ਸੰਗਤ ਵਿਚ ਅਸ਼ਲੀਲ ਕਥਾ ?
ਹਰਦੇਵ ਸਿੰਘ, ਜੰਮੂ
ਕਹਿੰਦੇ ਹਨ ਕਿ ਚਰਿਤ੍ਰੋਪਾਖਿਆਨ ਦੀ ਕਥਾ ਸੰਗਤ ਵਿਚ ਨਹੀਂ ਹੋ ਸਕਦੀ ! ਸਚ ਵੀ ਹੈ । ਕੋਂਣ ਸੱਜਣ ਹੈ ਜੋ ਸੰਗਤ ਵਿਚ ਉਹ ਗਲਾਂ ਕਰ ਸਕੇ ਜੋ ਪਾਖਿਆਨਾਂ ਵਿਚ ਵਰਨਿਤ ਹਨ ? ਚੁਨੌਤੀ ਦਿੱਤੀ ਜਾਂਦੀ ਹੈ ਕਿ ਭਾਈ ਜ਼ਰਾ ਪਾਖਿਆਨਾਂ ਦੀ ਕਥਾ ਆਪਣੀਆਂ ਧੀਆਂ-ਭੇਣਾਂ ਦੇ ਸਾ੍ਹਮਣੇ ਕਰ ਕੇ ਵਖਾਉ !!! ਪਰ ਵਚਿੱਤਰ ਗਲ ਹੈ ਕਿ ਇਸ ਚੁਨੌਤੀ ਦੀ ਦੁਹਾਈ ਪਾਉਣ ਵਾਲੇ ਸੱਜਣ, ਆਪ ਧੀਆਂ-ਭੇਣਾਂ ਦੇ ਸਾਹਮਣੇ ਆਏ ਦਿਨ ਪਾਖਿਆਨ ਦੀ ਕਥਾ ਕਰਦੇ ਰਹਿੰਦੇ ਹਨ । ਅੱਜ ਧੀਆਂ-ਭੇਣਾਂ ਇੰਟਰ ਨੇਟ ਤੇ ਪੜਦੀਆਂ ਹਨ । ਨਹੀਂ ?
ਜ਼ਰਾ ਕੋਈ ਪੁੱਛੇ ਕਿ ਭਾਈ ਜੇਕਰ ਪਾਖਿਆਨ ਦੀ ਕਥਾ ਧੀਆਂ ਭੇਣਾਂ ਜਾਂ ਸੰਗਤ ਵਿਚ ਨਹੀਂ ਕੀਤੀ ਜਾ ਸਕਦੀ ਤਾਂ ਆਏ ਦਿਨ ਤੁਹਾਡੇ ਵਲੋਂ ਕਥਾ ਦਾ ਮਤਲਬ ? ਜਵਾਬ ਮਿਲੇਗਾ ਕਿ ਭਾਈ ਸੰਗਤ ਨੂੰ ਸੁਚੇਤ ਕਰਨ ਲਈ ਐਸੀ ਕਥਾ ਜ਼ਰੂਰੀ ਹੈ! ਵੈਸੇ ਸੰਸਾਰ ਦੇ ੯੯.੯੯% ਤੋ ਵੀ ਵੱਧ ਨਸ਼ੇੜੀ ਅਤੇ ਕਾਮ ਕਰਨ ਵਾਲੇ ਬੰਦੇਆਂ ਨੇ ਆਪਣੇ ਜੀਵਨ ਵਿਚ ਕਦੇ ਵੀ ਪਾਖਿਆਨ ਨਹੀਂ ਪੜੇ । ਫਿਰ ਉਹ ਨਸ਼ੇੜੀ ਅਤੇ ਕਾਮੁਕ ਕਿਵੇਂ ਹੋ ਗਏ ? ਚਲੋ ਖ਼ੈਰ ਇਸਦਾ ਮਤਲਬ ਇਹ ਹੋਇਆ ਕਿ ਸੰਗਤ ਵਿਚ ਐਸੀ ਕਥਾ ਜ਼ਰੂਰੀ ਹੈ ਤਾਂਕਿ ਸੰਗਤ ਅਸ਼ਲੀਲਤਾ ਤੋਂ ਬਚ ਸਕੇ ?
ਪਰ ਜੇਕਰ ਕਲ ਨੂੰ ਕੋਈ ਸੁਚੇਤ ਕਰਨ ਦੇ ਬਹਾਨੇ ਚਸਕਾ ਪੁਰਾ ਕਰਨ ਲਗ ਜਾਏ ਤਾਂ ਕੀ ਕਹਾਂਗੇ ? ਕੁੱਝ ਸੱਜਣ ਇੱਕਲੇ ਬੈਠ ਕੇ ਪਾਖਿਆਨ ਪੜਦੇ ਰਹਿੰਦੇ ਹਨ ਅਤੇ ਲੋਕਾਂ ਨੂੰ ਦੱਸਦੇ ਹਨ ਕਿ ਪਾਖਿਆਨ ਪੜਨ ਨਾਲ ਬੰਦਾ ਅਸ਼ਲੀਲ ਅਤੇ ਕਾਮੁਕ ਹੁੰਦਾ ਗਲਤ ਗੱਲਾਂ ਸਿੱਖਦਾ ਹੈ । ਸਵਾਲ ਇਹ ਹੈ ਕਿ ਨਿਤ ਪਾਖਿਆਨ ਪੜਨ ਵਾਲੇ ਆਪਣੇ ਹੀ ਕਹੇ ਅਨੁਸਾਰ ਖ਼ੁਦ ਅਸ਼ਲੀਲ ਜਾਂ ਕਾਮੁਕ ਕਿਉਂ ਨਾ ਸਮਝੇ ਜਾਣ ?
ਹੁਣ ਉਹ ਕਹਿੰਣ ਗੇ ਕਿ ਅਸੀਂ ਤਾਂ ਆਪਣੀ ਜਾਣਕਾਰੀ ਵਿਚ ਵਾਧਾ ਕਰਨ ਲਈ ਪਾਖਿਆਨ ਪੜਦੇ ਹਾਂ ਅਤੇ ਇਸ ਲਈ ਵੀ ਕਿ ਸੰਗਤ ਨੂੰ ਇਸ ਬਾਰੇ ਸੁਚੇਤ ਕੀਤਾ ਜਾਏ !
ਵਾਹ ਭਈ ਵਾਹ ਗਲ ਤਾਂ ਧਰਤੀ ਵਾਂਗ ਗੋਲ ਹੋ ਗਈ । ਪਹਿਲਾਂ ਚੁਨੋਤੀ ਦਿੰਦੇ ਕਹਿੰਦੇ ਹਨ ਕਿ ਜ਼ਰਾ ਧੀਆਂ-ਭੇਣਾਂ ਸਾਹਮਣੇ ਪਾਖਿਆਨ ਦੀ ਕਥਾ ਕਰ ਕੇ ਵਖਾਉ ਫਿਰ ਆਪ ਹੀ ਧੀਆਂ-ਭੇਣਾਂ ਸਾਹਮਣੇ ਉਸ ਦੀ ਵਿਸਤਾਰ ਨਾਲ ਕਥਾ ਕਰਦੇ ਹਨ । ਪਹਿਲਾਂ ਕਹਿੰਦੇ ਹਨ ਕਿ ਪਾਖਿਆਨ ਪੜੇ ਬੰਦਾ ਕਿਰਦਾਰ ਤੋਂਹੀਨ ਹੁੰਦਾ ਹੈ ਪਰ ਆਪ ਪਾਖਿਆਨ ਪੜ-ਪੜ ਕੇ ਲੋਕ ਭਲਾਈ ਦੇ ਝੰਡਾ ਬਰਦਾਰ ਅਤੇ ਉੱਚੇ ਕਿਰਦਾਰ ਵਾਲੇ ਹੋਗਏ? ਕਿਵੇਂ ? ਇਕ ਸੱਜਣ ਜੀ ਕਹਿਣ ਲਗੇ ਕਿ ਪਾਖਿਆਨ ਪੜਨ ਨਾਲ ਬੰਦਾ ਕਾਮ ਸਿੱਖਦਾ ਹੈ । ਮੈਂ ਪੁੱਛਿਆ ਕਿ ਰੋਜ਼ ਪਾਖਿਆਨ ਪੜਾਉਂਣ ਨਾਲ ਬੰਦੇ ਕਾਮ ਨਹੀਂ ਸਿੱਖਣ ਗੇ ? ਆਪ ਜੀ ਨੇ ਤਾਂ ਪਾਖਿਆਨ ਪੜਾਉਣ ਦੀਆਂ ਕਲਾਸਾਂ ਲਗਾ ਲਈਆਂ ਹਨ ਅਤੇ ਉਸ ਨੂੰ ਲਾਹੇ ਵੰਦ ਉਪਰਾਲਾ ਕਹਿੰਦੇ ਹੋ ? ਸੱਜਣ ਜੀ ਨੂੰ ਇਕ ਸਵਾਲ ਮੈਂ ਹੋਰ ਪੁੱਛਿਆ- ਭਾਈ ਸਾਹਿਬ ਮੈਂ ਤਾਂ ਪਾਖਿਆਨ ਨਹੀਂ ਪੜੇ ਪਰ ਆਪ ਜੀ ਨੇ ਪਾਖਿਆਨ ਕਦੋਂ ਪੜੇ ? ਕਹਿਣ ਲਗੇ- ਚਾਰ-ਪੰਜ ਸਾਲ ਪਹਿਲਾਂ