ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਿੱਖ, ਧਾਰਮਿਕ ਅਤੇ ਸਿਆਸੀ ਆਗੂ, ਸਿੱਖੀ, ਸਿੱਖ-ਸਮਾਜ, ਸਿੱਖ-ਇਤਿਹਾਸ ਅਤੇ ਗੁਰਬਾਣੀ ਨੂੰ ਕੀ ਬਨਾਉਣਾ ਚਾਹੁੰਦੇ ਹਨ?
ਸਿੱਖ, ਧਾਰਮਿਕ ਅਤੇ ਸਿਆਸੀ ਆਗੂ, ਸਿੱਖੀ, ਸਿੱਖ-ਸਮਾਜ, ਸਿੱਖ-ਇਤਿਹਾਸ ਅਤੇ ਗੁਰਬਾਣੀ ਨੂੰ ਕੀ ਬਨਾਉਣਾ ਚਾਹੁੰਦੇ ਹਨ?
Page Visitors: 1368

 

ਸਿੱਖ, ਧਾਰਮਿਕ ਅਤੇ ਸਿਆਸੀ ਆਗੂ, ਸਿੱਖੀ, ਸਿੱਖ-ਸਮਾਜ, ਸਿੱਖ-ਇਤਿਹਾਸ ਅਤੇ ਗੁਰਬਾਣੀ ਨੂੰ ਕੀ ਬਨਾਉਣਾ ਚਾਹੁੰਦੇ ਹਨ?
  (ਇਹ ਨਵਾਂ ਵਿਸ਼ਾ, ਸ਼ੁਰੂ ਕੀਤਾ ਜਾ ਰਿਹਾ ਹੈ, ਸਭ ਵੀਰਾਂ-ਭੈਣਾਂ ਨੂੰ ਬੇਨਤੀ ਹੈ ਕਿ, ਇਸ ਸਬੰਧੀ ਕੋਈ ਜਾਣਕਾਰੀ ਹੋਵੇ, ਉਹ ਜ਼ਰੂਰ ਇਸ ਈ-ਮੇਲ ਤੇ ਭੇਜਣ ਜੀ, ਰਲ-ਮਲ ਕੇ ਹੱਲਾ ਮਾਰਿਆ ਜਾਵੇ ਜੀ   (Email:-   <chandiajsingh@gmail.com>     )
*ਚੌਂਕ ਮਹਿਤਾ ਦਮਦਮੀ ਟਕਸਾਲ ਦਾ ਮੁਖੀ ਸੰਤ ਬਾਬਾ ਹਰਨਾਮ ਸਿੰਘ ਧੁੰਮਾਂ ਕੌਣ ਹੈ?
  ਲੋਕ ਜਿਸ ਹਰਨਾਮ ਸਿੰਘ ਧੁੰਮਾਂ ਨੂੰ ਦਮਦਮੀ ਟਕਸਾਲ ਦਾ ਮੁਖੀ ਵਜੋਂ ਜਾਣਦੇ ਹਨ, ਉਸ ਦਾ ਪਿਛੋਕੜ ਬਹੁਤ ਘੱਟ ਲੋਕ ਜਾਣਦੇ ਹੋਣਗੇ। ਮੈਂ ਮਾਲ ਮਹਿਕਮੇ ਦੀ ਨੌਕਰੀ ਕਰਦਿਆਂ ਰਾਜਪੁਰਾ ਦੇ ਪਿੰਡ ਖੇੜਾ ਗੱਜੂ, ਲਹਿਲਾਂ, ਧੁੰਮਾਂ, ਉੱਚਾ ਖੇੜਾ, ਰਾਏ ਮਾਜਰਾ ਆਦਿਕ ਵਿੱਚ ਜਾਂਦਾ ਰਿਹਾ ਹਾਂ। ਇਸ ਕਰ ਕੇ ਮੈਨੂੰ ਇਸ ਟੱਬਰ ਦੀ ਵਾਸਤਵਿਕਤਾ ਦਾ ਗਿਆਨ ਹੈ।
  ਸੰਤ ਬਾਬਾ ਹਰਨਾਮ ਸਿੰਘ ਧੁੰਮਾਂ ਦੇ ਵੱਡੇ ਵਡੇਰੇ ਮੋਰਿੰਡਾ ਦੇ ਨੇੜੇ ਪਿੰਡ ਸਹੇੜੀ ਦੇ ਵਸਨੀਕ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਵੇਲੇ ਇਸ ਪਿੰਡ ਦੇ ਦੋ ਭਰਾ ਧੁੰਮਾਂ ਤੇ ਦਰਬਾਰੀ ਸਿੱਖ ਪੰਥ ਦੇ ਮਸੰਦ ਹੁੰਦੇ ਸਨ। ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਸੰਦ ਪ੍ਰਥਾ ਸਮਾਪਤ ਕੀਤੀ ਤਾਂ ਇਹ ਦੋਵੇਂ ਵੀ ਸੇਵਾ ਤੋਂ ਹਟਾ ਦਿੱਤੇ ਗਏ। ਉਨ੍ਹਾਂ ਕੋਲ ਚੰਗੀ ਭੋਇ ਸੀ ਜਿਸ ਨਾਲ ਉਨ੍ਹਾਂ ਦਾ ਗੁਜਾਰਾ ਚੰਗਾ ਚਲਦਾ ਰਿਹਾ ਸੀ। ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਨਿਕਲਣਾ ਪਿਆ ਤਾਂ ਉੱਥੋਂ ਚੱਲ ਕੇ ਸਰਸਾ ਨਦੀ ਪਾਰ ਕਰਕੇ ਮਾਤਾ ਗੁਜਰੀ ਜੀ ਅਤੇ ਨੰਨ੍ਹੇ ਸਾਹਿਬਜ਼ਾਦੇ ਚਮਕੌਰ ਆ ਗਏ। ਉਸ ਦਿਨ ਅਚਾਨਕ ਦੋਵੇਂ ਭਰਾ ਧੁੰਮਾਂ ਤੇ ਦਰਬਾਰੀ ਉੱਥੇ ਆਏ ਹੋਏ ਸਨ।
  ਉਹ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਪਿੰਡ ਸਹੇੜੀ ਲੈ ਗਏ। ਫਿਰ ਇਤਿਹਾਸ ਸਾਰਾ ਪੰਥ ਜਾਣਦਾ ਹੈ ਕਿ ਕਿਵੇਂ ਇਨ੍ਹਾਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਵਾ ਕੇ ਸਰਹੰਦ ਦੇ ਸੂਬੇਦਾਰ ਦੇ ਹਵਾਲੇ ਕਰ ਕੇ ਸ਼ਹੀਦ ਕਰਵਾਇਆ ਸੀ?
  ਬੰਦਾ ਸਿੰਘ ਬਹਾਦਰ ਵੇਲੇ ਸਿੱਖ ਫ਼ੌਜਾਂ ਨੇ ਪਿੰਡ ਸਹੇੜੀ ਤੇ ਵੀ ਧਾਵਾ ਬੋਲਿਆ ਸੀ ਤੇ ਧੁੰਮਾਂ ਤੇ ਦਰਬਾਰੀ ਤੇ ਉਨ੍ਹਾਂ ਦੇ ਟੱਬਰਾਂ ਨੂੰ ਕਤਲ ਕਰਕੇ ਉਨ੍ਹਾਂ ਦਾ ਘਰ ਸਾੜ ਦਿੱਤਾ ਤੇ ਪਿੰਡ ਨੂੰ ਤਬਾਹ ਕਰ ਦਿੱਤਾ ਸੀ। 
 ਧੁੰਮੇ ਦਾ ਨਿੱਕਾ ਮੁੰਡਾ ਧੌਲਾ, ਨਾਨਕੇ ਪਿੰਡ ਮਾਜਰੀ ਸਰਹੰਦ ਤੋਂ ਦਸ ਕੋਸ (ਤਕਰੀਬਨ 25 ਕਿਲੋਮੀਟਰ) ਦੂਰ ਸਰਾਇ ਬਣਜਾਰਾ ਤੇ ਖੇੜਾ ਗੱਜੂ ਦੇ ਵਿਚਕਾਰ ਗਿਆ ਹੋਣ ਕਰ ਕੇ ਬਚ ਗਿਆ ਸੀ। ਜਦ ਨਾਨਿਕਆਂ ਨੂੰ ਧੌਲੇ ਦੇ ਬਾਪ ਤੇ ਚਾਚੇ ਦਾ ਖਾਨਦਾਨ ਸਿੱਖਾਂ ਹੱਥੋਂ ਮਾਰੇ ਜਾਣ ਦਾ ਪਤਾ ਲੱਗਾ ਤਾਂ ਉਨ੍ਹਾਂ ਧੌਲੇ ਨੂੰ ਲੁਕਾ ਲਿਆ। ਇਸ ਤਰ੍ਹਾਂ ਧੌਲਾ ਬਚਿਆ ਰਿਹਾ। ਉਹ ਵਿਆਹ ਕਰਕੇ ਮਾਜਰੀ ਹੀ ਰਹਿੰਦਾ ਰਿਹਾ ਤੇ ਉਸ ਦਾ ਟੱਬਰ ਵੀ ਬਚਿਆ ਰਿਹਾ। ਮਾਜਰੀ ਪਿੰਡ ਦੇ ਦੁਆਲੇ ਉਸ ਵੇਲੇ ਭੋਇੰ ਬੰਜਰ ਸੀ। ਇਸ ਟੱਬਰ ਨੇ ਉਸ ਨੂੰ ਖੇਤੀ ਯੋਗ ਬਣਾ ਲਿਆ ਤੇ ਗੁਜਾਰਾ ਕਰਦੇ ਰਹੇ। ਧੁੰਮੇ ਦੀ ਔਲਾਦ ਹੋਣ ਕਰਕੇ ਇਨ੍ਹਾਂ ਦੀ ਭੋਇੰ ਵਾਲੀ ਥਾਂ ਦਾ ਨਾਮ ਵੀ ਧੁੰਮਾਂ ਪੈ ਗਿਆ। ਇਹ ਇਲਾਕਾ ਵਧੇਰੇ ਕਰਕੇ ਮੁਸਲਮਾਨਾਂ ਦਾ ਸੀ ਪਰ ਲੋਕ ਇਹ ਨਹੀਂ ਜਾਣਦੇ ਸੀ ਕਿ ਇਹ ਉਸੇ ਟੱਬਰ ਵਿੱਚੋਂ ਹਨ ਜਿਨ੍ਹਾਂ ਨੇ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ ਸੀ। ਇਸ ਤਰ੍ਹਾਂ ਇਹ ਬਚੇ ਰਹੇ। ਦੂਜੇ ਪਾਸੇ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਉਣ ਦੀ ਗੱਲ ਸਿੱਖਾਂ ਨੂੰ ਕਦੇ ਨਹੀਂ ਸੀ ਭੁੱਲਣੀ, ਇਸ ਕਰ ਕੇ ਇਨ੍ਹਾਂ ਨੇ ਵੀ ਚੁੱਪ ਰੱਖੀ। 
  ਹੌਲੀ ਹੌਲੀ ਪੰਜਾਬ ਵਿੱਚ ਮੁਗਲਾਂ ਦਾ ਰਾਜ ਸਮਾਪਤ ਹੋ ਗਿਆ ਤੇ ਸਿੱਖ ਮਿਸਲਾਂ ਦਾ ਰਾਜ ਆ ਗਿਆ। ਇਨ੍ਹਾਂ ਨੂੰ ਹੁਣ ਸਗੋਂ ਵੱਧ ਡਰ ਲੱਗਣ ਲੱਗ ਪਿਆ ਕਿਉਂਕਿ ਉਨ੍ਹਾਂ ਨੂੰ ਆਪਣੇ ਪਿਛੋਕੜ ਦਾ ਪਤਾ ਲੱਗਣ ਦਾ ਤੌਖਲਾ ਹੋ ਰਿਹਾ ਸੀ। ਇਸ ਕਰਕੇ ਧੌਲੇ ਦਾ ਪੜਪੋਤਾ ਝੰਡਾ ਬਹੁਤ ਚੁਸਤ ਸੀ। ਉਸ ਨੇ ਇਕ ਚਲਾਕੀ ਸੋਚੀ। ਉਹ ਇਕ ਵਾਰ ਅੰਮ੍ਰਿਤਸਰ ਗਿਆ ਜਿੱਥੇ ਉਸ ਨੇ ਗਿਆਨੀਆਂ ਦੇ ਟੱਬਰ (ਸੂਰਤ ਸਿੰਘ ਤੇ ਸੰਤ ਸਿੰਘ ਗਿਆਨੀ) ਕੋਲੋਂ ਖੰਡੇ ਦੀ ਪਾਹੁਲ ਲੈ ਲਈ ਤੇ ਝੰਡਾ ਸਿੰਘ ਬਣ ਗਿਆ। ਉਹ ਗਿਆਨੀਆਂ ਦੇ ਬੁੰਗੇ ਵਿੱਚ ਸੇਵਾ ਵੀ ਕਰਨ ਲੱਗ ਪਿਆ। ਉਸ ਨੂੰ ਪੜ੍ਹਨ ਲਿਖਣ ਦਾ ਸ਼ੌਕ ਵੀ ਸੀ।
  ਇਕ ਵਾਰ ਉਹ ਧੁੰਮਾਂ ਪਿੰਡ ਤੋਂ ਅੰਮ੍ਰਿਤਸਰ ਗਿਆ ਹੋਇਆ ਸੀ। ਉੱਥੇ ਕੈਥਲ ਤੋਂ ਸੂਰਜ ਪਰਕਾਸ਼ ਦਾ ਲਿਖਾਰੀ ਸੰਤੋਖ ਸਿੰਘ ਕਵੀ ਆਇਆ ਹੋਇਆ ਸੀ। ਉਹ ਇਸ ਨੂੰ ਨਾਲ ਲੈ ਗਿਆ। ਇਸ ਨੇ ਉਸ ਨੂੰ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਉਣ ਦੀ ਨਵੀਂ ਕਹਾਣੀ ਬਣਾ ਕੇ ਸੁਣਾ ਦਿੱਤੀ ਤੇ ਇਸ ਦਾ ਦੋਸ਼ੀ ਕਾਲਪਨਿਕ ਗੰਗੂ ਨੂੰ ਬਣਾ ਦਿੱਤਾ। ਝੰਡਾ ਸਿੰਘ ਦਾ ਦਾਅ ਕਾਮਯਾਬ ਹੋਇਆ ਤੇ ਸੰਤੋਖ ਸਿੰਘ ਨੇ ਝੰਡੇ ਦੇ ਪੜਦਾਦੇ ਧੁੰਮਾਂ ਦੀ ਥਾਂ ਗੰਗੂ ਨੂੰ ਖਲਨਾਇਕ ਬਣਾ ਦਿੱਤਾ। ਇੰਜ ਝੰਡੇ ਨੇ ਆਪਣੇ ਵਡੇਰਿਆਂ  ਨੂੰ ਇਤਿਹਾਸ ਵਿੱਚੋਂ ਬਰੀ ਕਰਵਾ ਲਿਆ। ਇਨ੍ਹਾਂ ਦਾ ਇਲਾਕਾ ਮਹਾਰਾਜਾ ਪਟਿਆਲਾ ਦੀ ਰਿਆਸਤ ਵਿੱਚ ਪੈਂਦਾ ਸੀ। ਇਹ ਮਹਾਰਾਜਿਆਂ ਦੇ ਵਫ਼ਾਦਾਰ ਬਣ ਗਏ ਤੇ ਪੁਲਸ ਦੇ ਮੁਖ਼ਬਰ ਬਣਕੇ ਸੁਰੱਖਿਅਤ ਰਹੇ। 
  ਜਦ ਅਕਾਲੀ ਲਹਿਰ ਸ਼ੁਰੂ ਹੋਈ ਤਾਂ ਇਨ੍ਹਾਂ ਨੇ ਡਟ ਕੇ ਮਹੰਤਾਂ ਦਾ ਸਾਥ ਦਿੱਤਾ। ੧੯੪੭ ਤੋਂ ਮਗਰੋਂ ਮਹਾਰਾਜਿਆਂ ਦੀਆਂ ਰਿਅਸਤਾਂ ਟੁੱਟੀਆਂ ਤਾਂ ਇਹ ਅਕਾਲੀਆਂ ਵਿੱਚ ਸ਼ਾਮਲ ਹੋ ਗਏ ਤਾਂ ਜੋ ਕੋਈ ਇਨ੍ਹਾਂ ਦੇ ਪਿਛੋਕੜ ਵੱਲ ਇਸ਼ਾਰਾ ਵੀ ਨਾ ਕਰ ਸਕੇ। ਮਗਰੋਂ ਇਸ ਟੱਬਰ ਦਾ ਇਕ ੧੯ ਸਾਲਾ ਨੌਜਵਾਨ ਤਰਲੋਚਨ ਸਿੰਘ ਨੇ ੧੯੫੫ ਵਿੱਚ ਅਕਾਲੀਆਂ ਵਿੱਚ ਸ਼ਾਮਲ ਹੋਕੇ ਚੰਗਾ ਦਖ਼ਲ ਬਣਾ ਲਿਆ ਤੇ ਜੱਥੇਦਾਰ ਅਖਵਾਉਂਦਾ ਰਿਹਾ। ਸਤੰਬਰ ੨੦੧੬ ਵਿੱਚ ਉਸ ਦੀ ਮੌਤ ਹੋਈ।
 ਉੱਧਰ ਕਈ ਦਹਾਕੇ ਲੋਕੀਂ ਸੰਤੋਖ ਸਿੰਘ ਦਾ ਸੂਰਜ ਪਰਕਾਸ਼ ਪੜ੍ਹਦੇ ਸੁਣਦੇ ਰਹੇ ਤੇ ਵੱਖ ਵੱਖ ਪਰਚਾਰਕਾਂ ਤੋਂ ਸਿੱਖ ਇਤਿਹਾਸ ਵੀ ਸੁਣਦੇ ਰਹੇ ਤੇ ਤਿੰਨ -ਚਾਰ ਪੁਸ਼ਤਾਂ ਮਗਰੋਂ ਲੋਕ ਧੁੰਮੇ ਤੇ ਦਰਬਾਰੀ ਨੂੰ ਭੁੱਲ ਗਏ ਤੇ ਗੰਗੂ ਗੰਗੂ ਕਰਨ ਲੱਗ ਪਏ। ਕਵੀਆਂ ਨੇ ਗੰਗੂ ਨੂੰ ਹੋਰ ਵੀ ਪ੍ਰਸਿੱਧ ਕਰ ਦਿੱਤਾ। 
 ਪਰ ੧੯੮੩ ਵਿੱਚ ਜਦ ਪਿਆਰਾ ਸਿੰਘ ਪਦਮ ਨੇ ਸਵਰੂਪ ਸਿੰਘ ਕੋਸ਼ਿਸ਼ ਦੀ ਪੁਸਤਕ "ਗੁਰੂ ਕੀਆਂ ਸਾਖੀਆਂ" ਛਾਪੀ ਅਤੇ ਉਨ੍ਹੀ ਦਿਨੀ ਹੀ ਪੁਸਤਕ "ਗੁਰੁ ਕੇ ਸੁਤਨ ਕੀ" ਦਾ ਖਰੜਾ ਵੀ ਛਪ ਗਿਆ ਤਾਂ ਇਸ ਟੱਬਰ ਨੂੰ ਫਿਰ ਡਰ ਲੱਗਣ ਲੱਗ ਪਿਆ ਕਿ ਕਿਧਰੇ ਸਾਡਾ ਭੇਤ ਹੀ ਨਾ ਖੁੱਲ੍ਹ ਜਾਵੇ। ਇਸ ਕਰਕੇ ਤਰਲੋਚਨ ਸਿੰਘ ਨੇ ਆਪਣੇ ਮੁੰਡੇ ਹਰਨਾਮ ਸਿੰਘ ਧੁੰਮਾਂ ਨੂੰ ਟਕਸਾਲੀਆ ਚੌਂਕ ਮਹਿਤਾ ਭੇਜ ਦਿੱਤਾ। ਹਰਨਾਮ ਸਿੰਘ ਨੇ ਉੱਥੇ ਜਾ ਕੇ ਅੰਮ੍ਰਿਤ ਛਕ ਲਿਆ ਤੇ ਬਾਬਾ ਠਾਕਰੁ ਸਿੰਘ ਦਾ ਗੜਵਈ ਬਣ ਗਿਆ। ਉਸ ਮਗਰੋਂ ਉਸ ਦੀ ਕਹਾਣੀ ਸਭ ਜਾਣਦੇ ਹਨ ਕਿ ਕਿਵੇਂ ਉਸ ਨੇ ਸਾਬਕਾ ਪੁਲਸ ਮੁਖੀ ਕੇ.ਪੀ ਸਿੰਘ ਗਿੱਲ ਰਾਹੀਂ ਪਾਸਪੋਰਟ ਪ੍ਰਾਪਤ ਕੀਤਾ ਅਤੇ ਅਮਰੀਕਾ ਦਾ ਵੀਜ਼ਾ ਲਿਆ ਅਤੇ ਕਿਵੇਂ ਉਹ ਦਮਦਮੀ ਟਕਸਾਲ ਦਾ ਮੁਖੀ ਬਣਿਆ?
 ਇਹ ਹੈ ਸੱਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਦਾ। ਇਹ ਉਹੀ ਟੱਬਰ ਹੈ ਜਿਸ ਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਕੇ ਸ਼ਹੀਦ ਕਰਵਾਇਆ ਸੀ। ਹੁਣ ਵੀ ਜਦ ਵੀ ਕੋਈ ਧੁੰਮਾਂ ਤੇ ਦਰਬਾਰੀ ਦਾ ਨਾਂ ਲੈਂਦਾ ਹੈ ਤਾਂ ਇਹਦੇ ਚਿਹਰੇ ਦਾ ਰੰਗ ਉਡ ਜਾਂਦਾ ਹੈ।
(ਲੇਖਕ ਦਲੀਪ ਸਿੰਘ)
___________________________

 ਭਾਈ ਸਰੂਪ ਸਿੰਘ ਕੌਸ਼ਿਸ਼ ਕ੍ਰਿਤ ਸਰਦਾਰ *ਪਿਆਰਾ ਸਿੰਘ ਪਦਮ ਸੰਪਾਦਿਤ ਗੁਰੂ ਕੀਆਂ ਸਾਖੀਆਂ ਪੁਸਤਕ (2008 ਐਡੀਸ਼ਨ) ਹੈ। ਇਸ ਪੁਸਤਕ ਦੇ ਪੰਨਾ 154 ਦੀ ਪਹਿਲੀ ਲਾਈਨ ਵਿੱਚ ਲਿਖਿਆ ਹੈ:-* 
 "ਉਧਰ ਗੁਰੂ ਜੀ ਨੇ ਪ੍ਰਿਥਮੇਂ ਮਾਤਾ ਗੁਜਰੀ ਤੇ ਦੋਇ ਨਿਕੇ ਸਾਹਿਬਜ਼ਾਦੇ - ਸਾਹਿਬ ਜ਼ੋਰਾਵਰ ਸਿੰਘ ਤੇ ਫਤੇ ਸਿੰਘ, ਏਕ ਦਾਸ ਤੇ ਦਾਸੀ ਸਮੇਤ ਸਰਸਾ ਨਦੀ ਪਾਰ ਕੀਆ।"
 ਅੱਗੇ ਪੰਨਾ 155 ਤੇ ਲਿਖਿਆ ਹੈ:-
 "ਸਤਿਗੁਰਾਂ ਚੌਧਰੀ ਬੁਧੀ ਚੰਦ ਸੇ ਕਹਿ ਕੇ ਕੁਮੇ ਮਾਸਕੀ ਕੋ ਬੁਲਾਇ ਭੇਜਾ। ਪੂਛਾ, 'ਭਾਈ! ਤੇਰੇ ਗ੍ਰਹਿ ਮੇਂ ਮਾਤਾ ਗੁਜਰੀ ਜੀ ਤੇ ਉਨ ਕੇ ਗੈਲ ਦੋ ਸਾਹਿਬਜ਼ਾਦੇ ਛੋਟੇ ਆਏ ਥੇ, ਅਬ ਕਹਾਂ ਹੈਂ?'
 ਉਸ ਹਾਥ ਬਾਂਧ ਬੇਨਤੀ ਕੀ, ਜੀ ਗਰੀਬਨਿਵਾਜ਼! ਉਹ ਆਜ ਫਜ਼ਰੇ ਯਹਾਂ ਸੇ ਚੋਂਤੇ ਗਾਉਂ ਕੀ ਤਰਫ਼ ਚਲੇ ਗਏ ਹੈਂ। ਉਨ ਕੀ ਗੈਲ ਸਹੇੜੀ ਗ੍ਰਾਮ ਕੇ ਦੋ ਹਜ਼ੂਰੀ ਮਸੰਦ ਹੈਂ, ਜਿਨ੍ਹਾਂ ਆਪਨਾ ਨਾਮ ਧੂਮਾਂ ਤੇ ਦਰਬਾਰੀ ਬਤਾਇਆ ਸੀ।"1.
 ਪੰਨਾ 155 ਤੇ ਹੇਠ ਲਿਖਿਆ ਫੁਟਨੋਟ ਹੈ:-
 1. 'ਕਥਾ ਗੁਰੂ ਜੀ ਕੇ ਸੁਤਨ ਕੀ' ਕਿਰਤ ਕਵਿ ਦੂੱਨਾ ਸਿੰਘ ਹੰਡੂਰੀ ਵਿਚ ਇਹੋ ਬਿਉਰਾ ਦਿਤਾ ਹੈ। ਦੁੱਨਾ ਸਿੰਘ ਤਖਣੇਟਾ ਤੇ ਇਸ ਦੀ ਪਤਨੀ ਸੁਭਿਖੀ ਜਿਨ੍ਹਾਂ ਨੂੰ ਕਰਤਾ ਨੇ ਦਾਸ ਤੇ ਦਾਸੀ ਲਿਖਿਆ ਹੈ, ਇਹ ਦੋਵੇਂ ਚਮਕੌਰ ਤਕ ਮਾਤਾ ਗੁਜਰੀ ਜੀ ਦੇ ਨਾਲ ਸਨ।
                       ************
____________________________

   *ਪ੍ਰੋਫ਼ੈਸਰ ਪਿਆਰਾ ਸਿੰਘ ਪਦਮ ਦੀ ਪੁਸਤਕ 'ਚਾਰ ਸਾਹਿਬਜ਼ਾਦੇ' ਵਿੱਚੋਂ* 
 *ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ* 
 ਬਾਬਾ ਜ਼ੋਰਾਵਰ ਸਿੰਘ ਦਾ ਜਨਮ ਮੱਘਰ ਸੁਦੀ 3, 1753 ਬਿ: ਤੇ ਬਾਬਾ ਫ਼ਤਹਿ ਸਿੰਘ ਦਾ ਜਨਮ ਫੱਗਣ ਸੁਦੀ ਏਕਾਦਸੀ 1755 ਬਿ: ਨੂੰ ਮਾਤਾ ਜੀਤੋ ਜੀ ਦੀ ਕੁੱਖੋਂ ਅਨੰਦਪੁਰ ਵਿਚ ਹੋਇਆ। ਦੋਨਾਂ ਦੀ ਸ਼ਹੀਦੀ ਸਰਹੰਦ ਵਿਖੇ 3 ਪੋਹ 1762 ਬਿ: ਨੂੰ ਹੋਈ ਸੀ। ਆਪ ਦੇ ਸ਼ਹੀਦੀ ਸਥਾਨ ਦਾ ਨਾਂ 'ਫਤਿਹਗੜ੍ਹ' ਪ੍ਰਸਿੱਧ ਹੈ।
 ਬਾਬਾ ਫ਼ਤਹਿ ਸਿੰਘ ਦਾ ਨਿਹੰਗ ਸਿੰਘਾਂ ਵਿੱਚ ਵਿਸ਼ੇਸ਼ ਆਦਰ ਹੈ। ਰਵਾਇਤ ਹੈ ਕਿ ਇਨ੍ਹਾਂ ਦੇ ਨਿੱਕੇ ਦੁਮਾਲੇ ਦੀ ਰੀਸ ਨਿਹੰਗਾਂ ਵਿਚ ਦੁਮਾਲਾ ਸਜਾਉਣ ਦਾ ਰਿਵਾਜ ਪਿਆ।
 ਦੋਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਪੁਰਾਣਾ ਵਰਣਨ ਭਾਈ ਦੁੱਨਾ ਸਿੰਘ ਹੰਡੂਰੀਏ ਨੇ 'ਕਥਾ ਗੁਰੂ ਜੀ ਕੇ ਸੁਤਨ ਕੀ' ਵਿਚ ਕੀਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਚਮਕੌਰ ਦੀ ਜੰਗ ਸਮੇਂ ਦੋਂਵੇ ਸਾਹਿਬਜ਼ਾਦੇ, ਮਾਤਾ ਗੁਜਰੀ, ਇਕ ਦਾਸੀ ਅਤੇ ਭਾਈ ਦੁੱਨਾ ਸਿੰਘ - ਪੰਜੇ, ਕੁੰਭੇ ਮਾਸ਼ਕੀ ਦੇ ਘਰ ਚਮਕੌਰ ਠਹਿਰੇ ਹੋਏ ਸਨ ਜਿਥੇ ਇਕ ਲੱਛਿਮੀ ਨਾਮੀ ਬ੍ਰਾਹਮਣੀ ਇਨ੍ਹਾਂ ਨੂੰ ਰੋਟੀ ਪਾਣੀ ਖਿਲਾਉਂਦੀ ਰਹੀ। ਇਸ ਗੱਲ ਦਾ ਪਤਾ ਸਹੇੜੀ ਦੇ ਰਹਿਣ ਵਾਲੇ ਦੋ ਬ੍ਰਾਹਮਣ ਮਸੰਦਾਂ - ਦਰਬਾਰੀ ਤੇ ਧੂਮੇ ਨੂੰ ਲੱਗਾ, ਉਹ ਮਾਤਾ ਜੀ ਨੂੰ ਆਪਣੇ ਨਾਲ ਲੈ ਗਏ, ਪਰ ਖੁਰਜੀ ਦੇਖ ਕੇ ਉਨ੍ਹਾਂ ਦੀ ਨੀਅਤ ਬਦਲ ਗਈ। ਕਹਿਣ ਲੱਗੇ, 'ਅਸੀਂ ਅੱਗੇ ਨਹੀਂ ਜਾਂਦੇ, ਰੋਪੜ ਵੱਲ ਸ਼ਾਹੀ ਲਸ਼ਕਰ ਹੈ।' ਇਉਂ ਕਹਿ ਕੇ ਇਹ ਆਪਣੇ ਸਹੇੜੀ ਪਿੰਡ ਲੈ ਆਏ, ਰਾਤ ਨੂੰ ਖੁਰਜੀ ਲੁਕੋ ਦਿੱਤੀ ਤੇ ਮਾਤਾ ਜੀ ਦੇ ਪੁੱਛਣ 'ਤੇ ਝਗਣਨ ਲੱਗ ਪਏ। ਅਖ਼ੀਰ ਇਨ੍ਹਾਂ ਮਾਤਾ ਜੀ ਨੂੰ ਘਰੋਂ ਬਾਹਰ ਕਰ ਦਿੱਤਾ, ਗੱਲ ਬਾਹਰ ਨਿਕਲ ਗਈ। ਮੋਰਿੰਡੇ ਇਤਲਾਹ ਦੇ ਕੇ ਗ੍ਰਿਫ਼ਤਾਰ ਕਰਾ ਦਿੱਤਾ ਗਿਆ ਤੇ ਉਥੇ ਸੁੱਚਾ ਨੰਦ ਪੁਰੀ ਦੀ ਪ੍ਰੇਰਨਾ ਤੇ ਨਵਾਬ ਵਜ਼ੀਰ ਖਾਂ ਦੇ ਹੁਕਮ ਨਾਲ ਦੋਹਾਂ ਸਾਹਿਬਜ਼ਾਦਿਆਂ ਨੂੰ ਕਟਾਰ ਨਾਲ ਸ਼ਹੀਦ ਕੀਤਾ ਗਿਆ। ਮਾਤਾ ਵੈਸੇ ਪ੍ਰਾਣ ਤਿਆਗ ਗਈ ਤੇ ਪਿੱਛੋਂ ਟੋਡਰ ਮੱਲ ਕਪੂਰ ਨੇ ਸਤਿਕਾਰ ਨਾਲ ਇਨ੍ਹਾਂ ਸਭ ਦਾ ਸਸਕਾਰ ਕੀਤਾ, ਜਿਥੇ ਕਿ ਜੋਤੀ ਸਰੂਪ ਗੁਰਦੁਆਰਾ ਹੈ।
 ਇਸ ਵਿਚ ਗੰਗੂ ਰਸੋਈਏ ਦਾ ਨਾਮ ਕਿਧਰੇ ਨਹੀਂ ਆਇਆ। ਹੋ ਸਕਦਾ ਹੈ ਕਿ ਇਹ ਸਹੇੜੀ ਦੇ ਬ੍ਰਾਹਮਣ ਧੂਮਾ ਤੇ ਦਰਬਾਰੀ ਵਿੱਚੋਂ ਹੀ ਕਿਸੇ ਦਾ ਨਾਮ ਪਰਿਵਰਤਨ ਹੋ ਗਿਆ ਹੋਵੇ। ਨਾ ਹੀ ਖੇੜੀ ਕੋਈ ਪਿੰਡ ਹੈ ਜੋ ਕਿ ਆਮ ਦੁਹਰਾਇਆ ਜਾਂਦਾ ਹੈ।  ਦਰਅਸਲ ਸਿੱਖ ਗੁੱਸੇ ਨਾਲ 'ਸਹੇੜੀ ਉਖੇੜੀ' ਕਿਹਾ ਕਰਦੇ ਸਨ ਤੇ ਉਸ ਤੋਂ 'ਖੇੜੀ' ਨਾਮ ਪ੍ਰਚਿਲਤ ਹੋਇਆ ਲੱਗਦਾ ਹੈ। ਹੁਣ ਵੀ ਇਸ ਪਿੰਡ ਦਾ ਨਾਮ ਸਹੇੜੀ ਹੀ ਹੈ।  ...........  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.