ਮਨਜੀਤ ਸਿੰਘ ਜੀ.ਕੇ. ਜੀ ਕੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਦੱਸ ਸਕਦੇ ਨੇ ਕੀ ਹੇਮਕੁੰਟ ਸਿੱਖਾਂ ਦਾ ਤੀਰਥ ਕਿਵੇਂ ਤੇ ਕਦੋਂ ਬਣਿਆ ਹੈ ?
ਹਰਦਿੱਤ ਸਿੰਘ ਗਿਆਨੀ (ਦਿੱਲੀ)
ਜਦੋਂ ਦਿੱਲੀ ਕਮੇਟੀ ਦਾ ਪ੍ਰਧਾਨ ਮਨਜੀਤ ਸਿੰਘ ਜੀ ਨੂੰ ਬਣਾਇਆ ਗਿਆ ਤੇ ਸਿੱਖਾਂ ਤੇ ਇੱਕ ਵਡੇ ਹਲਕੇ ਵਿਚ ਇਹ ਸੰਦੇਸ਼ ਗਿਆ ਕੀ ਚਲੋ ਕੋਈ ਨਹੀਂ, ਭਾਵੇਂ ਸਿੱਖਾਂ ਅੱਤੇ ਸਿੱਖੀ ਦਾ ਵੱਡਾ ਦੁਸ਼ਮਣ ਬਾਦਲ ਦਲ ਜਿੱਤ ਗਿਆ ਹੈ ਪਰ ਦਿੱਲੀ ਕਮੇਟੀ ਦਾ ਪ੍ਰਧਾਨ ਇੱਕ ਅਜੇਹਾ ਬੰਦਾ ਬਣਾਇਆ ਗਿਆ ਹੈ ਜੋ ਘੱਟੋ ਘੱਟ ਆਪ ਗੁਰਮੁਖ ਸਿੰਘ ਹੈ ਤੇ ਗੁਰਮਤ ਤੇ ਡੱਟ ਕੇ ਪਹਿਰਾ ਦੇਵੇਗਾ, ਪਰ ਪਿਛਲੇ ਕੁਝ ਦਿਨਾਂ ਵਿਚ ਹੋਈ ਉੱਤਰਾਖੰਡ ਵਾਲੀ ਘਟਨਾਵਾਂ 'ਤੇ ਉਸ ਉੱਤੇ ਹੋਈ ਸਿਆਸਤ ਨੇ ਇੱਕ ਸਿੱਖ ਸਿਆਸਤ ਵਿਚ ਇੱਕ ਨਵਾਂ ਪਤਰਾ ਖੋਲ ਦਿੱਤਾ ਹੈ !
ਸਭ ਤੋਂ ਪਹਿਲਾਂ ਕਿਸੀ ਵੀ ਸਟੇਟ ਸਰਕਾਰ ਜਾਂ ਕੇਂਦਰ ਸਰਕਾਰ ਵਾਂਗੂੰ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਨੇ ਉੱਤਰਾਖੰਡ ਜਾਣ ਲਈ ਚਾਰਟਰਡ ਜਹਾਜ਼ ਕਿਰਾਏ ਤੇ ਲਿੱਤੇ ਅਤੇ ਹਵਾਈ ਸਰਵੇਖਣ ਕੀਤੇ। ਉਸ ਤੋਂ ਬਾਅਦ ਵੀ ਤਕਰੀਬਨ ਪੰਜ-ਸੱਤ ਵਾਰੀ ਇਹ ਜਹਾਜ਼ ਉਡਾਏ ਗਏ ਤੇ ਸੰਗਤਾਂ ਦਾ ਵੱਡਾ ਦਸਵੰਧ ਇਨ੍ਹਾਂ ਹਵਾਈ ਯਾਤਰਾਵਾਂ ਦੀ ਭੇਂਟ ਚੜ ਗਿਆ।
ਇਹ ਨੋਟ ਕੀਤਾ ਜਾਵੇ ਕੀ ਦਿੱਲੀ ਕਮੇਟੀ ਦੇ ਕਿਸੀ ਵੀ ਜਹਾਜ਼ ਨੇ ਕਿਸੀ ਵੀ ਤਰਾਂ ਦੇ ਰੇਸ੍ਕਿਯੁ ਵਿਚ ਹਿੱਸਾ ਨਹੀਂ ਲਿਆ, ਨਾ ਲੈ ਸਕਦੇ ਸਨ ਕਿਓਂਕਿ ਰੇਸ੍ਕਿਯੁ (Rescue) ਦਾ ਜਿੰਮਾਂ ਭਾਰਤੀ ਫੌਜ਼ ਦੇ ਕੋਲ ਸੀ ਤੇ ਉਨ੍ਹਾਂ ਨੇ ਹੀ ਕਰਨਾ ਸੀ। ਲੰਗਰ ਥਾਂ ਥਾਂ ਤੇ ਸੁੱਟਣ ਲਈ ਵੀ ਭਾਰਤੀ ਫੌਜ਼ ਨੇ ਹੀ ਕੰਮ ਕੀਤਾ। ਹਾਂ ਲੰਗਰ ਦੀ ਸੇਵਾ ਵਿਚ ਦਿੱਲੀ ਕਮੇਟੀ ਨੇ ਵਧ-ਚੜ ਕੇ ਹਿੱਸਾ ਲਿਆ। ਬਾਕੀ ਸਮੇਂ ਤੇ ਉਨ੍ਹਾਂ ਦੇ ਕਾਰਿੰਦੇ ਫੋਟੋ ਖਿਚਵਾਉਣ ਵਿਚ ਹੀ ਲੱਗੇ ਰਹੇ। ਦਿੱਲੀ ਤੋਂ ਦੇਹਰਾਦੂਨ ਦੀ ਦੂਰੀ ਸੜਕ ਰਾਹ ਤੋਂ ਤਕਰੀਬਨ ਚਾਰ-ਪੰਜ ਘੰਟੋ ਤੋਂ ਵਧ ਨਹੀਂ ਹੈ, ਪਰ ਵਿਖਾਵਾ ਕਰਨ ਦੀ ਚਾਹ ਨੇ ਦਿੱਲੀ ਗੁਰੂਦੁਆਰਾ ਪਰਬੰਧਕ ਕਮੇਟੀ ਦੀਆਂ ਅੱਖਾਂ 'ਤੇ ਪੱਟੀ ਬੰਨ ਦਿੱਤੀ ਤੇ ਬਜਾਏ ਜਿਤਨਾ ਪੈਸਾ ਜਹਾਜ਼ਾਂ ਤੇ ਨਾਮ ਤੇ ਲਗਾ ਦਿੱਤਾ ਗਿਆ ਉਤਨੇ ਪੈਸੇ ਨਾਲ ਪਤਾ ਨਹੀਂ ਕਿਤਨੇ ਹਜ਼ਾਰਾਂ ਲੋਕਾਂ ਨੂੰ ਦਵਾਈਆਂ, ਕਪੜੇ ਅਤੇ ਰੋਟੀ ਨਸੀਬ ਹੋ ਜਾਂਦੀ। ਸੰਗਤਾਂ ਦੇ ਦਸਵੰਧ ਨਾਲ ਚਲੀ ਰਹੀ ਦਿੱਲੀ ਕਮੇਟੀ ਦਸਣ ਦੀ ਖੇਚਲ ਕਰੇਗੀ ਕੀ ਇਹ ਜਹਾਜ਼ਾਂ ਦੀ ਮਾਇਆ ਕਿਹੜੇ ਫੰਡ ਵਿਚੋਂ ਖਰਚੀ ਗਈ ? ਤੇ ਜਿਵੇਂ ਕੀ ਓਹ ਦਸਦੇ ਨੇ ਕੀ ਕਿਸੀ ਨੇ ਸੇਵਾ ਕੀਤੀ ਹੈ ਤੇ ਫਿਰ ਉਸ ਸਜਣ ਪੁਰੁਸ਼ ਦਾ ਨਾਮ ਸੰਗਤਾਂ ਨੂੰ ਦਸਿਆ ਜਾਵੇ ਤਾਂਕਿ ਉਸ ਸੱਜਣ ਨੂੰ ਕੋਈ ਉਚੇਗਾ ਸਨਮਾਨ ਦਿੱਤਾ ਜਾ ਸਕੇ। ਜੇਕਰ ਮਨਜੀਤ ਸਿੰਘ ਜੀ.ਕੇ. ਜੀ ਨੇ ਆਪਣੀ ਜੇਬ ਤੋਂ ਮਾਇਆ ਖਰਚੀ ਹੈ ਤੇ ਬਹੁਤ ਚੰਗੀ ਗੱਲ ਹੈ, ਪਰ ਜੇਕਰ ਇਹ ਮਾਇਆ ਸੰਗਤਾਂ ਦੀ ਸੀ ਤੇ ਫਿਰ ਜਵਾਬ ਦੇਹੀ ਦੇਣੀ ਬਣਦੀ ਹੈ ਕੀ ਇਸ ਮਾਇਆ ਦਾ ਹਿਸਾਬ ਦਿੱਤਾ ਜਾਵੇ ।
ਦੂਜਾ ਧੱਕਾ ਤੱਦ ਲੱਗਾ ਜਦੋਂ ਮਨਜੀਤ ਸਿੰਘ ਜੀ.ਕੇ. ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਟੀ.ਵੀ. ਇੰਟਰਵਿਊ ਵਿਚ ਇਹ ਬਿਆਨ ਦਿੱਤਾ ਕੀ ਹੇਮਕੁੰਟ ਸਾਹਿਬ ਸਿੱਖਾਂ ਦਾ ਤੀਰਥ ਸਥਾਨ ਹੈ। ਮਨਜੀਤ ਸਿੰਘ ਜੀ.ਕੇ. ਜੀ ਕੀ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿਚ ਦੱਸ ਸਕਦੇ ਨੇ ਕੀ ਹੇਮਕੁੰਟ ਸਿੱਖਾਂ ਦਾ ਤੀਰਥ ਕਿਵੇਂ ਤੇ ਕਦੋਂ ਬਣਿਆ ਹੈ ? ਉਨ੍ਹਾਂ ਨੂੰ ਉਲਟਾ ਇਸ ਦੁਰਘਟਨਾ ਤੋਂ ਬਾਅਦ ਆਪਣੀ ਗੁਰਮੁਖ ਬਿਰਤੀ ਦਾ ਪ੍ਰਗਟਾਵਾ ਕਰਦੇ ਹੋਏ ਸੰਗਤਾਂ ਨੂੰ ਇਸ ਤੀਰਥ ਵਾਲੀ ਮਨਮਤ ਤੋਂ ਮਨਾ ਕਰਨਾ ਚਾਹੀਦਾ ਸੀ, ਪਰ ਬਜਾਏ ਮਨਾ ਕਰਨ ਦੇ ਸੰਗਤਾਂ ਨੂੰ ਵਹਿਮਾਂ-ਭਰਮਾਂ ਤੇ ਹੋਰ ਮਨਮਤਾਂ ਵਿਚ ਫਸਾ ਰਹੇ ਹਨ, ਗੁਰਬਾਣੀ ਨੂੰ ਅਧਾਰ ਬਣਾ ਕੇ ਮਨਜੀਤ ਸਿੰਘ ਜੀ.ਕੇ. ਜੀ ਦਸਣ ਕੀ ਗੁਰੂਮਤ ਦੇ ਹਿਸਾਬ ਨਾਲ ਤੀਰਥ ਕੀ ਹੈ ਤੇ ਤੀਰਥ ਦਾ ਸਿੱਖ ਧਰਮ ਵਿਚ ਕੀ ਮਹਾਤਮ ਹੈ ?
ਸਵਾਲ ਬਹੁਤ ਹਨ ਪਰ ਜਵਾਬ ਵੀ ਮੰਗਦੇ ਹਨ, ਬਕਰੀ ਵਾਂਗ ਚੰਗੇ ਕੰਮ ਕਰਦੇ ਹੋਏ ਦੁਧ ਦਿੰਦੇ ਹੋਏ ਵੀ ਦਿੱਲੀ ਕਮੇਟੀ ਵਿਚ ਮਨਮਤ ਦੀ ਮੇੰਗਣਾ ਵਿਚ ਪਾ ਰਹੀ ਹੈ ਤੇ ਸਿੱਖੀ ਦੇ ਚਿੱਟੇ ਦੁਧ ਵਿਚ ਮਨਮਤ ਦਾ ਨਿੰਬੂ ਨਿਚੋੜ ਰਹੀ ਹੈ ।
ਹਰਦਿੱਤ ਸਿੰਘ ਗਿਅਨੀ
ਹੇਮਕੁੰਟ ਸਿੱਖਾਂ ਦਾ ਤੀਰਥ ਕਿਵੇਂ ਤੇ ਕਦੋਂ ਬਣਿਆ ਹੈ ?
Page Visitors: 2905