ਕਵਿਤਾਵਾਂ
ਰੱਬ ਦੀ ਕਿਤਾਬ
Page Visitors: 2600
ਰੱਬ ਦੀ ਕਿਤਾਬ
ਚੱਲ ਹੱਕ ਦਾ ਨਾਅਰਾ ਮਾਰ,
ਚੱਲ ਸੱਚ ਦਾ ਨਾਅਰਾ ਮਾਰ,
ਗੱਲ ਕਰੀਏ ਕਿਸਾਨ ਦੀ,
ਹਰ ਇੱਕ ਇਨਸਾਨ ਦੀ,
ਗੱਲ ਕਰੀਏ ਆਪਣੇ ਹੱਕਾਂ ਦੀ,
ਗੱਲ ਕਰੀਏ ਆਪਣੇ ਕਿਰਦਾਰ ਦੀ,
ਗੱਲ ਕਰੀਏ ਗਦਾਰ ਦੀ,
ਦੇਸ਼ ਦੇ ਵਫ਼ਾਦਾਰ ਦੀ,
ਕਈਆਂ ਪੁੱਤ ਪੋਤੇ ਗੁਆਏ,
ਧੰਨ ਜਿਗਰਾ ਅੱਖਾਂ ਚ’ ਨਾ ਹੰਝੂ ਆਏ,
ਸੁਦਾਮ, ਗਦਾਫੀ ਵੀ ਆਏ,
ਸਮੇਂ ਨੇ ਕੰਨੋਂ ਫੜ ਖੂੰਝੇ ਲਾਏ,
ਗੱਲ ਸਿਰਫ਼ ਸਮੇਂ ਦੀ..
ਆਪਣੇ ਹੱਕਾਂ ਲਈ ਖੜਨ ਦੀਂ..
" ਕਮਲ ਸੂਚ ਮੇਰਾ 'ਰੱਬ' ਜਾਣਦਾ,
ਉਹ ਸਭ ਜਾਣਦਾ,
'ਉਹ' ਕਰੁਗਾ ਹਿਸਾਬ,
'ਉਹਨੇ' ਲਾਈ ਆ "ਕਿਤਾਬ,"
ਇਹ ਹੋਏਗੀ "ਰੱਬ ਦੀ ਕਿਤਾਬ"।
ਡਾ: ਕਮਲ ਸੂਚ
ਡਾ: ਕਮਲ ਸੂਚ