ਮਸੰਦ ਅਤੇ ਸਿੱਖੀ
ਪਹਿਲੇ ਮਸੰਦ
ਸਿੱਖੀ ਵਿਚ ਗੁਰੂ ਸ਼ਬਦ ਦੇ ਗੁਰਮਤਿ ਪ੍ਰਚਾਰ ਲਈ ਕਦੀ ਗੁਰੂ ਨੇ ਆਪ ਖੁਦ ਕੁਝ ਸਿਖਾਂ ਦੀ ਚੋਣ ਕਰਕੇ ਵੱਖ ਵੱਖ ਥਾਈ ਪ੍ਰਚਾਰਕ ਮੰਜੀਆਂ ਕਾਇਮ ਕੀਤੀਆਂ ਸਨ ਕਿਉਂਕਿ ਦੂਰ ਦੁਰਾਡੇ ਤੋਂ ਆਉਣ ਜਾਣ ਦੇ ਸਾਧਨ ਨਾ ਹੋਣ ਕਰਕੇ ਸਿਖੀ ਅਪਣੇ ਖੇਤਰ ਵਿਚ ਹੀ ਉਸ ਮਸੰਦ ਰਾਹੀਂ ਗੁਰਮਤਿ ਪ੍ਰਚਾਰ ਨਾਲ ਜੁੜੀ ਰਹੇ ਅਤੇ ਗੁਰੂ ਘਰ ਲਈ ਕੱਢੀ ਸੇਵਾ ਭੀ ਗੁਰੂ ਘਰ ਤੱਕ ਪਹੁੰਚਦੀ ਰਹੇ ਇਹ ਮਸੰਦ ਕਿਉਕੇ ਗੁਰੂ ਨੇ ਆਪ ਨਿਸਚਤ ਕੀਤੇ ਸਨ ਇਸ ਲਈ ਸਿਖ ਸੰਗਤਾਂ ਦੀ ਅੰਧੀ ਸ਼ਰਧਾ ਦਾ ਕੇਂਦਰ ਬਣ ਗੲੈ ਸਧਾਰਣ ਅੰਧ ਵਿਸ਼ਵਾਸ਼ੀ ਸਿਖ ਇਹ ਸਮਝਣ ਲੱਗ ਪਿਆ ਕੇ ਜੇ ਗੁਰੂ ਦੀ ਖੁਸ਼ੀ ਲੈਣੀ ਹੈ ਤਾਂ ਹਰ ਕੀਮਤ ਤੇ ਇਸ ਮਸੰਦ ਨੂੰ ਪ੍ਰਸੰਨ ਰੱਖਨਾ ਜਰੂਰੀ ਹੈ ਇਓਂ ਜਿਥੇ ਇਹ ਮਸੰਦ ਅਪਣੇ ਆਪ ਵਿਚ ਗੁਰੂ ਬਣ ਬੈਠੇ, ਓਥੇ ਗੁਰੂ ਘਰ ਲਈ ਭੇਜੀ ਜਾਣ ਵਾਲੀ ਭੇਟਾ ਦੇ ਰੂਪ ਵਿਚ ਦੌਲਤ ਨੇ ਅਤੇ ਹਰ ਤਰਾਂ ਨਾਲ ਗੁਰੂ ਖੁਸ਼ੀ ਲਈ ਸ਼ਰਧਾ ਅਧੀਨ ਹੱਥ ਜੋੜ ਖੜੀ ਅਬੋਲ ਸਿਖੀ ਦੇ ਭੋਲੇਪਨ ਨੇ ਏਹਨਾ ਮਸੰਦਾਂ ਦਾ ਦੀਮਾਗ਼ ਖਰਾਬ ਕਰਕੇ ਐਸ਼ ਪ੍ਰਸਤ ਅਤੇ ਵਿਭਚਾਰੀ ਬਣਾ ਦਿਤਾ ਇਉਂ ਸਿਖੀ ਦਾ ਸੋਸ਼ਣ ਹੋਨ ਲੱਗਾ ਸਿਖੀ ਦੀ ਦੌਲਤ ਅਤੇ ਇਜ਼ਤ ਮਸੰਦਾਂ ਰਾਹੀ ਲੁਟੀ ਜਾਂਦੀ ਰਹੀ ਪਰ ਅਗਿਆਣਤਾ ਵੱਸ ਗੁਰੂ ਦੀ ਪਛਾਣ ਨਾ ਹੋਨ ਕਰਕੇ ਸਿਖੀ ਗੁਰੂ ਕਰੋਪੀ ਦੇ ਡਰੋਂ ਅਬੋਲ ਹੋਕੇ ਰਹਿ ਗਈ ਸੀ ਕਿਉਂ ਕੇ ਸਿਖ ਨੂੰ ਇਹ ਭੁਲੇਖਾਂ ਖਾਈ ਜਾ ਰਿਹਾ ਸੀ ਕੇ ਮਸੰਦ ਦੀ ਕਰੋਪੀ ਗੁਰੂ ਦੀ ਕਰੋਪੀ ਹੈ ਆਖਰ ਸੁਚੇਤ ਲੋਕਾਂ ਵਲੋਂ ਗੁਰੂ ਤੱਕ ਇਹ ਸਭ ਕੁਛ ਪਹੁਚਾਣ ਤੇ ਜਿਸ ਤਰਾਂ ਸਤਿਗੁਰੂ ਜੀ ਨੇ ਜ਼ਾਲਮ ਅਤੇ ਵਿਭਚਾਰੀ ਮਸੰਦਾਂ ਦੀ ਹੋਂਦ ਨੂੰ ਸਖਤ ਸਜਾ ਦੇ ਕੇ ਖਤਮ ਕੀਤਾ ਅਤੇ ਸਿਖੀ ਨੂੰ ਸਿਧਾ ਅਪਣੇ ਨਾਲ ਜੋੜ ਲਿਆ ਸਿਖ ਇਤਹਾਸ ਦਾ ਪੰਨਾ ਬਣ ਚੁਕਾ ਹੈ ਪਰ ਕਦੀ ਇਉਂ ਅਗਿਆਨੀ ਸਿਖੀ ,ਵਿਭਚਾਰੀ ਮਸੰਦਾਂ ਨੂੰ ਭੀ ਗੁਰੂ ਮੰਨ ਕੇ ਜ਼ਲੀਲ ਹੋਂਦੀ ਰਹੀ ਸੀ ਇਹ ਭੀ ਇਤਹਾਸ ਦੀ ਕੌੜੀ ਸਚਾਈ ਹੈ।
ਦੂਜਾ ਮਸੰਦ
ਗੁਰੂ ਦਸਮ ਪਾਤਸ਼ਾਹ ਜੀ ਵਲੋਂ ਅਪਣੇ ਸਰੀਰਕ ਅੰਤ ਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਮੂਚੀ ਸਿਖ ਸੰਗਤ ਖਾਲਸੇ ਨੂੰ ਹੁਕਮ ਕਰਨਾ ਕੇ ਅੱਜ ਤੋਂ ਸਿਖ ਦਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਪਰ ਸਿਖ ਦੋਖੀ ਸੋਚ ਵਲੋਂ ਬ੍ਰਹਮਨ ਇਜ਼ਮ ਦੇ ਗਰਭ ਵਿਚੋਂ ਜਨਮ ਲੈਣ ਵਾਲੇ ,ਹਿੰਦੂ ਮਥਾਲੋਜ਼ੀ ਅਨਸਾਰ ਲਹੁ ਪੀਣੇ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਅਤੇ ਵਿਭਚਾਰੀ ਜਲਾਲਤ ਦੇ ਸਰੂਪ ਵਾਲੇ ਬਚਿਤਰ ਨਾਟਕ ਗ੍ਰੰਥ ਨੂੰ ਮਸੰਦਾਂ ਵਾਗੂਂ ਸਿਖੀ ਦੇ ਵੇਹੜੇ ਵਿਚ ਗੁਰੂ ਬਣਾ ਕੇ ਬਿਠਾ ਦਿਤਾ ਗਿਆ । ਦਸਮ ਨਾਮ ਨਾਲ ਜੋੜ ਦਿਤਾ ਗਿਆ ਇਓਂ ਇਹ ਵਿਭਚਾਰੀ ਮਸੰਦ ਰੂਪ ਗ੍ਰੰਥ ਗੁਰੂ ਬਣ ਬੈਠਾ, ਸਿਖੀ ਦੁਬਾਰਾ ਭੁਲ ਗਈ ਇਸਦੇ ਅਖੰਡ ਪਾਠ ਹੋਣ ਲੱਗੇ ਮੱਥੇ ਟੇਕੇ ਜਾਣ ਲੱਗੇ ਇਸਦੇ ਪ੍ਰਸ਼ਾਦ ਭੰਗ ਦੇ ਨਸ਼ੇ ਅਤੇ ਰਚਨਾਵਾਂ ਦੀ ਜਹਿਰ ਮਨੁਖੀ ਸਰੀਰ ਅਤੇ ਆਤਮਾ ਵਿਚ ਘੁਲਨ ਲੱਗੀ ,ਪਰ ਬਹੁਤ ਸਾਰੀ ਭੋਲੀ ਅਤੇ ਅਗਿਆਨੀ ਸਿਖੀ ਅਜੇ ਭੀ ਇਸ ਦੀਆਂ ਅਸ਼ਲੀਲ ਰਚਨਾਵਾਂ ਅੱਗੇ ਮੱਥੇ ਟੇਕ ਰਹੀ ਹੈ ਅਤੇ ਉਹਨਾ ਮਸੰਦਾਂ ਦੀ ਤਰਾਂ ਏਹਨਾ ਭੋਲੇ ਸਿਖਾਂ ਨੂੰ ਆਖਿਆ ਜਾ ਰਿਹਾ ਹੈ ਕੇ ਇਸ ਗ੍ਰੰਥ ਦਾ ਤਿਆਗ ਕਰਨਾ ਦਸਮ ਗੁਰੂ ਵਲੋਂ ਮੂਹ ਮੋੜਨਾ ਹੈ ਅਤੇ ਅਕਾਲੀ ਕਹਿੰਦੇ ਹਨ ਅਕਾਲੀ ਦਲ ਵਲੋਂ ਮੂਹ ਮੋੜਨਾ ਗੁਰੂ ਗੋਬਿੰਦ ਸਿੰਘ ਜੀ ਵਲੋਂ ਮੂਹ ਮੋੜਨ ਦੇ ਤੁਲ ਹੈ ਇਓਂ ਗੁਰੂ ਦੀ ਕਰੋਪੀ ਹੋ ਜਾਵੇਗੀ ਅਤੇ ਇਸ ਗ੍ਰੰਥ ਬਿਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਖ ਭੀ ਨਹੀ ਬਣਿਆਂ ਜਾ ਸਕਦਾ ਇਓਂ ਇਹ ਬਚਿਤਰ ਨਾਟਕ ਗ੍ਰੰਥ ਅਤੇ ਗੁਰੂ ਪੰਥ ਅਖਵਾਨ ਵਾਲੇ ਅਕਾਲੀ ਦੂਜੀ ਵਾਰ ਮਸੰਦਾਂ ਦੀ ਤਰਾਂ ਗੁਰੂ ਅਤੇ ਸਾਡੇ ਦਰਮਿਆਨ ਆ ਖੜੇ ਹੋਇ ਹਨ ।
ਪਰ ਅੱਜ ਬਹੁਤ ਸਾਰੀ ਸਿਖੀ ਜਾਗ ਪਈ ਹੈ ,ਆਸ ਅਤੇ ਅਰਦਾਸ ਹੈ ਗੁਰ ਕਿਰਪਾ ਕਰੇਗਾ ਆਪ ਖਾਲਸੇ ਵਿਚ ਬੈਠਕੇ ਫੈਸਲਾ ਕਰੇਗਾ ਕੇ ਇਸ ਮਸੰਦ ਨੂੰ ਵਿਚੋਂ ਹਟਾਕੇ ਖਾਲਸੇ ਨੂੰ ਕਿਵੇਂ ਸਿਧਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਕੇ ਗੁਰੂ ਗ੍ਰੰਥ ਦਾ ਖਾਲਸਾ ਪੰਥ ਉਜਾਗਰ ਕਰਨਾ ਹੈ।
ਤੀਜੇ ਮਸੰਦ
ਕਦੀ ਸਮੇ ਸਮੇ ਨਾਲ ਖਾਲਸਾ ਪੰਥ ਦੇ ਪੰਥਕਾਂ ਨੇ ਅਸਥਾਨਾਂ ਦੀ ਸੇਵਾ ਸੰਭਾਲ ਅਤੇ ਸਿਖ ਦੇ ਹਿਰਦੇ ਤੇ ਰਾਜ ਕਰਨ ਵਾਲੇ, ਮੀਰੀ ਪੀਰੀ ਦੀ ਸੁਮੇਲ ਸ਼ਕਤੀ ਗੁਰਬਾਣੀ ਗੁਰਮਤਿ ਸਿਧਾਂਤ ਰੂਪ ਤਖਤ ਦੇ ਪ੍ਰਚਾਰਕ ਦੇ ਰੂਪ ਵਿਚ ਕੁਝ ਸੇਵਾਦਾਰਾਂ ਦੀ ਸੇਵਾ ਲਾਈ ਸੀ ਜਿਹਨਾ ਨੂੰ ਅਕਾਲੀ ਅਤੇ ਜੱਥੇਦਾਰਾਂ ਦਾ ਨਾਮ ਦਿਤਾ ਗਿਆ ਤਾਂ ਕਿ ਇਹ ਸੇਵਾਦਾਰ ਸਿਖੀ ਦੀ ਅਜ਼ਾਦ ਹਸਤੀ ਖਾਲਸਾ ਜੀ ਦੇ ਬੋਲ ਬਾਲੇ ਦੇ ਪ੍ਰਤੀਕ ਬਣ ਕੇ ਸੰਗਤ ਨੂੰ ਗੁਰਬਾਣੀ ਗੁਰਮਤਿ ਨਾਲ ਜੋੜਨਗੇ, ਪਰ ਇਹ ਲੋਕ ਅੱਜ ਦੌਲਤ ਸ਼ੋਹਰਤ ਦੇ ਨਸ਼ੇ ਵਿਚ ਇਕਬਾਲ ਸਿੰਘ ਪਟਨੇ ਵਾਲੇ ਵਰਗੇ ਤਿਨ ਤਿਨ ਔਰਤਾਂ ਰੱਖਨ ਵਾਲੇ ਵਿਭਚਾਰੀ ਜਾਂ ਵਿਭਚਾਰੀ ਲੋਕਾਂ ਨੂੰ ਕਲੀਨ ਚਿਟਾਂ ਦੇਣ ਵਾਲੇ ਉਹਨਾ ਦੇ ਸਾਥੀ ਸਾਬਤ ਹੋ ਚੁਕੇ ਹਨ ਅਤੇ ਸਿਆਸੀ ਖੇਤਰ ਵਿਚ ‘ਮੱਥੇ ਟਿਕਾ ਤੇੜ ਧੋਤੀ ਕਖਾਈ’ ਦੇ ਭਾਈਵਾਲ ਬਣ ਕੇ ਗੁਰੂ ਅਤੇ ਸਿਖੀ ਸਿਧਾਂਤ ਨੂੰ ਤਿਲਾਂਜਲੀ ਦੇ ਚੁਕੇ ਹਨ ਅਤੇ ਅੱਜ ਭੋਲੀ ਸਿਖੀ ਦੀ ਅਗਿਆਣਤਾ ਅਤੇ ਅੰਧ ਵਿਸ਼ਵਾਸ਼ ਦਾ ਨਜਾਇਜ਼ ਫਾਇਦਾ ਉਠਾਂਦਿਆਂ ਉਹਨਾਂ ਮਸੰਦਾਂ ਦੀ ਤਰਾਂ ਅੱਜ ਇਹ ਮਸੰਦ ਭੀ ਅਕਾਲੀ ਗੁਰੂ ਪੰਥ ਅਤੇ ਜੱਥੇਦਾਰ ਅਕਾਲ ਤਖਤ ਬਣਕੇ ਅਕਾਲ ਪੁਰਖ ਹੀ ਬਣ ਬੈਠੇ ਹਨ ਇਓਂ ਸਿਖੀ ਦਾ ਸੋਸ਼ਣ ਹੋ ਰਿਹਾ ਹੈ ਅਕਾਲੀ ਮਸੰਦ ਅਤੇ ਜਥੇਦਾਰ ਮਸੰਦ ਇਕੱਠੇ ਹੋ ਗਏ ਹਨ ਇਓਂ ਦੁਸ਼ਟ ਸਭਾ ਮਿਲ ਮੰਤਰ ਪਕਾ ਕੇ ਹੁਕਮ ਨਾਮੇ ਜਾਰੀ ਕਰਦੇ ਹਨ ਅਤੇ ਪ੍ਰਚਾਰ ਇਹ ਕੀਤਾ ਜਾਂਦਾ ਹੈ ਇਹਨਾ ਦਾ ਹੁਕਮ ਨਾਮਾ ਗੁਰੂ ਹਰ ਗੋਬਿੰਦ ਸਾਹਿਬ ਜਾਂ ਸ੍ਰੀ ਅਕਾਲ ਤਖਤ ਦਾ ਹੁਕਮ ਨਾਮਾ ਹੈ, ਏਹਨਾ ਦਾ ਹੁਕਮ ਭਾਵੇਂ ਝੂਠ ਜਾਂ ਸਿਆਸਤ ਤੇ ਅਧਰਤ ਹੋਵੇ ਮੰਨਣਾ ਹੀ ਪਵੇਗਾ ਜੇਹੜਾ ਨਾ ਮੰਨੇ ਉਸਤੇ ਗੁਰੂ ਹਰ ਗੋਬਿੰਦ ਸਾਹਿਬ ਅਤੇ ਅਕਾਲ ਤਖਤ ਦੀ ਕਰੋਪੀ ਹੋ ਜਾਵੇਗੀ ਜੇਹੜਾ ਏਹਨਾ ਦਾ ਸਿਖ ਨਹੀਂ ਉਹ ਗੁਰੂ ਦਾ ਸਿਖ ਨਹੀਂ ਆਦ ਆਦ ਮਸੰਦਾ ਵਾਲੇ ਹਰਬੇ ਵਰਤ ਕੇ ਅੱਜ ਫਿਰ ਸਿਖੀ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਅਤੇ ਅੱਜ ਭੀ ਕੁਝ ਭੋਲੇ ਅਗਿਆਨੀ ਲੋਕ ਜਾਂ ਕੁਛ ਏਹਨਾ ਦੇ ਭਾਈਵਾਲ ਮਤਲਬ ਪ੍ਰਸਤ ਲੋਕ ਉਹਨਾ ਮਸੰਦਾਂ ਦੀ ਤਰਾਂ ਏਹਨਾ ਮਸੰਦਾਂ ਦੇ ਸਾਹਮਣੇ ਅਨੇਕਾਂ ਵਾਰ ਜ਼ਲੀਲ ਹੋਕੇ ਭੀ ਹੱਥ ਜੋੜੀ ਖੜੇ ਹਨ ਇਓਂ ਭੁਲੇਖੇ ਵਿਚ ਏਹਨਾਂ ਮਸੰਦਾਂ ਨੂੰ ਅਕਾਲ ਤਖਤ ਦਾ ਨਾਮ ਦੇਣ ਦੀ ਵੱਡੀ ਭੁਲ ਅਤੇ ਗੁਰੂ ਬੇਅਦਬੀ ਕੀਤੀ ਜਾ ਰਹੀ ਹੈ ।
ਪਰ ਦੁਜੇ ਪਾਸੇ ਗੁਰੂ ਗ੍ਰੰਥ ਦੇ ਪੰਥ ਦਾ ਬਹੁਤ ਵੱਡਾ ਵਰਗ ਗੁਰਮਤਿ ਦੀ ਰੋਸ਼ਨੀ ਵਿਚ ਜਾਗ ਚੁਕਾ ਹੈ ਜਿਸਨੇ ਏਹਨਾਂ ਅਕਾਲੀਆਂ ਅਤੇ ਜੱਥੇਦਾਰਾਂ ਦੇ ਨਕਲੀ ਚੇਹਰੇ ਵਿਚੋਂ ਸਿਅਸੀ ਗੁਲਾਮ ਬਿਰਤੀ ਨੂੰ ਪਛਾਣ ਲਿਆ ਹੈ
ਹੁਣ ਗੁਰੂ ਗ੍ਰੰਥ ਦੇ ਪੰਥ ਨੇ ਫੈਸਲਾ ਕਰਨਾ ਹੈ ਕੇ ਏਹਨਾ ਮਸੰਦਾਂ ਨੂੰ ਕੇਹੜੀ ਸਜਾ ਦੇਕੇ ਗੁਰੂ, ਗੁਰੂ ਅਸਥਾਨਾ, ਅਤੇ ਖਾਲਸੇ ਦੇ ਦਰਮਿਆਨੋਂ ਇਕ ਪਾਸੇ ਕਰਨਾ ਹੈ ਅਤੇ ਕਿਵੇਂ ਸਿਖੀ ਨੇ ਸਿਧਾ ਗੁਰੂ ਗ੍ਰੰਥ ਦੇ ਪੰਥ ਦਾ ਪੰਥਕ ਬਨਣਾ ਹੈ
ਗੁਰੂ ਗ੍ਰੰਥ ਦੇ ਪੰਥ ਦਾ ਕੂਕਰ -ਦਰਸ਼ਨ ਸਿੰਘ ਖਾਲਸਾ
ਦਰਸ਼ਨ ਸਿੰਘ (ਪ੍ਰੋ.)
ਮਸੰਦ ਅਤੇ ਸਿੱਖੀ
Page Visitors: 3228