ਕੈਟੇਗਰੀ

ਤੁਹਾਡੀ ਰਾਇ



ਦਵਿੰਦਰ ਸਿੰਘ ਆਰਟਿਸਟ (ਖਰੜ )
ਤੱਤ-ਗੁਰਮਤਿ ਪ੍ਰਵਾਰ ਦੀਆਂ ਤਸਵੀਰਾਂ ਪਿੱਛੇ ਛੁਪਿਆ ਸੱਚ ਕੀ ਹੈ? (ਭਾਗ 2)
ਤੱਤ-ਗੁਰਮਤਿ ਪ੍ਰਵਾਰ ਦੀਆਂ ਤਸਵੀਰਾਂ ਪਿੱਛੇ ਛੁਪਿਆ ਸੱਚ ਕੀ ਹੈ? (ਭਾਗ 2)
Page Visitors: 2886

 ਤੱਤ-ਗੁਰਮਤਿ ਪ੍ਰਵਾਰ ਦੀਆਂ ਤਸਵੀਰਾਂ ਪਿੱਛੇ ਛੁਪਿਆ ਸੱਚ ਕੀ ਹੈ? (ਭਾਗ 2)
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ। ਪ੍ਰਵਾਨ ਹੋਵੇ।
 6. ਤੱਤ-ਗੁਰਮਤਿ ਪ੍ਰਵਾਰ ਨੇ ਲਿਖਿਆ ਹੈ ਕਿ ਮੀਟਿਗ ਵਿੱਚ ਦਵਿੰਦਰ ਸਿੰਘਆਰਟਿਸਟ ਨੂੰ ਖਰੜਾ ਦਿੱਤਾ ਗਿਆ ਸੀਪਰ ਮੀਟਿੰਗ ਵਿੱਚ ਜਿਹੜਾ ਖਰੜਾ ਮੈਂਨੂੰ ਦਿੱਤਾ ਗਿਆ ਸੀਉਹ ਕਿਤਾਬ ਗੁਰਮਤਿ ਜੀਵਨ ਸੇਧਾਂ ਦਾ ਖਰੜਾ ਨਹੀਂ ਸੀ ਸਗੋਂ ਇਸ ਕਿਤਾਬ ਦੇ ਅਰੰਭ ਵਿੱਚ ਛਪੀ ਭੂਮਿਕਾ ਪੰਨਾ-1-14 ਦਾ ਵੇਰਵਾ ਸੀ ਜੋ ਕਿ ਮੇਰੇ ਕੋਲ ਹੁਣ ਵੀ ਮੌਜੂਦ ਹੈ ਅਤੇ ਇਸ ਜਵਾਬ ਦੇ ਨਾਲ ਸਕੈਨ ਕਾਪੀ ਨੱਥੀ ਹੈ ਇਸ ਤੋਂ ਇਲਾਵਾ ਮੇਰੇ ਕੋਲ ਤਿੰਨ ਟ੍ਰੈਕਟ ਕੌੜਾ ਸੱਚ,ਕਿਸ਼ਤ ਨੰ: 24, 26 ਅਤੇ 27 ਵੀ ਹਨਜਿਹੜੇ . . ਦਲੀਪ ਸਿੰਘ ਜੀ ਨੇ ਦਿੱਤੇ ਸਨ। ਇਥੇ ਇਹ ਵੀ ਦੱਸਣਾ ਉਚਿੱਤ ਹੋਵੇਗਾ ਕਿ . ਨਰਿੰਦਰ ਸਿੰਘ ਜੀ ਨੇ ਮੀਟਿੰਗ ਵਿੱਚ ਇਹ ਵੀ ਕਿਹਾ ਸੀ ਕਿ ਸੋਧੇ ਹੋਏ ਖਰੜੇ ਦੀ ਕਾਪੀ . ਗੁਰਿੰਦਰ ਸਿੰਘਖਰੜ ਜਾ ਕੇ ਦਵਿੰਦਰ ਸਿੰਘ ਨੂੰ ਦੇ ਆਵੇਗਾਪਰ ਨਾ ਤਾਂ ਖਰੜੇ ਦੀ ਕਾਪੀ ਅਤੇ ਨਾ ਹੀ ਛਪੀ ਕਿਤਾਬ ਦੀ ਕੋਈ ਕਾਪੀ ਮੈਂਨੂੰ . ਗੁਰਿੰਦਰ ਸਿੰਘ ਜੀ ਦੇਣ ਆਏ। ਤੱਤ-ਗੁਰਮਤਿ ਪ੍ਰਵਾਰ ਨੇ ਕਿੰਨਾ ਵੱਡਾ ਝੂਠ ਬੋਲਿਆ ਹੈ ਕਿ ਕਿਤਾਬ ਦਾ ਖਰੜਾਦਵਿੰਦਰ ਸਿੰਘ ਨੂੰ ਜ਼ੀਰਕਪੁਰ ਹੋਈ ਮੀਟਿੰਗ ਵਿੱਚ ਦਿੱਤਾ ਸੀ।
ਇਂਥੇ ਇੱਕ ਗੱਲ ਕਰਨੀ ਲਾਹੇਵੰਦ ਹੋਵੇਗੀ ਕਿ ਮੈਂਨੂੰ ਲੁਧਿਆਣਾ ਵਿਖੇ. ਗੁਰਸੇਵਕ ਸਿੰਘ ਮਦਰੱਸਾ ਜੀ ਨੇ ਆਪਣੇ ਲੜਕੇ ਦੀ ਖੁਸ਼ੀ ਦੇ ਸਬੰਧ ਵਿੱਚ ਇੱਕ ਕਿਤਾਬ (ਗੁਰਮਤਿ ਗਿਆਨ ਦਾ ਚਾਨਣਲੇਖਕ . ਬਲਦੇਵ ਸਿੰਘ ਕੈਨੇਡਾ) ਆਪਣੇ ਹਸਤਾਖ਼ਰਾਂ ਅਤੇ ਮਿਤੀ ਸਮੇਤਯਾਦਗਿਰੀ ਦੇ ਤੌਰ ਤੇ ਭੇਟ ਕੀਤੀ ਜੋ ਅੱਜ ਵੀ ਮੈਂ ਸਾਂਭ ਕੇ ਰੱਖੀ ਹੋਈ ਹੈ। ਕਿਸੇ ਮੌਕੇ ਉੱਤੇ ਕਿਸੇ ਨੂੰ ਕਿਤਾਬ ਭੇਟ ਕਰਨ ਦਾ ਇਹ ਇੱਕ ਵਧੀਆ ਨਮੂਨਾ ਕਿਹਾ ਜਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਜ਼ੀਰਕਪੁਰ ਵਾਲੀ ਮੀਟਿੰਗ ਵਿੱਚ ਜਾਂ ਅਨੰਦ ਕਾਰਜ ਤੋਂ ਕੁੱਝ ਦਿਨ ਪਹਿਲਾਂਤੱਤ-ਗੁਰਮਤਿ ਪ੍ਰਵਾਰ ਨੇ ਆਪਣੀ ਨਵੀਂ ਛਪੀ ਹੋਈ ਕਿਤਾਬ ਆਪਣੇ ਹਸਤਾਖ਼ਰਾਂ ਅਤੇ ਮਿਤੀ ਸਮੇਤ ਮੈਂਨੂੰ ਦਿੱਤੀ ਹੁੰਦੀ ਤਾਂ ਵੀ ਗੱਲ ਮੰਨਣਯੋਗ ਸੀਪਰ ਤੱਤ-ਗੁਰਮਤਿ ਪ੍ਰਵਾਰ ਦਿਲੋਂਪ੍ਰੋਗਰਾਮ ਤੋਂ ਪਹਿਲਾਂ ਨਾ ਤਾਂ ਕਿਤਾਬ ਅਤੇ ਨਾ ਹੀ ਪ੍ਰੋਗਰਾਮ ਦੀ ਰੂਪ-ਰੇਖਾ ਲਿਖਤੀ ਤੌਰ ਤੇ ਦੇਣਾ ਚਾਹੁੰਦਾ ਸੀ ਕਿਉਂਕਿ ਮੈਂ ਇਨ੍ਹਾਂ ਦਾ ਮੈਂਬਰ ਨਹੀਂ ਸੀ।
7. ਅਨੰਦ ਕਾਰਜ ਦੇ ਸਬੰਧ ਵਿੱਚ ਜੇਕਰ ਮੀਟਿੰਗ ਕਰਨੀ ਸੀ ਤਾਂ ਉਹ ਮੇਰੇ ਘਰ ਖਰੜ ਵਿਖੇ ਕਰਨੀ ਸੀ। ਖਰੜ ਛੱਡ ਕੇ 15 ਕਿਲੋਮੀਟਰ ਦੂਰ ਜਾਣ ਦੀ ਕੀ ਲੋੜ ਪਈ ਸੀਜਿਸ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.