨੂੰ ਭਾਪਦਿਆਂ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਕੋਲ ਸਿਫਾਰਿਸ਼ ਕੀਤੀ ਹੈ ਕਿ ਨਵਜੋਤ ਸਿੱਧੂ ਨੂੰ ਸੀ.ਏ.ਪੀ.ਐਫ ਸੁਰੱਖਿਆ ਕਵਰ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਕਦੇ ਵੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।