ਸਾਡੀ ਸ਼੍ਰੌਮਣੀ ਜਮਾਤ ਵਲੋਂ ਕੁੰਭ ਮੇਲੇ ਤੇ ਕੁੰਭ ਜਾਣ ਦਾ ਫੈਸਲਾ ਬਹੁਤ ਹੀ ਮੰਦਭਾਗਾ ਹੈ-
ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ
Jan 19,2013
ਸਾਡੀ ਸ਼੍ਰੌਮਣੀ ਜਮਾਤ ਵਲੋਂ ਮਾਘੀ ਮੇਲੇ ਤੇ ਕੁੰਭ ਦੇ ਇਸ਼ਨਾਨ ਲਈ ਹਰਿਦੁਆਰ ਜਾਣ ਦਾ ਫੈਸਲਾ ਬਹੁੱਤ ਹੀ ਮੰਦਭਾਗਾ ਹੈ, ਜੋ ਇਹ ਸਾਬਿਤ ਕਰਦਾ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨਹੀਂ ਕਬੂਲਦੇ ਅਤੇ ਕੇਵਲ ਦਿਖਾਵੇ ਲਈ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਟੇਕਦੇ ਹਾਂ , ਜਦੋਂ ਸੂਰਜ ਆਪਣਾ ਟਿਕਾਣਾ ਬਦਲਦਾ ਹੈ, ਕਰਾਤੀ ਕਰਦਾ ਹੈ ਉਸ ਆਰੰਭ ਦੇ ਦਿਨ ਨੂੰ ਹਿੰਦੂ ਵਿਚਾਰਧਾਰਾ ਦੇ ਸ਼ਾਸਤਰ ਸੰਕਰਾਂਤ ਕਹਿੰਦੇ ਹਨ । ਸਿਖ ਤਾਂ ਸੂਰਜ ਨੂੰ ਪੂਜਦਾ ਹੀ ਨਹੀਂ , ਇਸ ਲਈ ਸਿਖਾਂ ਲਈ ਕੋਈ ਸੰਕਰਾਂਤ (ਸੰਗਰਾਂਦ) ਨਹੀਂਗੁਰਦੁਆਰਾ ਸਿੰਘ ਸਭਾ, ਸੰਜੇ ਨਗਰ, ਜੰਮੂ ਵਿਖੇ ਸੰਗਰਾਂਦ ਦੇ ਦਿਹਾੜੇ ਤੇ ਕੀਰਤਨ ਕਰਦਿਆਂ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਪ੍ਰੌ ਦਰਸ਼ਨ ਸਿੰਘ ਜੀ ਖਾਲਸਾ ਨੇ ਬਾਰਾਮਾਹ ਤੁਖਾਰੀ ਵਿੱਚ ਦਰਜ਼ ਸ਼ਬਦ:
ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ ॥ ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ ॥
ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ ॥ ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ ॥
ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ ॥ ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ ॥15॥
ਦਾ ਕੀਰਤਨ ਕਰਦਿਆਂ ਕਿਹਾ ਕਿ ਕੀ ਕਾਰਣ ਹੈ? ਜੀਵਨ ਦੀ ਹਰ ਮੰਜਿਲ ਅਤੇ ਦਿਸ਼ਾ, ਮਨੁੱਖ ਖੋ ਬੈਠਾ ਹੈ, ਜਦੋਂ ਮਨੁੱਖ ਦਿਸ਼ਾ ਖੋ ਬਹਿੰਦਾ ਹੈ ਤਾਂ ਉਦੋਂ ਦਸ਼ਾ ਵੀ ਠੀਕ ਨਹੀਂ ਰਹਿੰਦੀ, ਦਸ਼ਾ ਉਦੋਂ ਵਿਗੜਦੀ ਹੈ, ਜਦੋਂ ਦਿਸ਼ਾ ਖੋ ਜਾਂਦੀ ਹੈ, ਗੁਰੂ ਨੇ ਬਾਣੀ ਵਿੱਚ ਆਖਿਆ ਹੈ ਜਦੋਂ ਮਨੁੱਖ ਦਿਸ਼ਾ ਖੋ ਦਿੰਦਾਂ ਹੈ, ਕਿ ਮੈਂ ਕਿਹੜੇ ਪਾਸੇ ਜਾਣਾ ਹੈ? ਤਾਂ ਐਸੇ ਭੁਲੇ ਹੋਏ ਮਨੁੱਖ ਨੂੰ ਗੁਰੂ ਦਿਸ਼ਾ ਦਿਖਾਉਦਾ ਹੈ, ਇਸ ਸਬੰਧੀ ਗੁਰ ਫੁਰਮਾਨ ਹੈ, “ਭੂਲੇ ਮਾਰਗੁ ਜਿਨਹਿ ਬਤਾਇਆ॥ ਐਸਾ ਗੁਰੁ ਵਡਭਾਗੀ ਪਾਇਆ”, “ਭੂਲੇ ਕਉ ਗੁਰਿ ਮਾਰਗਿ ਪਾਇਆ”, “ਭੋਲਾਵੜੈ ਭੁਲੀ ਭੁਲਿ ਭੁਲਿ ਪਛੋਤਾਣੀ ” ਹਰ ਮੋੜ ਤੇ ਭੁਲ ਹੋ ਜਾਂਦੀ ਹੈ, ਮਨੁੱਖ ਭੁਲਦਾ ਹੀ ਮੋੜ ਤੇ ਜਾ ਕੇ ਹੈ। ਫੈਸਲਾ ਵੀ ਮੋੜ ਤੇ ਜਾ ਕੇ ਹੀ ਕਰਨਾ ਹੁੰਦਾ ਹੈ, ਕਿ ਮੇਰਾ ਰਾਹ ਕਿਹੜਾ ਹੈ? ਜਿਨ੍ਹੀ ਦੇਰ ਕੋਈ ਚੋਰਸਤਾ ਜਾਂ ਦੋਰਾਹਾ ਨਾ ਆ ਜਾਵੇ, ਜਿੱਥੇ ਬਹੁੱਤੇ ਰਾਹ ਨਾ ਨਿਕਲਦੇ ਹੋਣ ਉੱਥੇ ਮਨੁੱਖ ਦੇ ਭੂਲਣ ਦਾ ਚਾਨਸ ਹੀ ਨਹੀਂ ਹੁੰਦਾ, ਇਹੋ ਕਾਰਣ ਹੈ ਜਦੋਂ ਮਨੁੱਖ ਕਿਸੇ ਦੋਰਾਹੇ ਜਾਂ ਚੋਰਾਹੇ ਤੇ ਪਹੰਚਦਾ ਹੈ ਤਾਂ ਸੋਚੀਂ ਪੈ ਜਾਂਦਾ ਹੈ ਕਿ ਇਨ੍ਹਾਂ ਵਿੱਚੋਂ ਮੇਰਾ ਰਾਹ ਕਿਹੜਾ ਹੈ? ਉਦੋਂ ਹੀ ਕਿਸੇ ਕੋਲੋਂ ਪੁੱਛਦਾ ਹੈ, ਕਿ ਮੈਂ ਫਲਾਣੇ ਪਿਡ ਜਾਣਾ ਹੈ, ਉਸਦਾ ਰਾਹ ਕਿਹੜਾ ਹੈ? ਗੁਰੂ ਨੇ ਬਾਣੀ ਵਿੱਚ ਕਹਿ ਦਿਤਾ ਕਿ ਜੀਵਣ ਇਕ ਐਸੇ ਮੋੜ ਤੇ ਆ ਖੜਾ ਹੋਇਆ ਹੈ ਜਿਥੇ ਚਾਰ ਚੋਫੇਰੇ ਬਹੁਤੇ ਰਾਹ ਹੋ ਗਏ ਹਨ, ਕਰਮਕਾਂਡਾਂ, ਡੇਰਿਆਂ, ਮਨਮੱਤਾਂ ਅਤੇ ਵੱਖ-ਵੱਖ ਪੰਥਾਂ ਦੇ ਰਾਹ, ਬਹੁੱਤ ਜਿਆਦਾ ਹੋ ਗਏ ਹਨ, ਜਿਨ੍ਹਾਂ ਵਿੱਚ ਮਨੁੱਖ ਭੁੱਲੇਖਾ ਖਾ ਗਿਆ ਹੈ। ਗੁਰੂ ਨੇ ਬਾਣੀ ਵਿੱਚ ਆਖਿਆਂ ਹੈ “ਮਨਮੁਖਿ ਭੂਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ ” ਰਾਹ ਬਹੁੱਤੇ ਹਨ ਬਲਕਿ ਗੁਰੂ ਨੇ ਤਾਂ ਏਥੋਂ ਤੱਕ ਕਹਿ ਦਿੱਤਾ ਕਿ ਜੇਕਰ ਜੀਵਨ ਵਿੱਚ ਦੋ ਵੀ ਰਾਹ ਆ ਜਾਣ ਤਾਂ ਉਨ੍ਹਾਂ ਵਿੱਚੋਂ ਤੇਰਾ ਰਾਹ ਤਾਂ ਇਕੋ ਹੀ ਹੋ ਸਕਦਾ ਹੈ।, ਜੇਕਰ ਜਿੰਦਗੀ ਵਿੱਚ ਦੋ ਰਾਹ ਆ ਵੀ ਜਾਣ ਤਾਂ ਕੀ ਤੂੰ ਦੋਹਾਂ ਰਾਹਾਂ ਤੇ ਤੁੱਰ ਸਕਦਾ ਹੈਂ? ਇਸ ਲਈ ਤੇਰੇ ਜੀਵਨ ਵਿੱਚ ਜੇਕਰ ਦੋ ਰਾਹ ਆ ਜਾਣ ਤਾਂ ਤੂੰ ਗੁਰੂ ਕੋਲੋਂ ਪੁੱਛ ਲਈ ਕਿ ਇਨ੍ਹਾਂ ਦੋਹਾਂ ਵਿੱਚੋਂ ਮੇਰਾ ਰਾਹ ਕਿਹੜਾ ਹੈ? ਗੁਰੂ ਨੇ ਬਾਣੀ ਵਿੱਚ ਵੀ ਕਹਿ ਦਿੱਤਾ “ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥” ਜੀਵਨ ਦੇ ਇਨ੍ਹਾਂ ਰਾਹਾਂ ਵਿੱਚ ਸਫਲ ਉਹ ਮਨੁੱਖ ਹੀ ਹੋਵੇਗਾ ਜਿਹੜਾ ਦੋ ਰਾਹਾਂ ਵਿੱਚੋਂ ਕਿਸੇ ਇਕ ਰਾਹ ਨੂੰ ਪਹਿਚਾਣ ਲਏਗਾ, ਪਰ ਬਦਕਿਸਮਤੀ ਮਨੁੱਖ ਦੇ ਸਾਮ੍ਹਣੇ ਬਹੁੱਤੇ ਰਾਹ ਹਨ, ਏਹੋ ਕਾਰਣ ਹੈ “ਭੋਲਾਵੜੈ ਭੁਲੀ ਭੁਲਿ ਭੁਲਿ ਪਛੋਤਾਣੀ ” ਭੁਲਣ ਤੋਂ ਬਾਅਦ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ, ਕਿਉਂਕਿ ਨੁਕਸਾਨ ਹੁੰਦਾ ਹੈ, ਮਨੁੱਖ ਭੁਲਕੇ ਗਲਤ ਰਾਹ ਪੈ ਜਾਏ, 20-30 ਮੀਲ ਜਾਣ ਤੋਂ ਬਾਅਦ ਜੇਕਰ ਉਸਨੂੰ ਪਤਾ ਵੀ ਲਗ ਜਾਏ ਕਿ ਮੈਂ ਗਲਤ ਆ ਗਿਆ ਹਾਂ, 30 ਮੀਲ ਸਫਰ ਕਰਨ ਤੋਂ ਬਾਅਦ ਵਾਪਿਸ ਪਰਤਣਾ ਕੀ ਸਮੇਂ ਦੀ ਬਰਬਾਦੀ ਨਹੀਂ? ਸਮਾਂ ਤਾਂ ਬਰਬਾਦ ਹੋ ਚੁੱਕਾ ਹੈ। ਜੀਵਨ ਦਾ ਉਹ ਕੀਮਤੀ ਸਮਾ ਵਾਪਿਸ ਹੱਥ ਨਹੀਂ ਆਉਂਦਾ, ਮਨੁੱਖ ਵਾਪਿਸ ਪਰਤ ਸਕਦਾ ਹੈ। ਇਸ ਲਈ ਜੀਵਨ ਦਾ ਸਫਰ ਕਰਨ ਤੋਂ ਪਹਿਲਾਂ ਹੀ ਗੁਰੂ ਕੋਲੋਂ ਪੁੱਛ ਲਉ। ਜੇਕਰ ਨਹੀਂ ਪੁੱਛੋਗੇ ਤਾਂ ਪਛਤਾਵਾ ਹੀ ਪੱਲੇ ਪਏਗਾ।
ਦਿਸ਼ਾਵਾਂ ਬਹੁੱਤ ਹਨ, ਪਰ ਮਨੁੱਖ ਨੂੰ ਦਿਸ਼ਾ ਕੋਣ ਦੇਵੇ? ਮਨੁੱਖ ਦੀ ਦਸ਼ਾ ਵਿਗੜ ਚੁੱਕੀ ਹੈ ਤੇ ਹੁਣ ਦੇਖਣਾ ਇਹ ਹੈ ਕਿ ਮਨੁੱਖ ਦੇ ਵੱਖ ਵੱਖ ਪਹਿਲੂਆਂ ਦੀ ਦਿਸ਼ਾ ਕਿਹੜੀ ਸੀ? ਅੱਜ ਸੰਗਰਾਂਦ ਦੇ ਦਿਹਾੜੇ ਤੇ ਮੈਂ ਤੁਹਾਡੇ ਨਾਲ ਕੇਵਲ ਇਕ ਦਿਸ਼ਾ ਦੀ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ, ਕਿਉਂਕਿ ਸੰਗਰਾਂਦ ਦੇ ਦਿਹਾੜੇ ਨੂੰ ਵੀ ਕਿਸੇ ਦਿਸ਼ਾ ਨਾਲ ਜੋੜ ਦਿੱਤਾ ਗਿਆ ਹੈ, ਮਾਘੀ ਦਾ ਦਿਹਾੜਾ ਮਾਘ ਮਹੀਨੇ ਦਾ ਪਹਿਲਾ ਦਿਨ ਹੈ, ਸੰਰਾਂਦ ਨਹੀਂ, ਇੱਥੇ ਇਕ ਗੱਲ ਸਮਝਣ ਵਾਲੀ ਹੈ ਕਿ ਸੰਗਰਾਂਦ ਲਫਜ਼ ਸੰਕਰਾਂਤੀ ਤੋਂ ਬਣਿਆ ਹੈ ਭਾਵ ਸੂਰਜ ਦੀ ਕਰਾਂਤੀ।ਹਿੰਦੂ ਸ਼ਾਸਤਰ ਮੁਤਾਬਿਕ ਬਾਰਾਂ ਰਾਸਾ ਹਨ ਅਤੇ ਬਾਰਾਂ ਹੀ ਮਹੀਨੇ, ਜਦੋਂ ਸੂਰਜ ਇਕ ਰਾਸ ਚੋਂ ਦੂਜੀ ਰਾਸ ਵਿੱਚ ਕਰਾਂਤੀ ਕਰਦਾ ਹੈ, ਪਰਵੇਸ਼ ਕਰਦਾ ਹੈ ਤਾਂ ਉਸ ਬਦਲਾਵ ਨੂੰ ਕਰਾਂਤੀ ਕਹਿੰਦੇ ਹਨ, ਜਦੋਂ ਸੂਰਜ ਆਪਣਾ ਟਿਕਾਣਾ ਬਦਲਦਾ ਹੈ, ਕਰਾਤੀ ਕਰਦਾ ਹੈ ਉਸ ਆਰੰਭ ਦੇ ਦਿਨ ਨੂੰ ਹਿੰਦੂ ਵਿਚਾਰਧਾਰਾ ਦੇ ਸ਼ਾਸਤਰ ਸੰਕਰਾਂਤ ਕਹਿੰਦੇ ਹਨ।ਸਿਖ ਤਾਂ ਸੂਰਜ ਨੂੰ ਪੂਜਦਾ ਹੀ ਨਹੀਂ , ਇਸ ਲਈ ਸਿਖਾਂ ਲਈ ਕੋਈ ਸੰਕਰਾਂਤ (ਸੰਗਰਾਂਦ) ਨਹੀਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਪੜ ਦੇਖਉ, ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੰਗਰਾਂਦ ਲਫਜ਼ ਹੀ ਨਹੀਂ ਹੈ,ਗੁਰੂ ਨਾਨਕ ਪਾਤਸ਼ਾਹ ਜੀ ਵਲੋਂ ਉਚਾਰਣ ਕੀਤੇ ਬਾਰਾਮਾਹ ਵਿੱਚ ਇਹ ਖਿਆਲ ਦਿੱਤਾ ਗਿਆ ਹੈ ਕਿ ਮਨ ਦੀ ਮੈਲ ਕਿਵੇਂ ਉਤਰੇ? ਗੁਰੂ ਅਰਜਨ ਪਾਤਸ਼ਾਹ ਵੀ ਕਹਿੰਦੇ ਹਨ ਕਿ “ਜਨਮ ਕਰਮ ਮਲ ਉਤਰੈ”, ਮਲ ਦੋ ਤਰ੍ਹਾਂ ਦੀ ਹੁੰਦੀ ਹੈ ਜਨਮ ਮਲ ਅਤੇ ਕਰਮ ਮਲ। ਹਿੰਦੂ ਸ਼ਾਸਤਰ ਜਨਮ ਅਤੇ ਕਰਮ ਦੋਹਾਂ ਹੀ ਮੈਲਾਂ ਨੂੰ ਮੰਨਦਾ ਹੈ, ਬ੍ਰਾਹਮਣ ਕਹਿੰਦਾ ਹੈ, ਕਿ ਨੀਵੀਂ ਜਾਤ ਵਾਲੇ ਨਾਲ ਜੇਕਰ ਕੋਈ ਛੂਹ ਜਾਵੇ ਤਾਂ ਜਨਮ ਮੱਲ ਲੱਗ ਜਾਂਦੀ ਹੈ, ਅਤੇ ਭੈੜੇ ਕੰਮਾਂ ਕਰਕੇ ਜੇਕਰ ਕੋਈ ਮਨੁੱਖ ਸਮਾਜ ਵਿੱਚ ਬਦਨਾਮ ਹੋ ਜਾਏ ਜਿਸਦੇ ਨੇੜੇ ਕੋਈ ਨਾ ਬੈਠੇ ਅਤੇ ਕੋਈ ਮਨੁੱਖ ਉਸਦੀ ਸੰਗਤ ਨਾ ਕਰੇ, ਉਸਨੂੰ ਕਹਿੰਦੇ ਹਨ ਕਰਮ ਮੱਲ। ਦੋਹਾਂ ਦੀ ਵੱਖ-ਵੱਖ ਮੈਲ ਹੈ। ਗੁਰੂ ਕਹਿੰਦੇ ਹਨ ਜਿਸ ਦਿਨ ਮਨੁੱਖ ਦੇ ਮਨ ਤੋਂ ਗੁਮਾਨ ਚਲਾ ਜਾਏ ਉਸ ਦਿਨ ਜਨਮ ਦੀ ਅਤੇ ਕਰਮ ਦੀ ਮੈਲ ਉਤੱਰ ਜਾਂਦੀ ਹੈ, ਹੰਕਾਰ ਇਸ ਮੈਲ ਦਾ ਸੱਭ ਤੋਂ ਵਡਾ ਕਾਰਣ ਹੈ।ਜੋ ਮਨੁੱਖ ਨੂੰ ਕੁਕਰਮਾ ਵਿੱਚ ਲੈ ਜਾਂਦਾ ਹੈ, ਕਿਉਂਕਿ “ਹਉਮੈ ਦੀਰਘ ਰੋਗ ਹੈ।”
ਗੁਰੂ ਪੁਰਾਤਨ ਹਿੰਦੂ ਵਿਚਾਰਧਾਰਾ ਨੂੰ ਸਮਝਾ ਰਹੇ ਹਨ ਤਾਂ ਕਿ ਕੋਈ ਭੁਲੇਖਾ ਨਾ ਰਹੇ, ਹਿੰਦੂ ਵਿਚਾਰਧਾਰਾ ਮੁਤਾਬਿਕ ਤੀਰਥਾਂ ਦਾ ਇਸ਼ਨਾਨ ਮੈਲ ਉਤਾਰਦਾ ਹੈ, ਗੁਰੂ ਕਹਿੰਦੇ ਹਨ ਕਿ ਆਉ, ਮੈਂ ਤੁਹਾਨੂੰ ਤੀਰਥਾਂ ਦੀ ਦਿਸ਼ਾ ਦਿਆਂ, ਗੁਰੂ ਤੀਰਥਾਂ ਲਈ ਦਿਸ਼ਾ ਦੇ ਰਹੇ ਹਨ, ਕਿਉਂਕਿ ਮਨ ਦੀ ਮੈਲ ਉਤਾਰਣ ਲਈ ਹੀ ਮਨੁੱਖ ਤੀਰਥਾਂ ਤੇ ਜਾਂਦੇ ਹਨ, 68 ਤੀਰਥਾਂ ਤੇ ਇਸ਼ਨਾਨ ਕਰਕੇ ਇਹ ਸਮਝਾਇਆ ਜਾਂਦਾ ਹੈ ਕਿ ਤੁਹਾਡੇ ਮਨ ਦੀ ਮੈਲ ਉਤਰ ਗਈ ਹੈ। ਇਸ ਸਬੰਧੀ ਗੁਰੂ ਨੇ ਬਹੁੱਤ ਖੂਬਸੂਰਤ ਗੱਲ ਜਪੁ ਬਾਣੀ ਵਿੱਚ ਕਹਿ ਦਿੱਤੀ “ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥ ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥ ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥” ਕਿਸ ਨਾਲ? ਕਿਸ ਤੀਰਥ ਤੇ ਨ੍ਹਾਤਿਆਂ ? ਕਹਿਣ ਲਗੇ ਨਹੀਂ “ਤੀਰਥਿ ਨਾਵਂ ਜਾਅੁ ਤੀਰਥੁ ਨਾਮੁ ਹੈ” ਐ ਬ੍ਰਾਹਮਣ ਦੇਵਤਾ ਜੀ ਤੂਸੀਂ ਆਮ ਇੰਨਸਾਨੀ ਜੀਵਣ ਨੂੰ ਤੀਰਥਾਂ ਤੇ ਜਾਣਾ ਕੇਵਲ ਇਸੇ ਲਈ ਸਿਖਾ ਰਿਹੇ ਹੋ ਕਿ ਤੀਰਥਾਂ ਤੇ ਜਾ ਕੇ ਮਨ ਦੀ ਮੈਲ ਉਤਰ ਜਾਂਦੀ ਹੈ। ਪਰ “ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ” ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ ॥ ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ” ਤੇ “ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ” ਕਿਤਨਾ ਸਪਸ਼ਟ ਫੁਰਮਾਨ ਹੈ। ਉਹ ਭਲਿਉ ਮੈਂ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੱੜ ਲਗਣ ਲਈ ਬੇਨਤੀ ਕਰਦਾ ਰਹਿੰਦਾ ਹਾਂ ਕਿਉਂਕਿ ਇਥੋ ਸਾਰੇ ਹੀ ਰਾਹ ਮਿਲ ਜਾਂਦੇ ਹਨ ਇਸੇ ਲਈ ਮੈਂ ਅੱਜ ਤੁਹਾਡੇ ਕੋਲ ਇਕੋ ਪੈਗਾਮ ਲੈ ਕੇ ਆਇਆ ਹਾਂ ਕਿ ਆਉ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਣੀਏ।
ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਟੇਕਦਿਆਂ ਹੋਏ ਵੀ ਭੁੱਲ ਰਹੇ ਹਾਂ, ਜਿਸ ਕਾਰਣ ਸਾਡੀ ਸ਼੍ਰੌਮਣੀ ਜਮਾਤ ਵਲੋਂ ਮਾਘੀ ਮੇਲੇ ਤੇ ਕੁੰਭ ਦੇ ਇਸ਼ਨਾਨ ਲਈ ਹਰਿਦੁਆਰ ਜਾਣਾ ਦਾ ਫੈਸਲਾ ਬਹੁੱਤ ਹੀ ਮੰਦਭਾਗਾ ਹੈ, ਜੋ ਇਹ ਸਾਬਿਤ ਕਰਦਾ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨਹੀਂ ਕਬੂਲਦੇ ਅਤੇ ਕੇਵਲ ਦਿਖਾਵੇ ਲਈ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਟੇਕਦੇ ਹਾਂ, ਦਿਖਾਵੇ ਵਜੋਂ ਮੱਥਾ ਟੇਕਣ ਵਾਲੇ ਸਬੰਧੀ ਗੁਰੂ ਸਾਹਿਬ ਫੈਸਲਾ ਦਿੰਦੇ ਹਨ ਕਿ “ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥ ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ” ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਖ ਜੋ ਕੁੰਭ ਦੇ ਮੇਲੇ ਜਾਣ ਤੋਂ ਪਹਿਲਾਂ ਗੁਰੂ ਕੋਲੋਂ ਨਾ ਪੁੱਛੇ? ਕਿਤਨੀ ਮੰਦਭਾਗੀ ਗੱਲ ਹੈ।ਗੁਰੂ ਤੀਰਥ ਦਾ ਰਾਹ ਦਸਦੇ ਹੋਇ ਕਹਿੰਦੇ ਹਨ ਕਿ ਮੈਂ ਤੁਹਾਨੂੰ ਕਿਸੇ ਪ੍ਰਿਆਗ, ਤ੍ਰਿਬੇਣੀ ਜਾਂ ਕਿਸੇ ਕੁੱੰਭ ਦੇ ਮੇਲੇ ਤੇ ਜਾਣ ਲਈ ਨਹੀਂ ਕਹਿੰਦਾ।ਅੱਜ ਕੌਮ ਦਾ ਦੁਖਾਂਤ ਇਹ ਹੈ ਕਿ ਪੰਥ ਵਿੱਚ ਐਸੀਆਂ ਟ੍ਰਾਂਸਪੋਰਟਾਂ ਪੈਦਾ ਕੀਤੀਆਂ ਜਾ ਰਹੀਆਂ ਹਨ ਜੋ ਸਿਖਾਂ ਨੂੰ ਤੀਰਥ ਯਾਤਰਾ ਲਈ ਭਰਮਾਉਦੀਆਂ ਹਨ। ਆਉ ਗੁਰੂ ਕੋਲੋ ਪੁੱਛੀਏ ਕਿ ਤੀਰਥ ਕੀ ਹੈ? ਤਾਂ ਕਿ ਸਾਡੀ ਭਟਕਣਾ ਖਤਮ ਹੋ ਜਾਏ।“ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥” “ਸਾਚਿ ਨ ਲਾਗੈ ਮੈਲੁ ਕਿਆ ਮਲੁ ਧੋਈਐ”, ਕਿੱਥੇ ਧੋਇਂਗਾ? ਸੱਚ ਨੂੰ ਤਾਂ ਮੈਲ ਲਗਦੀ ਹੀ ਨਹੀਂ। ਕੋਈ ਜਿਨ੍ਹਾਂ ਮਰਜੀ ਚਿਕੜ ਸੁੱਟ ਲੈਏ ਸੱਚ ਦੇ ਪੈਰੋਕਾਰ ਉੱਤੇ, ਉਸ ਨੂੰ ਮੈਲ ਨਹੀਂ ਲਗਦੀ। ਫੈਸਲਾ ਬਾਣੀ ਦਾ ਹੈ। ਜਿਹੜਾ ਮਨੁੱਖ ਕੂੜ ਨਾਲ ਜੁੜ ਕੇ ਮਨ ਪਾਪੀ ਬਣਾ ਲੈਦਾ ਹੈ ਉਸ ਨੂੰ ਹੀ ਕੂੜ ਦੀ ਮੈਲ ਲਗਦੀ ਹੈ, ਸੱਚ ਵਾਲੇ ਨੂੰ ਮੈਲ ਨਹੀਂ ਲਗਦੀ, ਇਸ ਲਈ ਅਸੀਂ ਗੁਰੂ ਕੋਲੋਂ ਪੁੱਛਣਾ ਹੈ ਕਿ ਤੀਰਥ ਕਿਹੜਾ ਹੈ? ਕਈ ਲੋਗਾਂ ਨੇ ਆਵਾਜ਼ ਦਿੱਤੀ ਕਿ ਬਾਣੀ ਗੁਰੂ ਨੂੰ ਪੁੱਛ ਲਉ ਕਿ ਕੀ ਕੁੱੰਭ ਦਾ ਇਸ਼ਨਾਨ ਸਾਡਾ ਤੀਰਥ ਹੈ? ਤੇ ਗੁਰੂ ਕਹਿੰਦੇ ਹਨ “ਮਾਘ ਪੁਨੀਤ ਭਈ” ਬ੍ਰਾਹਮਣੀ ਵਿਚਾਰਧਾਰਾ ਵਾਲੇ ਇਹੀ ਕਹਿੰਦੇ ਹਨ ਕਿ ਸਾਡੀ ਮਾਘੀ ਤਾਂ ਹੀ ਪਵਿਤ੍ਰ ਹੈ ਜੇ ਅਸੀਂ ਤੀਰਥਾਂ ਤੇ ਨ੍ਹਾਈਏ ਇਸੇ ਲਈ ਉਹ ਤੀਰਥਾਂ ਤੇ ਜਾਂਦੇ ਹਨ ਤੀਰਥਾਂ ਤੇ ਨਹਾਉਣਾ ਉਨ੍ਹਾਂ ਨੂੰ ਮੁਬਾਰਕ, ਅਸੀਂ ਉਨ੍ਹਾਂ ਦੇ ਵਿਰੋਧੀ ਨਹੀਂ, ਪਰ ਸਿਖ ਦੀ ਵਿਚਾਰਧਾਰਾ ਦਾ ਸਬੰਧ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੈ ਇਸ ਲਈ ਮੈਂ ਆਪਣੇ ਗੁਰੂ ਦੀ ਗੱਲ ਤੁਹਾਡੇ ਨਾਲ ਕਰਣ ਆਇਆ ਹਾਂ। ਗੁਰੂ ਇਕ ਗੱਲ ਸਮਝਾਉਦੇ ਹੋਇ ਕਹਿ ਰਹੇ ਹਨ ਕਿ ਚਾਲਾਕ ਲੋਗ ਸੰਸਾਰ ਨੂੰ ਬੜੇ ਭੁਲੇਖੇ ਵਿੱਚ ਪਾਉਂਦੇ ਹਨ।
ਸੰਗਰਾਂਦ ਲਫਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਇਸ ਲਈ ਅਸੀਂ ਸੰਗਰਾਂਦ ਕਹਿਕੇ ਕੋਈ ਦਿਨ ਨਹੀਂ ਮਨਾਉਣਾ। ਬਾਣੀ ਵਿੱਚ ਮਹੀਨਿਆਂ ਦੇ ਨਾਮ ਤਾਂ ਹਨ ਜਿਵੇਂ ਅੱਜ ਮਾਘ ਦੇ ਮਹੀਨੇ ਦੀ ਪਹਿਲੀ ਤਾਰੀਖ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸੰਗਰਾਂਦ ਲਫਜ਼ ਪ੍ਰਵਾਨ ਨਹੀ ਕੀਤਾ ਕਿਉਂ ਕਿ ਸੂਰਜ ਦੀ ਕਰਾਂਤੀ ਨਾਲ ਸਾਡਾ ਸਬੰਧ ਕੋਈ ਨਹੀਂ, ਅਸੀਂ ਸੂਰਜ ਦੇ ਉਪਾਸ਼ਕ ਨਹੀਂ।ਗੁਰੂ ਨੇ ਮਾਘ ਦੇ ਮਹੀਨੇ ਦਾ ਨਾਮ ਲਿਆ ਹੈ ਸੰਗਰਾਂਦ ਨਹੀਂ ਆਖਿਆ ਜਿਹੜੇ ਮਾਘ ਨੂੰ ਪਵਿਤ੍ਰ ਅਤੇ ਚੰਗਾ ਸਮਝਦੇ ਹਨ ਉਨ੍ਹਾਂ ਡੇਰੇਦਾਰਾਂ ਨੇ ਏਥੋਂ ਤੱਕ ਪ੍ਰਚਾਰਿਆ ਹੈ ਕਿ ਜਿਹੜਾ ਮਨੁੱਖ ਮਾਘ ਦੇ ਮਹੀਨੇ ਵਿੱਚ ਸਾਡੇ ਡੇਰੇ ਤੇ ਦਰਸ਼ਨ ਅਤੇ ਇਸ਼ਨਾਨ ਕਰੇਗਾ ਉਸ ਨੂੰ 12 ਮਹੀਨਿਆਂ ਦੇ ਸਤਿਸੰਗ ਅਤੇ ਇਸ਼ਨਾਨ ਦਾ ਫਲ ਮਿਲ ਮਿਲੇਗਾ। ਪ੍ਰੋ. ਸਹਿਬ ਨੇ ਇਸ ਤੇ ਵਿਅੰਗ ਕਰਦਿਆਂ ਕਿਹਾ ਕਿ ਇਹ ਤਾਂ ਬੜੀ ਵਡੀ ਸੇਲ ਹੈ ਏਨ੍ਹੀ ਵਡੀ ਸੇਲ ਤਾਂ ਕੋਈ ਲਗਾਉਂਦਾ ਹੀ ਨਹੀਂ, ਕਿ ਇਕ ਮਹੀਨੇ ਨਾਲ 11 ਮਹੀਨਿਆਂ ਦਾ ਫੱਲ ਫਰੀ ਮਿਲ ਜਾਏ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੰਗੀ ਤਰ੍ਹਾਂ ਖੋਜ ਕਰਨ ਦੀ ਜਰੂਰਤ ਹੈ ਕਿਉਂਕਿ ਕੁੱਝ ਲਫਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਵਾਨ ਨਹੀਂ ਕੀਤੇ ਗਏ। ਤੁਸੀਂ ਆਪ ਪੜ੍ਹਕੇ ਦੇਖ ਲਉ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਸਿਆ ਲਫਜ਼ ਕਿਤੇ ਵੀ ਨਹੀਂ, ਅਮਾਵਸ ਹੈ, ਪਰ ਅਮਾਵਸ ਕਹਿਣ ਲਗਿਆਂ ਵੀ ਉਸਦੀ ਸੰਗਿਆ ਕੂੜ ਨਾਲ ਦਿੱਤੀ ਹੈ, ਕੂੜ ਅਮਾਵਸ। ਏਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਨਮਾਸ਼ੀ ਲਫਜ਼ ਨਹੀਂ, ਪੂਰਨਮਾ ਹੈ। ਪਰ ਪੂਰਨਮਾ ਲਿਖਣ ਲਗਿਆਂ ਸੰਗਿਆ ਦਿੱਤੀ ਹੈ ਉਸ ਪੂਰਨ ਪਰਮੇਸ਼ਰ ਦੀ ਜਿਹੜਾ ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ। ਤੇ ਜਿਹੜਾ ਚੰਦ੍ਰਮਾ ਹਮੇਸ਼ਾਂ ਹੀ ਘਟਦਾ ਵੱਧਦਾ ਰਹਿੰਦਾ ਹੈ ਉਸ ਦੀਆਂ ਪੂਰਨਮਾਸ਼ੀਆਂ ਅਸੀਂ ਐਵੇ ਹੀ ਮਨਾਈ ਜਾ ਰਹੇ ਹਾਂ।ਕੇਵਲ ਪੂਰਨਮਾਸ਼ੀਆਂ ਹੀ ਨਹੀਂ, ਅਸੀਂ ਮਸਿਆ ਅਤੇ ਸੰਗਰਾਂਦਾਂ ਵੀ ਮਨਾਈ ਜਾ ਰਹੇ ਹਾਂ। ਕਿਉਂਕਿ “ਸਤਿਗੁਰ ਪੂਛਿ ਨ ਮਾਰਗਿ ਚਾਲੀ” ਗੁਰਬਾਣੀ ਨੇ ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝਇਆ ਹੈ, ਅੱਜ ਅਸੀਂ ਆਪਣੇ ਰਾਹ ਗੁਰੂ ਕੋਲੋਂ ਪੁੱਛ ਕੇ ਨਿਸ਼ਚਿਤ ਨਹੀਂ ਕਰ ਰਹੇ।ਤਾਂ ਹੀ ਤਾਂ ਅੱਜ ਕੁੰਭ ਦੇ ਮੇਲੇ ਤੇ ਜਾ ਰਹੇ ਹਾਂ।ਪੂਰਨਮਾਸ਼ੀਆਂ , ਮਸਿਆ ਅਤੇ ਸੰਗਰਾਂਦਾਂ ਮਨਾ ਰਹੇ ਹਾਂ।
ਗੁਰੂ ਕਹਿੰਦੇ ਹਨ ਆਪਣੇ ਅੰਦਰ ਤੀਰਥ ਲੱਭ ਐਵੇਂ ਬਾਹਰ ਨਾ ਭਟਕਦਾ ਫਿਰ, ਆਉ ਮੈਂ ਤੁਹਾਨੂੰ ਅੰਦਰਲਾ ਤੀਰਥ ਸਮਝਾਵਾਂ “ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ” ਤੇਰਾ ਜਦੋਂ ਜੀਅ ਚਾਹੇ ਉਸ ਅੰਦਰਲੇ ਤੀਰਥ ਤੇ ਇਸ਼ਨਾਨ ਕਰ ਸਕਦਾ ਹੈ। ਸਿਖ ਵਾਸਤੇ ਹਰ ਰੋਜ਼ ਹੀ ਕੁੰਭ ਦਾ ਮੇਲਾ ਹੈ। ਹਰ ਰੋਜ਼ ਹੀ ਮਾਘ ਹੈ, ਜਿਸ ਦਿਨ ਤੂਸੀਂ ਅੰਦਰੋਂ ਲੱਭ ਲਿਆ ਉਸ ਦਿਨ ਤੋਂ ਬਾਅਦ ਤੁਹਾਨੂੰ ਕਿਸੇ ਤ੍ਰਿਬੇਣੀ , ਪ੍ਰਆਗ ਜਾਂ ਕਿਸੇ ਕੁੱੰਭ ਤੇ ਜਾਣ ਦੀ ਲੋੜ ਨਹੀਂ ਪਏਗੀ। ਮਾਘ ਪਵਿਤ੍ਰ ਹੋ ਜਾਏਗਾ।ਸਾਜਨ ਸਹਜਿ ਮਿਲੇ, ਸਹਿਜ ਕਹਿੰਦੇ ਹਨ ਗਿਆਨ ਨੂੰ। ਪ੍ਰੀਤਮ ਗਿਆਨ ਅਤੇ ਸਹਿਜ ਰਾਂਹੀ, ਅੰਦਰ ਮਿਲ ਜਾਏਗਾ, ਤੇ ਮਿਲੇਗਾ ਉਦੋਂ ਜਦੋਂ ਉਸਦੇ ਗੁਣਾਂ ਨੂੰ ਅੰਦਰ ਗ੍ਰਹਣ ਕਰ ਲਵੋਂਗੇ, ਕਿਉਂਕਿ ਪ੍ਰੀਤਮ ਗੁਣ ਵਾਚਕ ਹੈ। ਜੇਕਰ ਉਸਦੇ ਗੁਣਾਂ ਅਨੁਸਾਰ ਚਲਾਂਗੇ ਤਾਂ ਉਸਦੇ ਅੰਕ ਵਿੱਚ ਸਮਾ ਜਾਵਾਂਗੇ। ਉਸਦਾ ਅੰਗ ਬਣ ਜਾਵਾਂਗੇ। ਇਸ ਲਈ ਆਉ ਅਰਦਾਸ ਕਰੀਏ ਕਿ ਹੇ ਮਾਲਿਕ ਸਾਨੂੰ ਕਿਸੇ ਵੀ ਤੀਰਥਾਂ ਤੇ ਜਾਣ ਦੀ ਜਰੂਰਤ ਨਾ ਪਵੇ ।ਹੇ ਗੁਣ ਰੂਪ ਪ੍ਰੀਤਮ ਪ੍ਰਭੂ ਜਿਸ ਦਿਨ ਅਸੀਂ ਤੈਨੂੰ ਚੰਗੇ ਲਗਣ ਲੱਗ ਪਵਾਂਗੇ ਉਸ ਦਿਨ ਤੇਰੇ ਹੁਕਮ ਵਿੱਚ ਆ ਜਾਵਾਂਗੇ। ਬੱਸ ਉਸ ਦਿਨ ਅਸੀਂ ਇਸ਼ਨਾਨ ਕਰ ਲਵਾਂਗੇ ਸਰੋਵਰ ਤੇ, ਸਾਨੂੰ ਕਿਸੇ ਹੋਰ ਨਦੀ, ਦਰਿਆ ਤੇ ਸਰੋਵਰ ਤੇ ਇਸ਼ਨਾਨ ਕਰਣ ਦੀ ਲੋੜ ਨਹੀਂ ਅਸੀਂ ਤਾਂ ਤੇਰੀ ਬਖਸ਼ਿਸ਼ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ, “ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥ ਤੁਧੁ ਭਾਵਾ ਸਰਿ ਨਾਵਾ” ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥, ਗੁਰੂ ਨੇ ਸਿਖਾਂ ਨੂੰ ਜਾਗ੍ਰਤ ਕੀਤਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਪੁੱਛ ਕੇ ਜਾਗ੍ਹਣ ਦੀ ਲੋੜ ਹੈ ਫਿਰ ਕੋਈ ਦੁੱਖ, ਕੋਈ ਰੋਗ, ਕੋਈ ਪਰੇਸ਼ਾਨੀ ਨਹੀਂ।ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ ॥ ਜਿਹੜਾ ਤੈਨੂੰ ਭਾ ਜਾਣਾ ਹੈ ਨਾ, ਤੈਨੂੰ ਪ੍ਰਵਾਨ ਚੱੜ੍ਹ ਜਾਣਾ ਹੈ ਉਹ ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ॥ ਉਥੇ ਗੰਗਾ ਯਮਨਾ ਤੇ ਗੋਦਾਵਰੀ ਤਿਨੋਂ ਇਕਠੀਆਂ ਹੋ ਜਾਂਦੀਆਂ ਹਨ ਤੇ ਇਹ ਤਿਨੋਂ ਇਕਠੀਆਂ ਹੋ ਕੇ ਮੁੱੜ ਸਮੁੰਦ੍ਰ ਵਿੱਚ ਹੀ ਪੈਣੀਆਂ ਹਨ ਤੇ ਮੈਂ ਸਮਝਦਾ ਹਾਂ ਕਿ ਸੱਤ ਸਮੁੰਦ੍ਰ ਹੀ ਮੇਰੇ ਅੰਦਰ ਆ ਗਏ ਹਨ ਜਦੋਂ ਤੈਨੂੰ ਪ੍ਰਾਪਤ ਕਰ ਲਿਆ।ਫਿਰ ਕਹਿਣ ਲੱਗੇ ਤੀਰਥਾਂ ਤੇ ਜਾ ਕੇ ਲੋਗ ਪੂਜਾ, ਪੰਨ ਦਾਨ ਕਰਦੇ ਹਨ। “ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ ॥” ਜਦੋਂ ਮੈਂ ਜੁਗਾਂ ਜੁਗਾਂਤਰਾਂ ਵਿੱਚ ਤੈਨੂੰ ਪਹਿਚਾਣ ਲਿਆ ਹੈ ਤੂੰ ਮਿਟਣ ਵਾਲਾ ਨਹੀਂ ਤੂੰ ਅਬਿਨਾਸ਼ੀ ਹੈਇਸ ਵਿੱਚ ਹੀ ਮੇਰੇ ਸਾਰੇ ਪੁੰਨ ਦਾਨ ਪੂਜਾ ਆ ਗਈ ਮੈਨੂੰ ਹੁਣ ਕਿਸੇ ਤੀਰਥ ਤੇ ਜਾ ਕੇ ਵਖਰੀ ਪੁੰਨ ਦਾਨ ਪੂਜਾ ਕਰਣ ਦੀ ਲੋੜ ਨਹੀਂ “ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ ॥ ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ ॥ ਜਿਹੜਾ ਵਡਾ ਰਸ ਬੜਾ ਸੁਆਦਲਾ ਰਸ ਹੈ ਜਿਹੜਾ ਮਨੁੱਖ ਉਸ ਨਾਮ, ਸਿਮਰਣ ਦੇ ਗੁਣਾਂ ਦੇ ਮਹਾਂਰਸ ਨੂੰ ਪੀ ਲੈਂਦਾ ਹੈ ਉਹ 68 ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ ਉਸ ਨੂੰ ਕਿਸੇ ਤੀਰਥ ਤੇ ਜਾਣ ਦੀ ਲੋੜ ਨਹੀਂ। ਪਰ ਅੱਜ ਵੀ ਤੀਰਥਾਂ ਤੇ ਜਾਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੁੱਲ ਚੁੱਕੇ ਹਨ।
ਦਰਸ਼ਨ ਸਿੰਘ (ਪ੍ਰੋ.)
ਸਾਡੀ ਸ਼੍ਰੌਮਣੀ ਜਮਾਤ ਵਲੋਂ ਕੁੰਭ ਮੇਲੇ ਤੇ ਕੁੰਭ ਜਾਣ ਦਾ ਫੈਸਲਾ ਬਹੁਤ ਹੀ ਮੰਦਭਾਗਾ ਹੈ-
Page Visitors: 3345