ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ)
ਚੰਡੀ ਦੁਰਗਾ ਦੇਵੀ ਕਿ ਵਹਿਸ਼ਿਆ ਬਨਾਮ ਅਨੂਪ ਕੁਆਰਿ ਗੁਰੂ ਗੋਬਿੰਦ ਸਿੰਘ ਜੀ ਨਾl (ਭਾਗ 1)
ਚੰਡੀ ਦੁਰਗਾ ਦੇਵੀ ਕਿ ਵਹਿਸ਼ਿਆ ਬਨਾਮ ਅਨੂਪ ਕੁਆਰਿ ਗੁਰੂ ਗੋਬਿੰਦ ਸਿੰਘ ਜੀ ਨਾl (ਭਾਗ 1)
Page Visitors: 1

 

ਚੰਡੀ ਦੁਰਗਾ ਦੇਵੀ ਕਿ ਵਹਿਸ਼ਿਆ ਬਨਾਮ ਅਨੂਪ ਕੁਆਰਿ ਗੁਰੂ ਗੋਬਿੰਦ ਸਿੰਘ ਜੀ ਨਾl (ਭਾਗ 1)         
ਜਦੋਂ ਤੋਂ ਹੀ ਸੁਰਤ ਸੰਭਲੀ ਅਤੇ ਪੜ੍ਹਨ ਲਿਖਣ ਦਾ ਸ਼ੌਕ ਪਿਆ ਹੈ ਇਹ ਸਵਾਲ ਕਈ ਵਾਰ ਮਨ ਵਿਚ ਆਇਆ ਕਿ ਦੇਵੀ ਡਾਂਨਸਰ ਕੁੜੀਆਂ ਵਾਂਗਰ ਕਪੜੇ ਕਿਉਂ ਪਾਉਂਦੀ ਹੈ? ਥੋੜਾ ਜਿਹਾ ਕਪੜਾ ਛਾਤੀਆਂ ਤੇ ਅਤੇ ਥੋੜਾ ਜਿਹਾ ਕਪੜਾ ਨੀਚੇ। ਅਸਲ ਵਿਚ ਇਹੀ ਸਚਾਈ ਸੀ ਏਸ ਦੇਵੀ ਦੀ। ਜਿਸ ਜ਼ਮਾਨੇ ਵਿਚ ਕਿਸੇ ਵਹਿਸ਼ਿਆ ਨੂੰ ਦੁਰਗਾ ਦੇਵੀ ਕਰਕੇ ਪ੍ਰਚਾਰਿਆ ਗਿਆ ਉਸ ਜ਼ਮਾਨੇ ਵਿਚ ਲਿਖਾਰੀ ਜਾਂ ਮੂਰਤੀਘਾੜਾ ਆਪਣੇ ਬਚਾਓ ਲਈ ਅਤੇ ਸਚਾਈ ਪੇਸ਼ ਕਰਨ ਲਈ ਇਹ ਕੰਮ ਕਰ ਗਿਆ ਹੋਵੇਗਾ ਜਿਵੇਂ ਚੌਟਾਲੇ ਦੇ ਮੁੱਖ ਮੰਤਰੀ ਹੁੰਦਿਆਂ, ਮਾਸਟਰਾਂ ਦੀ ਭਰਤੀ ਕਰਦਿਆਂ, ਵਿਦਿਆ ਮਹਿਕਮੇ ਦੇ ਕਿਸੇ ਅਧਿਕਾਰੀ ਨੇ u. p. (under pressure) ਲਿਖ ਕੇ ਆਪਣੇ ਦਸਤਖਤ ਕਰ ਦਿੱਤੇ ਅਤੇ ਚੌਟਾਲੇ ਵਰਗਿਆਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਵਿਦਿਆ ਮਹਿਕਮੇ ਦਾ ਅਫਸਰ ਆਪਣਾ ਬਚਾਓ ਕਿਵੇਂ ਕਰ ਰਿਹਾ ਹੈ।
ਇਕ ਵਾਰ ਕਿਸੇ ਅੰਧਵਿਸ਼ਵਾਸ਼ੀ ਭਗਤ ਨੇ ਕਿਸੇ ਪ੍ਰਚਾਰਕ ਦੀਆਂ ਗੱਲਾਂ ਤੋਂ ਪ੍ਰਭਾਵਤ ਹੋ ਕਿ ਕਥਾ ਤੋਂ ਬਾਅਦ ਮੱਲੋ ਮੱਲੀ ਕਥਾ-ਵਾਚਕ ਨੂੰ ਘਰ ਲਿਜਾ ਕੇ ਖਾਣਾ ਖੁਆਉਣਾ ਚਾਹਿਆ। ਕਥਾ ਵਾਚਕ ਨੇ ਬਥੇਰਾ ਕਿਹਾ ਭਾਈ ਜੇ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਹਨ ਤਾਂ ਆਪਾਂ ਗੱਲਾਂ ਹੀ ਹੋਰ ਕਰ ਲੈਂਦੇ ਹਾਂ ਤੇ ਖਾਣਾ ਮੈਂ ਲੰਗਰ ਵਿਚ ਹੀ ਛੱਕ ਲੈਂਦਾ ਹਾਂ ਪਰ ਉਹ ਅੰਧ ਵਿਸ਼ਵਾਸ਼ੀ ਨਾ ਮੰਨਿਆ। ਹਾਲੇ ਘਰ ਪਹੁੰਚ ਕੇ ਬੈਠੇ ਹੀ ਸੀ ਕਿ ਭਗਤ ਜੀ ਅਵਾਜ਼ ਦੇ ਕੇ ਆਪਣੀ ਪਤਨੀ ਨੂੰ ਕਹਿਣ ਲੱਗੇ ਕਿ ਗਿਆਨੀ ਜੀ ਆਏ ਹਨ ਪ੍ਰਸ਼ਾਦਾ ਤਿਆਰ ਕਰੋ ਤੇ ਉਹ ਆਪ ਗਿਆਨੀ ਜੀ ਵਾਸਤੇ ਪਾਣੀ ਲੈਣ ਚਲਾ ਗਿਆ। ਭਗਤ ਜੀ ਦੇ ਵਾਪਸ ਪਰਤਦਿਆਂ ਤਕ ਗਿਆਨੀ ਜੀ ਨੇ ਕਮਰੇ ਵਿਚ ਲੱਗੀਆਂ ਤਸਵੀਰਾਂ ਤੇ ਨਜ਼ਰ ਮਾਰ ਲਈ। ਗਿਆਨੀ ਜੀ ਨੇ ਪਾਣੀ ਦਾ ਗਲਾਸ ਖਾਲੀ ਕਰਦਿਆਂ ਸਾਰ ਹੀ ਅੰਧ-ਵਿਸ਼ਵਾਸ਼ੀ ਭਗਤ ਜੀ ਨੂੰ ਸਵਾਲ ਕੱਢ ਮਾਰਿਆ ਕਿ ਕੰਧ ਤੇ ਆਹ ਦੋ ਤਸਵੀਰਾਂ ਕੀਹਦੀਆਂ ਹਨ? ਭਗਤ ਜੀ ਬੜੇ ਉਤਸ਼ਾਹ ਨਾਲ ਦੱਸਣ ਲੱਗੇ ਕਿ ਆਹ ਤਸਵੀਰ ਬਾਬਾ ਬਾਲਕ ਨਾਥ ਜੀ ਦੀ ਹੈ ਅਤੇ ਆਹ ਦੁਰਗਾ ਦੇਵੀ ਜੀ ਦੀ ਹੈ। ਗਿਆਨੀ ਜੀ ਕਹਿਣ ਲੱਗੇ ਕਿ ਬਾਬਾ ਬਾਲਕ ਨਾਥ ਜੀ ਨੇ ਸਿਰਫ ਇਕ ਲੰਗੋਟੀ ਹੀ ਪਾਈ ਹੈ ਤੇ ਤੁਹਾਡੀ ਦੇਵੀ ਨੇ ਵੀ ਕੋਈ ਖਾਸ ਕਪੜਾ ਨਹੀਂ ਪਾਇਆ। ਭਾਈ ਜੇ ਤੁਹਾਡੇ ਬਾਬੇ ਨੇ ਦੇਵੀ ਦਾ ਬਲਾਤਕਾਰ ਕਰ ਦਿੱਤਾ ਤਾਂ ਕੀ ਹੋਵੇਗਾ? ਬਸ ਫਿਰ ਕੀ ਸੀ ਭਗਤ ਜੀ ਨੂੰ ਸੱਤੀਂ ਕਪੜੀਂ ਅੱਗ ਲੱਗ ਗਈ ਤੇ ਪਤਨੀ ਨੂੰ ਅਵਾਜ਼ ਮਾਰ ਕੇ ਕਹਿਣ ਲੱਗਾ,“ਪ੍ਰਸ਼ਾਦੇ ਦੀ ਲੋੜ ਨਹੀਂ, ਨਾ ਪਕਾਈਂਤੇ ਗਿਆਨੀ ਜੀ ਨੂੰ ਝੱਟ ਦੇਣੇ ਗੁਰਦੁਆਰੇ ਛੱਡ ਆਇਆ।
ਤੁਹਾਨੂੰ ਸੱਭ ਨੂੰ ਇਸ ਘਟਨਾ ਦੀ ਜਾਣਕਾਰੀ ਹੈ ਪਰ ਅਸਲੀਅਤ ਤੋਂ ਨਾਵਕਫ ਜ਼ਰੂਰ ਹੋ। 1971 ਦੀ ਭਾਰਤ ਪਾਕਿਸਤਾਨ ਦੀ ਲੜਾਈ ਅਤੇ ਬੰਗਲਾ ਦੇਸ਼ ਬਣਨ ਤੋਂ ਬਾਅਦ ਜਦੋਂ ਪਾਰਲੀਆਮਿੰਟ ਦਾ ਸ਼ੈਸ਼ਨ ਬੁਲਾਇਆ ਗਿਆ ਤਾਂ ਉਸ ਵਕਤ ਜਨ-ਸੰਗ ਦੇ ਲੀਡਰ, ਅਟਲ ਬਿਹਾਰੀ ਬਾਜਪਾਈ, ਨੇ ਇੰਦਰਾ ਗਾਂਧੀ ਨੂੰ ਸੰਬੋਧਨ ਕਰਕੇ ਕਿਹਾ ਕਿ ਇਹ ਸਾਡੀ ਨਵੀਂ ਦੁਰਗਾ(ਅਭੀਨਵ ਚੰਡੀ ਦੁਰਗਾ) ਹੈ। ਕਮਿਊਨਿਸਟ ਪਾਰਟੀ ਦੇ ਬਹੁਤ ਤਕੜੇ ਲੀਡਰ ਸੱਤਪਾਲ ਡਾਂਗ ਜੀ ਨੇ ਇਸ ਗੱਲ ਦਾ ਬਹੁਤ ਕਰੜੇ ਲਫਜ਼ਾਂ ਵਿਚ ਵਿਰੋਧ ਕੀਤਾ ਤੇ ਕਿਹਾ ਕਿ ਅਟਲ ਬਿਹਾਰੀ ਬਾਜ਼ਪਾਈ ਜੀ ਨੂੰ ਤਾਂ ਇਹ ਸਮਝ ਹੀ ਨਹੀਂ ਕਿ ਉਹ ਕੀ ਕਹਿ ਰਿਹਾ ਹੈ ਅਤੇ ਇੰਦਰਾ ਨੂੰ ਇਹ ਸਮਝ ਨਹੀਂ ਪਈ ਕਿ ਉਹ ਕੀ ਸੁਣ ਰਹੀ ਹੈਇਸ ਤੋਂ ਬਾਅਦ ਇੰਦਰਾ ਗਾਂਧੀ ਨੇ ਸੱਤਪਾਲ ਡਾਂਗ ਜੀ ਤੋਂ ਦੁਰਗਾ ਬਾਰੇ ਪੁੱਛ-ਤਾਛ ਕਰਕੇ, ਸਾਰੀ ਜਾਣਕਾਰੀ ਪ੍ਰਾਪਤ ਕਰਕੇ, ਪਾਰਲੀਆਮਿੰਟ ਵਿਚ ਕਿਹਾ ਕਿ ਮੈਂ ਇੰਦਰਾ ਹਾਂ ਤੇ ਇੰਦਰਾ ਹੀ ਰਹਿਣਾ ਚਾਹੁੰਦੀ ਹਾਂ, ਹੋਰ ਕੁੱਝ ਨਹੀਂ ਬਣਨਾ ਚਾਹੁੰਦੀ।
ਤੁਹਾਨੂੰ ਸੱਭ ਨੂੰ ਪਤਾ ਹੈ ਕਿ ਕੁੱਝ ਸਾਲ ਪਹਿਲਾਂ ਜੇ.ਐਨ.ਯੂ. (ਜਵਾਹਰ ਲਾਲ ਯੂਨੀਵਰਸਿਟੀ) ਦੇ ਵਿਹੜੇ ਵਿਚ ਕੋਈ ਰੌਲਾ-ਰੱਪਾ ਪਿਆ ਸੀ। ਕੁੱਝ ਵਿਦਿਆਰਥੀਆਂ ਨੁੰ ਕੁਟਿਆ-ਮਾਰਿਆ ਗਿਆ, ਕੁੱਝ ਕੁ ਤੇ ਦੇਸ਼ ਧਰੋਹੀ ਦੇ ਪਰਚੇ ਦਾਇਰ ਕੀਤੇ ਗਏ। ਵਿਦਿਆਰਥੀਆਂ ਅਤੇ ਦਿੱਲੀ ਦੀ ਆਮ ਆਦਮੀ ਸਰਕਾਰ ਨੇ ਵੀ ਰੌਲਾ ਪਾਇਆ ਕਿ ਅਸਲੀ ਰੀਕਾਰਡਿੰਗ ਪੇਸ਼ ਕੀਤੀ ਜਾਵੇ। ਪਰ ਇਹ ਨਹੀਂ ਹੋਇਆ ਕਿਉਂਕਿ ਇਹ ਮਾਮਲਾ ਕਿਸੇ ਸਾਜਿਸ਼ ਤੇ ਤਹਿਤ ਕੀਤਾ ਗਿਆ ਸੀ।
 ਅਸਲ ਵਿਚ ਉਹ ਕਹਾਣੀ ਕੀ ਸੀ? ਜੇ. ਐਨ.ਯੂ ਦੇ ਕੁੱਝ ਵਿਦਿਆਰਥੀਆਂ ਨੇ ਇਕ ਕਿਤਾਬ “WHAT IS THE MAHISHASUR AND DURGA MYTH”? ਲਿਖੀ। ਇਹ ਕਹਾਣੀ ਗੀਤਾ ਵਿਚ ਵੀ ਹੈ ਅਤੇ ਮਾਰਕੰਡੇ ਪੁਰਾਣ ਵਿਚ ਵੀ। MAHISH ਦਾ ਮਤਲਬ ਹੈ ਮੱਝ, ਬਹਿਸ ਤੇ ASUR ਦਾ ਮਤਲਬ ਹੈ ਦਲਿਤ, ਜਿਹੜੇ ਸ਼ਰਾਬ ਨਹੀਂ ਪੀਂਦੇ, ਦੈਂਤ। ‘SUR’ ਸੁਰ ਹੈ ਦੇਵਤੇ, ਪੰਡਿਤ ਲੋਕ ਅਤੇ ਉਹ ਜੋ ਸੁਰਾ/ਸ਼ਰਾਬ ਦਾ ਸੇਵਨ ਕਰਦੇ ਹਨ। ਲੋਕਾਂ ਸਾਹਮਣੇ ਪੰਡਿਤ ਦੇਵਤਾ ਹੈ ਪਰ ਅੰਦਰ ਵੜਕੇ ਉਹ ਸਾਰੇ ਐਬ ਕਰਦਾ ਹੈ ਜੋ ਬਦਮਾਸ਼ ਲੋਕ ਕਰਦੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਬੰਗਾਲ ਬਿਹਾਰ ਵਿਚ ਲੋਕਾਂ ਨੁੰ ਜਾਗਰਤ ਕਰਨ ਲਈ ਬਹੁਤ ਵੱਡੀਆਂ ਵੱਡੀਆਂ ਸਭਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਵੇਂ ਜਿਵੇਂ ਇਨ੍ਹਾਂ ਸਭਾਵਾਂ ਦੀ ਪ੍ਰਸੰਸਾ ਹੋਣ ਲੱਗੀ ਅਤੇ ਇਕੱਠ ਹਜ਼ਾਰਾਂ ਦੀ ਤੈਦਾਦ ਦਾ ਹੋਣ ਲੱਗਾ ਤਾਂ ਭਾਰਤ ਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਹੁਣ ਸਾਡੇ ਹਿੰਦੂਤਵਾ ਦਾ ਕੀ ਹੋਵੇਗਾ? ਇਸ ਕਰਕੇ ਸਰਕਾਰ ਨੇ ਆਪਣੇ ਵਿਦਿਆਰਥੀਆਂ ਕੋਲੋਂ ਨਾਹਰੇਬਾਜ਼ੀ ਕਰਵਾਈ, ਰੀਕਾਰਡਿੰਗ ਐਡਿਟ ਕਰਕੇ ਪਬਲਿਕ ਵਿਚ ਪੇਸ਼ ਕੀਤੀ ਗਈ, ਮੁਆਮਲੇ ਦਰਜ਼ ਕੀਤੇ ਗਏ ਅਤੇ ਇਸ ਲਹਿਰ ਨੂੰ ਦਬਾਇਆ ਗਿਆ।
 ਇਸ ਕਿਤਾਬ ਦਾ ਸਾਰ ਅੰਸ਼ ਇਹ ਹੈ ਕਿ ਦਰਵੜਾਂ ਦਾ ਬਹੁਤ ਹੀ ਤਕੜਾ ਜਰਨੈਲ
, ਮਹਿਖਾਸੁਰ, ਜਿਸ ਨੂੰ ਆਰੀਅਨ ਲੋਕ ਹਰਾ ਨਹੀਂ ਸਨ ਪਾ ਰਹੇ, ਉਨ੍ਹਾਂ ਨੇ ਕਿਸੇ ਵਹਿਸ਼ਿਆ ਨਾਲ ਗੱਲ-ਬਾਤ ਕਰਕੇ ਮਹਿਖਾਸੁਰ (ਮਹਿਸ਼ਾਸੁਰ ਉਨ੍ਹਾਂ ਦੀ ਬੋਲੀ) ਦੇ ਦੁਆਲੇ ਚੱਕਰ ਪਾਇਆ। ਉਸ ਦੁਰਗਾ ਨਾਮੀ ਵਹਿਸ਼ਿਆ ਨੇ ਨੌਂ ਦਿਨਾਂ ਬਾਅਦ ਇਸ ਮਹਿਖਾਸੁਰ ਜਰਨੈਲ ਦਾ ਸਿਰ ਵੱਡ ਕੇ ਆਰੀਆਨ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਅਤੇ ਆਰੀਅਨ ਲੋਕਾਂ ਦੇ ਉਸ ਵੇਲੇ ਜਿਹੜੇ ਵੀ ਦਰਾਵੜ ਲੋਕ ਹੱਥ ਆਏ ਉਨ੍ਹਾਂ ਨੇ ਉਨ੍ਹਾਂ ਦੇ ਸਿਰ ਵੱਡ ਕੇ ਮਾਲਾ ਦੇ ਰੂਪ ਵਿਚ ਇਸ ਵਹਿਸ਼ਿਆ ਦੇ ਗੱਲ ਵਿਚ ਪਾ ਦਿੱਤੇ। ਇਸ ਤੋਂ ਬਾਅਦ ਹੀ ਉਸ ਨੂੰ ਦੁਰਗਾ ਦੇਵੀ/ਚੰਡੀ ਦੇਵੀ ਦੇ ਰੂਪ ਵਿਚ ਪੂਜਣਾ ਸ਼ੁਰ ਕਰ ਦਿੱਤਾ ਅਤੇ ਨਵਰਾਤਰੇ ਵੀ ਇਸ ਖੇਡ ਦੀ ਕਾਢ ਹੈ। ਨੌਂ ਦਿਨਾਂ ਬਾਅਦ ਮਹਿਖਾਸੁਰ ਨੂੰ ਮਾਰ ਲਿਆ ਗਿਆ ਅਤੇ ਦਸਵੇਂ ਦਿਨ ਖੁਸ਼ੀ ਮਨਾਈ ਗਈ, ਇੱਥੋ ਨਵਰਾਤਰੇ ਅਤੇ ਦਸਿਹਰਾ ਪੈਦਾ ਹੋਇਆ ਹੈ। ਮਾਰਕੰਡੇ ਪੁਰਾਣ ਵਿਚ ਵੀ ਦੇਵੀ ਦੀ ਦੈਤਾਂ ਨਾਲ ਲੜਾਈ ਦਰਜ ਹੈ ਅਤੇ ਦਸਮ ਗ੍ਰੰਥ ਵਿਚ ਪੰਨਾ 74 ਤੇ ਚੰਡੀ ਦੀ ਵਾਰ ਸ਼ੁਰੂ ਹੁੰਦੀ ਹੈ ਅਤੇ ਪਹਿਲਾ ਅਧਿਆਇ ਹੀ ਮਹਿਖਾਸੁਰ ਨਾਲ ਦੁਰਗਾ ਦੀ ਲੜਾਈ ਦਾ ਹੈ। ਪਹਿਲੀ ਚੰਡੀ ਦੀ ਵਾਰ ਆਪ ਬੋਲ ਬੋਲ ਕੇ ਦੱਸ ਰਹੀ ਹੈ ਕਿ ਮੈਂ ਮਾਰਕੰਡੇ ਪੁਰਾਣ ਵਿਚੋਂ ਨਿਕਲੀ ਹਾਂ ਤੇ ਦੂਜੀ ਚੰਡੀ ਦੀ ਵਾਰ ਇਹ ਦੱਸਦੀ ਹੈ ਕਿ ਮੈਂ ਬਚਿੱਤ੍ਰ ਨਾਟਕ ਵਿਚੋਂ ਆਈ ਹਾਂ ਅਤੇ ਦਸਮ ਗ੍ਰੰਥ ਦੇ ਪੰਨਾ 119 ਤੋਂ 127 ਤਕ ਜਿਹੜੀ ਚੰਡੀ ਦੀ ਵਾਰ ਦਰਜ ਹੈ ਤੇ ਇਸ ਦੀ ਪਹਿਲੀ ਪਉੜੀ ਜਿਸ ਨੂੰ ਅਸੀਂ ਆਪਣੀ ਅਰਦਾਸ ਦਾ ਮੁਢਲਾ ਹਿਸਾ ਬਣਾ ਲਿਆ ਹੈ ਇਹ ਬਾਲਮੀਕੀ ਰਾਮਾਇਣ ਅਤੇ ਤੁਲਸੀ ਦਾਸ ਦੀ ਰਮਾਇਣ ਵਿਚੋਂ ਲਈ ਗਈ ਹੈ।
 ਸਿਰਫ ਉਨ੍ਹਾਂ ਦੇ ਦੇਵਤਿਆਂ ਜਿਵੇਂ ਮੱਛ ਕੱਛ ਵਰਾਹਿ ਬਿਸ਼ਨੂੰ ਆਦਿ ਦੇ ਨਾਮ ਕੱਢ ਕੇ ਇਸ ਵਿਚ ਸੱਖ ਗੁਰੂ ਸਹਿਬਾਨ ਦੇ ਨਾਮ ਫਿੱਟ ਕਰ ਦਿੱਤੇ ਗਏ ਹਨ ਅਤੇ ਗੁਰੂ ਜੀ ਵੀ ਇਸੇ ਦੇਵੀ ਦੀ ਪੂਜਾ ਕਰ ਰਹੇ ਹਨ। ਇਸ ਤਰੀਕਾਕਾਰ ਰਾਹੀਂ
ਅਸੀਂ ਵਹਿਸ਼ਿਆ ਨਾਮੀ ਦੁਰਗਾ ਦੀ ਪੂਜਾ ਕਰੀ ਜਾ ਰਹੇ ਹਾਂ ਇਹ ਸਾਰਾ ਕੁੱਝ ਉਨ੍ਹਾਂ ਦਾ ਹੈ ਸਾਡਾ ਨਹੀਂ। ਅਸਲ ਸੱਚ ਇਹ ਹੈ ਕਿ ਇਹ ਸਾਰਾ ਕੁੱਝ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਲਿਖਿਆ ਹੋਇਆ ਪਰ ਸਾਨੂੰ ਤਾਂ ਸੰਤਾਂ ਮਹਾਂਪੁਰਸ਼ਾਂ ਨੇ ਆਪਣੀਆਂ ਅੱਖਾਂ ਬੰਦ ਕਰਕੇ ਜਿਉਣ ਦਾ ਉਪਦੇਸ਼ ਦਿੱਤਾ ਹੈ। ਇਸ ਕਰਕੇ ਅਸੀਂ ਅੱਖਾਂ ਖੋਲ੍ਹ ਕੇ ਸਿਆਣੇ ਅਤੇ ਸੂਝਵਾਨ ਨਹੀਂ ਬਣਨਾ।
    ਗੁਰਚਰਨ ਸਿੰਘ ਜਿਉਣ ਵਾਲਾ # +1 647 966 3132

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.