ਤੱਤ-ਗੁਰਮਤਿ ਪ੍ਰਵਾਰ ਦੀਆਂ ਤਸਵੀਰਾਂ ਪਿੱਛੇ ਛੁਪਿਆ ਸੱਚ ਕੀ ਹੈ?(ਭਾਗ 1)
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ। ਪ੍ਰਵਾਨ ਹੋਵੇ।
ਪਹਿਲੀ ਤਸਵੀਰ ਵਿੱਚ ਬੈਠੇ ਵਿਅਕਤੀਆਂ ਦਾ ਕਰਮਵਾਰ ਨਾਮ (ਸੱਜੇ ਤੋਂ ਖੱਬੇ ਵਲ) ਬਜ਼ੁਰਗ ਸ. ਦਲੀਪ ਸਿੰਘ ਜੀ ਕਸ਼ਮੀਰੀ (ਜਿਨ੍ਹਾਂ ਦੇ ਘਰ ਤੱਤ-ਗੁਰਮਤਿ ਪ੍ਰਵਾਰ ਨੇ ਜ਼ੀਰਕਪੁਰ ਮੀਟਿੰਗ ਰੱਖੀ ਸੀ), ਸ. ਨਰਿੰਦਰ ਸਿੰਘ ਜੀ ਜੰਮੂ (ਮੁੱਖ ਪ੍ਰਚਾਰਕ ਤੱਤ-ਗੁਰਮਤਿ ਪ੍ਰਵਾਰ), ਸ. ਰਵਿੰਦਰ ਸਿੰਘ ਜੀ ਪਿੰਜੋਰ (ਮੁੱਖ ਪ੍ਰਚਾਰਕ, ਤੱਤ-ਗੁਰਮਤਿ ਪ੍ਰਵਾਰ), ਮੇਰੀ ਤਸਵੀਰ (ਦਵਿੰਦਰ ਸਿੰਘ, ਆਰਟਿਸਟ, ਖਰੜ), ਸ. ਮੋਹਨ ਸਿੰਘ ਜੀ ਡੇਰਾਬਸੀ (ਸੰਪਾਦਕੀ ਮੰਡਲ ਮੈਂਬਰ ਅਤੇ ਮੁੱਖ ਕਥਾ-ਵਾਚਕ, ਤੱਤ-ਗੁਰਮਤਿ ਪ੍ਰਵਾਰ) ਅਤੇ ਨਾਲ ਬੈਠੇ ਹਨ ਇਨ੍ਹਾਂ ਦੀ ਸਰਦਾਰਨੀ। ਦੂਜੀ ਤਸਵੀਰ ਵਿੱਚ ਬਜ਼ੁਰਗ ਸ. ਦਲੀਪ ਸਿੰਘ ਜੀ, ਸ. ਰਵਿੰਦਰ ਸਿੰਘ ਜੀ, ਸ. ਨਰਿੰਦਰ ਸਿੰਘ ਜੀ, ਦਵਿੰਦਰ ਸਿੰਘ, ਸ. ਦਲੀਪ ਸਿੰਘ ਜੀ ਦੇ ਭਾਈ ਸਾਹਿਬ, ਸ. ਮੋਹਨ ਸਿੰਘ ਜੀ ਅਤੇ ਉਨ੍ਹਾਂ ਦੀ ਸਰਦਾਰਨੀ। ਤੱਤ-ਗੁਰਮਤਿ ਪ੍ਰਵਾਰ ਦੇ ਇੱਕ ਹੋਰ ਮੈਂਬਰ ਸ. ਗੁਰਿੰਦਰ ਸਿੰਘ ਜੀ ਮੁਹਾਲੀ (ਰਿਹਾਇਸ਼ ਸੰਨੀ ਇਨਕਲੇਵ, ਖਰੜ) ਦੀ ਤਸਵੀਰ ਨਹੀਂ ਹੈ ਕਿਉਂਕਿ ਇਹ ਤਸਵੀਰਾਂ ਖਿੱਚਣ ਵਾਲੇ ਉਹ ਆਪ ਸਨ।
ਨੋਟ ਕਿਤਾਬ ਗੁਰਮਤਿ ਜੀਵਨ ਸੇਧਾਂ ਦੀ ਭੂਮਿਕਾ ਅਨੁਸਾਰ ਇਸ ਨਵੀਂ ਮਰਿਆਦਾ ਦੀ ਵਿਆਖਿਆ ਕਰਨ ਵਾਲੇ ਸ. ਰਵਿੰਦਰ ਸਿੰਘ ਜੀ ਪਿੰਜੋਰ ਅਤੇ ਸ. ਮੋਹਨ ਸਿੰਘ ਜੀ ਡੇਰਾਬਸੀ ਹਨ।
ਹੁਣ ਗੱਲ ਕਰਦੇ ਹਾਂ ਤੱਤ-ਗੁਰਮਤਿ ਪ੍ਰਵਾਰ ਦੀਆਂ ਤਸਵੀਰਾਂ ਵਿੱਚ ਛੁਪੇ ਸੱਚ ਦੀ। ਤੱਤ-ਗੁਰਮਤਿ ਪ੍ਰਵਾਰ ਨੇ ਆਪਣੇ ਲੇਖ ਦੇ ਜਵਾਬ ਵਿੱਚ ਈਰਖਾ, ਕਰੋਧ,ਭੜਾਸ, ਕੜਵਾਹਟ, ਭੰਡੀ-ਪ੍ਰਚਾਰ, ਬੌਖਲਾਹਟ, ਝੂਠ, ਨਫ਼ਰਤ, ਮਰੀ ਜ਼ਮੀਰ, ਸਾਹ-ਸੱਤਹੀਣ ਅਤੇ ਗੁਸੈਲੀ ਭਾਸ਼ਾ ਦੀ ਵਰਤੋਂ ਕੀਤੀ ਹੈ, ਪਰ ਜਦੋਂ ਕਿ ਤੱਤ-ਗੁਰਮਤਿ ਪ੍ਰਵਾਰ ਆਪਣੀ ਵੈਬ-ਸਾਈਟ ਉਤੇ ਬਾਰ-ਬਾਰ ਲੋਕਾਂ ਨੂੰ ਸਿੱਖਿਆ ਦਿੰਦਾ ਹੈ ਕਿ ਪਾਠਕ ਕਿਸੇ ਵੀ ਲਿਖਤ ਹੇਠਾਂ ਕੁਮੈਂਟਸ ਦੇ ਰੂਪ ਵਿੱਚ ਆਪਣੇ ਵਿਚਾਰ/ਸੁਝਾਅ ਵੀ ਦੇ ਸਕਦੇ ਹਨ। ਕੁਮੈਂਟਸ ਵਿਸ਼ੇ ਨਾਲ ਸਬੰਧਤ ਅਤੇ ਸ਼ਾਲੀਨ ਭਾਸ਼ਾ ਵਿੱਚ ਪੇਸ਼ ਕਰਨ ਦੀ ਬੇਨਤੀ ਹੈ। ਦੇਖੋ ਤੱਤ-ਗੁਰਮਤਿ ਪ੍ਰਵਾਰ ਆਪਣੀ ਹੀ ਸਿੱਖਿਆ ਦੀ ਉਲੰਘਣਾ ਕਰਕੇ, ਜਵਾਬ ਦੇਣ ਸਮੇਂ ਖਰਵੀਂ ਭਾਸ਼ਾ ਦੀ ਵਰਤੋਂ ਕਰਦਾ ਹੈ। ਜਿਹੜੇ ਦੂਜਿਆਂ ਨੂੰ ਤਾਂ ਸਿੱਖਿਆ ਦਿੰਦੇ ਹਨ, ਪਰ ਆਪ ਉਸ ਉਤੇ ਅਮਲ ਨਹੀਂ ਕਰਦੇ, ਉਨ੍ਹਾਂ ਪ੍ਰਤੀ ਗੁਰਬਾਣੀ ਦਾ ਫ਼ੁਰਮਾਨ ਹੈ:
ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ।।
ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ।। (ਪੰਨਾ-1369)
ਅਰਥਾਤ ਜਿਹੜੇ ਹੋਰਨਾਂ ਨੂੰ ਤਾਂ ਮੱਤਾਂ ਦਿੰਦੇ ਹਨ ਪਰ ਉਸ ਮੱਤ ਅਨੁਸਾਰ ਆਪ ਨਹੀਂ ਚਲਦੇ, ਉਨਾਂ ਲਈ ਸਿੱਖਿਆ ਕੋਈ ਕੀਮਤ ਨਹੀਂ ਰੱਖਦੀ। ਕੇਵਲ ਦੂਜਿਆਂ ਨੂੰ ਉਪਦੇਸ਼ ਕਰਕੇ ਲੋਕਾਂ ਦੀ ਰਾਸ-ਪੂੰਜੀ ਦੀ ਰਾਖੀ ਕਰਨ ਦਾ ਯਤਨ ਤਾਂ ਕਰਦੇ ਹਨ ਪਰ ਆਪਣੇ ਚੰਗੇ ਗੁਣਾਂ ਨੂੰ ਵੀ ਖ਼ਤਮ ਕਰ ਲੈਂਦੇ ਹਨ। ਦੂਜਿਆਂ ਨੂੰ ਉਪਦੇਸ਼ ਕਰਨ ਵਾਲੇ ਕਦੇ ਵੀ ਮਨੁੱਖਤਾ ਦਾ ਭਲਾ ਨਹੀਂ ਕਰ ਸਕਦੇ।
ਪਰ ਮੈਂ ਫਿੱਕੇ ਅਤੇ ਅਸੱਭਿਅਕ ਸ਼ਬਦਾਂ ਦੀ ਵਰਤੋਂ ਕਰਕੇ, ਕਿਸੇ ਵੀ ਵਿਅਕਤੀ ਦਾ ਨਿਰਾਦਰ, ਬਦਨਾਮ ਜਾਂ ਨੀਵਾਂ ਦਿਖਾਉਣ ਵਾਲੀ ਗੱਲ ਨਹੀਂ ਕਰਾਂਗਾ। ਇਸ ਤੋਂ ਇਲਾਵਾ ਇਹ ਵੀ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂਨੂੰ ਨਾ ਤਾਂ ਪਹਿਲਾਂ ਅਤੇ ਨਾ ਹੀ ਹੁਣ ਕਿਸੇ ਨੇ ਭੜਕਾਇਆ, ਉਕਸਾਇਆ ਜਾਂ ਡਰਾਇਆ ਹੈ। ਇਹ ਮੇਰੀ ਆਪਣੀ ਜ਼ਮੀਰ ਦੀ ਅਵਾਜ਼ ਸੀ ਅਤੇ ਹੁਣ ਵੀ ਹੈ। ਸਾਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕਿਸੇ ਵੀ ਲੇਖਕ ਦੀ ਸ਼ਖਸ਼ੀਅਤ, ਉਸ ਦੀ ਆਪਣੀ ਰਚਨਾ ਵਿਚੋਂ ਆਪਣੇ ਆਪ ਪ੍ਰਗਟ ਹੋ ਜਾਂਦੀ ਹੈ ਕਿ ਲਿਖਣ ਜਾਂ ਬੋਲਣ ਵਾਲਾ ਕਿਹੋ ਜਿਹੇ ਕਿਰਦਾਰ ਦਾ ਮਾਲਕ ਹੋ ਸਕਦਾ ਹੈ। ਚੰਗੇ ਅਤੇ ਫਿੱਕੇ ਬੋਲਾਂ ਬਾਰੇ ਗੁਰਬਾਣੀ ਦਾ ਫ਼ੁਰਮਾਨ ਹੈ:
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ।।
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ।। (ਪੰਨਾ-15)
ਅਰਥਾਤ ਮਨੁੱਖ ਦਾ ਉਹੀ ਬੋਲਣਾ ਚੰਗਾ ਹੈ, ਭਾਵ ਪ੍ਰਵਾਨ ਹੈ, ਜਿਸ ਦੇ ਬੋਲਣ ਨਾਲ ਪਰਮਾਤਮਾ ਦੇ ਦਰ ਤੇ ਇੱਜ਼ਤ ਮਿਲਦੀ ਹੈ, ਪਰ ਫਿੱਕੇ ਬੋਲ ਬੋਲਣ ਨਾਲ ਮਨੁੱਖ ਖੁਆਰ ਹੀ ਹੁੰਦਾ ਹੈ।
‘ਸਿੱਖ ਮਾਰਗ’ ਨੇ ਮਿਤੀ 01-07-2013 ਨੂੰ ਬੀਬੀ ਜਸਵੀਰ ਕੌਰ ਦਾ ਲੇਖ ਪਾਇਆ ਸੀ। ਇਸ ਲੇਖ ਦੇ ਜਵਾਬ ਵਿੱਚ ਮਿਤੀ 04-07-2013 ਨੂੰ ਤੱਤ-ਗੁਰਮਤਿ ਪ੍ਰਵਾਰ ਨੇ ਆਪਣਾ ਜਵਾਬ ਪਾਇਆ। ਇਸ ਜਵਾਬ ਦੇ ਸਬੰਧ ਵਿੱਚ ਮੈਂ ਅਗਲੇ ਦਿਨ, ਸ. ਮੋਹਨ ਸਿੰਘ ਜੀ (ਮੈਂਬਰ, ਤੱਤ-ਗੁਰਮਤਿ ਪ੍ਰਵਾਰ) ਨਾਲ ਬੈਠ ਕੇ ਗੱਲ ਕੀਤੀ। ਇੱਥੇ ਦੱਸਣਾ ਠੀਕ ਰਹੇਗਾ ਕਿ ਮੈਂ, ਸ. ਮੋਹਨ ਸਿੰਘ ਜੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਅਸੀਂ ਇੱਕ ਦੂਜੇ ਨੂੰ ਅਕਸਰ ਮਿਲਦੇ ਰਹਿੰਦੇ ਹਾਂ। ਮੈਂ ਮੋਹਨ ਸਿੰਘ ਜੀ ਨੂੰ ਪੁੱਛਿਆ ਕਿ ਜੋ ਤੱਤ-ਗੁਰਮਤਿ ਪ੍ਰਵਾਰ ਨੇ ਆਪਣੇ ਜਵਾਬ ਵਿੱਚ ਲਿਖਿਆ ਹੈ, ਕੀ ਉਹ ਠੀਕ ਹੈ? ਉਨ੍ਹਾਂ ਨੇ ਕਿਹਾ ਕਿ ਮੈਂਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ। ਮੈਂ ਦੂਜਾ ਸਵਾਲ ਕੀਤਾ, ਤੱਤ-ਗੁਰਮਤਿ ਪ੍ਰਵਾਰ ਨੇ ਲਿਖਿਆ ਹੈ ਕਿ ਦਵਿੰਦਰ ਸਿੰਘ, ਆਰਟਿਸਟ, ਤੱਤ-ਗੁਰਮਤਿ ਪ੍ਰਵਾਰ ਦਾ ਮੈਂਬਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੱਲ ਠੀਕ ਹੈ ਕਿ ਮੈਂਬਰ ਨਹੀਂ। ਮੇਰਾ ਤੀਜਾ ਸਵਾਲ ਕੀ ਤੁਸੀਂ ਗੁਰਪ੍ਰੀਤ ਸਿੰਘ, ਅਬੋਹਰ ਨੂੰ ਆਪਣਾ ਮੈਂਬਰ ਮੰਨਦੇ ਹੋ,ਇਸ ਦਾ ਜਵਾਬ ਦਿੱਤਾ ਕਿ ਗੁਰਪ੍ਰੀਤ ਸਿੰਘ ਭਾਵੇਂ ਜੰਮੂ ਵਿਖੇ ਮੀਟਿੰਗ ਵਿੱਚ ਗਿਆ ਸੀ ਪਰ ਉਹ ਵੀ ਤੱਤ-ਗੁਰਮਤਿ ਪ੍ਰਵਾਰ ਦਾ ਮੈਂਬਰ ਨਹੀਂ ਹੈ।
ਇਕ ਗੱਲ ਤਾਂ ਸਪੱਸ਼ਟ ਹੋ ਚੁੱਕੀ ਹੈ ਕਿ ਨਾ ਤਾਂ ਮੈਂ ਇਨ੍ਹਾਂ ਦਾ ਮੈਂਬਰ ਹਾਂ ਅਤੇ ਨਾ ਹੀ ਗੁਰਪ੍ਰੀਤ ਸਿੰਘ, ਅਬੋਹਰ, ਇਨ੍ਹਾਂ ਦਾ ਮੈਂਬਰ ਹੈ। ਜਦੋਂ ਦੋਨੋਂ ਹੀ ਧਿਰਾਂ ਵਾਲੇ ਇਨ੍ਹਾਂ ਦੇ ਮੈਂਬਰ ਨਹੀਂ ਹਨ ਤਾਂ ਤੱਤ-ਗੁਰਮਤਿ ਪ੍ਰਵਾਰ ਨੇ ਮਿਤੀ 14 ਅਪੈਲ 2013 ਨੂੰ ਜਿਹੜਾ ਪ੍ਰੋਗਰਾਮ ਮੇਰੇ ਘਰ, ਖਰੜ ਵਿਖੇ ਕੀਤਾ ਸੀ, ਉਸ ਪ੍ਰੋਗਰਾਮ ਨੂੰ ਕਰਨ ਲਈ ਤੱਤ-ਗੁਰਮਤਿ ਪ੍ਰਵਾਰ ਨੇ ਕਿਹੜੇ ਕਿਹੜੇ ਢੰਗ ਅਪਨਾਏ, ਉਹਨਾਂ ਦਾ ਹੇਠ ਲਿਖੇ ਅਨੁਸਾਰ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ:-
1. ਮਿਤੀ 24-02-2013 ਨੂੰ ਸਵੇਰੇ, ਮੈਂ ਅਤੇ ਮੇਰੀ ਪਤਨੀ ਲੁਧਿਆਣੇ ਗਏ। ਲੁਧਿਆਣੇ ਤੋਂ ਸ. ਗੁਰਸੇਵਕ ਸਿੰਘ ਮਦਰੱਸਾ ਜੀ ਆਪਣੀ ਕਾਰ ਰਾਹੀਂ ਅਬੋਹਰ,ਗੁਰਪ੍ਰੀਤ ਸਿੰਘ ਦੇ ਘਰ ਲੈ ਕੇ ਗਏ ਸਨ। ਉੱਥੇ ਜਾ ਕੇ ਮੈਂ ਅਤੇ ਮੇਰੀ ਪਤਨੀ ਨੇ ਗੁਰਪ੍ਰੀਤ ਸਿੰਘ (ਜਿਸ ਲੜਕੇ ਨਾਲ ਅਨੰਦ ਕਾਰਜ ਕੀਤਾ ਜਾਣਾ ਸੀ) ਦੇ ਮਾਤਾ-ਪਿਤਾ ਨੂੰ ਬੇਨਤੀ ਕੀਤੀ ਕਿ ਅਨੰਦ ਕਾਰਜ ਦੀ ਮਿਤੀ 07-04-2013 ਨਿਸ਼ਚਿਤ ਕੀਤੀ ਹੈ, ਜਿਹੜੀ ਕਿ ਉਨ੍ਹਾਂ ਨੇ ਵੀ ਖੁਸ਼ੀ ਨਾਲ ਪ੍ਰਵਾਨ ਕਰ ਲਈ ਸੀ।
2. ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਜਿਹੜਾ ਜਵਾਬ ਤੱਤ-ਗੁਰਮਤਿ ਪ੍ਰਵਾਰ ਨੇ ਦਿੱਤਾ, ਉਸ ਵਿੱਚ ਲਿਖਿਆ ਹੈ ਕਿ “ ਇਨ੍ਹਾਂ ਤਿਆਰੀਆਂ ਅਨੁਸਾਰ ਗੁਰਪ੍ਰੀਤ ਸਿੰਘ ਅਬੋਹਰ ਦਾ ਫ਼ੋਨ ਆਇਆ ਕਿ ਉਹ ਆਪਣਾ ਅਨੰਦ ਕਾਰਜ ਨਵੇਂ ਦਸਤਾਵੇਜ ਅਨੁਸਾਰ ਕਰਨਾ ਚਾਹੁੰਦਾ ਹੈ। ਅਸੀਂ ਕਿਹਾ ਵਿਚਾਰ ਅੱਛਾ ਹੈ ਪਰ ਦੋਹਾਂ ਧਿਰਾਂ ਦਾ ਤਿਆਰ ਅਤੇ ਸਹਿਮਤ ਹੋਣਾ ਜ਼ਰੂਰੀ ਹੈ। ਤੁਸੀਂ ਦਵਿੰਦਰ ਸਿੰਘ ਨਾਲ ਗੱਲ ਕਰ ਲਵੋ। ”
ਤੱਤ-ਗੁਰਮਤਿ ਪ੍ਰਵਾਰ ਦੇ ਉਪਰੋਕਤ ਵਿਚਾਰਾਂ ਨੂੰ ਪੜ੍ਹ ਕੇ ਸਾਰੇ ਸਮਝ ਸਕਦੇ ਹਨ ਕਿ ਪ੍ਰੋਗਰਾਮ ਕਰਨ ਸਬੰਧੀ ਸਾਰੀ ਗੱਲ ਗੁਰਪ੍ਰੀਤ ਸਿੰਘ ਦੁਆਰਾਅਖਵਾਈ ਅਤੇ ਪੂਰੀ ਕਰਵਾਈ ਗਈ। ਸੋਚਣ ਵਾਲੀ ਗੱਲ ਇਹ ਹੈ ਕਿ ਗੁਰਪ੍ਰੀਤ ਸਿੰਘ ਲੜਕਾ, ਜਿਸ ਨੇ ਮੇਰੇ ਘਰ ਹਾਲੇ ਪੈਰ ਵੀ ਨਹੀਂ ਸੀ ਰੱਖਿਆ,ਕੇਵਲ ਉਸ ਨਾਲ ਅਨੰਦ ਕਾਰਜ ਅਤੇ ਪ੍ਰੋਗਰਾਮ ਸਬੰਧੀ ਸਾਰੀਆਂ ਵਿਚਾਰਾਂ ਫੋਨ ਉਤੇ ਤੱਤ-ਗੁਰਮਤਿ ਪ੍ਰਵਾਰ ਵਲੋਂ ਕੀਤੀਆਂ ਜਾਂਦੀਆਂ ਰਹੀਆਂ ਸਨ। ਗੁਰਪ੍ਰੀਤ ਸਿੰਘ, ਉਨ੍ਹਾਂ ਦੀ ਮੀਟਿੰਗ ਵਿੱਚ ਜੰਮੂ ਵਿੱਚ ਗਿਆ ਸੀ ਅਤੇ ਉਨ੍ਹਾਂ ਦੇ ਪ੍ਰਭਾਵ ਵਿੱਚ ਸੀ।
3. ਬੇਸ਼ੱਕ, ਤੱਤ-ਗੁਰਮਤਿ ਪ੍ਰਵਾਰ ਵਲੋਂ ਜੰਮੂ ਵਿਖੇ ਕੀਤੀਆਂ ਗਈਆਂ ਮੀਟਿੰਗਾਂ ਵਿੱਚ ਮੈਂ ਕਦੇ ਨਹੀਂ ਗਿਆ, ਪਰ ਗੁਰਪ੍ਰੀਤ ਸਿੰਘ ਅਬੋਹਰ, ਇਨ੍ਹਾਂ ਦੀ ਮੀਟਿੰਗ ਵਿੱਚ ਜੰਮੂ ਜਾਣ ਕਰਕੇ, ਉਸ ਨੂੰ ਸਾਰੇ ਜਾਣਦੇ ਸਨ। ਤੱਤ-ਗੁਰਮਤਿ ਪ੍ਰਵਾਰ ਨੇ ਸਿੱਧੇ ਰੂਪ ਵਿੱਚ ਮੇਰੇ ਨਾਲ ਕੋਈ ਵੀ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੇਰੇ ਨਾਲ ਅਕਸਰ ਗੁਰਪ੍ਰੀਤ ਸਿੰਘ ਫ਼ੋਨ ਉਤੇ ਗੱਲਾਂ ਕਰਦਾ ਰਹਿੰਦਾ ਸੀ। ਮੇਰੇ ਵਿਚਾਰ ਗੁਰਪ੍ਰੀਤ ਸਿੰਘ ਦੁਆਰਾ ਤੱਤ-ਗੁਰਮਤਿ ਪ੍ਰਵਾਰ ਨੂੰ ਪਹੁੰਚਦੇ ਰਹਿੰਦੇ ਸਨ। ਤੱਤ-ਗੁਰਮਤਿ ਪ੍ਰਵਾਰ ਨੇ ਗੁਰਪ੍ਰੀਤ ਸਿਘ ਨੂੰ ਸੰਦੇਸ-ਵਾਹਕ ਅਤੇ ਮੋਹਰੇ ਦੇ ਰੂਪ ਵਿੱਚ ਖੂਬ ਵਰਤਿਆ ਕਿਉਂਕਿ ਗੁਰਪ੍ਰੀਤ ਸਿੰਘ ਕਰਕੇ ਹੀ ਤੱਤ-ਗੁਰਮਤਿ ਪ੍ਰਵਾਰ ਮੇਰੇ ਘਰ ਆਪਣਾ ਪ੍ਰੋਗਰਾਮ ਕਰਨ ਵਿੱਚ ਸਫ਼ਲ ਹੋਇਆ।
4. ਮਿਤੀ 07-04-2013 ਦਾ ਦਿਨ ਅਨੰਦ ਕਾਰਜ ਲਈ ਨਿਸ਼ਚਿਤ ਹੋਣ ਉਪਰੰਤ ਗੁਰਪ੍ਰੀਤ ਸਿੰਘ ਨੇ ਫ਼ੋਨ ਉਤੇ ਕਿਹਾ ਕਿ ਸ. ਦਲੀਪ ਸਿੰਘ ਜੀ ਕਸ਼ਮੀਰੀ ਦੇ ਘਰ ਜ਼ੀਰਕਪੁਰ ਵਿਖੇ, ਤੱਤ-ਗੁਰਮਤਿ ਪ੍ਰਵਾਰ ਨੇ ਮੀਟਿੰਗ ਰੱਖੀ ਹੈ, ਉਸ ਵਿੱਚ ਜਾ ਆਉਣਾ, ਉਹ ਆਪਣੇ ਪ੍ਰੋਗਰਾਮ ਬਾਰੇ ਦੱਸਣਗੇ। ਮੈਂ ਉਸ ਨੂੰ ਕਿਹਾ ਕਿ ਅਨੰਦ ਕਾਰਜ ਦੀ ਤਰੀਕ ਤਾਂ ਅਸੀਂ 07-04-2013 ਪਹਿਲਾਂ ਹੀ ਨਿਸ਼ਚਿਤ ਕਰ ਚੁੱਕੇ ਹਾਂ। ਉਸ ਨੇ ਕਿਹਾ ਫਿਰ ਵੀ ਤੁਸੀਂ ਜ਼ੀਰਕਪੁਰ ਮੀਟਿੰਗ ਵਿੱਚ ਜਾ ਆਉਣਾ।
5. ਜ਼ੀਰਕਪੁਰ ਮੀਟਿੰਗ ਕਰਨ ਲਈ ਸ. . ਨਰਿੰਦਰ ਸਿੰਘ ਜੀ ਜੰਮੂ ਤੋਂ ਆ ਕੇ ਸ. ਗੁਰਿੰਦਰ ਸਿੰਘ ਜੀ ਮੋਹਾਲੀ (ਰਿਹਾਇਸ਼ ਸੰਨੀ ਇਨਕਲੇਵ, ਖਰੜ) ਠਹਿਰੇ ਹੋਏ ਸਨ। ਮੇਰੀ ਰਿਹਾਇਸ਼ ਵੀ ਖਰੜ ਵਿੱਚ ਹੀ ਹੈ। ਇਸ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਸ. ਗੁਰਿੰਦਰ ਸਿੰਘ ਦੀ ਰਿਹਾਇਸ ਤੋਂ ਅਸੀਂ ਤਿੰਨ ਜਣੇ ਸ. ਨਰਿੰਦਰ ਸਿੰਘ ਜੀ, ਸ. ਗੁਰਿੰਦਰ ਸਿੰਘ ਜੀ ਅਤੇ ਮੈਂ (ਦਵਿੰਦਰ ਸਿੰਘ) ਕਾਰ ਵਿੱਚ ਬੈਠ ਕੇ ਜ਼ੀਰਕਪੁਰ ਕੀਤੀ ਜਾਣ ਵਾਲੀ ਮੀਟਿੰਗ ਵਿੱਚ ਗਏ। ਜਿਹੜੀ ਕਿਤਾਬ ਗੁਰਮਤਿ ਜੀਵਨ ਸੇਧਾਂ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਡੇਰਾਬੱਸੀ ਪ੍ਰੋਗਰਾਮ ਤੇ ਰਲੀਜ਼ ਕਰਨੀ ਸੀ, ਉਹ ਮੀਟਿੰਗ ਵਿੱਚ ਬੈਠ ਕੇ ਤੱਤ-ਗੁਰਮਤਿ ਪ੍ਰਵਾਰ ਦੇ ਸਾਰੇ ਮੈਂਬਰਾਂ ਨੇ ਰਲ ਕੇ ਉਸ ਖਰੜੇ ਦੀ ਸਾਰਾ ਦਿਨ ਸੁਧਾਈ ਕੀਤੀ। ਇਸ ਕਿਤਾਬ ਦੇ 180 ਪੰਨਿਆਂ ਦਾ ਖਰੜਾ ਕਾਹਲੀ-ਕਾਹਲੀ ਨਾਲ ਪੜ੍ਹ ਕੇ ਫਾਈਨਲ ਕੀਤਾ। ਮੇਰਾ ਇਸ ਕਿਤਾਬ ਵਿੱਚ ਕੋਈ ਯੋਗਦਾਨ ਨਹੀਂ ਸੀ ਅਤੇ ਨਾ ਹੀ ਮੇਰੀ ਇਸ ਵਿੱਚ ਕੋਈ ਦਿਲਚਸਪੀ ਸੀ। ਅਨੰਦ ਕਾਰਜ ਕਿਵੇਂ ਅਤੇ ਕਿਸ ਨੇ, ਕਿਸ ਤਰੀਕੇ ਨਾਲ ਸਾਰਾ ਪ੍ਰੋਗਰਾਮ ਕਰਨਾ ਹੈ, ਇਸ ਬਾਰੇ ਕੋਈ ਗੱਲ ਨਹੀਂ ਸੀ ਹੋਈ ਅਤੇ ਨਾ ਹੀ ਮੈਂ ਕੋਈ ਗੱਲ ਕੀਤੀ। ਇਨ੍ਹਾਂ ਦਾ ਆਪਣਾ ਪ੍ਰੋਗਰਾਮ ਕਦੋਂ, ਕਿੱਥੇ ਅਤੇ ਕਿਸ ਦਿਨ ਕਰਨਾ ਹੈ, ਇਸ ਬਾਰੇ ਵੀ ਇਹ ਆਪ ਸਪੱਸ਼ਟ ਨਹੀਂ ਸਨ।
6. ਤੱਤ-ਗੁਰਮਤਿ ਪ੍ਰਵਾਰ ਨੇ ਲਿਖਿਆ ਹੈ ਕਿ ਮੀਟਿਗ ਵਿੱਚ ਦਵਿੰਦਰ ਸਿੰਘ, ਆਰਟਿਸਟ ਨੂੰ ਖਰੜਾ ਦਿੱਤਾ ਗਿਆ ਸੀ, ਪਰ ਮੀਟਿੰਗ ਵਿੱਚ ਜਿਹੜਾ ਖਰੜਾ ਮੈਂਨੂੰ ਦਿੱਤਾ ਗਿਆ ਸੀ, ਉਹ ਕਿਤਾਬ ਗੁਰਮਤਿ ਜੀਵਨ ਸੇਧਾਂ ਦਾ ਖਰੜਾ ਨਹੀਂ ਸੀ ਸਗੋਂ ਇਸ ਕਿਤਾਬ ਦੇ ਅਰੰਭ ਵਿੱਚ ਛਪੀ ਭੂਮਿਕਾ ਪੰਨਾ-1-14 ਦਾ ਵੇਰਵਾ ਸੀ ਜੋ ਕਿ ਮੇਰੇ ਕੋਲ ਹੁਣ ਵੀ ਮੌਜੂਦ ਹੈ ਅਤੇ ਇਸ ਜਵਾਬ ਦੇ ਨਾਲ ਸਕੈਨ ਕਾਪੀ ਨੱਥੀ ਹੈ। ਇਸ ਤੋਂ ਇਲਾਵਾ ਮੇਰੇ ਕੋਲ ਤਿੰਨ ਟ੍ਰੈਕਟ ਕੌੜਾ ਸੱਚ,ਕਿਸ਼ਤ ਨੰ: 24, 26 ਅਤੇ 27 ਵੀ ਹਨ, ਜਿਹੜੇ ਸ. . ਦਲੀਪ ਸਿੰਘ ਜੀ ਨੇ ਦਿੱਤੇ ਸਨ। ਇਥੇ ਇਹ ਵੀ ਦੱਸਣਾ ਉਚਿੱਤ ਹੋਵੇਗਾ ਕਿ ਸ. ਨਰਿੰਦਰ ਸਿੰਘ ਜੀ ਨੇ ਮੀਟਿੰਗ ਵਿੱਚ ਇਹ ਵੀ ਕਿਹਾ ਸੀ ਕਿ ਸੋਧੇ ਹੋਏ ਖਰੜੇ ਦੀ ਕਾਪੀ ਸ. ਗੁਰਿੰਦਰ ਸਿੰਘ, ਖਰੜ ਜਾ ਕੇ ਦਵਿੰਦਰ ਸਿੰਘ ਨੂੰ ਦੇ ਆਵੇਗਾ, ਪਰ ਨਾ ਤਾਂ ਖਰੜੇ ਦੀ ਕਾਪੀ ਅਤੇ ਨਾ ਹੀ ਛਪੀ ਕਿਤਾਬ ਦੀ ਕੋਈ ਕਾਪੀ ਮੈਂਨੂੰ ਸ. ਗੁਰਿੰਦਰ ਸਿੰਘ ਜੀ ਦੇਣ ਆਏ। ਤੱਤ-ਗੁਰਮਤਿ ਪ੍ਰਵਾਰ ਨੇ ਕਿੰਨਾ ਵੱਡਾ ਝੂਠ ਬੋਲਿਆ ਹੈ ਕਿ ਕਿਤਾਬ ਦਾ ਖਰੜਾ, ਦਵਿੰਦਰ ਸਿੰਘ ਨੂੰ ਜ਼ੀਰਕਪੁਰ ਹੋਈ ਮੀਟਿੰਗ ਵਿੱਚ ਦਿੱਤਾ ਸੀ।
ਇਂਥੇ ਇੱਕ ਗੱਲ ਕਰਨੀ ਲਾਹੇਵੰਦ ਹੋਵੇਗੀ ਕਿ ਮੈਂਨੂੰ ਲੁਧਿਆਣਾ ਵਿਖੇ, ਸ. ਗੁਰਸੇਵਕ ਸਿੰਘ ਮਦਰੱਸਾ ਜੀ ਨੇ ਆਪਣੇ ਲੜਕੇ ਦੀ ਖੁਸ਼ੀ ਦੇ ਸਬੰਧ ਵਿੱਚ ਇੱਕ ਕਿਤਾਬ (ਗੁਰਮਤਿ ਗਿਆਨ ਦਾ ਚਾਨਣ, ਲੇਖਕ ਸ. ਬਲਦੇਵ ਸਿੰਘ ਕੈਨੇਡਾ) ਆਪਣੇ ਹਸਤਾਖ਼ਰਾਂ ਅਤੇ ਮਿਤੀ ਸਮੇਤ, ਯਾਦਗਿਰੀ ਦੇ ਤੌਰ ਤੇ ਭੇਟ ਕੀਤੀ ਜੋ ਅੱਜ ਵੀ ਮੈਂ ਸਾਂਭ ਕੇ ਰੱਖੀ ਹੋਈ ਹੈ। ਕਿਸੇ ਮੌਕੇ ਉੱਤੇ ਕਿਸੇ ਨੂੰ ਕਿਤਾਬ ਭੇਟ ਕਰਨ ਦਾ ਇਹ ਇੱਕ ਵਧੀਆ ਨਮੂਨਾ ਕਿਹਾ ਜਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਜ਼ੀਰਕਪੁਰ ਵਾਲੀ ਮੀਟਿੰਗ ਵਿੱਚ ਜਾਂ ਅਨੰਦ ਕਾਰਜ ਤੋਂ ਕੁੱਝ ਦਿਨ ਪਹਿਲਾਂ,
ਦਵਿੰਦਰ ਸਿੰਘ ਆਰਟਿਸਟ (ਖਰੜ )
ਤੱਤ-ਗੁਰਮਤਿ ਪ੍ਰਵਾਰ ਦੀਆਂ ਤਸਵੀਰਾਂ ਪਿੱਛੇ ਛੁਪਿਆ ਸੱਚ ਕੀ ਹੈ?(ਭਾਗ 1)
Page Visitors: 2929