ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 1)
ਕਾਰਜੁ ਦੇਹਿ ਸਵਾਰਿ ਸਤਿਗੁਰ ਸਚੁ ਸਾਖੀਐ॥ (91/8)
ਪਉੜੀ ॥
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥
ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥
ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥
ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥20॥ (91)
ਜਿਹੜਾ ਕੰਮ ਤੋੜ-ਚਾੜ੍ਹਨ ਦੀ ਇੱਛਾ ਹੋਵੇ, ਉਸ ਦੀ ਪੂਰਨਤਾ ਲਈ ਪ੍ਰਭੂ ਕੋਲ ਬੇਨਤੀ ਕਰਨੀ ਚਾਹੀਦੀ ਹੈ, ਇਸ ਤਰ੍ਹਾਂ ਸ਼ਬਦ ਗੁਰੂ ਦੀ ਸਿiਖਆ ਦੀ ਰਾਹੀਂ, ਸਦਾ-ਥਿਰ ਪ੍ਰਭੂ ਕਾਰਜ ਸਵਾਰ ਦਿੰਦਾ ਹੈ। ਸੰਤ-ਜਨਾਂ ਦੀ ਸੰਗਤ ਵਿਚ ਨਾਮ-ਖਜ਼ਾਨਾ ਮਿਲਦਾ ਹੈ, ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੱਖ ਸਕੀਦਾ ਹੈ। ਸੋ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ, ਹੇ ਡਰ ਨਾਸ ਕਰਨ ਵਾਲੇ ਤੇ ਦਇਆ ਕਰਨ ਵਾਲੇ ਹਰੀ, ਦਾਸ ਦੀ ਲਾਜ ਰੱਖ ਲੈ। ਹੇ ਨਾਨਕ, ਇਸ ਤਰ੍ਹਾਂ ਪ੍ਰਭੂ ਦੀ ਸਿਫਤ-ਸਾਲਾਹ ਕੀਤਿਆਂ, ਅਲੱਖ ਪ੍ਰਭੂ ਨਾਲ ਸਾਂਝ ਪਾ ਲਈਦੀ ਹੈ ।20।
ਗੁਰੂ ਸਾਹਬਿ ਦੀ ਬਖਸ਼ਿਸ਼,ਪ੍ਰਭੂ ਪਰਮਾਤਮਾ ਦਾ ਸ਼ਾਬਦਕਿ ਚਿਤ੍ਰ ਜਿਸ ਨੂੰ ਸਿੱਖ ਮੂਲ ਮੰਤ੍ਰ ਕਹਿੰਦੇ ਹਨ, ਕਿਉਂਕਿ ਗੁਰਮਤਿ ਵਿਚ ਮੰਤ੍ਰ ਦੇ ਕਿਸੇ ਵੀ ਰੂਪ ਦਾ ਕੋਈ ਵਿਧਾਨ ਨਹੀਂ ਹੈ, ਇਸ ਲਈ ਕੁਝ ਸਿੱਖ ਮੰਤ੍ਰ ਦੀ ਵਿਆਖਿਆ, ਮੁਢਲਾ ਉਪਦੇਸ਼
ਵੀ ਕਰਦੇ ਹਨ । ਪਰ ਇਹ ਸਿੱਖੀ ਦੇ ਸਿਧਾਂਤ ਤੇ ਖਰਾ ਨਹੀਂ ਉਤਰਦਾ । ਜਦ ਤਕ ਸੂਝਵਾਨ ਸਿੱਖ ਇਸ ਵਿਚ ਸੋਧ ਨਹੀਂ ਕਰ ਲੈਂਦੇ, ਤਦ ਤੱਕ ਇਸ ਨੂੰ ਆਪਾਂ ਸ਼ਾਬਦਕਿ ਚਤਿ੍ ਹੀ ਕਹਾਂਗੇ ਕਿਉਂਕਿ ਗੁਰੂ ਸਾਹਿਬ ਨੇ ਸ਼ਬਦਾਂ ਨਾਲ ਉਸ ਪ੍ਰਭੂ ਦਾ iਜਸ ਦਾ ਕੋਈ ਰੂਪ-ਰੇਖ-ਰੰਗ ਨਹੀਂ ਹੈ ਅiਜਹw iਚਤR ਖਚਿAw ਹੈ ਜਿਸ ਆਸਰੇ ਅਸੀਂ ਸਹਿਜੇ ਹੀ ਪਰਮਾਤਾਮਾ ਅਤੇ ਉਸ ਦੀ ਕਿਰਤ ਵਿਚਲੇ ਫਰਕ ਨੂੰ ਪਛਾਣ ਸਕਦੇ ਹਾਂ ।
ੴ = ਇਸ ਤੋਂ ਗੁਰਬਾਣੀ ਦੀ ਸ਼ੁਰੂਆਤ ਹੁੰਦੀ ਹੈ, ਇਹ ਦੋ ਅੱਖਰਾਂ ਦਾ ਸੁਮੇਲ ਹੈ, ੧" ਅਤੇ ਓ (ਓਅੰਕਾਰ)
੧ = ਅਕਾਲ ਪੁਰਖ, ਕਰਤਾ ਪੁਰਖ, ਜਿਸ ਨੇ ਸ੍ਰਿਸ਼ਟੀ ਦੀ ਇਹ ਸਾਰੀ ਖੇਡ ਰਚੀ ਹੈ, ਆਪਣੇ ਅੰਦਰੋਂ ਹੀ ਪੈਦਾ ਕੀਤੀ ਹੈ । ਹਰ ਵੇਲੇ ਉਸ ਦੀ ਪਾਲਣਾ, ਦੇਖ-ਭਾਲ ਕਰਦਾ ਹੈ । ਇਸ ਦਾ ਅੰਤ ਕਰਨ ਦੀ ਸਮਰਥਾ ਵੀ, ਉਸ ੧ ਵਿਚ ਹੀ ਹੈ । ਇਸ ਕੰਮ ਵਿਚ ਉਸ ਦਾ ਕੋਈ ਭਾਈਵਾਲ, ਕੋਈ ਸਲਾਹ-ਕਾਰ ਜਾਂ ਕੋਈ ਕਾਰਿੰਦਾ ਵੀ ਨਹੀਂ ਹੈ । ਇਹ ਸਾਰਾ ਕੰਮ ਕਰਨ ਵਾਲਾ ਕੇਵਲ ਉਹ ਆਪ ਹੀ ਆਪ ਹੈ । ਅਗਿਆਨਤਾ ਵੱਸ ਬੰਦਿਆਂ ਨੇ ਉਸ ਦੇ ਨਾਵਾਂ ਦੇ ਆਧਾਰ ਤੇ ਉਸ ਵਿਚ ਵੀ ਵੰਡੀਆਂ ਪਾਈਆਂ ਹੋਈਆਂ ਹਨ , ਜਿਸ ਤੋਂ ਬਚਣ ਲਈ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ ।
ਗੁਰਬਾਣੀ ਵਿਚ ਉਸ ਦੇ ਸਾਰੇ ਨਾਮ ਪਰਵਾਨ ਹਨ , ਪਰ ਬੰਦਿਆਂ ਨੂੰ ਰੱਬ ਕਰ ਕੇ ਮੰਨਣ ਤੋਂ ਗੁਰਬਾਣੀ ਸਖਤੀ ਨਾਲ ਵਰਜਦੀ ਹੈ , ਜਿਵੇਂ ਸਾਰੀ ਸ੍ਰਿਸ਼ਟੀ ਵਿਚ ਰਮੇ ਹੋਏ ਰਾਮ ਨੂੰ ਤਾਂ ਗੁਰਬਾਣੀ ਪੂਰੀ ਮਾਨਤਾ ਦੇਂਦੀ ਹੈ , ਪਰ ਦਸ਼ਰਥ ਪੁਤ੍ਰ ਰਾਮ ਨੂੰ , ਰੱਬ ਵਜੋਂ ਮਾਨਤਾ ਨਹੀਂ ਦੇਂਦੀ ।
ਗੁਰਬਾਣੀ iਵਚਲੀ ਇਕ ਬਹੁਤ ਹੀ ਛੋਟੀ iਜਹI ਤੁਕ , ਦਸ਼ਰਥ ਪੁਤ੍ਰ ਰਾਮ ਅਤੇ ਸਰਬ-ਵਆਿਪਕ ਰਾਮ ਵਚਿਲੇ ਜ਼ਮੀਨ ਆਸਮਾਨ ਦੇ ਫਰਕ ਨੂੰ ਪੂਰੀ ਤਰ੍ਹਾਂ ਉਜਾਗਰ ਕਰਦੀ ਹੈ , ਪਤਾ ਨਹੀਂ ਸਾਡੇ ਪਰਚਾਰਕ , ਅਜਹਿੀਆਂ ਚੀਜ਼ਾਂ ਨੂੰ ਕਉਿਂ ਨਹੀਂ ਜਨਤਕ ਕਰਨਾ ਚਾਹੁੰਦੇ ?
ਤੁਕ ਇਵੇਂ ਹੈ
ਰਾਮਾ ਰਮ ਰਾਮੈ ਅੰਤੁ ਨ ਪਾਇਆ ॥ (੧੩੧੯ )
ਹਰ ਥਾਂ iਵਆਪਕ , ਰਮੇ ਹੋਏ ਰਾਮ ਦਾ , (ਦਸ਼ਰਥ ਪੁਤ੍ਰ) ਰਾਮ ਨੇ ਅੰਤ ਨਹੀਂ ਪਾਇਆ ।
(ਜੇ ਪਾਇਆ ਹੁੰਦਾ ਤਾਂ ਸਰੂਪ-ਨਖਾਂ ਨਾਲ ਬਦ-ਤਮੀਜ਼ੀ ਕਰਨ ਦੀ iਹੱਮਤ ਨਾ ਪੈਂਦੀ)
ਇਸ ਦਾ ਹੀ ਇਕ ਰੂਪ ਇਹ ਵੀ ਹੈ ,
ਰਾਮਾ ਰਮ ਰਾਮੋ ਰਾਮੁ ਰਵੀਜੈ ॥
ਸਾਧੂ ਸਾਧ ਸਾਧ ਜਨ ਨੀਕੇ iਮਲਿ ਸਾਧੂ ਹiਰ ਰੰਗੁ ਕੀਜੈ ॥1॥ ਰਹਾਉ ॥ (੧੩੨੪)
ਹੇ ਭਾਈ iਸਰਫ ਤੇ iਸਰਫ ਉਸ ਰਾਮ ਨੂੰ iਸਮਰਨਾ ਚਾਹੀਦਾ ਹੈ , ਜੋ ਰiਮਆ ਹੋਇਆ (ਸਰਬ-iਵਆਪਕ) ਹੈ । ਹੇ ਭਾਈ ਸਾਧੂ ਜਨਾਂ , ਸਤ-ਸੰਗੀਆਂ ਨੂੰ iਮਲ ਕੇ , ਪਰਮਾਤਮਾ ਦੇ iਮਲwਪ ਦਾ ਆਨੰਦ ਮਾਨਣਾ ਚਾਹੀਦਾ ਹੈ ।
ਚੰਦੀ ਅਮਰ ਜੀਤ ਸਿੰਘ (ਚਲਦਾ)