ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਬੱਚਿਆਂ ਲਈ ਲਿਖੀ ਕਹਾਣੀ ਵਿਚ ਸਿਆਣਿਆਂ ਲਈ ਸਿਖਿਆ
ਬੱਚਿਆਂ ਲਈ ਲਿਖੀ ਕਹਾਣੀ ਵਿਚ ਸਿਆਣਿਆਂ ਲਈ ਸਿਖਿਆ
Page Visitors: 2840

ਬੱਚਿਆਂ ਲਈ ਲਿਖੀ ਕਹਾਣੀ ਵਿਚ ਸਿਆਣਿਆਂ ਲਈ ਸਿਖਿਆ
ਪੀਟਰ ਬਇਸਲ ਛੋਟੀਆਂ ਕਹਾਣਿਆਂ ਲਿਖਣ ਵਿਚ ਉਸਤਾਦ ਕਹੇ ਜਾਂਦੇ ਸੱਜਣ ਹਨ। ਇਕ ਕਹਾਣੀ ਜੋ ਕਦੇ ਉਨਾਂ ਨੇ ਬੱਚੇਆਂ ਲਈ ਲਿਖੀ ਸੀ, ਅੱਜ ਸਾਡੇ ਕੁੱਝ "ਸਿਆਣੇਆਂ" ਲਈ ਲਾਹੇਵੰਦ ਹੋ ਸਕਦੀ ਹੈ, ਬਾ-ਸ਼ਰਤੇ ਕਿ ਉਹ ਉਸ ਕਹਾਣੀ ਨੂੰ, ਆਪਣੀ ਸਿਆਣਪ ਦੇ ਗਰੂਰ ਨੂੰ ਤਿਆਗਦੇ ਹੋਏ, ਬੱਚੇਆਂ ਵਾਂਗ ਪੜਨ।
ਜਿੱਥੋਂ ਤਕ ਮੈਂਨੂੰ ਯਾਦ ਹੈ ਕਿ ਉਸ ਕਹਾਣੀ ਵਿਚ, ਇਕਾਕੀ ਜਿਹਾ ਜੀਵਨ ਬਤੀਤ ਕਰਦਾ ਮੁੱਖ ਪਾਤਰ (ਇਕ ਬੁੱਡਾ ਜਿਹਾ ਬੰਦਾ) ਚਾਹੁੰਦਾ ਹੈ ਕਿ ਸਮਾਜ ਵਿਚ ਕੁੱਝ ਬਦਲਾਉ ਆਏ। ਪਰ ਜਿਸ ਵੇਲੇ ਉਸ ਨੂੰ ਆਪਣੀ ਸਮਝ ਅਨੁਸਾਰ ਕੁੱਝ ਵੀ ਬਦਲਦਾ ਨਹੀਂ ਲੱਗਦਾ, ਤਾਂ ਉਹ ਆਪਣੇ ਨਾਲ ਜੁੜੀਆਂ ਆਲੇ ਦੁਆਲੇ ਦਿਆਂ ਵਸਤਾਂ ਦੇ ਨਾਮ ਬਦਲਣ ਲੱਗ ਪੈਂਦਾ ਹੈ। ਮਸਲਨ ਉਹ ਮੇਜ਼ ਦਾ ਅਰਥ ਆਪਣਾ ਬੇਡ, ਬੇਡ ਦਾ ਅਰਥ ਘੜੀ ਅਤੇ ਘੜੀ ਦਾ ਅਰਥ ਕੁਰਸੀ ਆਦਿ ਕਰਕੇ ਮੇਜ਼ ਨੂੰ ਬੇਡ, ਬੇਡ ਨੂੰ ਘੜੀ ਅਤੇ ਘੜੀ ਨੂੰ ਕੁਰਸੀ ਕਰਕੇ ਪੁਕਾਰਨ ਲਗ ਜਾਂਦਾ ਹੈ।
ਐਸੀਆਂ ਹੋਰ ਗਲਾਂ ਵਿਚ ਉਸ ਨੂੰ ਕੁੱਝ ਦੇਰ ਕੁੱਝ ਮਜ਼ਾ ਤਾਂ ਆਉਂਦਾ ਹੈ, ਪਰ ਸਮਾਂ ਬੀਤਣ ਤੇ ਉਦਾਸੀਨਤਾ ਤੋਂ ਉਪਜ, ਕਾਲਿਕ ਆਨੰਦ ਤੋ ਅੱਗੇ ਤੁਰਦੀ ਇਸ ਛੋਟੀ ਕਹਾਣੀ ਦਾ ਅੰਤ ਵੀ ਉਦਾਸ ਹੁੰਦਾ ਜਾਂਦਾ ਹੈ। ਇਕ ਸਮਾਂ ਐਸਾ ਆਉਂਦਾ ਹੈ ਕਿ ਉਹ ਨਾ ਤਾਂ ਲੋਕਾਂ ਨੂੰ ਸਮਝ ਪਾਉਂਦਾ ਹੈ, ਅਤੇ ਨਾ ਹੀ ਲੋਕਾਂ ਨੂੰ ਆਪਣੀ ਗਲ ਸਮਝਾਉਂਣ ਜੋਗ ਰਹਿੰਦਾ ਹੈ। ਉਹ ਹੁਣ ਚੁਪ ਜਿਹਾ ਹੁੰਦਾ ਜਾਂਦਾ ਹੈ ਚੁੰਕਿ ਉਸ ਪਾਸ  ਸਮਝਣ-ਸਮਝਾਉਂਣ ਦੀ ਸਮਰਥਾ ਗੁਆਚਦੀ ਜਾਂਦੀ ਹੈ।
ਨਕਲ ਅਤੇ ਅਗਿਆਨਤਾ ਦੀ ਕੁੱਖ ਵਿਚ ਪਲਦੀ ਸਿਆਪਣ ਲਈ ਨਾਨਕ ਗੁਰੂ ਨਹੀਂ ਕੇਵਲ ਬਾਬਾ ਹੈ ਜੋ ਭੁਲਣਹਾਰ ਵੀ ਹੈ, ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਮਹਜ਼ ਪੁਸਤਕ ਹੈ, ਅਤੇ ਖੰਡੇ ਦੇ ਅੰਮ੍ਰਿਤ ਲਈ ਅੰਮ੍ਰਿਤ ਸ਼ਬਦ ਵਰਤਣਾ ਗਲਤ ਹੈ, ਸ਼੍ਰੀ ਅਕਾਲ ਤਖ਼ਤ ਅਕਾਲ ਤਖ਼ਤ ਨਹੀਂ, ਸਿੱਖ ਧਰਮ ਕੋਈ ਧਰਮ ਨਹੀਂ, ਖ਼ਾਲਸਾ ਪੰਥ ਹੈ ਹੀ ਨਹੀਂ, ੴ  ਦਾ ਉਚਾਰਣ ਬਦਲਣਾ ਹੈ ਆਦਿ। ਕੁੱਝ ਤਾਂ ਦਿਨਾਂ ਅਤੇ ਮਹੀਨੇਆਂ ਦੇ ਨਾਮ ਬਦਲਣ ਬੈਠੇ ਹਨ। ਗੁਰੂ ਭਲੀ ਕਰੇ!!!  
 ਹਰਦੇਵ ਸਿੰਘ, ਜੰਮੂ-੦੧.੦੩.੨੦੧੪
Blog:- www.hardevsinghjammu.blogspot.com

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.