ਕਵਿਤਾ
ਨਾ ਜਾਈਂ, ਸੂਚ ਓਏ ਨਾ ਜਾਈਂ
ਨਾ ਜਾਈਂ, ਸੂਚ ਓਏ ਨਾ ਜਾਈਂ
ਧਰਮ ਦੇ ਘਰਾਂ ‘ਚ ਨਾ ਜਾਈਂ
ਸੂਚ ਓਏ ਨਾ ਜਾਈਂ
ਉੱਥੇ ਤੇਲ ਦੇ ਕੜਾਹੇ ਤੇ ਤਵੀਆਂ ਗਰਮ ਨੇ
ਉੱਥੇ ਅਧਰਮੀ ਤੇ ਅਤਿਵਾਦੀ ਏਜੰਸੀਆਂ
ਵੀ ਸਰਗਰਮ ਨੇ
ਤੇਰੇ ਦੁਸ਼ਮਨ ਧਰਮ ਘਰਾਂ ‘ਚ
ਥਾਂ ਥਾਂ ਸਰਗਰਮ ਨੇ
ਨਾ ਜਾਈਂ, ਸੂਚ ਓਏ ਨਾ ਜਾਈਂ
ਧਰਮ ਦੇ ਘਰਾਂ ‘ਚ ਨਾ ਜਾਈਂ
ਸੂਚ ਓਏ ਨਾ ਜਾਈਂ
ਯਾਦ ਹੈ ਕਿਵੇਂ ਬਚਾਈ ਰੱਖਿਆ ਤੈਨੂੰ?
ਨਾ ਸਟੇਜ ਸੰਭਾਲਣ ਦਿੱਤੀ
ਨਾ ਹੀ ਸਟੇਜ ਤੇ ਬਠਾਇਆ
ਪਰ ਸਟੇਜ ਤੋਂ ਉੱਚਾ ਰੱਖਿਆ ਹੈ ਤੈਨੂੰ
ਹੁਣ ਵੀ ਨਾ ਜਾਈਂ
ਸਟੇਜ ‘ਤੇ ਨਾ ਜਾਈਂ
ਤੇਰੇ ਦੁਸ਼ਮਨ ਧਰਮ ਘਰਾਂ ‘ਚ
ਉਹ ਥਾਂ ਥਾਂ ਸਰਗਰਮ ਨੇ
ਨਾ ਜਾਈਂ, ਸੂਚ ਓਏ ਨਾ ਜਾਈਂ
ਧਰਮ ਦੇ ਘਰਾਂ ‘ਚ ਨਾ ਜਾਈਂ
ਸੂਚ ਓਏ ਨਾ ਜਾਈਂ
ਨਾ ਕਿਸੇ ਤੋਂ ਕਰਵਾ ਬੈਠੀ ਮਾਨ
ਤੈਨੂੰ ਕੀ ਪਤਾ ਹੈ ?
ਤੇਰਾ ਕਿਵੇਂ ਕੀਤਾ ਹੋਇਆ ਹੈ ਮਾਨ?
ਤੈਨੂੰ ਸਮਝਾਉਣ ਲਈ! ਯਾਦ ਹੈ?
ਤੇਰੇ ਗਲ ਸਿਰਪਾਓ ਪਾ ਕੇ ਵੀ
ਤੈਨੂੰ ਰਵਾਇਆ ਸੀ
ਤੂੰ ਕਿਵੇਂ ਪਛਤਾਇਆ ਸੀ?
ਉਹ ਥਾਂ ਥਾਂ ਸਰਗਰਮ ਨੇ
ਨਾ ਜਾਈਂ, ਸੂਚ ਓਏ ਨਾ ਜਾਈਂ
ਧਰਮ ਦੇ ਘਰਾਂ ‘ਚ ਨਾ ਜਾਈਂ
ਸੂਚ ਓਏ ਨਾ ਜਾਈਂ
ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ-ਸਿੱਖ ਵਿਚਾਰ ਮੰਚ
24 ਦਸੰਬਰ 2010
tp://www.sikhvicharmanch.com/