(ਪ੍ਰੈਸ ਨੋਟ):ਅੱਜ ੨੫ ਦਸੰਬਰ ੨੦੧੩ ਦੇ ਸਪੋਕਿਸਮੈਨ ਵਿਚ ਭਾਈ ਗੁਰਬਖਸ਼ ਸਿੰਘ ਖਾਲਸਾ ਲਈ ਛਪਿਆ ਅਖੋਤੀ ਜਥੇਦਾਰਾਂ ਵਲੋਂ ਹੁਕਮ ਨਾਮਾ ਪੜ੍ਹ ਕੇ ਇਉਂ ਲੱਗਾ ਜਿਵੇ ਇਕ ਵਾਰ ਫਿਰ ਸਿਖ ਸ਼ਕਤੀ, ਸਿਖ ਸਿਧਾਂਤ ਅਤੇ ਸਿਖ ਅਧਿਕਾਰਾਂ ਤੇ ਮਾਰੂ ਹਮਲਾ ਕੀਤਾ ਗਿਆ ਹੈ ਪੜ੍ਹ ਕੇ ਕੌਮ ਇਹ ਸੋਚਨ ਲਈ ਮਜਬੂਰ ਹੋ ਗਈ ਹੈ ਕੇ ਜਾਂ ਤਾਂ ਇਹ ਅਖੌਤੀ ਪੰਚ ਸਿਖ ਸਿਧਾਂਤ ਅਤੇ ਸਿਖ ਸਿਧਾਂਤ ਤੋ ਬਿਲਕੁਲ ਕੋਰੇ ਹਨ ਜਾਂ ਫਿਰ ਕਿਸੇ ਸਾਜਸ਼ ਅਧੀਨ ਸਿਖੀ ਦੇ ਪੱਕੇ ਦੁਸ਼ਮਣ ਹਨ ।ਗੁਰੁ ਵਲੋਂ ਚੇਤਨਾ ਹੈ:
ਪੰਚ ਪਹਰੂਆ ਦਰ ਮਹਿ ਰਹਤੇ ਤਿਨ ਪਕਾ ਨਹੀ ਪਤੀਆਰਾ ॥
ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥੨॥{ਗੁਰਬਾਣੀ}
ਸਿਖਾ ਜਾਗਾਦਾ ਰਹੋ ਏਹਨਾ ਤੇ ਵਿਸ਼ਵਾਸ਼ ਨਾ ਕਰ, ਇਹ ਪੰਚ ਕੌਮੀ ਜੀਵਨ ਨੂੰ ਅੰਧੇਰੇ ਖੂਹ ਵਿਚ ਧੱਕਾ ਦੇ ਰਹੇ ਹਨ।
ਏਹਨਾ ਵਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਲਈ ਹੁਕਮ ਨਾਮੇ ਰਾਹੀ ਸਿਖੀ ਵੀਚਾਰਧਾਰਾ ਤੋ ਕਿਨਾਰਾ ਕਰ ਚੁਕੀ ਸਰਕਾਰ ਤੇ ਭਰੋਸਾ ਕਰਕੇ ਅਪਣਾ ਕੌਮੀ ਸੰਘਰਸ਼ ਸਮਾਪਤ ਕਰਨ ਲਈ ਕਹਿਨਾ ਅਤੇ ਭਾਈ ਸਾਹਿਬ ਵਲੋੰ ਸੰਘਰਸ਼ ਵਿਚ ਅਪਣਾਏ ਰਸਤੇ ਨੂੰ ਗੁਰਮਤਿ ਵਿਰੁਧ ਆਖਣਾ ਇਕ ਕੌਮ ਘਾਤਕ ਫੈਸਲਾ ਹੈ। ਮੈ ਸਮਝਦਾ ਹਾਂ ਹਰ ਜਾਗਦੇ ਸਿਖ ਨੂੰ ਇਸ ਕੌਮੀ ਗ਼ੱਦਾਰੀ ਭਰੇ ਫੈਸਲੇ ਵਿਰੁਧ ਸਖਤੀ ਨਾਲ ਐਕਸ਼ਣ ਲੈਣਾ ਬਣਦਾ ਹੈ ।ਮੈ ਚੈਲੰਜ ਕਰਦਾ ਹਾਂ ਜਿਥੈ ਮਰਜ਼ੀ ਸੰਗਤਾਂ ਦੀ ਮਜੂਦਗੀ ਵਿਚ ਇਹ ਪੰਚ ਮੇਰੇ ਨਾਲ ਵੀਚਾਰ ਕਰ ਲੈਨ ਕੇ ਭਾਈ ਗੁਰਬਖਸ਼ ਸਿਘ ਜੀ ਦਾ ਗੁਰੁ ਅੱਗੇ ਅਰਦਾਸ ਕਰਕੇ ਅਰੰਭੇ ਇਸ ਸੰਘਰਸ਼ ਸਾਧਨ ਨੂੰ ਕਿਵੇ ਇਹ ਗੁਰਮਤਿ ਵਿਰੁਧ ਕਹਿਂਦੇ ਹਨ।
ਕੀ ਸ਼ਰੋਮਣੀ ਕਮੇਟੀ ਮੁਲਾਜ਼ਮ ਇਹ ਪੰਜੇ ਮਨੁਖ ਗੁਰੁ ਤੋਂ ਭੀ ਵੱਡੇ ਬਣ ਬੈਠੇ ਹਨ ਕੇ ਗੁਰੁ ਸਨਮੁਖ ਕੀਤੀ ਅਰਦਾਸ ਤੋ ਮੂਹ ਮੋੜ ਕੇ ਏਹਨਾ ਦਾ ਹੁਕਮ ਮੱਨਣਾ ਜ਼ਰੂਰੀ ਹੈ ।
ਸਿਖਾਂ ਨੂੰ ਇਹ ਸਾਜਸ਼ ਬੜੀ ਸੁਚੇਤਤਾ ਨਾਲ ਸਮਝ ਲੈਣੀ ਚਾਹੀਦੀ ਹੈ ਤਾਂ ਹੀ ਕੌਮੀ ਜੀਵਨ ਦਾ ਭਵਿਖ ਉਜਲਾ ਹੋ ਸੱਕੇਗਾ ਗੁਰੁ ਨੇ ਸੁਚੇਤ ਕੀਤਾ ਹੈ ਕੇ ਜੇ ਸੱਤ ਸੰਤੋਖ ਦਇਆ ਧਰਮ ਧੀਰਜ ਪੰਜ ਹਨ ਤਾਂ ਜੀਵਨ ਨੂੰ ਬਰਬਾਦ ਕਰਨ ਵਾਲੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਭੀ ਪੰਜ ਹੀ ਹਨ ਜਿਥੇ ਪਹਿਲੇ ਪੰਜਾਂ ਨੂੰ ਅਪਨਾਉਣਾ ਹੈ ਓਥੇ ਦੂਜੇ ਪੰਜਾਂ ਨੂੰ ਜੀਵਨ ਵਿਚੋ ਦੁਰਕਾਰ ਕੇ ਬਾਹਰ ਕੱਢ ਦੇਣਾ ਭੀ ਜ਼ਰੂਰੀ ਹੈ।
ਪੰਚ ਮਨਾਏ ਪੰਚ ਰੁਸਾਏ ॥ ਪੰਚ ਵਸਾਏ ਪੰਚ ਗਵਾਏ ॥੧॥
ਇਨ ਬਿਧਿ ਨਗਰੁ ਵੁਠਾ ਮੇਰੇ ਭਾਈ ॥ ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥੧॥{ਗੁਰਬਾਣੀ} -ਦਰਸ਼ਨ ਸਿੰਘ ਖਾਲਸਾ
੨੫.੧੨.੨੦੧੩