ਕੈਟੇਗਰੀ

ਤੁਹਾਡੀ ਰਾਇ



ਦਰਸ਼ਨ ਸਿੰਘ (ਪ੍ਰੋ.)
ਸਿੱਖੀ ਦੇ ਸਿਰ ਤੇ ਮੰਡਰਾਅ ਰਹੇ ਮੌਤ ਦੇ ਬੱਦਲ
ਸਿੱਖੀ ਦੇ ਸਿਰ ਤੇ ਮੰਡਰਾਅ ਰਹੇ ਮੌਤ ਦੇ ਬੱਦਲ
Page Visitors: 2890

ਸਿੱਖੀ ਦੇ ਸਿਰ ਤੇ ਮੰਡਰਾਅ ਰਹੇ ਮੌਤ ਦੇ ਬੱਦਲ
ਪ੍ਰੋ. ਦਰਸ਼ਨ ਸਿੰਘ ਖਾਲਸਾ
ਕਬੀਰ ਸੂਤਾ ਕਿਆ ਕਰਹਿ ਜਾਗੁ ਰੋਇ ਭੈ ਦੁਖ ॥ ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ ॥
1. ਸਿੱਖ ਕੌਮ ਦੇਖ ਰਹੀ ਹੈ ਕੇ ਜਦੋਂ ਤੋਂ ਬੀ.ਜੇ.ਪੀ. ਦੇ ਹੱਥ ਦੇਸ਼ ਦੀ ਸ਼ਕਤੀ ਆਈ ਹੈ, ਆਰ.ਐਸ.ਐਸ. ਦਾ ਹਿੰਦੀ ਹਿੰਦੂ ਹਿੰਦੁਸਤਾਨ ਵਾਲਾ ਮਨਹੂਸ ਜਮਦੂਤ ਏਜੰਡਾ ਕਿਸ ਤਰ੍ਹਾਂ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਘੱਟ ਗਿਣਤੀਆਂ ਨੂੰ ਆਪਸ ਵਿੱਚ ਪਾੜ ਕੇ ਮਾਰਨ ਲਈ ਸਹਾਰਨ ਪੁਰ ਵਰਗੇ ਹਾਲਾਤ ਪੈਦਾ ਕਰਨੇ, ਆਏ ਦਿਨ ਆਰ.ਐਸ.ਐਸ. ਮੁਖੀ ਭਾਗਵਤ ਦੇ ਬੇਝਿਜਕ ਘਟ ਗਿਣਤੀ ਕੌਮਾਂ ਨੂੰ ਚੈਲੰਜ ਅਤੇ ਧਮਕੀਆਂ ਭਰੇ ਬਿਆਨ...
2. ਆਰ.ਐਸ.ਐਸ. ਕੋਲੋਂ ਤਨਖਾਹ ਲੈਂਦਿਆਂ ਅਕਾਲ ਤਖਤ ਦੇ ਨਾਮ ਹੇਠ ਜੱਥੇਦਾਰ ਦੀਆਂ ਕੌਮ ਘਾਤਕ ਆਪ ਹੁਦਰੀਆਂ, ਜਿਨ੍ਹਾਂ ਨੂੰ ਵੇਖ ਹੰਡਾ ਕੇ, ਸਿੱਖੀ ਦੀ ਨੌਜਵਾਨ ਪੀੜ੍ਹੀ ਸਿੱਖੀ ਤੋਂ ਨਾਸਤਕ ਹੋਕੇ, ਨਸ਼ਈ ਹੋਕੇ ਖਤਮ ਹੋ ਰਹੀ ਹੈ ...
3. ਬੀ.ਜੇ.ਪੀ. ਦੀ ਭਾਈਵਾਲੀ ਵਿੱਚ ਬਾਦਲ ਵਲੋਂ ਗੋਲਕ 'ਤੇ ਕਬਜੇ ਲਈ ਗੁਰਦੁਆਰਿਆਂ ਵਿੱਚ ਸਿੱਖਾਂ 'ਤੇ ਮਹੰਤ ਨਰੈਣੂ ਵਾਂਗੂੰ ਟਾਸਕ ਫੋਰਸ ਅਤੇ ਹਥਿਆਰਾਂ ਦੀ ਖੁਲੀ ਵਰਤੋਂ ਕਰਨਾ, ਸਿੱਖੀ ਪਰਚਾਰ ਦੇ ਕੇਂਦਰ ਗੁਰਦੁਆਰਿਆਂ ਦੇ ਸਿਧਾਂਤਕ ਮਾਹੌਲ ਨੂੰ ਤਬਾਹ ਕਰਕੇ, ਕੌਮ ਨੂੰ ਕੇਂਦਰ ਵਿਹੂਣਾ ਅਤੇ ਨਾਸਤਕ ਕਰਣਾ...
4. ਆਖਰ ਵਿੱਚ ਜਿਸ ਸਿੱਖੀ ਦੇ ਬੂਟੇ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰਬਾਣੀ ਰੂਪ ਧਰਤੀ ਮਾਂ ਦੀ ਗੋਦ ਵਿੱਚ ਲਾਕੇ ਅਥਾਹ ਕੁਰਬਾਨੀਆਂ ਦੇਕੇ ਸਿੰਜਿਆ ਪਾਲਿਆ ਸੀ, ਉਸ ਸਿੱਖੀ ਨੂੰ ਅੱਜ ਉਸੇ ਅਨੰਦਪੁਰ ਦੀ ਧਰਤੀ 'ਤੇ ਦਸਮ ਪਾਤਸ਼ਾਹ ਜੀ ਦਾ ਨਾਮ ਨਾਲ ਜੋੜ ਕੇ ਬਚਿੱਤਰ ਨਾਟਕ {ਅਖੌਤੀ ਦਸਮ ਗ੍ਰੰਥ} ਦੇ ਪ੍ਰਕਾਸ਼ ਅਤੇ ਪਾਠ ਬੋਧ ਸਮਾਗਮ ਦੀ ਜ਼ੁਅਰਤ ਕਰਕੇ ਸਿੱਖੀ ਦੇ ਬੂਟੇ ਨੂੰ ਜ੍ਹੜੋਂ ਪੁਟਣ ਦਾ ਆਰੰਭ ਕੀਤਾ ਜਾ ਰਿਹਾ ਹੈ।
ਕਦੇ ਸਿੱਖ ਤਿਨ ਸੌ ਸਾਲ ਪਹਿਲੇ ਹੋਏ ਸਰੀਰਕ ਜਾਮੇ ਦੀ ਨਕਲ ਕਰਨ ਵਾਲੇ ਸੌਦਾ ਸਾਧ ਨੂੰ ਬਰਦਾਸ਼ਤ ਨਹੀਂ ਕਰਦਾ, ਅਤੇ ਅੱਜ ਗੁਰੂ ਦੀ ਧਰਤੀ 'ਤੇ ਵਰਤਮਾਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰਕੇ ਬਚਿੱਤਰ ਨਾਟਕ ਦਾ ਪ੍ਰਕਾਸ਼ ਅਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰ ਇਸ ਗੁਰੂ ਬੇਅਦਬੀ ਨੂੰ ਰੋਕਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਅਖਵਾਉਣ ਵਾਲੇ ਜਾਗਰਤ ਸਿੱਖ ਵਲੋਂ ਕੋਈ ਹੀਲਾ ਵਸੀਲਾ ਨਹੀਂ ਕੀਤਾ ਜਾ ਰਿਹਾ, ਤਾਂ ਫਿਰ ਇਹ ਸਭ ਲਾਗੂ ਹੋ ਰਹੇ ਆਰ.ਐਸ.ਐਸ. ਦੇ ਏਜੰਡੇ ਦਾ ਪ੍ਰਭਾਵ ਹੀ ਸਮਝਿਆ ਜਾਵੇਗਾ।
ਹਿੰਦੁਸਤਾਨ ਦੇ ਸ਼ਮਸ਼ਾਨ ਘਾਟ ਵਿੱਚ ਸਿੱਖ ਕੌਮ ਦੀ ਅਰਥੀ ਨੂੰ ਮੋਢਾ ਦੇ ਕੇ, ਕਬਰ ਤੱਕ ਪਹੁੰਚਾਉਣ ਲਈ ਇਹ ਚਾਰ ਹਰਬੇ ਹੀ ਕਾਫੀ ਹਨ। ਆਰ.ਐਸ.ਐਸ.

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.